LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਬੋਲੇ ਧਾਲੀਵਾਲ, 'ਹਰ ਮਹੀਨੇ ਪੂਰੀਆਂ ਕਰਾਂਗੇ 10-10 ਮੰਗਾਂ'

22july dhaliwal

ਚੰਡੀਗੜ੍ਹ: ਅੱਜ ਕਿਸਾਨ ਜਥੇਬੰਦੀਆਂ (Farmers organizations) ਦੇ ਲੀਡਰਾਂ ਨੇ ਕੈਬਨਿਟ ਮੰਤਰੀ (Cabinet Minister) ਨਾਲ ਕੁਲਦੀਪ ਧਾਲੀਵਾਲ ਮੀਟਿੰਗ ਕੀਤੀ। ਮੀਟਿੰਗ ਮਗਰੋਂ ਕੁਲਦੀਪ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ ਹੈ ਤੇ ਅਜਿਹੀਆਂ ਮੀਟਿੰਗਾਂ ਲਗਾਤਾਰ ਹੋਣੀਆਂ ਚਾਹੀਦੀਆਂ ਹਨ।

Also Read: UK 'ਚ ਨੌਕਰੀ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ! ਭਾਰਤ-UK ਇਕ-ਦੂਜੇ ਦੀ ਡਿਗਰੀ ਨੂੰ ਦੇਣਗੇ ਮਾਨਤਾ

ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਨੇ ਸਰਕਾਰ ਸਾਹਮਣੇ 56 ਮੰਗਾਂ ਰੱਖੀਆਂ ਹਨ। ਹਰ ਮਹੀਨੇ ਕਿਸਾਨਾਂ ਨਾਲ ਮੀਟਿੰਗ ਹੋਇਆ ਕਰੇਗੀ ਤੇ 10-10 ਕਰਕੇ ਮੰਗਾ ਪੂਰੀਆਂ ਕਰਾਂਗੇ। ਉਨ੍ਹਾਂ ਕਿਹਾ ਕਿ ਸਹਿਕਾਰੀ ਮਿੱਲਾਂ ਦਾ ਜੋ ਬਕਾਇਆ ਹੈ, ਉਸ ਦੀ ਇਸੇ ਮਹੀਨੇ 100 ਕਰੋੜ ਦੀ ਕਿਸ਼ਤ ਜਾਰੀ ਕਰਾਂਗੇ। ਪ੍ਰਾਈਵੇਟ ਮਿਲ ਦਾ ਜੋ ਬਕਾਇਆ ਹੈ, ਉਹ ਸਾਡੀ ਸਰਕਾਰ ਦਵਾਏਗੀ। ਕਾਨੂੰਨੀ ਸਖਤੀ ਕਰਕੇ ਇਹ ਬਕਾਇਆ ਦਵਾਇਆ ਜਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਗੰਨੇ ਦੀ ਖੇਤੀ ਜ਼ਰੂਰੀ ਹੈ। 

Also Read: ਸਕੂਲ ਵੈਨ ਨਾਲ ਵਾਪਰਿਆ ਹਾਦ+ਸਾ, ਵਾਲ-ਵਾਲ ਬਚੀ 21 ਮਾਸੂਮਾਂ ਦੀ ਜਾਨ

ਉਨ੍ਹਾਂ ਕਿਹਾ ਕਿ ਐਮਐਸਪੀ ਬਾਰੇ ਸੀਐਮ ਭਗਵੰਤ ਮਾਨ (CM Bhagwant Maan) ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਐਮਐਸਪੀ ਬਾਰੇ ਕੇਂਦਰ ਸਰਕਾਰ ਨੇ ਜੋ ਕਮੇਟੀ ਬਣਾਈ ਹੈ, ਇਸ ਦੇ ਚੈਮਰਮੈਨ ਸੰਜੇ ਅਗਰਵਾਲ ਨੂੰ ਬਣਾਇਆ ਹੈ, ਇਸ 'ਤੇ ਪੰਜਾਬ ਸਰਕਾਰ ਨੇ ਇਤਰਾਜ ਜਤਾਇਆ ਹੈ।

In The Market