LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੱਖਣੀ ਅਫਰੀਕਾ 'ਚ ਮਿਲਿਆ ਦੋ ਸਿਰ ਵਾਲਾ ਦੁਰਲੱਭ ਸੱਪ! ਦੇਖੋ ਤਸਵੀਰਾਂ

1july sapp

ਨਵੀਂ ਦਿੱਲੀ- ਦੱਖਣੀ ਅਫਰੀਕਾ ਦੇ ਵੇਦਵੇ ਇਲਾਕੇ 'ਚ ਇਕ ਬਹੁਤ ਹੀ ਦੁਰਲੱਭ ਦੋ ਸਿਰਾਂ ਵਾਲਾ ਸੱਪ ਫੜਿਆ ਗਿਆ ਹੈ। ਜਿੱਥੇ ਇਹ ਸੱਪ ਮਿਲਿਆ ਸੀ, ਉਸ ਜਾਇਦਾਦ ਦੇ ਮਾਲਕ ਨੇ ਇਸ ਨੂੰ ਕੱਚ ਦੇ ਭਾਂਡੇ ਵਿੱਚ ਰੱਖਿਆ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਸੱਪ ਦੀ ਸੁਰੱਖਿਆ ਲਈ ਕੰਮ ਕਰਨ ਵਾਲੇ ਨਿਕ ਇਵਾਨਸ ਨੂੰ ਬੁਲਾਇਆ, ਤਾਂ ਕਿ ਨਿਕ ਉਸ ਨੂੰ ਲਿਜਾ ਸਕੇ। ਨਿਕ ਇਵਾਨਸ KZN ਐਂਫਿਬੀਅਨ ਅਤੇ ਰੀਪਟਾਈਲ ਕੰਜ਼ਰਵੇਸ਼ਨ ਦੇ ਸੰਸਥਾਪਕ ਹਨ।

Also Read: ਕੇਜਰੀਵਾਲ ਨਾਲ ਮੁਲਾਕਾਤ ਲਈ ਦਿੱਲੀ ਪਹੁੰਚੇ CM ਮਾਨ, ਕੈਬਨਿਟ ਵਿਸਥਾਰ ਸਣੇ ਕਈ ਮੁੱਦਿਆਂ 'ਤੇ ਹੋਵੇਗੀ ਚਰਚਾ

ਆਪਣੀ ਫੇਸਬੁੱਕ ਪੋਸਟ 'ਤੇ ਇਸ ਸੱਪ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ਕਿ ਮੈਂ ਹਾਲ ਹੀ 'ਚ ਉੱਤਰੀ ਡਰਬਨ ਦੇ ਬਰਾਈ ਇਲਾਕੇ ਦੇ ਨੇੜੇ ਸੀ। ਫਿਰ ਮੇਰੇ ਕੋਲ Ndwedwe ਤੋਂ ਇੱਕ ਤਸਵੀਰ ਆਈ ਇਹ ਇੱਕ ਦੋ ਮੂੰਹ ਵਾਲੇ ਸੱਪ ਦੀ ਤਸਵੀਰ ਸੀ। ਇਹ ਸਾਊਥਰਨ ਬ੍ਰਾਊਨ ਐਗ ਈਟਰ ਸੱਪ ਹੈ। ਇਸ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦਾ।

Also Read: ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੋੜਾਂ ਦੀ ਹੈਰੋਇਨ ਸਣੇ ਚਾਰ ਤਸਕਰ ਕਾਬੂ

ਇਹ ਦੋ-ਸਿਰ ਵਾਲਾ ਇੱਕ ਸੱਪ ਹੈ ਜੋ ਰਾਤ ਨੂੰ ਘੁੰਮਦਾ ਹੈ। ਇਹ ਜ਼ਹਿਰੀਲਾ ਨਹੀਂ ਹੈ। ਆਮ ਤੌਰ 'ਤੇ ਇਸਦੀ ਪੂਰੀ ਲੰਬਾਈ 30 ਇੰਚ ਹੁੰਦੀ ਹੈ। ਪਰ ਇਸ ਦੋਹਰੇ ਚਿਹਰੇ ਵਾਲੇ ਸੱਪ ਦੀ ਲੰਬਾਈ ਸਿਰਫ਼ 30 ਸੈਂਟੀਮੀਟਰ ਸੀ। ਭਾਵ, ਇਹ ਇੱਕ ਬੱਚਾ ਹੈ। ਨਿਕ ਇਵਾਂਸ ਨੇ ਦੱਸਿਆ ਕਿ ਦੋ ਸਿਰਾਂ ਵਾਲੇ ਸੱਪ ਦੀ ਵੱਡੀ ਸਮੱਸਿਆ ਹੈ ਕਿ ਕਿਸ ਦਿਸ਼ਾ ਵਿਚ ਜਾਣਾ ਹੈ। ਇੱਕ ਮੂੰਹ ਕਿਸੇ ਹੋਰ ਦਿਸ਼ਾ ਵਿਚ ਜਾਣਾ ਚਾਹੁੰਦਾ ਹੈ ਅਤੇ ਦੂਜਾ ਕਿਸੇ ਹੋਰ ਦਿਸ਼ਾ ਵਿੱਚ।

In The Market