LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਮੂਲ ਦੇ ਰਿਸ਼ੀ ਬਣ ਸਕਦੇ ਨੇ ਬ੍ਰਿਟੇਨ ਦੇ ਅਗਲੇ PM! ਪੇਸ਼ ਕੀਤੀ ਦਾਅਵੇਦਾਰੀ

9 july pm

ਲੰਡਨ- ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਤੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਬੋਰਿਸ ਜਾਨਸਨ ਦੀ ਥਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਬੋਰਿਸ ਜਾਨਸਨ ਨੇ ਆਪਣੇ ਅਹੁਦੇ ਤੋਂ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਤੇ ਭਵਿੱਫ ਦੇ ਪ੍ਰਧਾਨ ਮੰਤਰੀ ਦੇ ਲਈ ਸ਼ੁੱਕਰਵਾਰ ਨੂੰ ਦਾਅਵੇਦਾਰੀ ਪੇਸ਼ ਕੀਤੀ।

Also Read: ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਸਾਬਕਾ DGP ਸੁਮੇਧ ਸੈਣੀ ਤਲਬ, ਪੰਜਾਬ ਪੁਲਿਸ ਦੀ SIT ਕਰੇਗੀ ਪੁੱਛਗਿੱਛ

ਇਸ ਹਫਤੇ ਦੀ ਸ਼ੁਰੂਆਤ ਵਿਚ ਜਾਨਸਨ ਦੀ ਕੈਬਨਿਟ ਤੋਂ ਅਸਤੀਫਾ ਦੇ ਚੁੱਕੇ ਬ੍ਰਿਟਿਸ਼ ਭਾਰਤੀ ਮੰਤਰੀ ਸਭ ਤੋਂ ਉੱਚੇ ਅਹੁਦੇ ਉੱਤੇ ਕਾਬਿਜ ਅਜਿਹੇ ਟੋਰੀ ਨੇਤਾ ਸਨ, ਜਿਨ੍ਹਾਂ ਵਲੋਂ ਦਾਅਵੇਦਾਰੀ ਪੇਸ਼ ਕੀਤੀ ਜਾਣੀ ਬਾਕੀ ਸੀ। ਉਨ੍ਹਾਂ ਨੇ ਆਪਣੇ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਿਚ ਕਿਹਾ ਕਿ ਕਿਸੇ ਨੂੰ ਇਸ ਪਲ ਨੂੰ ਫੜਨਾ ਹੋਵੇਗਾ ਤੇ ਸਹੀ ਫੈਸਲਾ ਲੈਣਾ ਹੋਵੇਗਾ।

Also Read: Boss ਹੋਵੇਂ ਤਾਂ ਅਜਿਹਾ! ਖੁਦ ਦੇ ਪੈਸਿਆਂ ਨਾਲ ਕਰਮਚਾਰੀਆਂ ਨੂੰ ਕਰਾਈ ਮੌਜ, ਘੁੰਮਣ ਲੈ ਗਿਆ ਵਿਦੇਸ਼

ਇੰਫੋਸਿਸ ਦੇ ਸਹਿ ਸੰਸਥਾਪਕ ਨਾਰਾਇਣ ਮੂਰਤੀ ਦੇ ਦਾਮਾਦ ਤੇ 42 ਸਾਲਾ ਬ੍ਰਿਟਿਸ਼ ਸੰਸਦ ਮੈਂਬਰ ਸੁਨਕ 10 ਡਾਊਨਿੰਗ ਸਟ੍ਰੀਟ ਵਿਚ ਲੰਬੇ ਸਮੇਂ ਤੋਂ ਬੋਰਿਸ ਜਾਨਸਨ ਦੇ ਸੰਭਾਵਿਤ ਉੱਤਰਾਧਿਕਾਰੀ ਦੇ ਤੌਰ ਉੱਤੇ ਦੇਖੇ ਜਾ ਰਹੇ ਹਨ ਤੇ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਨ ਦੇ ਲਈ ਕੰਜ਼ਰਵੇਟਿਵ ਪਾਰਟੀ ਦੇ ਇਕ ਵੱਡੇ ਹਿੱਸੇ ਦਾ ਸਮਰਥਨ ਹਾਸਲ ਕਰ ਲਿਆ ਹੈ।

Also Read: Weather Alert: ਚੰਡੀਗੜ੍ਹ, ਪੰਜਾਬ ਤੇ ਹਰਿਆਣਾ 'ਚ ਤੇਜ਼ ਮੀਂਹ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ

ਉਨ੍ਹਾਂ ਨੇ ਪਿਛਲੇ ਹਫਤੇ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਇਹ ਪੱਕਾ ਕਰਨ ਦੀ ਲੋੜ ਹੈ ਕਿ ਇਹ ਬ੍ਰਿਟਿਸ਼ ਭਾਰਤੀ ਕਹਾਣੀ ਦਾ ਅੰਤ ਨਹੀਂ ਹੈ। ਅਸੀਂ ਹੋਰ ਵੀ ਮੁਕਾਮ ਹਾਸਲ ਕਰ ਸਕਦੇ ਹਾਂ ਤੇ ਮੈਂ ਭਵਿੱਖ ਦੇ ਬਾਰੇ ਸੱਚੀ ਉਤਸ਼ਾਹਿਤ ਹਾਂ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਬ੍ਰਿਟੇਨ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ, ਜਿਸ ਦਾ ਉਨ੍ਹਾਂ ਨੇ ਇਹ ਜਵਾਬ ਦਿੱਤਾ ਸੀ।

In The Market