LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਤੁਹਾਨੂੰ ਵੀ ਚੜ੍ਹ ਜਾਂਦੈ ਜਲਦੀ ਸਾਹ? ਹੋ ਸਕਦੇ ਹੋ ਇਨ੍ਹਾਂ ਗੰਭੀਰ ਬੀਮਾਰੀਆਂ ਦੇ ਸ਼ਿਕਾਰ

22july sah

ਨਵੀਂ ਦਿੱਲੀ- ਅੱਜ ਦੇ ਸਮੇਂ 'ਚ ਹਰ ਇਨਸਾਨ ਕਿਸੇ ਨਾ ਕਿਸੇ ਨਾ ਬਿਮਾਰੀ ਨਾਲ ਜੂਝ ਰਿਹਾ ਹੈ ਪਰ ਉਨ੍ਹਾਂ 'ਚੋਂ ਇਕ ਸਾਹ ਦੀ ਸਸੱਸਿਆਂ ਹੈ। ਤੇਜ਼ੀ ਨਾਲ ਸਾਹ ਲੈਣ ਨੂੰ ਹਾਈਪਰ ਵੈਂਟੀਲੇਸ਼ਨ ਵੀ ਕਿਹਾ ਜਾਂਦਾ ਹੈ । ਜਦੋਂ ਇਨਸਾਨ ਨੂੰ ਹਾਰਟ ਦੀ ਸਮੱਸਿਆ, ਫੇਫਡ਼ਿਆਂ ਵਿਚ ਇੰਫੈਕਸ਼ਨ ਅਤੇ ਸਾਹ ਦੀ ਨਲੀ ਵਿਚ ਸਮੱਸਿਆ ਹੋਣ ਤੇ ਸਾਹ ਚੜ੍ਹਨ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਇਕ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਇਸ ਵਿਚ ਕਮਜ਼ੋਰੀ, ਚੱਕਰ ਆਉਣਾ, ਬੇਹੋਸ਼ੀ ਜਿਹੇ ਲੱਛਣ ਵੀ ਸਾਹ ਚੜ੍ਹਨ ਦੇ ਦੌਰਾਨ ਨਜ਼ਰ ਆ ਸਕਦੇ ਹਨ।

Also Read: ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਬੋਲੇ ਧਾਲੀਵਾਲ, 'ਹਰ ਮਹੀਨੇ ਪੂਰੀਆਂ ਕਰਾਂਗੇ 10-10 ਮੰਗਾਂ'


ਸਾਹ ਚੜ੍ਹਨ ਦੇ ਕਾਰਨ

ਸਰੀਰ ਵਿਚ ਪਾਣੀ ਦੀ ਘਾਟ
ਜਦੋਂ ਸਾਡੇ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਉਸ ਸਮੇਂ ਸਾਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗਦੀ ਹੈ। ਜੋ ਕਿ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਪੂਰੀ ਊਰਜਾ ਪਾਣੀ ਦੀ ਘਾਟ ਦੇ ਕਾਰਨ ਨਹੀਂ ਮਿਲ ਪਾਉਂਦੀ। ਜਿਸ ਨਾਲ ਅਸੀਂ ਜਲਦੀ-ਜਲਦੀ ਸਾਹ ਲੈਣ ਲੱਗਦੇ ਹਾਂ ਅਤੇ ਥੋੜ੍ਹਾ ਜਿਹਾ ਕੰਮ ਕਰਕੇ ਵੀ ਸਾਹ ਚੜ੍ਹਨ ਲੱਗਦਾ ਹੈ। ਇਹ ਸਾਡੇ ਸਰੀਰ ਵਿਚ ਪਾਣੀ ਦੀ ਘਾਟ ਕਾਰਨ ਹੋ ਸਕਦਾ ਹੈ।

ਅਸਥਮਾ ਦੀ ਸਮੱਸਿਆ
ਜੇਕਰ ਤੁਸੀਂ ਵੀ ਬਹੁਤ ਜਲਦੀ ਸਾਹ ਲੈਂਦੇ ਹੋ ਅਤੇ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਕੇ ਸਾਹ ਚੜ੍ਹ ਜਾਂਦਾ ਹੈ ਤਾਂ ਇਹ ਇਕ ਅਸਥਮਾ ਦੀ ਸਮੱਸਿਆ ਵੀ ਹੋ ਸਕਦੀ ਹੈ, ਕਿਉਂਕਿ ਇਸ ਸਮੱਸਿਆ ਵਿਚ ਸਾਹ ਦੀ ਨਲੀ ਵਿਚ ਸੋਜ ਪੈ ਜਾਂਦੀ ਹੈ ਅਤੇ ਸਾਹ ਲੈਣ ਵਿਚ ਸਮੱਸਿਆ ਹੁੰਦੀ ਹੈ।

