LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Weather Alert: ਚੰਡੀਗੜ੍ਹ, ਪੰਜਾਬ ਤੇ ਹਰਿਆਣਾ 'ਚ ਤੇਜ਼ ਮੀਂਹ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ

9july mosam

ਚੰਡੀਗੜ੍ਹ- ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਾਨਸੂਨ ਪਹੁੰਚ ਗਿਆ ਹੈ। ਉੱਤਰ ਭਾਰਤ ਦੇ ਹਰ ਸੂਬੇ ਵਿਚ ਮਾਨਸੂਨ ਸਰਗਰਮ ਹੈ। ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ ਤੇ ਯੂਪੀ ਤੱਕ ਚੰਗੀ ਬਰਸਾਤ ਹੋ ਰਹੀ ਹੈ। ਉਥੇ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੀ ਇਸ ਵਾਰ ਮਾਨਸੂਨ ਮਜ਼ਬੂਤ ਹੈ। ਮੌਸਮ ਵਿਗਿਆਨ ਵਿਭਾਗ ਨੇ ਸ਼ੁੱਕਰਵਾਰ ਨੂੰ ਕਈ ਸੂਬਿਆਂ ਵਿਚ ਅਗਲੇ ਪੰਜ ਦਿਨਾਂ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

Also Read: ਗੈਂਗਸਟਰ ਗੋਲਡੀ ਬਰਾੜ ਦਾ ਖਾਤਾ ਖੁਲਵਾਉਣ ਦੀ ਕੋਸ਼ਿਸ਼, ਪੰਜਾਬ ਦੀ ਬੈਂਕ 'ਚ ਪਹੁੰਚਿਆ ਹਰਿਆਣਾ ਦਾ ਬਦਮਾਸ਼

ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਕ ਜੁਲਾਈ ਨੂੰ ਮਾਨਸੂਨ ਨੇ ਸ਼ਹਿਰ ਵਿਚ ਦਸਤਕ ਦਿੱਤੀ ਸੀ। ਬੀਤੇ 8 ਦਿਨਾਂ ਵਿਚ ਸ਼ਹਿਰ ਵਿਚ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ਵਿਚ ਕਿਹਾ ਕਿ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਿੰਨ ਦਿਨਾਂ ਵਿਚ ਗਰਜ ਦੇ ਨਾਲ ਮੀਂਹ ਪੈਣ ਦਾ ਖਦਸ਼ਾ ਹੈ। ਗੁਆਂਢ ਦੇ ਸੂਬੇ ਹਿਮਾਚਲ ਵਿਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਚੰਡੀਗੜ੍ਹ ਵਿਚ ਸਵੇਰ ਤੋਂ ਹੀ ਮੌਸਮ ਖਰਾਬ ਬਣਿਆ ਹੋਇਆ ਹੈ ਤੇ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਹੈ। ਉਥੇ ਹੀ ਮੋਹਾਲੀ ਦੇ ਕਈ ਇਲਾਕਿਆਂ ਵਿਚ ਤੇਜ਼ ਬਾਰਿਸ਼ ਹੋਈ ਹੈ। ਪੰਚਕੂਲਾ ਵਿਚ ਵੀ ਮੀਂਹ ਦੇ ਆਸਾਰ ਬਣੇ ਹੋਏ ਹਨ। ਬੀਤੇ ਕੱਲ ਸਾਰਾ ਦਿਨ ਸ਼ਹਰਿ ਵਿਚ ਬੱਦਲ ਛਾਏ ਰਹੇ ਤੇ ਹਲਕੀ ਬੂੰਦਾਬਾਂਦੀ ਵੀ ਹੋਈ ਪਰ ਅੱਜ ਮੌਸਮ ਵਿਭਾਗ ਨੇ ਜ਼ੋਰਦਾਰ ਬਾਰਿਸ਼ ਦੇ ਆਸਾਰ ਜਤਾਏ ਹਨ।

Also Read: 'ਕਤਲ ਨੂੰ 40 ਦਿਨ ਹੋ ਗਏ, ਅਜੇ ਵੀ ਖੁੱਲੇਆਮ ਘੁੰਮ ਰਹੇ ਪਾਪੀ', ਸਿੱਧੂ ਮੂਸੇਵਾਲਾ ਦੇ ਪਿਤਾ ਦਾ ਛਲਕਿਆ ਦਰਦ

ਦੱਸ ਦਈਏ ਕਿ ਚੰਡੀਗੜ੍ਹ ਵਿਚ ਮਾਨਸੂਨ ਦੇ ਆਉਣ ਤੋਂ ਬਾਅਦ 250 ਐੱਮਐੱਮ ਤੋਂ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਜਾ ਚੁੱਕੀ ਹੈ। ਚੰਡੀਗੜ੍ਹ ਦੀ ਲਾਈਫਲਾਈਨ ਸੁਖਨਾ ਲੇਕ ਵੀ ਪਾਣੀ ਨਾਲ ਭਰੀ ਹੋਈ ਹੈ। ਅਜਿਹੇ ਵਿਚ ਜੇਕਰ ਅੱਜ ਬਾਰਿਸ਼ ਹੁੰਦੀ ਹੈ ਤਾਂ ਤੇਜ਼ ਬਰਸਾਤ ਦੇ ਬਾਅਦ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹਣ ਦੀ ਨੌਬਤ ਆ ਸਕਦੀ ਹੈ। ਚੰਡੀਗੜ੍ਹ ਵਿਚ ਸੁਹਾਵਣੇ ਮੌਸਮ ਦਾ ਮਜ਼ਾ ਲੈਣ ਦੇ ਲਈ ਲੋਕ ਸ਼ਹਿਰ ਦੇ ਸੈਲਾਨੀ ਸਥਲਾਂ ਉੱਤੇ ਪਹੁੰਚ ਰਹੇ ਹਨ। ਅੱਜ ਵੀਕੈਂਡ ਹੈ ਅਜਿਹੇ ਵਿਚ ਜ਼ਿਆਦਾਤਰ ਦਫਤਰਾਂ ਵਿਚ ਅੱਜ ਛੁੱਟੀ ਹੋਣ ਦੇ ਨਾਲ ਸੁਹਾਵਣੇ ਮੌਸਮ ਦਾ ਆਨੰਦ ਲੈਣ ਦੇ ਲਈ ਲੋਕ ਸੁਖਨਾ ਲੇਕ, ਰਾਕ ਗਾਰਡਨ ਤੇ ਬਰਡ ਪਾਰਕ ਜਿਹੀਆਂ ਥਾਵਾਂ ਦਾ ਰੁਖ ਕਰ ਰਹੇ ਹਨ।

In The Market