LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਿੱਜ਼ਾ 'ਤੇ ਕਾਕਰੋਚ ਮਿਲਣ ਤੋਂ ਬਾਅਦ ਡੋਮੀਨੋਜ਼ ਰੈਸਟੋਰੈਂਟ ਹੋਇਆ ਬੰਦ, ਲੱਗਾ ਜੁਰਮਾਨਾ 

july pizza

ਸਿਡਨੀ- ਡੋਮੀਨੋਜ਼ ਦੇ ਇਕ ਆਸਟ੍ਰੇਲੀਆਈ ਸਟੋਰ ਵਿਚ ਇਕ ਕਸਟਮਰ ਨੂੰ ਪਿੱਜ਼ਾ ਦੇ ਨਾਲ ਕਾਕਰੋਟ ਵੀ ਪਕਾ ਕੇ ਦੇ ਦਿੱਤਾ ਗਿਆ। ਇਸ ਤੋਂ ਬਾਅਦ ਗਾਹਕ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਹੈਲਥ ਇੰਸਪੈਕਟਰਸ ਮੌਕੇ 'ਤੇ ਪਹੁੰਚੇ। ਜਦੋਂ ਉਹ ਡੋਮੀਨੋਜ਼ ਪਿੱਜ਼ਾ ਦੇ ਸਟੋਰ ਵਿਚ ਪਹੁੰਚੇ ਤਾਂ ਹੈਰਾਨ ਰਹਿ ਗਏ। ਦਰਅਸਲ ਇਥੋਂ ਦੀ ਰਸੋਈ ਦਾ ਬੁਰਾ ਹਾਲ ਸੀ। ਉਥੇ ਉਨ੍ਹਾਂ ਨੂੰ ਕਈ ਕਾਕਰੋਚ ਮਿਲੇ। 
ਚੈਟਸਵੁੱਡ ਪ੍ਰਾਪਰਟੀ (ਸਿਡਨੀ) ਵਿਚ ਮੌਜੂਦ ਡੋਮੀਨੋਜ਼ ਪਿੱਜ਼ਾ ਦੇ ਸਟੋਰ ਵਿਚ ਗਾਹਕ ਨੂੰ ਪਿੱਜ਼ਾ ਦੇ ਅੰਦਰ ਕਾਕਰੋਚ ਮਿਲਿਆ ਤਾਂ ਵਿਲੋਬੀ ਕੌਂਸਲ ਤੋਂ ਇਸ ਬਾਰੇ ਵਿਚ ਸ਼ਿਕਾਇਤ ਕੀਤੀ ਗਈ। ਇਸ ਤੋਂ ਬਾਅਦ ਹੈਲਥ ਇੰਸਪੈਕਟਰਜ਼ ਮੌਕੇ 'ਤੇ ਪਹੁੰਚੇ। ਉਨ੍ਹਾਂ ਨੂੰ ਸਟੋਰ ਦੇ ਅੰਦਰ ਕਾਕਰੋਚ ਦਾ ਅੰਬਾਰ ਮਿਲਿਆ। ਹਰ ਥਾਂ ਗੰਦਗੀ ਪੱਸਰੀ ਹੋਈ ਨਜ਼ਰ ਆਈ। ਜਿੱਥੇ ਪਿੱਜ਼ਾ ਸਮੇਤ ਹੋਰ ਡਿਸ਼ ਖਾਣ ਲਈ ਤਿਆਰ ਹੁੰਦੀ ਹੈ। ਉਥੇ ਵੀ ਗੰਦਗੀ ਸੀ। ਫਰਸ਼ 'ਤੇ ਵੀ ਗੰਦਗੀ ਪੱਸਰੀ ਸੀ। ਸਟੋਰ ਦੇ ਅੰਦਰ ਮੌਜੂਦ ਡਫ ਮਸ਼ੀਨ ਵਿਚ ਖਾਣ ਦੇ ਟੁਕੜੇ ਮਿਲੇ।ਕੰਟੇਨਰ ਵੀ ਗੰਦੇ ਸਨ। ਇੰਨੀ ਗੰਦਗੀ ਦੇਖ ਕੇ ਡੋਮੀਨੋਜ਼ ਪਿੱਜ਼ਾ ਦੇ ਸਟੋਰ 'ਤੇ ਤਕਰੀਬਨ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਵਿਲੋਬੀ ਕੌਂਸਲ ਨੇ ਦੱਸਿਆ ਕਿ ਡੋਮੀਨੋਜ਼ ਪਿਜ਼ਾ ਦੇ ਇਸ ਸਟੋਰ ਨੂੰ ਪਹਿਲਾਂ ਵੀ ਕਈ ਚਿਤਾਵਨੀ ਦਿੱਤੀ ਗਈ ਹੈ ਕਿਉਂਕਿ ਇਥੇ ਤੈਅ ਨਿਯਮਾਂ ਦਾ ਪਾਲਨ ਨਹੀਂ ਕੀਤਾ ਗਿਆ ਸੀ। ਉਥੇ ਹੀ ਇਸ ਮਾਮਲੇ ਵਿਚ ਡੋਮੀਨੋਜ਼ ਦਾ ਬਿਆਨ ਆਇਆ। ਪਿਜ਼ਾ ਕੰਪਨੀ ਨੇ ਪੀੜਤ ਗਾਹਕ ਤੋਂ ਮੁਆਫੀ ਮੰਗੀ। ਡੋਮੀਨੋਜ਼ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਟੋਰ ਨੂੰ ਪਿਛਲੇ ਹਫਤੇ ਹੀ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁਰੰਮਤ ਰਿਪੇਅਰਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਯੰਤਰਾਂ ਦੀ ਸਫਾਈ ਕੀਤੀ ਜਾ ਰਹੀ ਹੈ ਅਤੇ ਬਦਲਿਆ ਜਾ ਰਿਹਾ ਹੈ। ਉਸ ਥਾਂ ਨੂੰ ਵੀ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਜਿੱਥੇ ਡਿਸ਼ ਤਿਆਰ ਹੁੰਦੀ ਹੈ। ਬਰਤਨ ਵੀ ਸਾਫ ਕੀਤੇ ਜਾ ਰਹੇ ਹਨ। ਉਥੇ ਹੀ ਕੌਂਸਲ ਨੇ ਨੇੜੇ ਮੌਜੂਦ ਅਜਿਹੇ ਬਿਜ਼ਨੈਸ ਨਾਲ ਜੁੜੇ ਲੋਕਾਂ ਨੂੰ ਵੀ ਯਾਦ ਕਰਵਾਇਆ, ਜੋ ਸਾਫ ਸਫਾਈ ਦਾ ਧਿਆਨ ਨਹੀਂ ਰੱਖਦੇ ਹਨ। ਕੌਂਸਲ ਨੇ ਕਿਹਾ ਕਿ ਉਹ ਫੂਡ ਸੇਫਟੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਅਜਿਹੇ ਵਿਚ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ।

In The Market