ਖ਼ੂਨ ਗਾੜ੍ਹਾ ਹੋਣਾ
ਜਦੋਂ ਸਾਡੇ ਸਰੀਰ ਵਿਚ ਖ਼ੂਨ ਗਾੜ੍ਹਾ ਹੋ ਜਾਂਦਾ ਹੈ ਤਾਂ ਉਸ ਸਮੇਂ ਵੀ ਸਾਹ ਆਉਣ ਵਿਚ ਤਕਲੀਫ਼ ਹੁੰਦੀ ਹੈ, ਕਿਉਂਕਿ ਫੇਫੜਿਆਂ ਤੱਕ ਖ਼ੂਨ ਦੇ ਵਹਾਅ ਵਿਚ ਰੁਕਾਵਟ ਆਉਣ ਲੱਗਦੀ ਹੈ। ਜਿਸ ਕਾਰਨ ਛਾਤੀ ਵਿਚ ਦਰਦ , ਦਿਲ ਤੇਜ਼ ਧੜਕਣ ਲੱਗਦਾ ਹੈ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਹੋਣ ਲੱਗਦੀ ਹੈ ।

ਸ਼ੂਗਰ
ਸ਼ੂਗਰ ਇਕ ਗੰਭੀਰ ਸਮੱਸਿਆ ਹੈ। ਇਸ ਕਾਰਨ ਸਰੀਰ ਵਿਚ ਇਨਸੁਲਿਨ ਨਹੀਂ ਬਣ ਪਾਉਂਦ। ਜਿਸ ਕਾਰਨ ਸਰੀਰ ਵਿਚ ਕੈਂਟੋਸ ਨਾਮਕ ਐਸਿਡ ਦਾ ਨਿਰਮਾਣ ਹੋਣ ਲੱਗਦਾ ਹੈ ਅਤੇ ਜਿਸ ਕਾਰਨ ਸਾਨੂੰ ਸਾਹ ਚੜ੍ਹਨ ਲੱਗਦਾ ਹੈ।

Also Read: UK 'ਚ ਨੌਕਰੀ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ! ਭਾਰਤ-UK ਇਕ-ਦੂਜੇ ਦੀ ਡਿਗਰੀ ਨੂੰ ਦੇਣਗੇ ਮਾਨਤਾ

ਫੇਫੜਿਆਂ ਵਿਚ ਇੰਫੈਕਸ਼ਨ
ਫੇਫੜਿਆਂ ਵਿਚ ਇੰਫੈਕਸ਼ਨ ਹੋਣ ਕਾਰਨ ਵੀ ਸਾਹ ਚੜ੍ਹਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਿਖਾਈ ਦਿੰਦੀਆਂ ਹਨ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਸੀ.ਓ.ਪੀ.ਡੀ.
ਇਹ ਇਕ ਤਰ੍ਹਾਂ ਦੀ ਫੇਫੜਿਆਂ ਦੀ ਬਿਮਾਰੀ ਹੈ। ਜਿਸ ਵਿਚ ਬ੍ਰੋਂਕਾਈਟਿਸ ਵਿਚ ਸਾਹ ਦੀ ਨਲੀ ਵਿਚ ਸੋਜ ਅਤੇ ਐਮਫੀਸੀਮਾ ਵਿਚ ਫੇਫੜਿਆਂ ਵਿਚ ਮੌਜੂਦ ਛੋਟੀ ਹਵਾ ਦੀਆਂ ਥੈਲੀਆਂ ਖ਼ਰਾਬ ਹੋ ਜਾਂਦੀਆਂ ਹਨ । ਜਿਸ ਨਾਲ ਇਹ ਸਮੱਸਿਆ ਹੋਣ ਲੱਗਦੀ ਹੈ।

ਲੱਛਣ
ਸਾਹ ਚੜ੍ਹਨ ਦੇ ਸਮੇਂ ਤੁਹਾਨੂੰ ਗਲੇ ਅਤੇ ਫੇਫੜਿਆਂ ਵਿਚ ਜਲਨ ਮਹਿਸੂਸ ਹੋਣੀ, ਅੱਖਾਂ 'ਚੋਂ ਪਾਣੀ ਆਉਣਾ, ਚੱਕਰ ਆਉਣਾ ਅਤੇ ਬੇਹੋਸ਼ੀ ਮਹਿਸੂਸ ਕਰਨਾ, ਸਾਹ ਲੈਂਦੇ ਸਮੇਂ ਆਵਾਜ਼ ਆਉਣੀ, ਦਿਲ ਦੀ ਧੜਕਣ ਤੇਜ਼ ਹੋ ਜਾਣੀ, ਸਰੀਰ ਦੇ ਤਾਪਮਾਨ ਵਿਚ ਬਦਲਾਅ ਮਹਿਸੂਸ ਕਰਨਾ ਆਦਿ ਲੱਛਣ ਦਿਖਾਈ ਦਿੰਦੇ ਹਨ ਤਾਂ ਇਕ ਵਾਰ ਡਾਕਟਰ ਤੋਂ ਜ਼ਰੂਰ ਟੈਸਟ ਕਰਵਾਓ।

In The Market