LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Boss ਹੋਵੇਂ ਤਾਂ ਅਜਿਹਾ! ਖੁਦ ਦੇ ਪੈਸਿਆਂ ਨਾਲ ਕਰਮਚਾਰੀਆਂ ਨੂੰ ਕਰਾਈ ਮੌਜ, ਘੁੰਮਣ ਲੈ ਗਿਆ ਵਿਦੇਸ਼

9 july boss

ਬਾਲੀ- ਇਕ ਦਿਨ ਤੁਹਾਡਾ ਬੌਸ ਉੱਠੇ ਤੇ ਕਹੇ ਕਿ ਅਸੀਂ ਤੁਹਾਨੂੰ ਇਕ ਲੈਵਿਸ਼ ਵੇਕੇਸ਼ਨ ਉੱਤੇ ਲੈ ਕੇ ਜਾ ਰਹੇ ਹਾਂ। ਜਿਥੇ ਵਾਟਰਫਾਲ ਵਾਲੇ ਇਕ ਮਸਤ ਰਿਜ਼ਾਰਟ ਵਿਚ ਕਰਮਚਾਰੀਆਂ ਦੇ ਠਹਿਰਣ ਦੀ ਵਿਵਸਥਾ ਹੋਵੇਗੀ ਤੇ ਸਾਰੇ ਪੂਲ ਵਿਚ ਮਜ਼ੇ ਕਰਦੇ ਹਏ ਕਾਕਟੇਲ ਦਾ ਮਜ਼ਾ ਲੈ ਸਕਣਗੇ। ਇੰਨਾ ਹੀ ਨਹੀਂ ਇਸ ਪੂਰੀ ਵਿਵਸਥਾ ਦਾ ਖਰਚ ਕੰਪਨੀ ਦੇਵੇਗੀ ਤੇ ਉੱਥੇ ਕੰਮ ਕਰਨ ਦੇ ਪੈਸੇ ਵੀ ਦਿੱਤੇ ਜਾਣਗੇ। ਸੁਣਨ ਵਿਚ ਇਹ ਸਭ ਤੁਹਾਨੂੰ ਇਕ ਸੁਪਨੇ ਜਿਹਾ ਲੱਗ ਰਿਹਾ ਹੋਵੇਗਾ। ਪਰ ਹਕੀਕਤ ਵਿਚ ਬੌਸ ਨੇ ਅਜਿਹਾ ਹੀ ਕੀਤਾ।

Also Read: Weather Alert: ਚੰਡੀਗੜ੍ਹ, ਪੰਜਾਬ ਤੇ ਹਰਿਆਣਾ 'ਚ ਤੇਜ਼ ਮੀਂਹ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ

I work for world's best boss after being taken to Bali on all expenses paid  trip with luxury villa & poolside cocktails

ਦਰਅਸਲ ਆਸਟਰੇਲੀਅਨ ਕੰਪਨੀ ਦਾ ਇਕ ਬੌਸ ਆਪਣੀ ਪੂਰੀ ਟੀਮ ਨੂੰ ਵਰਕਿੰਗ ਹਾਲੀਡੇਅ ਉੱਤੇ ਇੰਡੋਨੇਸ਼ੀਆ ਦੇ ਫੇਮਸ ਟੂਰਿਸਟ ਪਲੇਸ ਬਾਲੀ ਲੈ ਗਿਆ। ਸਿਡਨੀ ਬੇਸਡ ਮਾਰਕੀਟਿੰਗ ਫਰਮ Soup Agency ਦੇ ਬੌਸ ਨੇ ਇਕ ਲਗਜ਼ਰੀ ਵਿਲਾ ਵਿਚ ਕਰਮਚਾਰੀਆਂ ਦੇ ਲਈ ਇਹ ਸਾਰੀਆਂ ਵਿਵਸਥਾਵਾਂ ਕੀਤੀਆਂ। ਟ੍ਰਿਪ ਦੇ ਦੌਰਾਨ ਸਟਾਫ ਨੇ ਕਈ ਟੀਮ-ਬਾਂਡਿੰਗ ਐਕਟਿਵਿਟੀਜ਼ ਵੀ ਕੀਤੀਆਂ, ਜਿਵੇਂ ਸਵਿਮਿੰਗ, Snorking ਤੇ ਕਵਾਡ-ਬਾਈਕ ਰਾਈਡਿੰਗ। ਤਾਂ ਕਿ ਸਟਾਫ ਟੀਮ ਮੋਰਲ ਦੇ ਨਾਲ ਕੰਮ ਕਰੇ।

