LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਐਲੋਨ ਮਸਕ ਨੇ ਉਡਾਇਆ ਟਵਿੱਟਰ ਦਾ ਮਜ਼ਾਕ, ਕਿਹਾ- ਹੁਣ ਅਦਾਲਤ 'ਚ ਕਰਨਾ ਹੋਵੇਗਾ BOT ਦਾ ਖੁਲਾਸਾ

11july elon

ਵਾਸ਼ਿੰਗਟਨ- ਟੇਸਲਾ ਦੇ ਸੀਈਓ ਐਲੋਨ ਮਸਕ ਨੇ ਟਵਿੱਟਰ ਦਾ ਮਜ਼ਾਕ ਉਡਾਇਆ ਹੈ। ਮਸਕ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਐਲੋਨ ਮਸਕ ਹੱਸਦੇ ਹੋਏ ਨਜ਼ਰ ਆ ਰਹੇ ਹਨ। ਫੋਟੋ ਵਿੱਚ ਮਸਕ ਨੇ ਲਿਖਿਆ ਹੈ ਕਿ ਪਹਿਲਾਂ ਉਸ ਨੇ ਕਿਹਾ ਕਿ ਮੈਂ ਟਵਿੱਟਰ ਨਹੀਂ ਖਰੀਦ ਸਕਦਾ। ਬਾਅਦ ਵਿਚ ਕਿਹਾ ਕਿ ਉਹ ਬੀ.ਓ.ਟੀ. ਦਾ ਖੁਲਾਸਾ ਨਹੀਂ ਕਰਨਗੇ। ਹੁਣ ਉਹ ਮੈਨੂੰ ਅਦਾਲਤ ਰਾਹੀਂ ਟਵਿੱਟਰ ਖਰੀਦਣ ਲਈ ਮਜਬੂਰ ਕਰਨਾ ਚਾਹੁੰਦੇ ਹਨ ਪਰ ਹੁਣ ਅਦਾਲਤ ਵਿਚ ਬੀਓਟੀ ਦਾ ਖੁਲਾਸਾ ਕਰਨਾ ਪਵੇਗਾ।

Also Read: ਜਬਰ ਜਨਾਹ ਮਾਮਲੇ 'ਚ ਭਗੌੜੇ ਸਿਮਰਜੀਤ ਸਿੰਘ ਬੈਂਸ ਨੇ ਕੀਤਾ ਆਤਮ-ਸਮਰਪਣ

ਤੁਹਾਨੂੰ ਦੱਸ ਦੇਈਏ ਕਿ 8 ਜੁਲਾਈ ਨੂੰ ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦਣ ਲਈ ਸੌਦਾ ਰੱਦ ਕਰਨ ਦਾ ਫੈਸਲਾ ਕੀਤਾ ਸੀ। ਮਸਕ ਨੇ ਟਵਿੱਟਰ 'ਤੇ ਆਪਣੇ ਫਰਜ਼ੀ (ਬੋਟ) ਖਾਤਿਆਂ ਦੀ ਸਹੀ ਗਿਣਤੀ ਨੂੰ ਲੁਕਾਉਣ ਅਤੇ ਇਸ ਬਾਰੇ ਮੰਗੀ ਗਈ ਪੂਰੀ ਜਾਣਕਾਰੀ ਨਾ ਦੇਣ ਦਾ ਦੋਸ਼ ਲਗਾਇਆ ਹੈ ਤੇ ਉਸ ਨੇ ਇਸ ਆਧਾਰ 'ਤੇ ਸੌਦਾ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਟਵਿੱਟਰ ਨੇ ਵੀ ਐਲੋਨ ਮਸਕ ਦੇ ਖਿਲਾਫ ਕਾਨੂੰਨੀ ਲੜਾਈ ਦਾ ਮੂਡ ਤੈਅ ਕਰ ਲਿਆ ਹੈ। ਟਵਿੱਟਰ ਨੇ ਐਲੋਨ ਮਸਕ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਨਿਊਯਾਰਕ ਦੀ ਸਭ ਤੋਂ ਵੱਡੀ ਕਾਨੂੰਨੀ ਫਰਮ Wachel, Lipton, Rosen & Katz LLP ਨੂੰ ਹਾਇਰ ਕੀਤਾ ਹੈ।

