LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼੍ਰੀਲੰਕਾ ਵਿਚ ਰਾਜਮਾ-ਚਾਵਲ 500 ਰੁਪਏ ਕਿਲੋ ਤੋਂ ਮਹਿੰਗੇ, ਆਲੂ-ਪਿਆਜ 220, ਰੇਟ ਲਿਸਟ ਦੇਖ ਕੇ ਆ ਜਾਵੇਗਾ ਚੱਕਰ

rurtut

ਕੋਲੰਬੋ- ਸ਼੍ਰੀਲੰਕਾ ਦੇ ਰਾਜਨੀਤਕ ਸੰਕਟ ਦੀ ਸਭ ਤੋਂ ਵੱਡੀ ਵਜ੍ਹਾ ਉਥੋਂ ਦੀ ਸਰਕਰਾ ਦੀਆਂ ਆਰਥਿਕ ਨੀਤੀਆਂ ਹਨ। ਸਰਕਾਰ ਨੇ ਗਲਤ ਆਰਥਿਕ ਫੈਸਲਿਆਂ ਦਾ ਅਸਰ ਇਹ ਹੋਇਆ ਕਿ ਦੇਸ਼ ਵਿਚ ਖਾਣ-ਪੀਣ ਅਤੇ ਰਾਸ਼ਨ ਦੀਆਂ ਆਮ ਵਸਤਾਂ ਅੰਨ੍ਹੇਵਾਹ ਮਹਿੰਗਾਈ ਦੀ ਲਪੇਟ ਵਿਚ ਆ ਗਈਆਂ ਹਨ। ਲੋਕਾਂ ਲਈ ਖਾਣਾ-ਪੀਣਾ ਵੀ ਮੁਸ਼ਕਲ ਹੋ ਗਿਆ, ਨਤੀਜਾ ਸਰਕਾਰ ਦੇ ਪ੍ਰਤੀ ਵਿਰੋਧ ਦਾ ਵੱਧਦਾ ਗਿਆ ਅਤੇ ਉਥੇ ਅਸਥਿਰਤਾ ਦਾ ਮਾਹੌਲ ਹੈ। ਇਕ ਵਾਰ ਤੁਸੀਂ ਜਦੋਂ ਇਥੋਂ ਮਿਲ ਰਹੇ ਚਾਵਲ, ਨਾਰੀਅਲ ਤੇਲ ਅਤੇ ਰਾਜਮਾ ਵਰਗੀਆਂ ਕਈ ਚੀਜ਼ਾਂ ਦੀ ਕੀਮਤ ਜਾਨ ਲਵੋਗੇ ਤਾਂ ਹੈਰਾਨ ਰਹਿ ਜਾਓਗੇ।
ਰਾਸ਼ਨ ਦੀ ਕਿੱਲਤ ਨਾਲ ਸ਼੍ਰੀਲੰਕਾ ਦੀ ਦੋ ਕਰੋੜ ਦੀ ਆਬਾਦੀ ਸੜਕਾਂ 'ਤੇ ਆ ਗਈ ਹੈ। ਚਾਵਲ ਦਾ ਐਕਸਪੋਰਟ ਕਰਨ ਵਾਲਾ ਸ਼੍ਰੀਲੰਕਾ ਅਜੇ ਇਸ ਨੂੰ ਇੰਪੋਰਟ ਕਰ ਰਿਹਾ ਹੈ ਅਤੇ ਇਸ ਦੀ ਕੀਮਤ 450 ਰੁਪਏ ਤੋਂ ਲੈ ਕੇ 700 ਰੁਪਏ ਵਿਚਾਲੇ ਹੈ। ਆਲੂ-ਪਿਆਜ ਵਰਗੀ ਆਮ ਇਸਤੇਮਾਲ ਦੀ ਸਬਜ਼ੀ ਦੀ ਕੀਮਤ 220 ਰੁਪਏ ਕਿਲੋ ਹੋ ਚੁੱਕੀ ਹੈ, ਤਾਂ ਲਸਣ ਵੀ 170 ਰੁਪਏ ਵਿਚ ਸਿਰਫ 250 ਗ੍ਰਾਮ ਹੀ ਮਿਲ ਰਿਹਾ ਹੈ। ਨਾਰੀਅਲ ਅਤੇ ਨਾਰੀਅਲ ਤੇਲ ਦੇ ਸਭ ਤੋਂ ਵੱਡੇ ਉਤਪਾਦਕ ਦੇਸ਼ਾਂ ਵਿਚੋਂ ਇਕ ਸ਼੍ਰੀਲੰਕਾ ਵਿਚ ਇਨ੍ਹੀਂ ਦਿਨੀਂ ਨਾਰੀਅਲ ਦੀ ਕੀਮਤ 85 ਤੋਂ 100 ਰੁਪਏ ਪ੍ਰਤੀ ਨਗ 'ਤੇ ਪਹੁੰਚ ਗਈ ਹੈ। ਜਦੋਂ ਕਿ ਨਾਰੀਅਲ ਤੇਲ 600 ਰੁਪਏ ਤੋਂ 1000 ਰੁਪਏ ਲਿਟਰ ਮਿਲ ਰਿਹਾ ਹੈ। ਸ਼੍ਰੀਲੰਕਾ ਵਿਚ ਅਨਾਜ ਦੀਆਂ ਕੀਮਤਾਂ ਵਿਚ ਤਾਂ ਮੰਨੋ ਅੱਗ ਹੀ ਲੱਗ ਗਈ ਹੋਵੇ। ਇਥੇ ਰਾਜਮਾ 925 ਰੁਪਏ ਪ੍ਰਤੀ ਕਿਲੋ ਤੱਕ, ਪੌਪਕੌਰਨ 760 ਰੁਪਏ ਪ੍ਰਤੀ ਕਿਲੋ ਤੱਕ ਅਤੇ ਮਸਰਾਂ ਦੀ ਦਾਲ 500 ਤੋਂ ਲੈ ਕੇ 600 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।
ਕਾਬੁਲੀ ਚਨਾ ਵੀ ਮਹਿੰਗਾ ਹੋ ਗਿਆ ਹੈ। ਇਸ ਦੀ ਕੀਮਤ 800 ਰੁਪਏ ਪ੍ਰਤੀ ਕਿਲੋ ਤੱਕ ਹੋ ਗਿਆ ਹੈ। ਉਥੇ ਹੀ ਹਰਾ ਮਟਰ 355 ਰੁਪਏ, ਹਰਾ ਮੂੰਗ 850 ਰੁਪਏ, ਲਾਲ ਰਾਜਮਾ 700 ਰੁਪਏ ਅਤੇ ਕਾਲਾ ਚਨਾ 630 ਰੁਪਏ ਪ੍ਰਤੀ ਕਿਲੋ ਤੱਕ ਮਿਲ ਰਿਹਾ ਹੈ। ਸੰਕਟ ਦੀ ਸਥਿਤੀ ਵਿਚ ਇਥੇ ਮਟਰ ਅਤੇ ਚਨੇ ਵਰਗੀਆਂ ਦਾਲਾਂ ਦੀਆਂ ਕੀਮਤਾਂ ਵਧੀਆਂ ਹਨ। ਮਟਰ ਦੀ ਦਾਲ 500 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ, ਤਾਂ ਚਨਾ ਦਾਲ ਦੀ ਕੀਮਤ ਵੀ 500 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ।
ਮੂੰਗ ਦਾਲ ਹੁਣ ਸ਼੍ਰੀਲੰਕਾ ਵਿਚ ਆਮ ਆਦਮੀ ਦੀ ਰਸੋਈ ਤੋਂ ਬਾਹਰ ਹੋ ਚੁੱਕੀ ਹੈ। ਇਹ ਇਥੇ 1240 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵਿਕ ਰਹੀ ਹੈ। ਉਥੇ ਹੀ ਅਰਹਰ ਦੀ ਦਾਲ 890 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੀ ਹੈ। ਮੂੰਗਫਲੀ ਦਾਣਾ 760 ਰੁਪਏ ਅਤੇ ਉੜਦ ਦੀ ਦਾਲ 850 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਰਾਸ਼ਨ ਦੀਆਂ ਇਹ ਕੀਮਤਾਂ ਸ਼੍ਰੀਲੰਕਾ ਦੀ ਥੋਕ ਮੰਡੀ ਦੇ ਭਾਅ 'ਤੇ ਅਧਾਰਿਤ ਹੈ। ਜਦੋਂ ਕਿ ਰਿਟੇਲ ਸ਼ੌਪ ਵਿਚ ਇਸ ਦੀ ਕੀਮਤ 10 ਤੋਂ 20 ਫੀਸਦੀ ਹੋਰ ਜ਼ਿਆਦਾ ਹੈ।

In The Market