LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

22 ਜੁਲਾਈ ਨੂੰ ਕਿਹਾ ਜਾਂਦੈ ਧੋਖੇਬਾਜ਼ਾਂ ਦਾ ਦਿਨ! ਵਿਆਹੇ ਲੋਕਾਂ ਦੇ ਧੋਖਾ ਦੇਣ ਦੀ ਹੁੰਦੀ ਹੈ ਸਭ ਤੋਂ ਵੱਧ ਸੰਭਾਵਨਾ

22july july

ਲੰਡਨ- ਤੁਸੀਂ ਅੱਜ ਤੱਕ ਕਈ ਤਰ੍ਹਾਂ ਦੇ ਦਿਨਾਂ ਬਾਰੇ ਸੁਣਿਆ ਹੋਵੇਗਾ। ਕਦੇ ਵੈਲੇਨਟਾਈਨ ਡੇ ਤੇ ਕਦੇ ਮਦਰਜ਼ ਡੇ। ਪਿਤਾ ਦਿਵਸ ਵੀ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ 22 ਜੁਲਾਈ ਨੂੰ ਦੁਨੀਆ 'ਚ ਫ੍ਰੀਸਕੀ ਫਰਾਈਡੇ ਦੇ ਰੂਪ 'ਚ ਮਨਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਤੁਹਾਡੇ ਪਾਰਟਨਰ ਨਾਲ ਧੋਖਾਧੜੀ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਬ੍ਰਿਟੇਨ ਦੇ ਮਾਹਿਰਾਂ ਨੇ ਵਿਆਹੁਤਾ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਦੇਸ਼ 'ਚ ਚੱਲ ਰਹੀ ਹੀਟਵੇਵ ਦੇ ਵਿਚਕਾਰ 22 ਜੁਲਾਈ ਯਾਨੀ ਅੱਜ ਤੋਂ ਲੋਕਾਂ ਨੂੰ ਚੀਟਵੇਵ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Also Read: ਕੀ ਤੁਹਾਨੂੰ ਵੀ ਚੜ੍ਹ ਜਾਂਦੈ ਜਲਦੀ ਸਾਹ? ਹੋ ਸਕਦੇ ਹੋ ਇਨ੍ਹਾਂ ਗੰਭੀਰ ਬੀਮਾਰੀਆਂ ਦੇ ਸ਼ਿਕਾਰ

ਬ੍ਰਿਟੇਨ ਦੀ ਸਭ ਤੋਂ ਵੱਡੀ ਵਿਆਹੁਤਾ ਡੇਟਿੰਗ ਸਾਈਟ Illicit Encounters ਨੇ ਇੱਕ ਅਜੀਬ ਦਾਅਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ 22 ਜੁਲਾਈ ਨੂੰ ਫ੍ਰਿਸਕੀ ਫ੍ਰਾਈਡੇ ਕਿਹਾ ਜਾ ਸਕਦਾ ਹੈ। ਸਾਲ ਦੇ ਇਸ ਦਿਨ ਲੋਕ ਆਪਣੇ ਪਾਰਟਨਰ ਨੂੰ ਧੋਖਾ ਦਿੰਦੇ ਹਨ, ਇਸ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਦਾਅਵਾ ਕਿਸ ਆਧਾਰ 'ਤੇ ਕੀਤਾ ਜਾ ਰਿਹਾ ਹੈ। ਦਰਅਸਲ ਸਾਈਟ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਡਾਟਾ ਨੂੰ ਐਕਸਟਰੈਕਟ ਕਰਨ ਦੇ ਅਧਾਰ 'ਤੇ ਇਹ ਦਾਅਵਾ ਕੀਤਾ ਹੈ। ਅੰਕੜਿਆਂ ਦੇ ਅਨੁਸਾਰ, ਜ਼ਿਆਦਾਤਰ ਵਿਆਹੇ ਲੋਕ ਆਪਣੇ ਸਾਥੀ ਨੂੰ ਧੋਖਾ ਦੇਣ ਲਈ ਇੱਕ ਸਾਲ ਵਿਚ 22 ਜੁਲਾਈ ਨੂੰ ਇਸ ਸਾਈਟ 'ਤੇ ਲੌਗਇਨ ਕਰਦੇ ਹਨ।

