LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ 'ਚ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਹੋਈ ਤੋੜਭੰਨ, ਭਾਰਤੀ ਸਫਾਰਤਖਾਨੇ ਨੇ ਕੀਤੀ ਕਾਰਵਾਈ ਦੀ ਮੰਗ 

rhteurut

ਟੋਰਾਂਟੋ- ਕੈਨੇਡਾ ਦੇ ਰਿਚਮੰਡ ਹਿਲਸ (Richmond Hills of Canada) ਵਿਚ ਵਿਸ਼ਣੂੰ ਮੰਦਰ (Vishnu Temple) ਵਿਚ ਸਥਾਪਿਤ ਮਹਾਤਮਾ ਗਾਂਧੀ (Mahatma Gandhi) ਦੀ ਇਕ ਮੂਰਤੀ 'ਤੇ ਬੁੱਧਵਾਰ ਨੂੰ ਹਮਲਾ ਕੀਤਾ ਗਿਆ ਸੀ। ਹਮਲਾਵਰਾਂ ਨੇ ਗਾਂਧੀ ਦੀ ਮੂਰਤੀ ਨੂੰ ਤੋੜ ਦਿੱਤਾ ਅਤੇ ਭੱਦੀ ਬਿਆਨਬਾਜ਼ੀ ਕੀਤੀ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਹੇਟ ਕ੍ਰਾਈਮ ਦੇ ਰੂਪ ਵਿਚ ਕਰ ਰਹੀ ਹੈ। ਇਸ ਮਾਮਲੇ 'ਤੇ ਕੈਨੇਡਾ ਸਥਿਤ ਭਾਰਤੀ ਸਫਾਰਤਖਾਨੇ (Indian Embassy) ਨੇ ਟਿੱਪਣੀ ਕੀਤੀ ਹੈ ਅਤੇ ਮਾਮਲੇ ਦੀ ਨਿੰਦਿਆ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਅਸੀਂ ਇਸ ਹੇਟ ਕ੍ਰਾਈਮ (Hate crime) ਤੋਂ ਕਾਫੀ ਦੁਖੀ ਹਾਂ, ਜੋ ਭਾਰਤੀ ਭਾਈਚਾਰੇ ਨੂੰ ਡਰਾਉਣਾ ਚਾਹੁੰਦਾ ਹੈ। ਇਸ ਨਾਲ ਇਥੋਂ ਦੇ ਭਾਰਤੀ ਭਾਈਚਾਰੇ (Indian community) ਵਿਚ ਚਿੰਤਾ ਅਤੇ ਅਸੁਰੱਖਿਆ ਵੱਧ ਗਈ ਹੈ।


ਭਾਰਤੀ ਹਾਈ ਕਮਿਸ਼ਨ ਨੇ ਇਕ ਟਵੀਟ ਵਿਚ ਕਿਹਾ ਕਿ ਅਸੀਂ ਜਾਂਚ ਕਰਨ ਅਤੇ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਲਈ ਕੈਨੇਡਾ ਸਰਕਾਰ ਨਾਲ ਸੰਪਰਕ ਕੀਤਾ ਹੈ। ਯਾਰਕ ਰੀਜ਼ਨਲ ਪੁਲਿਸ ਦੇ ਬੁਲਾਰੇ ਕਾਂਸਟੇਬਲ ਐਮੀ ਬੌਦ੍ਰੇਉ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਹੇਟ ਕ੍ਰਾਈਮ ਦਾ ਭਾਈਚਾਰਾ-ਵਿਆਪੀ ਦੂਰਗਾਮੀ ਪ੍ਰਭਾਵ ਪੈਂਦੇ ਹਨ ਅਤੇ ਹੇਟ ਕ੍ਰਾਈਮ ਦੀਆਂ ਘਟਨਾਵਾਂ ਦੀ ਸਖ਼ਤੀ ਨਾਲ ਜਾਂਚ ਕਰਦੇ ਹਨ। ਮੰਦਰ ਦੇ ਪ੍ਰਧਾਨ ਬੁੱਧੇਂਦਰ ਦੁਬੇ ਨੇ ਮੀਡੀਆ ਨੂੰ ਦੱਸਿਆ ਕਿ ਮੂਰਤੀ ਨੂੰ 30 ਸਾਲ ਤੋਂ ਜ਼ਿਆਦਾ ਸਮੇਂ ਤੋਂ ਪਹਿਲਾਂ ਸਥਾਪਿਤ ਕੀਤੇ ਜਾਣ ਤੋਂ ਬਾਅਦ ਕਦੇ ਵੀ ਤੋੜਭੰਨ ਨਹੀਂ ਕੀਤੀ ਗਈ। 9 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਿੱਲੀ ਵਿਚ ਬਣਾਈ ਗਈ ਸੀ ਅਤੇ ਮਈ 1988 ਵਿਚ ਇਸ ਦਾ ਉਦਘਾਟਨ ਕੀਤਾ ਗਿਆ ਸੀ।


ਮੂਰਤੀ ਤਕਰੀਬਨ 30 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਟੋਰਾਂਟੋ ਵਿਚ ਭਾਰਤ ਦੇ ਮਹਾਵਣਜ ਸਫਾਰਤਖਾਨੇ ਦੇ ਦਫਤਰ ਨੇ ਟਵੀਟ ਕੀਤਾ। ਅਸੀਂ ਰਿਚਮੰਡ ਹਿਲਸ ਵਿਚ ਵਿਸ਼ਣੂੰ ਮੰਦਰ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਅਪਮਾਨ ਤੋਂ ਦੁਖੀ ਹਾਂ। ਕਰੂਰਤਾ ਦੇ ਇਸ ਅਪਰਾਧਕ, ਹੇਟ ਕ੍ਰਾਈਮ ਨੇ ਕੈਨੇਡਾ ਵਿਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਬਹੁਤ ਦੁੱਖ ਪਹੁੰਚਾਇਆ ਹੈ। ਅਸੀਂ ਇਸ ਹੇਟ ਕ੍ਰਾਈਮ ਦੀ ਜਾਂਚ ਲਈ ਕੈਨੇਡਾ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ।

In The Market