Also Read: ਦਿੱਲੀ ਵਾਲਿਆਂ ਨੂੰ ਹੁਣ ਲੱਗੇਗਾ ਵੱਧ ਬਿਜਲੀ ਦੇ ਬਿੱਲ ਦਾ ਝਟਕਾ, ਜਾਣੋ PPAC ਨੂੰ ਲੈ ਕੇ ਕੀ ਹੋਇਆ ਫੈਸਲਾ

ਮਤਭੇਦ ਕਿਉਂ ਸ਼ੁਰੂ ਹੋਇਆ?
13 ਅਪ੍ਰੈਲ ਨੂੰ ਮਸਕ ਨੇ ਟਵਿੱਟਰ ਖਰੀਦਣ ਦਾ ਐਲਾਨ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ 54.2 ਡਾਲਰ ਪ੍ਰਤੀ ਸ਼ੇਅਰ ਦੀ ਦਰ ਨਾਲ  44 ਬਿਲੀਅਨ ਡਾਲਰ ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ। ਇਹ ਖੁਲਾਸਾ 13 ਅਪ੍ਰੈਲ ਦੀ ਫਾਈਲਿੰਗ ਵਿਚ ਹੋਇਆ ਸੀ। ਹਾਲਾਂਕਿ 13 ਮਈ ਨੂੰ ਐਲੋਨ ਮਸਕ ਨੇ ਟਵਿੱਟਰ ਡੀਲ ਨੂੰ ਰੋਕ ਦਿੱਤਾ ਸੀ। ਇਸ ਦਾ ਕਾਰਨ ਸਪੈਮ ਅਤੇ ਫਰਜ਼ੀ ਖਾਤੇ ਸਨ।

Also Read: ਹਰਭਜਨ ਸਿੰਘ ਨੇ CM ਮਾਨ ਨੂੰ ਵਧਾਈ ਦਿੰਦਿਆਂ ਪੰਜਾਬੀ ਲਿਖਣ 'ਚ ਕੀਤੀ ਗਲਤੀ, ਹੋ ਗਏ ਟ੍ਰੋਲ

ਅਸਲ ਵਿਚ ਮਈ ਦੇ ਸ਼ੁਰੂ ਵਿਚ ਇੱਕ ਐੱਸਈਸੀ ਫਾਈਲਿੰਗ ਵਿਚ ਟਵਿੱਟਰ ਨੇ ਕਿਹਾ ਕਿ ਉਨ੍ਹਾਂ ਦੇ ਪਲੇਟਫਾਰਮ ਉੱਤੇ ਸਿਰਫ 5 ਪ੍ਰਤੀਸ਼ਤ ਸਪੈਮ ਖਾਤੇ ਹਨ। ਇਸ ਮਾਮਲੇ ਨੂੰ ਲੈ ਕੇ ਟਵਿੱਟਰ ਅਤੇ ਮਸਕ ਵਿਚਾਲੇ ਮਤਭੇਦ ਸਨ। ਇੱਕ ਫਾਈਲਿੰਗ ਵਿਚ ਐਲੋਨ ਮਸਕ ਦੇ ਵਕੀਲ ਨੇ ਕਿਹਾ ਕਿ ਟਵਿੱਟਰ ਤੋਂ ਵਾਰ-ਵਾਰ ਫਰਜ਼ੀ ਅਤੇ ਬੋਟ ਖਾਤਿਆਂ ਬਾਰੇ ਜਾਣਕਾਰੀ ਮੰਗੀ ਗਈ ਸੀ, ਪਰ ਕੰਪਨੀ ਨੇ ਇਸ ਦਾ ਜਵਾਬ ਨਹੀਂ ਦਿੱਤਾ ਅਤੇ ਇਸ ਤੋਂ ਇਨਕਾਰ ਕੀਤਾ। ਐਲੋਨ ਮਸਕ ਦੇ ਵਕੀਲ ਨੇ ਇਹ ਵੀ ਕਿਹਾ ਕਿ ਇਹ ਜਾਣਕਾਰੀ ਕਾਰੋਬਾਰੀ ਪ੍ਰਦਰਸ਼ਨ ਲਈ ਮਹੱਤਵਪੂਰਨ ਹੈ।

