LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਹਿੰਦੇ ਪੰਜਾਬ 'ਚ ਮੂਸੇਵਾਲਾ ਦੀ ਦੀਵਾਨਗੀ, `ਵਾਰਿਸ ਸ਼ਾਹ ਐਵਾਰਡ` ਨਾਲ ਕੀਤਾ ਜਾਵੇਗਾ ਸਨਮਾਨਿਤ

22july siidhuu

ਲਾਹੌਰ- ਸਿੱਧੂ ਮੂਸੇਵਾਲਾ ਮਰਨ ਤੋਂ ਬਾਅਦ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ `ਚ ਜ਼ਿੰਦਾ ਹੈ। ਉਨ੍ਹਾਂ ਦੇ ਗੀਤ ਅੱਜ ਤੱਕ ਟਰੈਂਡਿੰਗ `ਚ ਚੱਲ ਰਹੇ ਹਨ। ਪੂਰੀ ਦੁਨੀਆ `ਚ ਉਨ੍ਹਾਂ ਲਈ ਸ਼ਰਧਾਂਜਲੀਆਂ ਦਾ ਦੌਰ ਜਾਰੀ ਹੈ। ਹੁਣ ਪਾਕਿਸਤਾਨ `ਚ ਮੂਸੇਵਾਲਾ ਦੇ ਮਿਊਜ਼ਿਕ ਇੰਡਸਟਰੀ ਨੂੰ ਯੋਗਦਾਨ ਲਈ ਉਨ੍ਹਾਂ ਨੂੰ ਸਭ ਤੋਂ ਉੱਚ ਸਨਮਾਨ ਦਿੱਤਾ ਜਾ ਰਿਹਾ ਹੈ।

Also Read: ਮੂਸੇਵਾਲਾ ਵਾਰਦਾਤ: ਹਾਈ ਕੋਰਟ ਨੇ ਸੁਰੱਖਿਆ ਲੀਕ 'ਤੇ ਸਰਕਾਰ ਤੋਂ ਇਕ ਹਫਤੇ 'ਚ ਮੰਗਿਆ ਜਵਾਬ

ਪਾਕਿਸਤਾਨੀ ਲੇਖਕ ਇਲਿਆਸ ਘੁੰਮਣ ਨੇ ਟਵਿੱਟਰ 'ਤੇ ਲਿਆ ਅਤੇ ਘੋਸ਼ਣਾ ਦਾ ਇੱਕ ਪੋਸਟਰ ਸਾਂਝਾ ਕੀਤਾ। ਟਵਿੱਟਰ `ਤੇ ਪੋਸਟ ਪਾ ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ, "ਸ਼ਹੀਦ ਮੂਸੇਵਾਲਾ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਪਾਕਿਸਤਾਨ ਦੇ ਸਭ ਤੋਂ ਉੱਚ ਦਰਜੇ ਦਾ ਮੈਡਲ ਦੇਣ ਲਈ ਨਾਮਜ਼ਦ ਕੀਤਾ ਜਾ ਰਿਹਾ ਹੈ।"

Also Read: 22 ਜੁਲਾਈ ਨੂੰ ਕਿਹਾ ਜਾਂਦੈ ਧੋਖੇਬਾਜ਼ਾਂ ਦਾ ਦਿਨ! ਵਿਆਹੇ ਲੋਕਾਂ ਦੇ ਧੋਖਾ ਦੇਣ ਦੀ ਹੁੰਦੀ ਹੈ ਸਭ ਤੋਂ ਵੱਧ ਸੰਭਾਵਨਾ

ਜਦੋਂ ਤੋਂ ਸਿੱਧੂ ਮੂਸੇ ਵਾਲਾ ਦਾ ਕਤਲ ਹੋਇਆ ਹੈ, ਇਲਿਆਸ ਘੁੰਮਣ ਮਰਹੂਮ ਗਾਇਕ ਨੂੰ ਯਾਦ ਕਰਦੇ ਹੋਏ ਬਹੁਤ ਸਾਰੀਆਂ ਪੋਸਟਾਂ ਸ਼ੇਅਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮਰਹੂਮ ਪੰਜਾਬੀ ਗਾਇਕ ਜਦੋਂ ਤੋਂ ਕੁਝ ਹਮਲਾਵਰਾਂ ਦੁਆਰਾ ਹਮਲਾ ਕੀਤਾ ਗਿਆ ਸੀ, ਉਦੋਂ ਤੋਂ ਹੀ ਪਾਕਿਸਤਾਨ ਵਿੱਚ ਪ੍ਰਚਲਿਤ ਹੈ। ਹੁਣ ਸਿੱਧੂ ਮੂਸੇ ਵਾਲਾ ਨੂੰ ਪਾਕਿਸਤਾਨ ਵੱਲੋਂ 'ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ' ਨਾਲ ਸਨਮਾਨਿਤ ਕੀਤਾ ਜਾਣਾ ਹੈ।

In The Market