LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰ ਗੋਲਡੀ ਬਰਾੜ ਦਾ ਖਾਤਾ ਖੁਲਵਾਉਣ ਦੀ ਕੋਸ਼ਿਸ਼, ਪੰਜਾਬ ਦੀ ਬੈਂਕ 'ਚ ਪਹੁੰਚਿਆ ਹਰਿਆਣਾ ਦਾ ਬਦਮਾਸ਼

9 july goldi bra

ਪਠਾਨਕੋਟ- ਪੰਜਾਬ ਦੇ ਪਠਾਨਕੋਟ ਸਥਿਤ ਬੈਂਕ ਵਿਚ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ਉੱਤੇ ਖਾਤਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਖਾਤਾ ਖੁਲਵਾਉਣ ਆਇਆ ਬਦਮਾਸ਼ ਹਰਿਆਣਾ ਦਾ ਸੀ। ਪਰ ਉਹ ਰਾਜਸਥਾਨੀ ਬਣ ਕੇ ਬੈਂਕ ਵਿਚ ਆਇਆ ਸੀ। ਬੈਂਕ ਅਫਸਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਕਾਲ ਕਰ ਦਿੱਤੀ।

Also Read: 'ਕਤਲ ਨੂੰ 40 ਦਿਨ ਹੋ ਗਏ, ਅਜੇ ਵੀ ਖੁੱਲੇਆਮ ਘੁੰਮ ਰਹੇ ਪਾਪੀ', ਸਿੱਧੂ ਮੂਸੇਵਾਲਾ ਦੇ ਪਿਤਾ ਦਾ ਛਲਕਿਆ ਦਰਦ

ਪੁਲਿਸ ਦੇ ਆਉਣ ਦੀ ਭਨਕ ਲੱਗਦੇ ਹੀ ਬਦਮਾਸ਼ ਬਾਥਰੂਮ ਜਾਣ ਦੇ ਬਹਾਨੇ ਉੱਥੋਂ ਭੱਜ ਗਿਆ। ਪੁਲਿਸ ਨੇ ਬੈਂਕ ਤੇ ਬਾਹਰ ਦੇ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲਡੀ ਬਰਾੜ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਹੈ। ਉਸ ਦੀ ਫੋਟੋ ਉੱਤੇ ਬੈਂਕ ਖਾਤਾ ਖੁਲਵਾਉਣ ਦੇ ਮਕਸਦ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ।

ਆਧਾਰ ਕਾਰਡ 'ਤੇ ਲੱਗੀ ਸੀ ਗੋਲਡੀ ਬਰਾੜ ਦੀ ਫੋਟੋ
ਪਠਾਨਕੋਟ ਦੀ ਢਾਂਗੂ ਰੋਡ ਸਥਿਤ ਨੈਸ਼ਨਲ ਬੈਂਕ ਵਿਚ ਇਕ ਵਿਅਕਤੀ ਪਹੁੰਚਿਆ। ਉਹ ਮੈਨੇਜਰ ਨਾਲ ਮਿਲਿਆ ਤੇ ਨਵਾਂ ਬੈਂਕ ਖਾਤਾ ਖੁਲਵਾਉਣ ਦੀ ਗੱਲ ਕਹੀ। ਜਦੋਂ ਬੈਂਕ ਨੇ ਕੇਵਾਈਸੀ ਕਰਨ ਦੇ ਆਧਾਰ ਕਾਰਡ ਮੰਗਿਆ ਤਾਂ ਉਸ ਉੱਤੇ ਗੋਲਡੀ ਬਰਾੜ ਦੀ ਫੋਟੋ ਲੱਗੀ ਹੋਈ ਸੀ। ਇਹ ਦੇਖ ਦੇ ਮੈਨੇਜਰ ਨੂੰ ਸ਼ੱਕ ਹੋਇਆ।