ਐਲੋਨ ਮਸਕ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਜਿੰਨਾ ਦੱਸਿਆ ਗਿਆ ਹੈ ਪਲੇਟਫਾਰਮ 'ਤੇ ਬੋਟਾਂ ਦੀ ਗਿਣਤੀ ਉਸ ਤੋਂ ਕਿਤੇ ਜ਼ਿਆਦਾ ਹੈ। ਹਾਲਾਂਕਿ ਟਵਿੱਟਰ ਦੁਆਰਾ ਇਹ ਸਟੈਂਡ ਲਗਾਤਾਰ ਬਣਾਈ ਰੱਖਿਆ ਗਿਆ ਹੈ ਕਿ ਪਲੇਟਫਾਰਮ 'ਤੇ ਜਿੰਨੇ ਬੋਟ ਦੱਸੇ ਗਏ ਹਨ, ਓਨੇ ਹੀ ਹਨ। ਪਰ ਟਵਿੱਟਰ ਸ਼ਾਇਦ ਇਸਦਾ ਸਬੂਤ ਦੇਣ ਵਿਚ ਅਸਫਲ ਰਿਹਾ। ਐਲੋਨ ਮਸਕ ਨੇ ਇਕ ਸਮੇਂ ਟਵਿੱਟਰ 'ਤੇ ਲੋਕਾਂ ਨੂੰ ਟਵਿੱਟਰ ਦੇ ਬੋਟਸ ਖਾਤਿਆਂ ਬਾਰੇ ਦੱਸਣ ਲਈ ਵੀ ਕਿਹਾ ਸੀ।

Also Read: ਲਾਰੈਂਸ ਬਿਸ਼ਨੋਈ ਦੀ ਅੰਮ੍ਰਿਤਸਰ ਪੇਸ਼ੀ, ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਗੈਂਗਸਟਰ ਦਾ ਟ੍ਰਾਂਜ਼ਿਟ ਰਿਮਾਂਡ

ਟਵਿੱਟਰ ਨੇ ਕਿਹਾ, ਡੀਲ ਪੂਰੀ ਹੋ ਕੇ ਰਹੇਗੀ
ਮਸਕ ਵੱਲੋਂ ਸੌਦੇ ਨੂੰ ਰੱਦ ਕਰਨ ਦਾ ਐਲਾਨ ਕਰਨ ਤੋਂ ਬਾਅਦ ਹੁਣ ਟਵਿੱਟਰ ਵਲੋਂ ਕਿਹਾ ਗਿਆ ਹੈ ਕਿ ਕੰਪਨੀ ਇਸ ਰਲੇਵੇਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਅਤੇ ਇਸ ਨੂੰ ਕਰਵਾਉਣ ਲਈ ਅਦਾਲਤ ਜਾਣ ਦੀ ਤਿਆਰੀ ਕਰ ਰਹੀ ਹੈ। ਟਵਿੱਟਰ ਦੇ ਚੇਅਰਮੈਨ ਬ੍ਰੇਟ ਟੇਲਰ ਨੇ ਵੀ ਇੱਕ ਟਵੀਟ ਕੀਤਾ ਹੈ। ਉਸ ਨੇ ਕਿਹਾ ਹੈ, 'ਟਵਿਟਰ ਦਾ ਬੋਰਡ ਐਲੋਨ ਮਸਕ ਨਾਲ ਕੀਤੀਆਂ ਸ਼ਰਤਾਂ ਅਤੇ ਕੀਮਤ 'ਤੇ ਇਸ ਲੈਣ-ਦੇਣ ਨੂੰ ਕਲੋਜ਼ ਕਰਨ ਲਈ ਵਚਨਬੱਧ ਹੈ। ਅਸੀਂ ਇਸ ਰਲੇਵੇਂ ਦੇ ਸਮਝੌਤੇ ਨੂੰ ਪੂਰਾ ਕਰਨ ਲਈ ਕਾਨੂੰਨੀ ਕਾਰਵਾਈ ਵੀ ਕਰਾਂਗੇ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਡੀਲਵੇਅਰ ਕੋਰਟ ਆਫ਼ ਚੈਂਸਰੀ ਵਿਚ ਜਿੱਤ ਹਾਸਲ ਕਰਾਂਗੇ।

In The Market