LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੋੜਾਂ ਦੀ ਹੈਰੋਇਨ ਸਣੇ ਚਾਰ ਤਸਕਰ ਕਾਬੂ

1july

ਚੰਡੀਗੜ੍ਹ: ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਨਸ਼ੇ ਦੇ ਚਾਰ ਵੱਡੇ ਤਸਕਰਾਂ ਨੂੰ ਫੜਿਆ ਹੈ। ਦੀਨਾਨਗਰ ਥਾਣੇ ਦੇ ਐੱਸਐੱਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਨੈਸ਼ਨਲ ਹਾਈਵੈ ਸ਼ੂਗਰ ਮਿੱਲ ਪਨਿਆੜ ਨੇੜੇ ਨਾਕੇਬੰਦੀ ਦੌਰਾਨ ਮਲਕੀਤ ਸਿੰਘ ਵਾਸੀ ਚੀਮਾ ਕਲਾਂ, ਤਰਨਤਾਰਨ ਜਿਸਦੇ ਸਬੰਧ ਪਾਕਿਸਤਾਨ ਵਿਚ ਬੈਠੇ ਸਮਗਲਰਾਂ ਨਾਲ ਹਨ ਤੇ ਇਹ ਵਾਇਆ ਜੰਮੂ ਕਸਮੀਰ ਆਪਣੇ ਬੰਦੇ ਭੇਜ ਕੇ ਭਾਰੀ ਮਾਤਰਾ ਵਿਚ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ, ਸਣੇ ਚਾਰ ਲੋਕਾਂ ਨੂੰ ਫੜਿਆ ਗਿਆ ਹੈ।

Also Read: ਪੰਜਾਬ ਲੋਕ ਕਾਂਗਰਸ ਦਾ ਭਾਜਪਾ 'ਚ ਹੋਵੇਗਾ ਰਲੇਵਾਂ! ਕੈਪਟਨ ਅਮਰਿੰਦਰ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਇਸ ਨੇ ਅੱਜ ਵੀ ਗੁਰਦਿੱਤ ਸਿੰਘ ਗਿੱਤਾ ਅਤੇ ਭੋਲਾ ਸਿੰਘ ਵਾਸੀ ਚੀਮਾ ਕਲਾਂ ਨੂੰ ਇਨੋਵਾ ਕਰਿਸਟਾ ਗੱਡੀ ਮਨਜਿੰਦਰ ਸਿੰਘ ਮੰਨਾ ਅਤੇ ਕੁਲਦੀਪ ਸਿੰਘ ਗੀਵੀ, ਕੀਪਾ ਵਾਸੀ ਕਾਜੀ ਕੋਟ ਰੋਡ ਤਰਨ ਤਾਰਨ ਨੂੰ ਇਨੋਵਾ ਗੱਡੀ ਉੱਤੇ ਜੰਮੂ ਵੱਲ ਹੈਰੋਇਨ ਲੈਣ ਭੇਜਿਆ ਹੋਇਆ ਹੈ, ਜੋ ਉੱਕਤ ਦੋਸ਼ੀ ਜੰਮੂ ਵਲੋਂ ਆਪਣੀਆਂ ਗੱਡੀਆਂ ਵਿਚ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਵਾਪਿਸ  ਆ ਰਹੇ ਹਨ।

Also Read: ਅੱਜ ਤੋਂ ਇਨ੍ਹਾਂ ਪਲਾਸਟਿਕ ਦੀਆਂ ਚੀਜ਼ਾਂ 'ਤੇ ਲੱਗਿਆ ਬੈਨ, ਬਾਜ਼ਾਰ ਜਾਣ ਤੋਂ ਪਹਿਲਾਂ ਰੱਖਿਓ ਧਿਆਨ

ਪੁਲਿਸ ਵੱਲੋਂ ਇਸ ਦੌਰਾਨ ਗੁਪਤ ਸੂਚਨਾ 'ਤੇ ਨਾਕੇਬੰਦੀ ਦੌਰਾਨ ਹਾਈਵੇ 'ਤੇ ਬਾਈਪਾਸ ਨੇੜੇ ਸਖ਼ਤ ਚੈਕਿੰਗ ਅਭਿਆਨ ਚਲਾਇਆ ਗਿਆ। ਇਸੇ ਦੌਰਾਨ ‌2 ਗੱਡੀਆਂ ਵਿਚ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਜਾ ਰਹੇ 4 ਆਰੋਪੀ ਪੁਲਿਸ ਦੇ ਹੱਥੇ ਚੜ੍ਹ ਗਏ। ਇਨ੍ਹਾਂ ਕੋਲੋਂ 16 ਕਿਲੋ ਤੋਂ ਵੱਧ ਦੀ ਹੈਰੋਇਨ ਬਰਾਮਦ ਹੋਈ ਹੈ, ਫਿਲਹਾਲ ਪੁਲਿਸ ਵੱਲੋ ਪੁਸ਼ਟੀ ਕੀਤੀ ਗਈ ਹੈ ਕਿ ਚਾਰ ਲੋਕ ਕਥਿਤ 16 ਕਿਲੋ ਤੋਂ ਵੱਧ ਹੈਰੋਇਨ ਨਾਲ ਫੜੇ ਗਏ ਹਨ ਅਤੇ ਇਹ ਨਸ਼ਾ ਤਸਕਰੀ ਦੇ ਵੱਡੇ ਮਗਰਮੱਛ ਹਨ। ਇਸ ਨਸ਼ੇ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ।

In The Market