LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਕਤਲ ਨੂੰ 40 ਦਿਨ ਹੋ ਗਏ, ਅਜੇ ਵੀ ਖੁੱਲੇਆਮ ਘੁੰਮ ਰਹੇ ਪਾਪੀ', ਸਿੱਧੂ ਮੂਸੇਵਾਲਾ ਦੇ ਪਿਤਾ ਦਾ ਛਲਕਿਆ ਦਰਦ

9 july father

ਮਾਨਸਾ- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਦਰਦ ਛਲਕਿਆ ਹੈ। ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ 40 ਦਿਨ ਹੋ ਗਏ ਹਨ। ਪੰਜਾਬ ਦੇ 2 ਪਾਪੀ ਇਸ ਘਿਨੌਣੇ ਕੰਮ ਵਿਚ ਸ਼ਾਮਲ ਹਨ। ਉਹ ਅਗਲੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਉਹ ਕਿਸੇ ਕਾਨੂੰਨ ਦੇ ਸ਼ਿਕੰਜੇ ਵਿ ਨਹੀਂ ਆਏ। ਸ਼ਾਇਦ ਉਨ੍ਹਾਂ ਦੇ ਇਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਿਸਟਮ ਸਿੱਧੂ ਦੀ ਚਿਤਾ ਠੰਡੀ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ।

Also Read: ਅਮਰਨਾਥ ਯਾਤਰਾ 'ਚ ਕੁਦਰਤ ਦਾ ਕਹਿਰ, 15 ਲੋਕਾਂ ਦੀ ਮੌਤ ਤੇ ਕਈ ਲਾਪਤਾ

ਪਾਪੀਆਂ ਦੇ ਲਾਲਚ ਵਿਚ ਨਾ ਆਇਓ
ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਕੇਸ ਦੀ ਪੈਰਵੀ ਦੇ ਵੇਲੇ ਇਹ ਪਾਪੀ ਮੈਨੂੰ ਮਿਲੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਆਵਾਜ਼ ਦਿਆਂਗੇ ਤੇ 10 ਨੌਜਵਾਨ ਆ ਜਾਣਗੇ। ਇਹ ਪਾਪੀ ਤੁਹਾਨੂੰ ਵਿਦੇਸ਼ ਭੇਜਣ ਦਾ ਲਾਲਚ ਦੇਣਗੇ। ਉਨ੍ਹਾਂ ਦੇ ਝਾਂਸੇ ਵਿਚ ਨਾ ਆਉਣਾ। ਕਿਸੇ ਦਾ ਘਰ ਨਾ ਉਜਾੜਨਾ। ਕਿਸੇ ਨੂੰ ਆਪਣੇ ਘਰ ਵਿਚ ਨਾ ਠਹਿਰਾਉਣਾ। ਪਾਪੀ ਮੇਰੇ ਘਰ ਦੇ ਨੇੜੇ ਹੀ ਰਹੇ। ਇੰਟੈਲੀਜੈਂਸ ਨੇ ਵੀ ਮੈਨੂੰ ਕੋਈ ਸੂਚਨਾ ਨਹੀਂ ਦਿੱਤੀ ਕਿ ਮੇਰੇ ਬੇਟੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਰਿਵਾਰ ਤੇ ਇਲਾਕੇ ਦੇ ਲਈ ਕੈਨੇਡਾ ਤੋਂ ਪਰਤਿਆ ਮੂਸੇਵਾਲਾ
ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪਰਿਵਾਰ ਤੇ ਮਾਂ ਦੀ 40 ਤੇ 35 ਸਾਲ ਮੇਰੀ ਤੇ ਮੇਰੇ ਪਰਿਵਾਰ ਦੀ ਯਾਨੀ 75 ਸਾਲ ਦੀ ਮਿਹਨਤ ਦੇ ਬਾਅਦ ਮੂਸੇਵਾਲਾ ਬਣਿਆ ਸੀ। ਉਹ ਪਰਿਵਾਰ ਤੇ ਇਲਾਕੇ ਦਾ ਭਲਾ ਕਰਨ ਦੇ ਲਈ ਕੈਨੇਡਾ ਤੋਂ ਵਾਪਸ ਪਰਤਿਆ ਸੀ। ਦੁੱਖ ਦੀ ਗੱਲ ਹੈ ਕਿ ਸਾਡਾ ਸਿਸਟਮ ਅਜਿਹੇ ਨੌਜਵਾਨ ਨੂੰ ਸੰਭਾਲ ਨਹੀਂ ਸਕਿਆ। ਉਨ੍ਹਾਂ ਦੀ ਕਦਰ ਨਹੀਂ ਕਰ ਸਕਿਆ।

ਬੁਰੇ ਸਿਸਟਮ ਦੀ ਭੇਂਟ ਚੜਿਆ ਮੂਸੇਵਾਲਾ
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਬੁਰੇ ਸਿਸਟਮ ਦੀ ਭੇਂਟ ਚੜ ਗਏ। ਬੜਾ ਭਿਆਨਕ ਸਮਾਂ ਚੱਲ ਰਿਹਾ ਹੈ। ਇਹ ਇਕੱਲੇ ਸਿੱਧੂ ਦਾ ਕਤਲ ਨਹੀਂ ਹੈ। ਇਕ ਇਮਾਨਦਾਰ ਲੀਡਰ, ਮਿਹਨਤੀ ਨੌਜਵਾਨ ਤੇ ਕਲਮ ਦਾ ਧਨੀ ਸਿੱਖ ਚਿਹਰਾ ਗੁਆ ਦਿੱਤਾ ਹੈ।

ਮੂਸੇਵਾਲਾ ਦੀ ਮੌਤ ਦੀ ਭਰਪਾਈ ਦੇ ਲਈ ਪੌਦਾ ਲਾਓ
ਸਾਹ ਲੈਣਾ ਬਹੁਤ ਜ਼ਰੂਰੀ ਹੈ। ਮੂਸੇਵਾਲਾ ਦੇ ਭੋਗ ਉੱਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਪੌਦੇ ਲਾਓ। ਸਿੱਧੂ ਦੀ ਮੌਤ ਦੀ ਭਰਪਾਈ ਕੁਝ ਚੰਗੇ ਕੰਮਾਂ ਨਾਲ ਕਰੋ। ਮੂਸੇਵਾਲਾ ਦੇ ਭੋਗ ਸਮਾਗਮ ਵਿਚ ਉਨ੍ਹਾਂ ਦੀ ਮਾਂ ਚਰਨ ਕੌਰ ਨੇ ਵੀ ਅਪੀਲ ਕੀਤੀ ਸੀ ਕਿ ਮੂਸੇਵਾਲਾ ਦੀ ਯਾਦ ਵਿਚ ਪੌਦੇ ਜ਼ਰੂਰ ਲਾਓ।

In The Market