LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Delhi
11m supreme1

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਦੇਸ਼ਧ੍ਰੋਹ ਕਾਨੂੰਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਮੁੜ ਵਿਚਾਰ ਹੋਣ ਤੱਕ ਦੇਸ਼ਧ੍ਰੋਹ ਕਾਨੂੰਨ ਯਾਨੀ 124ਏ ਤਹਿਤ ਕੋਈ ਨਵਾਂ ਕੇਸ ਦਰਜ ਨਹੀਂ ਕੀਤਾ ਜਾਣਾ ਚਾਹੀਦਾ। ਕੇਂਦਰ ਇਸ ਸਬੰਧੀ ਰਾਜਾਂ ਨੂੰ ਡਾਇਰੈਕਟਰੀ ਜਾਰੀ ਕਰੇਗਾ। ਇਸ ਦੇ ਨਾਲ ਹੀ ਅਦਾਲਤ ਨੇ ਪੈਂਡਿੰਗ ਮਾਮਲਿਆਂ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਹੈ ਕਿ ਜਿਹੜੇ ਲੋਕ ਦੇਸ਼ ਧ੍ਰੋਹ ਦੇ ਦੋਸ਼ਾਂ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਦੋਸ਼ 'ਚ ਜੇਲ 'ਚ ਹਨ, ਉਹ ਉਚਿਤ ਅਦਾਲਤਾਂ 'ਚ ਜ਼ਮਾਨਤ ਲਈ ਅਰਜ਼ੀ ਦਾਇਰ ਕਰ ਸਕਦੇ ਹਨ। ਹੁਣ ਇਸ ਮਾਮਲੇ ਦੀ ਸੁਣਵਾਈ ਜੁਲਾਈ ਦੇ ਤੀਜੇ ਹਫ਼ਤੇ ਹੋਵੇਗੀ। Also Read: ਸ਼੍ਰੀਲੰਕਾ: ਹਿੰਸਾ 'ਚ ਹੁਣ ਤੱਕ ਕਈ ਲੋਕਾਂ ਦੀ ਮੌਤ, ਮਹਿੰਦਾ ਰਾਜਪਕਸ਼ੇ ਦੀ ਗ੍ਰਿਫਤਾਰੀ ਦੀ ਮੰਗ ਤੇਜ਼ ਦੇਸ਼ਧ੍ਰੋਹ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੇ ਮਾਮਲੇ 'ਤੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਅਸੀਂ ਰਾਜ ਸਰਕਾਰਾਂ ਨੂੰ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਦਾ ਖਰੜਾ ਤਿਆਰ ਕਰ ਲਿਆ ਹੈ। ਉਨ੍ਹਾਂ ਅਨੁਸਾਰ ਰਾਜ ਸਰਕਾਰਾਂ ਨੂੰ ਸਪੱਸ਼ਟ ਹਦਾਇਤ ਹੋਵੇਗੀ ਕਿ ਜ਼ਿਲ੍ਹਾ ਪੁਲਿਸ ਕਪਤਾਨ ਭਾਵ ਐੱਸਪੀ ਜਾਂ ਉੱਚ ਪੱਧਰੀ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਦੇਸ਼ ਧ੍ਰੋਹ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਨਹੀਂ ਕੀਤੀ ਜਾਵੇਗੀ। ਇਸ ਦਲੀਲ ਨਾਲ ਸਾਲਿਸਟਰ ਜਨਰਲ ਨੇ ਅਦਾਲਤ ਨੂੰ ਕਿਹਾ ਕਿ ਫਿਲਹਾਲ ਇਸ ਕਾਨੂੰਨ 'ਤੇ ਰੋਕ ਨਹੀਂ ਲਗਾਈ ਜਾਣੀ ਚਾਹੀਦੀ। ਸਾਲੀਸਿਟਰ ਜਨਰਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਪੁਲਿਸ ਅਧਿਕਾਰੀ ਦੇਸ਼ਧ੍ਰੋਹ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰਨ ਦੇ ਸਮਰਥਨ ਵਿੱਚ ਲੋੜੀਂਦੇ ਕਾਰਨ ਦੱਸੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਨੂੰਨ 'ਤੇ ਮੁੜ ਵਿਚਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੋਈ ਬਦਲਵਾਂ ਉਪਾਅ ਸੰਭਵ ਹੈ। Also Read: Google ਨੇ ਬ...