ਬੈਂਕ ਮੈਨੇਜਰ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ
ਬੈਂਕ ਮੈਨੇਜਰ ਨੇ ਤੁਰੰਤ ਇਸ ਬਾਰੇ ਪਠਾਨਕੋਟ ਦੇ ਐੱਸਐੱਸਪੀ ਅਰੁਣ ਸੈਨੀ ਨੂੰ ਫੋਨ 'ਤੇ ਜਾਣਕਾਰੀ ਦਿੱਤੀ। ਸੈਨੀ ਨੇ ਬਦਮਾਸ਼ ਨੂੰ ਗੱਲਾਂ ਵਿਚ ਉਲਝਾਕੇ ਰੱਖਣ ਨੂੰ ਕਿਹਾ। ਮੈਨੇਜਰ ਨੇ ਸਟਾਫ ਨੂੰ ਬੁਲਾ ਕੇ ਦੋਸ਼ੀ ਨੂੰ ਵਿਅਸਤ ਰੱਖਣ ਤੇ ਉਸ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਕਿਹਾ। ਇਸੇ ਦੌਰਾਨ ਬਦਮਾਸ਼ ਨੂੰ ਕੁਝ ਸ਼ੱਕ ਹੋ ਗਿਆ। ਉਸ ਨੇ ਬਾਥਰੂਮ ਜਾਣ ਦੀ ਗੱਲ ਕਹੀ ਤੇ ਗੇਟ ਵੱਲੋਂ ਭੱਜ ਨਿਕਲਿਆ। ਬੈਂਕ ਦੇ ਕਰਮਚਾਰੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ।

Also Read: ਅਮਰਨਾਥ ਯਾਤਰਾ 'ਚ ਕੁਦਰਤ ਦਾ ਕਹਿਰ, 15 ਲੋਕਾਂ ਦੀ ਮੌਤ ਤੇ ਕਈ ਲਾਪਤਾ

ਜੋਧਪੁਰ ਦੇ ਮਾਂਗੀਰਾਮ ਦੀ ਨਿਕਲੀ KYC ਡਿਟੇਲ
ਐੱਸਐੱਸਪੀ ਅਰੁਣ ਸੈਨੀ ਨੇ ਕਿਹਾ ਕਿ ਬਦਮਾਸ਼ ਦੇ ਆਧਾਰ ਕਾਰਡ ਦੀ ਫੋਟੋ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਮੈਚ ਹੋ ਗਈ ਹੈ। ਮੁਮਕਿਨ ਹੈ ਕਿ ਉਸ ਨੇ ਇੰਟਰਨੈੱਟ ਤੋਂ ਇਹ ਫੋਟੋ ਲਈ ਹੋਵੇ। ਉਸ ਦੀ ਕੇਵਾਈਸੀ ਡਿਟੇਲ ਦੇ ਰਾਹੀਂ ਜਾਂਚ ਕੀਤੀ ਤਾਂ ਉਹ ਜੋਧਪੁਰ ਦਾ ਮੰਗੀਰਾਮ ਨਿਕਲਿਆ। ਅਜਿਹਾ ਲੱਗਦਾ ਹੈ ਕਿ ਫੋਟੋ ਤੇ ਨਾਂ-ਪਤਾ ਵੀ ਫਰਜ਼ੀ ਸੀ।

ਬਾਹਰ ਖੜੀ ਸੀ ਕਾਰ
ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਜਿੰਨੀ ਦੇਰ ਨੌਜਵਾਨ ਬੈਂਕ ਵਿਚ ਰਿਹਾ, ਬਾਹਰ ਹਰਿਆਣਾ ਨੰਬਰ ਦੀ ਕਾਰ ਖੜੀ ਰਹੀ। ਨੌਜਵਾਨ ਦੇ ਫਰਾਰ ਹੁੰਦੇ ਹੀ ਕਾਰ ਵੀ ਚਲੀ ਗਈ। ਅਜਿਹੇ ਵਿਚ ਮੁਮਕਿਨ ਹੈ ਕਿ ਉਹ ਉਸੇ ਕਾਰ ਵਿਚ ਆਇਆ ਹੋਵੇ। ਨੌਜਵਾਨ ਦਾ ਪਹਿਰਾਵਾ ਤੇ ਭਾਸ਼ਾ ਹਰਿਆਣਵੀ ਲੱਗ ਰਹੀ ਸੀ। ਇਸ ਸਬੰਧ ਵਿਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਰਾਜਸਥਾਨ ਤੇ ਹਰਿਆਣਾ ਦੀ ਪੁਲਿਸ ਤੋਂ ਵੀ ਇਸ ਬਾਰੇ ਵਿਚ ਮਦਦ ਲਈ ਜਾ ਰਹੀ ਹੈ।

In The Market