Also Read: 'ਕਤਲ ਨੂੰ 40 ਦਿਨ ਹੋ ਗਏ, ਅਜੇ ਵੀ ਖੁੱਲੇਆਮ ਘੁੰਮ ਰਹੇ ਪਾਪੀ', ਸਿੱਧੂ ਮੂਸੇਵਾਲਾ ਦੇ ਪਿਤਾ ਦਾ ਛਲਕਿਆ ਦਰਦ

ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਕਾਤਯਾ ਵਕੁਲੇਂਕੋ ਨੇ 14 ਦਿਨ ਦੇ ਇਸ ਵਰਕ-ਟ੍ਰਿਪ ਨੂੰ ਏਜੰਸੀ ਦੇ ਲਾਂਚ ਤੋਂ ਲੈ ਕੇ ਹੁਣ ਤੱਕ ਦੇ ਬੈਸਟ ਟੀਮ-ਬਿਲਡਿੰਗ ਐਕਸਪੀਰੀਅੰਸ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਰਕਪਲੇਸ ਉੱਤੇ ਇਹ ਜ਼ਰੂਰੀ ਹੈ ਕਿ ਅਸੀਂ ਲੋਕ ਇਕ ਟੀਮ ਦੀ ਤਰ੍ਹਾਂ ਕੰਮ ਕਰੀਏ। ਫਿਰ ਚਾਹੇ ਤਾਂ ਕੰਮ ਕਰਦੇ ਸਮੇਂ ਹੋਵੇ ਜਾਂ ਕੰਮ ਖਤਮ ਕਰਨ ਤੋਂ ਬਾਅਦ ਹੋਵੇ, ਟੀਮ ਦੀ ਭਾਵਨਾ ਜ਼ਰੂਰੀ ਹੈ। ਕਾਤਯਾ ਨੇ ਅੱਗੇ ਕਿਹਾ ਕਿ ਕੋਵਿਡ ਨੇ ਸਾਨੂੰ ਕੰਮ ਕਰਨ ਦੇ ਨਵੇਂ ਤਰੀਕਿਆਂ ਬਾਰੇ ਸਿਖਾਇਆ ਹੈ ਤੇ ਅਸੀਂ ਲੋਕ ਕਿਤੋਂ ਵੀ ਕੰਮ ਕਰ ਸਕਦੇ ਹਾਂ। ਤਾਂ ਅਸੀਂ ਲੋਕਾਂ ਨੇ ਫੈਸਲਾ ਕੀਤਾ ਕਿ ਇਸ ਨੂੰ ਇਕ ਨਵੇਂ ਲੈਵਲ ਉੱਤੇ ਲਿਜਾ ਸਕਦੇ ਹਾਂ।