11m google1

ਨਵੀਂ ਦਿੱਲੀ- ਪਿਛਲੇ ਮਹੀਨੇ ਗੂਗਲ ਨੇ ਐਲਾਨ ਕੀਤੀ ਸੀ ਕਿ ਉਹ ਪਲੇਅ ਸਟੋਰ ਤੋਂ ਸਾਰੀਆਂ ਕਾਲ ਰਿਕਾਰਡਿੰਗ ਐਪਸ ਨੂੰ ਬੈਨ ਕਰ ਰਿਹਾ ਹੈ। ਇਹ ਪਲੇਅ ਸਟੋਰ ਨੀਤੀ ਅੱਜ ਯਾਨੀ 11 ਮਈ ਤੋਂ ਲਾਗੂ ਹੋ ਗਈ ਹੈ। ਹਾਲਾਂਕਿ, ਇਸ ਦਾ ਅਸਰ ਉਨ੍ਹਾਂ ਫੋਨਾਂ 'ਤੇ ਦਿਖਾਈ ਨਹੀਂ ਦੇਵੇਗਾ, ਜਿਨ੍ਹਾਂ 'ਚ ਇਨਬਿਲਟ ਰਿਕਾਰਡਿੰਗ ਫੀਚਰ ਦਿੱਤਾ ਗਿਆ ਹੈ। Also Read: ਮੋਹਾਲੀ ਹਮਲਾ ਮਾਮਲੇ 'ਚ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਪਿੰਡ ਦਾ ਨੌਜਵਾਨ ਗ੍ਰਿਫਤਾਰ ਤਕਨੀਕੀ ਦਿੱਗਜ ਗੂਗਲ ਕਾਲ ਰਿਕਾਰਡਿੰਗ ਐਪਸ ਅਤੇ ਸੇਵਾਵਾਂ ਦੇ ਵਿਰੁੱਧ ਹੈ। ਕੰਪਨੀ ਦਾ ਮੰਨਣਾ ਹੈ ਕਿ ਇਹ ਯੂਜ਼ਰ ਦੀ ਪ੍ਰਾਈਵੇਸੀ ਦੇ ਖਿਲਾਫ ਹੈ। ਇਸ ਕਾਰਨ ਜਦੋਂ ਗੂਗਲ ਦੇ ਡਾਇਲਰ ਐਪ ਤੋਂ ਕਾਲ ਰਿਕਾਰਡ ਕੀਤੀ ਜਾਂਦੀ ਹੈ, ਤਾਂ ਇਸਦੀ ਸੂਚਨਾ ਦੋਵਾਂ ਪਾਸਿਆਂ ਦੇ ਉਪਭੋਗਤਾਵਾਂ ਨੂੰ ਦਿੱਤੀ ਜਾਂਦੀ ਹੈ। ਗੂਗਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਬਦਲਾਅ ਸਿਰਫ ਥਰਡ ਪਾਰਟੀ ਐਪਸ ਤੋਂ ਕਾਲ ਰਿਕਾਰਡ ਕਰਨ ਵਾਲੇ ਯੂਜ਼ਰਸ ਨੂੰ ਪ੍ਰਭਾਵਿਤ ਕਰੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਫੋਨ 'ਚ ਇਨਬਿਲਟ ਕਾਲ ਰਿਕਾਰਡਿੰਗ ਫੀਚਰ ਮੌਜੂਦ ਹੈ ਤਾਂ ਇਸ 'ਚ ਕੋਈ ਬਦਲਾਅ ਨਹੀਂ ਹੋਵੇਗਾ। Also Read: 'ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛੱਡ ਦਿਓ ਨਹੀਂ ਤਾਂ ਪਾਏ ਜਾਣਗੇ ਨਵੇਂ ਪਰਚੇ ਤੇ ਪੁਰਾਣੇ ਖਰਚੇ' ਹਾਲਾਂਕਿ, ਰਿਕਾਰਡਿੰਗ ਫੰਕਸ਼ਨਲਿਟੀ ਇਸ ਗੱਲ 'ਤੇ ਵੀ ਨਿਰਭਰ ਕਰੇਗੀ ਕਿ ਕੀ ਰਿਕਾਰਡਿੰਗ ਕਾਲਾਂ ਤੁਹਾਡੇ ਦੇਸ਼ ਵਿੱਚ ਕਾਨੂੰਨੀ ਨਹੀਂ ਹਨ। ਹੁਣ ਭਾਰਤ ਵਿੱਚ ਕਾਲ ਰਿਕਾਰਡ ਕੀਤੀ ਜਾ ਸਕਦੀ ਹੈ। ਇਸ ਕਾਰਨ ਜੇਕਰ ਤੁਹਾਡੇ ਫੋਨ 'ਚ ਇਨਬਿਲਟ ਕਾਲ ਰਿਕਾਰਡਿੰਗ ਦਾ ਫੀਚਰ ਦਿੱਤਾ ਗਿਆ ਹੈ ਤਾਂ ਤੁਸੀਂ ਪਹਿਲਾਂ ਦੀ ਤਰ੍ਹਾਂ ਕਾਲ ਰਿਕਾਰਡ ਕਰ ਸਕੋਗੇ। ਨਵੀਂ ਗੂਗਲ ਪਲੇਅ ਸਟੋਰ ਪਾਲਿਸੀ ਦੇ ਅਨੁਸਾਰ ਕੰਪਨੀ ਕਿਸੇ ਵੀ ਥਰਡ ਪਾਰਟੀ ਐਪ ਨੂੰ ਐਂਡਰਾਇਡ ਫੋਨਾਂ 'ਤੇ ਗੂਗਲ ਦੀ ਐਕਸੈਸਬਿਲਟੀ API ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦੇਵੇਗੀ। ਇਸ ਨਾਲ ਕਾਲ ਰਿਕਾਰਡਰ ਐਪ ਕੰਮ ਨਹੀਂ ਕਰੇਗੀ। ਕੰਪਨੀ ਨੇ ਡਿਫਾਲਟ ਤੌਰ 'ਤੇ ਐਂਡਰਾਇਡ 10 'ਤੇ ਕਾਲ ਰਿਕਾਰਡਿੰਗ ਫੀਚਰ ਨੂੰ ਡਿਸੇਬਲ ਕਰ ਦਿੱਤਾ ਸੀ। Also Read: ਮੋਹਾਲੀ ਅਟੈਕ ਮਾਮਲੇ 'ਚ ਪੁਲਿਸ ਦੇ ਅਹਿਮ ਖੁਲਾਸੇ, ਬਰਾਮਦ ਕੀਤਾ ਰਾਕਟ ਲਾਂਚਰ ਜਿਸ ਕਾਰਨ ਕਾਲ ਰਿਕਾਰਡਿੰਗ ਐਪਸ ਨੇ ਫੋਨ ਦੀ ਐਕਸੈਸਬਿਲਟੀ API ਦੀ ਵਰਤੋਂ ਕਰਕੇ ਕਾਲ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਐਪ ਨੂੰ ਜ਼ਰੂਰੀ ਚੀਜ਼ਾਂ ਤੱਕ ਪਹੁੰਚ ਮਿਲੀ, ਜਿਸ ਦਾ ਕਈ ਡਿਵੈਲਪਰਾਂ ਨੇ ਗਲਤ ਫਾਇਦਾ ਉਠਾਇਆ। ਇਸ ਨੂੰ ਦੇਖਦੇ ਹੋਏ ਗੂਗਲ ਨੇ ਪਾਲਿਸੀ ਬਦਲ ਦਿੱਤੀ। ਹੁਣ ਕਾਲ ਰਿਕਾਰਡਿੰਗ ਐਪਸ ਨੂੰ ਐਕਸੈਸਬਿਲਟੀ API ਤੱਕ ਪਹੁੰਚ ਨਹੀਂ ਦਿੱਤੀ ਜਾਵੇਗੀ। ਜਿਸ ਕਾਰਨ ਕਾਲ ਰਿਕਾਰਡਿੰਗ ਨਹੀਂ ਹੋ ਸਕਦੀ। ਗੂਗਲ ਦੇ ਇਸ ਐਲਾਨ ਤੋਂ ਬਾਅਦ, Truecaller ਨੇ ਵੀ ਆਪਣੇ ਐਪ ਤੋਂ ਕਾਲ ਰਿਕਾਰਡਿੰਗ ਫੀਚਰ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਯਾਨੀ Truecaller ਦੇ ਜ਼ਰੀਏ ਵੀ ਯੂਜ਼ਰ ਕਾਲ ਰਿਕਾਰਡ ਨਹੀਂ ਕਰ ਸਕਣਗੇ।   ...

