LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UK 'ਚ ਨੌਕਰੀ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ! ਭਾਰਤ-UK ਇਕ-ਦੂਜੇ ਦੀ ਡਿਗਰੀ ਨੂੰ ਦੇਣਗੇ ਮਾਨਤਾ

22july uk

ਨਵੀਂ ਦਿੱਲੀ : ਭਾਰਤ ਤੇ ਬ੍ਰਿਟੇਨ ਨੇ ਇਕ-ਦੂਜੇ ਦੀ ਡਿਗਰੀ ਨੂੰ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ’ਚ 10ਵੀਂ, 12ਵੀਂ, ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਸ਼ਾਮਲ ਹੈ। ਆਨਲਾਈਨ ਮਾਧਿਅਮ ਰਾਹੀਂ ਲਈ ਗਈ ਡਿਗਰੀ ਨੂੰ ਵੀ ਦੋਵੇਂ ਦੇਸ਼ ਮਾਨਤਾ ਦੇਣਗੇ। ਇੰਜੀਨੀਅਰਿੰਗ, ਮੈਡੀਕਲ ਵਰਗੇ ਕਿਸੇ ਪ੍ਰੋਫੈਸ਼ਨਲ ਕੋਰਸ ਨੂੰ ਇਸ ਫ਼ੈਸਲੇ ’ਚ ਸ਼ਾਮਲ ਨਹੀਂ ਕੀਤਾ ਗਿਆ।

Also Read: ਸਕੂਲ ਵੈਨ ਨਾਲ ਵਾਪਰਿਆ ਹਾਦ+ਸਾ, ਵਾਲ-ਵਾਲ ਬਚੀ 21 ਮਾਸੂਮਾਂ ਦੀ ਜਾਨ

ਫ਼ੈਸਲੇ ਮੁਤਾਬਕ, ਬ੍ਰਿਟੇਨ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀ ਨੂੰ ਭਾਰਤ ’ਚ ਵੀ ਗ੍ਰੈਜੂਏਟ ਮੰਨਿਆ ਜਾਵੇਗਾ। ਉਨ੍ਹਾਂ ਨੂੰ ਉਸ ਡਿਗਰੀ ਦੇ ਆਧਾਰ ’ਤੇ ਭਾਰਤ ’ਚ ਸਰਕਾਰੀ ਨੌਕਰੀ ਲਈ ਅਰਜ਼ੀ ਦੇਣ ਜਾਂ ਉੱਚ ਸਿੱਖਿਆ ਹਾਸਲ ਕਰਨ ਲਈ ਕਿਸੇ ਸੰਸਥਾ ਜਾਂ ਸਰਕਾਰ ਦੀ ਇਜਾਜ਼ਤ ਨਹੀਂ ਲੈਣੀ ਪਵੇਗੀ। ਅਜਿਹੀ ਹੀ ਵਿਵਸਥਾ ਬ੍ਰਿਟੇਨ ’ਚ ਭਾਰਤ ਤੋਂ ਮਾਨਤਾ ਪ੍ਰਾਪਤ ਡਿਗਰੀ ਲਈ ਲਾਗੂ ਕੀਤੀ ਜਾਵੇਗੀ। ਵੀਰਵਾਰ ਨੂੰ ਦੋਵਾਂ ਦੇਸ਼ਾਂ ਦੇ ਵਣਜ ਸਕੱਤਰਾਂ ਵਿਚਾਲੇ ਸਿੱਖਿਆ, ਸਿਹਤ ਤੇ ਕਾਰੋਬਾਰ ਦੇ ਖੇਤਰ ’ਚ ਕਈ ਸਮਝੌਤੇ ਕੀਤੇ ਗਏ। ਸਮਝੌਤੇ ਅਨੁਸਾਰ ਭਾਰਤੀ ਨਰਸਾਂ ਤੇ ਡਾਇਟੀਸ਼ੀਅਨ ਵਰਗੇ ਮੈਡੀਕਲ ਸਟਾਫ਼ ਲਈ ਜਲਦੀ ਹੀ ਬਰਤਾਨੀਆ ਦਾ ਦਰਵਾਜ਼ਾ ਖੁੱਲ੍ਹ ਜਾਵੇਗਾ। ਨਰਸ ਦੇ ਕੋਰਸ ਨਾਲ ਸਬੰਧਤ ਭਾਰਤੀ ਡਿਗਰੀ ਨੂੰ ਯੂਕੇ 'ਚ ਮਾਨਤਾ ਦਿੱਤੀ ਜਾਵੇਗੀ। ਯੂਕੇ ਵਿੱਚ ਕੰਮ ਕਰ ਰਹੇ ਭਾਰਤੀ ਸਾਫਟਵੇਅਰ ਪੇਸ਼ੇਵਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਸਹਿਮਤੀ ਬਣ ਗਈ ਹੈ। ਯੂਕੇ ਅਤੇ ਭਾਰਤ ਇਕ ਦੂਜੇ ਦੇ ਦੇਸ਼ਾਂ ਦੇ ਕਾਨੂੰਨੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮਾਨਤਾ ਦੇ ਸਕਦੇ ਹਨ।

Also Read: ਮੂਸੇਵਾਲਾ ਵਾਰਦਾਤ ਤੋਂ ਬਾਅਦ ਮਾਸਟਰਮਾਈਂਡ ਨੂੰ ਤਿਹਾੜ ਜੇਲ੍ਹ ਕੀਤੀ ਗਈ ਸੀ ਕਾਲ!

