LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਿਖਿਲ ਕਾਮਥ ਦਾ ਟਵੀਟ- 15 ਅਗਸਤ 1947 ਨੂੰ ਕਿਸ ਨੇ ਸੋਚਿਆ ਹੋਵੇਗਾ ਕਿ ਬ੍ਰਿਟੇਨ ਦਾ ਪੀ.ਐੱਮ. ਬਣੇਗਾ ਭਾਰਤੀ 

pm britain

ਲੰਡਨ- ਭਾਰਤੀ ਮੂਲ ਦੇ ਰਿਸ਼ੀ ਸੂਨਕ ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਰਿਸ਼ੀ ਸੂਨਕ ਦਾ ਇਕ-ਇਕ ਕਦਮ ਬ੍ਰਿਟੇਨ ਦੇ ਪੀ.ਐੱਮ. ਅਹੁਦੇ ਵੱਲ ਵੱਧ ਰਿਹਾ ਹੈ। ਰਿਸ਼ੀ ਸੂਨਕ ਦੋ ਪੜਾਅ ਦੀ ਵੋਟਿੰਗ ਤੋਂ ਬਾਅਦ ਸਭ ਤੋਂ ਅੱਗੇ ਚੱਲ ਰਹੇ ਹਨ। ਵੀਰਵਾਰ ਨੂੰ ਦੂਜੇ ਰਾਊਂਡ ਦੀ ਵੋਟਿੰਗ ਵਿਚ ਵੀ ਸੂਨਕ ਨੇ ਜਿੱਤ ਹਾਸਲ ਕੀਤੀ ਸੀ। ਆਉਣ ਵਾਲੇ ਦਿਨਾਂ ਵਿਚ ਅਜੇ ਕਈ ਪੜਾਅ ਵਿਚ ਵੋਟਿੰਗ ਹੋਵੇਗੀ। ਬ੍ਰਿਟੇਨ ਵਿਚ ਜਾਰੀ ਪੀ.ਐੱਮ. ਅਹੁਦੇ ਦੀ ਰੋਮਾਂਚਕ ਰੇਸ ਵਿਚਾਲੇ ਆਨਲਾਈਨ ਬ੍ਰੋਕਿੰਗ ਫਰਮ ਜੇਰੋਧਾ ਦੇ ਕੋ ਫਾਊਂਡਰ ਨਿਖਿਲ ਕਾਮਥ ਨੇ ਰਿਸ਼ੀ ਸੂਨਕ ਦੀ ਫੋਟੋ ਸ਼ੇਅਰ ਕਰ ਕੇ ਇਕ ਮਜ਼ੇਦਾਰ ਟਵੀਟ ਕੀਤਾ ਹੈ। ਨਿਖਿਲ ਕਾਮਥ ਨੇ ਟਵੀਟ ਕਰਕੇ ਲਿਖਿਆ 75 ਸਾਲ ਪਹਿਲਾਂ 15 ਅਗਸਤ 1947 ਨੂੰ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਭਾਰਤੀ ਮੂਲ ਦਾ ਵਿਅਕਤੀ ਇਕ ਦਿਨ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ਵਿਚ ਹੁਣ ਕੁਲ ਪੰਜ ਚੇਹਰੇ ਬਚੇ ਹਨ। ਇਨ੍ਹਾਂ ਵਿਚ ਰਿਸ਼ੀ ਸੂਨਕ ਸਭ ਤੋਂ ਅੱਗੇ ਚੱਲ ਰਹੇ ਹਨ। ਹਾਲਾਂਕਿ ਰਿਸ਼ੀ ਲਈ ਰਾਹ ਅਜੇ ਸੌਖਾ ਨਹੀਂ ਹੈ ਕਿਉਂਕਿ ਤਿੰਨ ਰਾਊਂਡ ਦੀ ਵੋਟਿੰਗ ਹੋਣੀ ਅਜੇ ਬਾਕੀ ਹੈ। ਹਰ ਰਾਊਂਡ ਵਿਚ ਸਭ ਤੋਂ ਘੱਟ ਵੋਟਾਂ ਹਾਸਲ ਕਰਨ ਵਾਲਾ ਉਮੀਦਵਾਰ ਬਾਹਰ ਹੋ ਜਾਵੇਗਾ। ਇਸ ਲਈ ਰਿਸ਼ੀ ਸੂਨਕ ਦੀ ਅਸਲੀ ਪ੍ਰੀਖਿਆ ਅਜੇ ਬਾਕੀ ਹੈ।ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਰਿਸ਼ੀ ਸੂਨਕ ਨੂੰ ਸਭ ਤੋਂ ਜ਼ਿਆਦਾ ਵੋਟ ਕਰ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਕੋਲ 358 ਸੰਸਦ ਮੈਂਬਰ ਹਨ। ਇਹ ਸੰਸਦ ਮੈਂਬਰ ਅੱਗੇ ਦੇ ਦੌਰ ਦੀ ਵੋਟਿੰਗ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੇਨੀ ਮੋਰਡੋਂਟ ਨਾਲ ਆਖਰੀ ਰਾਊਂਡ ਵਿਚ ਸਖ਼ਤ ਚੁਣੌਤੀ ਮਿਲ ਸਕਦੀ ਹੈ। ਜਦੋਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਲਈ ਸਿਰਫ ਦੋ ਉਮੀਦਵਾਰ ਰਹਿ ਜਾਣਗੇ। ਉਹ ਪੂਰੇ ਦੇਸ਼ ਵਿਚ ਜਾ ਕੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਤੋਂ ਵੋਟ ਮੰਗਣਗੇ। ਖਬਰਾਂ ਦੀ ਮੰਨੀਏ ਤਾਂ ਕੰਜ਼ਰਵੇਟਿਵ ਪਾਰਟੀ ਦੇ ਪੂਰੇ ਦੇਸ਼ ਵਿਚ ਦੋ ਲੱਖ ਵਰਕਰ ਹਨ।
ਰਿਸ਼ੀ ਸੂਨਕ ਦਾ ਜਨਮ 12 ਮਈ 1980 ਨੂੰ ਬ੍ਰਿਟੇਨ ਦੇ ਸਾਊਥੈਂਪਟਨ ਵਿਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਭਾਰਤੀ ਮੂਲ ਦੇ ਸਨ। ਪਿਤਾ ਡਾਕਟਰ, ਜਦੋਂ ਕਿ ਮਾਂ ਦਵਾਖਾਨਾ ਚਲਾਉਂਦੀ ਸੀ। ਰਿਸ਼ੀ ਤਿੰਨ ਭਰਾਵਾਂ-ਭੈਣਾਂ ਵਿਚ ਸਭ ਤੋਂ ਵੱਡੇ ਹਨ। ਉਨ੍ਹਾਂ ਨੇ ਵਿੰਸਚੈਸਟਰ ਕਾਲਜ ਤੋਂ ਪਾਲੀਟੀਕਲ ਸਾਈਂਸ ਦੀ ਪੜ੍ਹਾਈ ਕੀਤੀ ਹੈ।
ਸੂਨਕ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ ਅਤੇ ਇਕਨਾਮਿਕਸ ਵਿਚ ਡਿਗਰੀ ਹਾਸਲ ਕੀਤੀ ਹੈ। ਸਾਲ 2015 ਵਿਚ ਰਿਸ਼ੀ ਨੇ ਆਪਣੇ ਸਿਆਸੀ ਕਰੀਅਰ ਦਾ ਆਗਾਜ਼ ਕੀਤਾ ਅਤੇ ਉਹ ਯਾਰਕਸ਼ਾਇਰ ਦੇ ਰਿਚਮੰਡ ਤੋਂ ਸੰਸਦ ਮੈਂਬਰ ਬਣ ਕੇ ਪਹਿਲੀ ਵਾਰ ਸੰਸਦ ਪਹੁੰਚੇ। ਉਸ ਵੇਲੇ ਰਿਸ਼ੀ ਨੇ ਬ੍ਰੈਗਜ਼ਿਟ ਦੀ ਹਮਾਇਤ ਵਿਚ ਖੜ੍ਹੇ ਰਹੇ। ਇਸ ਵਜ੍ਹਾ ਨਾਲ ਪਾਰਟੀ ਵਿਚ ਉਨ੍ਹਾਂ ਦਾ ਕੱਦ ਲਗਾਤਾਰ ਵੱਧਦਾ ਚਲਾ ਗਿਆ।

In The Market