10m ola ubar

ਨਵੀਂ ਦਿੱਲੀ- ਭਾਰਤ ਵਿਚ ਕੈਬ ਐਗਰੀਗੇਟਰਸ ਦੀ ਮਨਮਰਜ਼ੀ ਉੱਤੇ ਰੋਕ ਲਗਾਉਣ ਦੇ ਲਈ ਸਰਕਾਰ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ, ਤਾਂਕਿ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਨੂੰ ਊਬਰ ਤੇ ਓਲਾ ਜਿਹੀਆਂ ਕੈਬ ਸੇਵਾ ਕੰਪਨੀਆਂ ਦੇ ਬਾਰੇ ਵਿਚ ਗਾਹਕਾਂ ਤੋਂ ਕਾਫੀ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ਉੱਤੇ ਕਿਰਾਇਆ ਵਧਾਉਣ ਤੇ ਬੁਕਿੰਮ ਨੂੰ ਰੱਦ ਕਰਨ ਜਿਹੇ ਮਾਮਲੇ ਹਨ। ਕਈ ਮਾਮਲਿਆਂ ਵਿਚ ਅਜਿਹਾ ਦੇਖਿਆ ਗਿਆ ਹੈ ਕਿ ਇਹ ਕੰਪਨੀਆਂ ਨਵੇਂ ਗਾਹਕਾਂ ਤੋਂ ਘੱਟ ਕਿਰਾਇਆ ਵਸੂਲਦੀਆਂ ਹਨ ਜਦਕਿ ਪੁਰਾਣੇ ਗਾਹਕਾਂ ਤੋਂ ਵਧੇਰੇ ਕਿਰਾਇਆ ਲੈਂਦੀਆਂ ਹਨ। ਇਸੇ ਲੜੀ ਵਿਚ ਸਰਕਾਰ ਨੇ ਕੈਬ ਐਗਰੀਗੇਟਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਗਾਹਕਾਂ ਦੀਆਂ ਜੋ ਵੀ ਸ਼ਿਕਾਇਤਾਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਨਹੀਂ ਤਾਂ ਉਨ੍ਹਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। Also Read: ਜਲਾਲਾਬਾਦ 'ਚ ਵਾਪਰਿਆ ਬੱਸ ਹਾਦਸਾ, 4 ਦੀ ਮੌਤ ਤੇ ਕਈ ਜ਼ਖਮੀ ਸਰਕਾਰ ਨੇ ਮੰਗਲਵਾਰ ਨੂੰ ਰਾਈਡ-ਹੇਲਿੰਗ ਪਲੇਟਫਾਰਮ ਦੇ ਨਾਲ ਇਕ ਬੈਠਕ ਕੀਤੀ, ਜਿਸ ਵਿਚ ਉਨ੍ਹਾਂ ਵਲੋਂ ਕਥਿਤ ਅਨਫੇਅਰ ਟ੍ਰੇਡ ਪ੍ਰੈਕਟਿਸ ਦੇ ਲਈ ਗਾਹਕਾਂ ਦੀਆਂ ਸ਼ਿਕਾਇਤਾਂ ਵਿਚ ਵਾਧਾ ਹੋਇਆ ਹੈ, ਜਿਸ ਵਿਚ ਰਾਈਡ ਕੈਂਸਿਲੇਸ਼ਨ ਪਾਲਿਸੀ ਹੈ ਕਿਉਂਕਿ ਡਰਾਈਵਰ ਗਾਹਕਾਂ ਨੂੰ ਬੁਕਿੰਗ ਸਵਿਕਾਰ ਕਰਨ ਦੇ ਬਾਅਦ ਟ੍ਰਿਪ ਰੱਦ ਕਰਨ ਲਈ ਮਜਬੂਰ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਗਾਹਕਾਂ ਨੂੰ ਕੈਂਸਿਲੇਸ਼ਨ ਪੈਨਲਟੀ ਦਾ ਭੁਗਤਾਨ ਕਰਨਾ ਪੈਂਦਾ ਹੈ। ਸਰਕਾਰ ਦੀ ਐਕਸ਼ਨ ਪਲਾਨ?