ਪਿੰਡ ਵਾਸੀਆਂ ਨੇ ਬੱਸ ਸਟੈਂਡ ਦੇ ਉਦਘਾਟਨ ਲਈ ਮੱਝ ਨੂੰ ਬਣਾਇਆ ਮੁੱਖ ਮਹਿਮਾਨ, ਵੀਡੀਓ ਹੋਈ ਵਾਇਰਲ; ਜਾਣੋ – ਪੂਰਾ ਮਾਮਲਾ
ਇਸ ਕੰਮ ਲਈ ਦੋਵਾਂ ਦੇਸ਼ਾਂ ਨੇ ਇਕ ਕਮੇਟੀ ਬਣਾਈ ਹੈ ਜੋ ਇਸ ਬਾਰੇ ਫੈਸਲਾ ਕਰੇਗੀ। ਵਣਜ ਸਕੱਤਰ ਬੀਵੀਆਰ ਸੁਬਰਾਮਣੀਅਮ ਨੇ ਕਿਹਾ ਕਿ ਇਕ ਦੂਜੇ ਤੋਂ ਡਿਗਰੀਆਂ ਨੂੰ ਮਾਨਤਾ ਦੇਣ ਦਾ ਫੈਸਲਾ ਲਿਆ ਗਿਆ ਹੈ ਜਦੋਂਕਿ ਨਰਸਿੰਗ ਅਤੇ ਮੈਡੀਕਲ ਸਟਾਫ ਨੂੰ ਮਾਨਤਾ ਮਿਲਣ ਵਿਚ ਕੁਝ ਮਹੀਨੇ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਇਕ ਦੂਜੇ ਦੇਸ਼ ਸਮੁੰਦਰੀ ਜਹਾਜ਼ਰਾਨੀ 'ਤੇ ਕੰਮ ਕਰਨ ਲਈ ਲੋੜੀਂਦੇ ਕੋਰਸ ਨਾਲ ਸਬੰਧਤ ਡਿਗਰੀ ਨੂੰ ਵੀ ਮਾਨਤਾ ਦੇਣਗੇ। 10ਵੀਂ, 12ਵੀਂ, ਬੀ.ਏ., ਐੱਮ.ਏ ਦੀ ਡਿਗਰੀ ਨੂੰ ਮਾਨਤਾ ਦੇਣ ਨਾਲ ਫਾਇਦਾ ਹੋਵੇਗਾ ਕਿ ਬ੍ਰਿਟੇਨ 'ਚ ਭਾਰਤੀਆਂ ਲਈ ਨੌਕਰੀਆਂ ਦੇ ਰਾਹ ਆਸਾਨ ਹੋ ਜਾਣਗੇ। ਹੁਣ ਭਾਰਤੀ ਡਿਗਰੀ ਹੋਣ ਕਾਰਨ ਉਨ੍ਹਾਂ ਨੂੰ ਨੌਕਰੀ ਲੈਣ 'ਚ ਕੋਈ ਦਿੱਕਤ ਨਹੀਂ ਆਵੇਗੀ। ਵਣਜ ਸਕੱਤਰ ਨੇ ਕਿਹਾ ਕਿ ਗੁਣਵੱਤਾ ਤੇ ਹੋਰ ਕਾਰਨਾਂ ਕਰਕੇ ਯੂਰਪ 'ਚ ਕਈ ਤਰ੍ਹਾਂ ਦੇ ਸਮੁੰਦਰੀ ਉਤਪਾਦਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਗਈ ਸੀ, ਜਿਸ ਨਾਲ ਸਮੁੰਦਰੀ ਉਤਪਾਦਾਂ ਦੇ ਨਿਰਯਾਤ 'ਤੇ ਅਸਰ ਪੈ ਰਿਹਾ ਸੀ।

Also Read: ਹੁਣ ਬੈਂਕ ਜਾਣ ਦੀ ਨਹੀਂ ਪਏਗੀ ਲੋੜ, WhatsApp 'ਤੇ ਮਿਲਣਗੀਆਂ ਕਈ ਸੁਵਿਧਾਵਾਂ

ਯੂਕੇ ਨੇ ਉਨ੍ਹਾਂ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਸਾਡੇ ਸਮੁੰਦਰੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨਗੇ। ਸੁਬਰਾਮਨੀਅਮ ਨੇ ਕਿਹਾ ਕਿ ਇਸ ਫੈਸਲੇ ਦੇ ਤਹਿਤ ਭਾਰਤੀ ਬਾਜ਼ਾਰ ਬ੍ਰਿਟੇਨ ਦੇ ਸੇਬਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤ ਹੁਣ ਬ੍ਰਿਟੇਨ 'ਚ ਮਾਨਤਾ ਪ੍ਰਾਪਤ ਮੈਡੀਕਲ ਉਪਕਰਨਾਂ ਨੂੰ ਵੀ ਮਾਨਤਾ ਦੇਵੇਗਾ ਅਤੇ ਉਨ੍ਹਾਂ ਨੂੰ ਭਾਰਤ ਭੇਜਿਆ ਜਾ ਸਕੇਗਾ। ਹਾਲਾਂਕਿ ਬ੍ਰਿਟੇਨ ਤੋਂ ਆਉਣ ਵਾਲੇ ਸੇਬਾਂ 'ਤੇ ਇੰਪੋਰਟ ਡਿਊਟੀ ਲੱਗੇਗੀ।

In The Market