ਚੀਟਰ ਜੁਲਾਈ ਵਿਚ ਸਭ ਤੋਂ ਵੱਧ ਹੁੰਦੇ ਹਨ ਸਰਗਰਮ
Illicit Encounters ਦੇ ਅਨੁਸਾਰ ਜ਼ਿਆਦਾਤਰ ਲੋਕ ਇੱਕ ਸਾਲ ਵਿਚ ਜੁਲਾਈ ਦੇ ਮਹੀਨੇ ਸਾਈਟ 'ਤੇ ਸਰਗਰਮ ਹੁੰਦੇ ਹਨ। ਬਾਕੀ ਮਹੀਨਿਆਂ ਦੇ ਮੁਕਾਬਲੇ ਇਸ ਮਹੀਨੇ 18 ਫੀਸਦੀ ਜ਼ਿਆਦਾ ਲੋਕ ਸਾਈਟ 'ਤੇ ਆਪਣਾ ਖਾਤਾ ਬਣਾਉਂਦੇ ਹਨ। ਇਸ ਐਕਸਟ੍ਰਾਮੈਰਿਟਲ ਸਾਈਟ ਨੇ ਜੁਲਾਈ ਨੂੰ ਧੋਖੇਬਾਜ਼ਾਂ ਲਈ ਸਭ ਤੋਂ ਵਿਅਸਤ ਮਹੀਨਾ ਕਿਹਾ ਹੈ। ਇਸ ਵਿੱਚੋਂ 22 ਜੁਲਾਈ ਨੂੰ ਧੋਖੇ ਦਾ ਅੰਕੜਾ ਸਭ ਤੋਂ ਵੱਧ ਹੈ। ਸਾਈਟ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦਾ ਕਾਰਨ ਵੀ ਦੱਸਿਆ।

Also Read: ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਬੋਲੇ ਧਾਲੀਵਾਲ, 'ਹਰ ਮਹੀਨੇ ਪੂਰੀਆਂ ਕਰਾਂਗੇ 10-10 ਮੰਗਾਂ'

22 ਜੁਲਾਈ ਹੈ ਖਾਸ
ਯੂਕੇ ਦੀ ਇਸ ਸਾਈਟ ਨੇ 22 ਜੁਲਾਈ ਨੂੰ ਧੋਖੇਬਾਜ਼ਾਂ ਦਾ ਦਿਨ ਦੱਸਿਆ ਹੈ। ਇਸ ਦਾ ਕਾਰਨ ਇਹ ਹੈ ਕਿ ਬ੍ਰਿਟੇਨ 'ਚ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ 22 ਤਰੀਕ ਆਖਰੀ ਸ਼ੁੱਕਰਵਾਰ ਹੈ। Illicit Encounters ਦੀ ਸੈਕਸ ਅਤੇ ਰਿਲੇਸ਼ਨਸ਼ਿਪ ਮਾਹਿਰ ਜੈਸਿਕਾ ਲਿਓਨੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਾਪੇ ਬੱਚਿਆਂ ਨਾਲ ਘਿਰ ਜਾਂਦੇ ਹਨ। ਅਜਿਹੀ ਸਥਿਤੀ ਵਿਚ, ਆਪਣੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ, ਲੋਕ ਐਕਸਟ੍ਰਾਮੈਰੀਟਲ ਅਫੇਅਰ ਨੂੰ ਆਖਰੀ ਵਾਰ ਮਹਿਸੂਸ ਕਰਨਾ ਚਾਹੁੰਦੇ ਹਨ। ਇਸ ਸਿਲਸਿਲੇ 'ਚ ਆਖਰੀ ਸ਼ੁੱਕਰਵਾਰ ਨੂੰ ਜ਼ਿਆਦਾਤਰ ਲੋਕ ਆਪਣੇ ਪਾਰਟਨਰ ਨਾਲ ਧੋਖਾ ਕਰਦੇ ਹੋਏ ਪਾਏ ਜਾਂਦੇ ਹਨ।

In The Market