ਕਸਟਮਰ ਅਫੇਅਰ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਅਸੀਂ ਕੈਬ ਐਗਰੀਗੇਟਰਸ ਨੂੰ ਦੱਸਿਾ ਕਿ ਉਨ੍ਹਾਂ ਦੇ ਪਲੇਟਫਾਰਮ ਉੱਤੇ ਗਾਹਕਾਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਇਥੋਂ ਤੱਕ ਅਸੀਂ ਕੈਬ ਐਗਰੀਗੇਟਰਾਂ ਨੂੰ ਸ਼ਿਕਾਇਤਾਂ ਦੀ ਗਿਣਤੀ ਦੇ ਅੰਕੜੇ ਵੀ ਦਿੱਤੇ ਹਨ। ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਆਪਣੇ ਸਿਸਟਮ ਵਿਚ ਸੁਧਾਰ ਕਰਨ ਤੇ ਉਪਭੋਗਤਾ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਨਹੀਂ ਤਾਂ ਅਧਿਕਾਰੀ ਸਖਤ ਕਾਰਵਾਈ ਕਰਨਗੇ। Also Read: 60 ਸਾਲ ਪਹਿਲਾਂ ਹੋਈ ਸੀ ਅਦਾਕਾਰਾ ਦੀ ਮੌਤ, ਹੁਣ 1500 ਕਰੋੜ 'ਚ ਇਕ 'ਫੋਟੋ' ਗਾਹਕਾਂ ਤੋਂ ਮਿਲੀਆਂ ਕਾਫੀ ਸ਼ਿਕਾਇਤਾਂਇਸ ਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਪਿਛਲੇ ਹਫਤੇ ਕੇਂਦਰੀ ਉਪਭੋਗਤਾ ਸੁਰੱਖਿਆ ਐਕਟ ਦੀ ਮੁੱਖ ਕਮਿਸ਼ਨਰ ਨਿਧੀ ਖਰੇ ਨੇ ਕਿਹਾ ਸੀ ਕਿ ਊਬਰ ਤੇ ਓਲਾ ਜਿਹੀਆਂ ਕੈਬ ਸੇਵਾ ਕੰਪਨੀਆਂ ਦੇ ਬਾਰੇ ਵਿਚ ਗਾਹਕਾਂ ਤੋਂ ਕਾਫੀ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ਉੱਤੇ ਕਿਰਾਇਆ ਵਧਾਉਣ ਤੇ ਬੁਕਿੰਗ ਨੂੰ ਰੱਦ ਕਰਨ ਜਿਹੇ ਮਾਮਲੇ ਹਨ। ਕਈ ਮਾਮਲਿਆਂ ਵਿਚ ਅਜਿਹਾ ਦੇਖਿਆ ਗਿਆ ਹੈ ਕਿ ਇਹ ਕੰਪਨੀਆਂ ਗਾਹਕਾਂ ਤੋਂ ਘੱਟ ਕਿਰਾਇਆ ਵਸੂਲਦੀਆਂ ਹਨ, ਜਦਕਿ ਪੁਰਾਣੇ ਗਾਹਕਾਂ ਤੋਂ ਵਧੇਰੇ ਕਿਰਾਇਆ ਲੈਂਦੀਆਂ ਹੈ।