Company takes employees on all-expenses-paid 2-week trip to Bali

ਵਰਕਿੰਗ ਹਾਲੀਡੇਅ ਦੀ ਫੁਟੇਡ ਵਿਚ ਸਟਾਫ ਫ੍ਰੈਸ ਸੀਫੂਡ ਦੇ ਮਜ਼ੇ ਲੈਂਦਾ ਦਿਖਾਈ ਦੇ ਰਿਹਾ ਹੈ। ਉਹ ਲੋਕ ਯੋਗਾ ਕਲਾਸ ਤੋਂ ਲੈ ਕੇ ਸਨਰਾਈਜ਼ ਹਾਈਕ ਤੇ ਵਿਲਾ ਵਿਚ ਸੀਟਿੰਗ ਸਟੈਂਡ ਕਰਦੇ ਹੋਏ ਕਾਕਟੇਲ ਦਾ ਮਜ਼ਾ ਲੈਂਦੇ ਨਜ਼ਰ ਆਉਂਦੇ ਹਨ। ਵੱਖ-ਵੱਖ ਡਿਪਾਰਟਮੈਂਟ ਦੇ ਲੋਕ ਇਕੱਠੇ ਕੰਮ ਕਰ ਰਹੇ ਸਨ। ਇਸ ਵਰਕਿੰਗ ਹਾਲੀਡੇਅ ਦੌਰਾਨ ਟੀਮ ਨੇ ਇਕ ਸਟਾਫ ਮੈਂਬਰ ਦਾ ਜਨਮਦਿਨ ਵੀ ਮਨਾਇਆ। ਇਸ ਦੌਰਾਨ ਇਕ ਕਰਮਚਾਰੀ ਨੇ ਕਿਹਾ ਕਿ ਪੂਰੀ ਏਜੰਸੀ ਦਾ ਇਕੱਠਿਆਂ ਕੰਮ ਕਰਨਾ, ਇੰਟ੍ਰੈਕਟ ਕਰਨਾ ਤੇ ਕੋਲੈਬੋਰੇਟ ਕਰਨਾ ਰਿਫ੍ਰੈਸ਼ਿੰਗ ਸੀ। ਪੱਕੇ ਤੌਰ ਉੱਤੇ ਇਹ ਇਕ ਲਾਈਫਟਾਈਮ ਐਕਸਪੀਰੀਅੰਸ ਸੀ, ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ।

Also Read: ਗੈਂਗਸਟਰ ਗੋਲਡੀ ਬਰਾੜ ਦਾ ਖਾਤਾ ਖੁਲਵਾਉਣ ਦੀ ਕੋਸ਼ਿਸ਼, ਪੰਜਾਬ ਦੀ ਬੈਂਕ 'ਚ ਪਹੁੰਚਿਆ ਹਰਿਆਣਾ ਦਾ ਬਦਮਾਸ਼

ਡਿਜੀਟਲ ਮਾਰਕੀਟਿੰਗ ਐਗਜ਼ੀਕਿਊਟਿਵ ਕੁਮੀ ਹੋ ਨੇ ਕਿਹਾ ਕਿ ਇੰਨੇ ਡਿਸਟ੍ਰੈਕਸ਼ਨ ਦੇ ਬਾਵਜੂਦ, ਟੀਮ ਨੇ ਕਾਫੀ ਪ੍ਰੋਡਕਟਿਵ ਕੰਮ ਕੀਤਾ ਤੇ ਪਾਰਟੀ ਆਈਲੈਂਡ ਵਿਚ ਆਪਣੇ ਵਰਕਲੋਡ ਨੂੰ ਵੀ ਮੈਨੇਜ ਕਰਨ ਵਿਚ ਸਫਲ ਰਹੀ। ਇਸ ਸਕਸੈਸਫੁੱਲ ਵਰਕਿੰਗ ਹਾਲੀਡੇਅ ਤੋਂ ਬਾਅਦ ਕੰਪਨੀ ਦੂਜੇ ਟ੍ਰਿਪ ਦਾ ਪਲਾਨ ਵੀ ਬਣਾਉਣ ਲੱਗੀ ਹੈ। ਇਸ ਵਾਰ ਕੰਪਨੀ ਦਾ ਪਲਾਨ ਯੂਰਪ ਵਿਚ ਵਰਕਿੰਗ ਹਾਲੀਡੇਅ ਮਨਾਉਣ ਦਾ ਹੈ। ਫਿਲਹਾਲ ਸੋਸ਼ਲ ਮੀਡੀ ਉੱਤੇ ਲੋਕ ਬੌਸ ਦੀ ਸ਼ਲਾਘਾ ਕਰ ਰਹੇ ਹਨ। ਇਕ ਯੂਜ਼ਰ ਨੇ ਕਿਹਾ- ਬੌਸ ਹੋਵੇ ਤਾਂ ਅਜਿਹਾ। ਇਕ ਹੋਰ ਯੂਜ਼ਰ ਨੇ ਕਿਹਾ- ਕੀ ਮੈਨੂੰ ਇਸ ਕੰਪਨੀ ਵਿਚ ਜੌਬ ਮਿਲੇਗੀ?

In The Market