10m marlyn

ਨਵੀਂ ਦਿੱਲੀ- ਮਸ਼ਹੂਰ ਮਰਹੂਮ ਅਭਿਨੇਤਰੀ ਮਰਲਿਨ ਮੁਨਰੋ ਦੀ ਇੱਕ ਤਸਵੀਰ 1500 ਕਰੋੜ ਰੁਪਏ ਵਿੱਚ ਵਿਕ ਗਈ ਹੈ। ਸਾਲ 1964 ਵਿੱਚ ਬਣੀ ਉਨ੍ਹਾਂ ਦੀ ਇਹ ਪੇਂਟਿੰਗ ਨਿਲਾਮੀ ਵਿੱਚ ਲੱਗੀ ਹੋਈ ਸੀ। ਇਹ ਨਿਲਾਮੀ ਕ੍ਰਿਸਟੀਜ਼ ਦੁਆਰਾ ਆਯੋਜਿਤ ਕੀਤੀ ਗਈ ਸੀ। ਜਿੱਥੇ ਇੱਕ ਵਿਅਕਤੀ ਨੇ ਇਸਨੂੰ ਖਰੀਦਿਆ ਸੀ। ਇਹ ਕਿਸੇ ਦੁਆਰਾ ਖਰੀਦੀ ਗਈ ਸਭ ਤੋਂ ਮਹਿੰਗੀ ਅਮਰੀਕੀ ਕਲਾ ਹੈ। ਹਾਲਾਂਕਿ, ਮਰਲਿਨ ਦਾ ਪੋਰਟਰੇਟ ਕਿਸ ਨੇ ਖਰੀਦਿਆ ਹੈ, ਇਸ ਬਾਰੇ ਜਾਣਕਾਰੀ ਅਜੇ ਉਪਲਬਧ ਨਹੀਂ ਹੈ। Also Read: ਜਲਾਲਾਬਾਦ 'ਚ ਵਾਪਰਿਆ ਬੱਸ ਹਾਦਸਾ, 4 ਦੀ ਮੌਤ ਤੇ ਕਈ ਜ਼ਖਮੀ ਗੈਗੋਸੀਅਨ ਗੈਲਰੀ ਦੇ ਮੁੱਖ ਸੰਚਾਲਨ ਅਧਿਕਾਰੀ ਅਤੇ ਚੋਟੀ ਦੇ ਡੀਲਰ ਐਂਡਰਿਊ ਫੈਬਰਿਕੈਂਟ ਨੇ ਸੀਐਨਬੀਸੀ ਨੂੰ ਦੱਸਿਆ, "ਇਹ ਦਰਸਾਉਂਦਾ ਹੈ ਕਿ ਗੁਣਵੱਤਾ ਅਤੇ ਸਕਾਰਸਿਟੀ ਹਮੇਸ਼ਾ ਮਾਰਕੀਟ ਨੂੰ ਅੱਗੇ ਵਧਾਉਂਦੀ ਹੈ। ਇਸ ਸੌਦੇ ਨਾਲ ਲੋਕਾਂ ਦੀ ਸੋਚ ਨੂੰ ਮਨੋਵਿਗਿਆਨਕ ਧੱਕਾ ਮਿਲੇਗਾ। ਮਰਲਿਨ ਦੀ ਪੇਂਟਿੰਗ ਬਾਰੇ ਕੀ ਖਾਸ ਹੈ?ਮਰਲਿਨ ਮੋਨਰੋ ਦੇ ਇਸ ਪੋਰਟਰੇਟ ਨੂੰ 'ਸ਼ਾਟ ਸੇਜ ਬਲੂ ਮਰਲਿਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪੇਂਟਿੰਗ ਐਂਡੀ ਵਾਰਹੋਲ ਨੇ ਸਾਲ 1964 ਵਿੱਚ ਬਣਾਈ ਸੀ। ਉਸਨੇ ਵੱਖ-ਵੱਖ ਰੰਗ ਸਕੀਮ ਦੇ ਪੰਜ ਵਰਜਨ ਪੇਂਟ ਕੀਤੇ। ਇਹ ਮਰਲਿਨ ਮੋਨਰੋ ਦੀ ਮੌਤ ਤੋਂ ਦੋ ਸਾਲ ਬਾਅਦ ਬਣਾਇਆ ਗਿਆ ਸੀ। ਮਰਲਿਨ ਦਾ ਪੋਰਟਰੇਟ ਇੱਕ ਸ਼ਾਨਦਾਰ ਕਲਰ ਕਾਂਬੀਨੇਸ਼ਨ ਤੇ ਦਿਲਚਸਪ ਐਕਸਪ੍ਰੈਸ਼ਨ ਦਿਖਦਾ ਹੈ। ਇਹ ਪੇਂਟਿੰਗ ਵਾਰਹੋਲ ਦੇ ਸਭ ਤੋਂ ਫੇਮਸ ਆਰਟਵਰਕ ਵਿਚੋਂ ਇਕ ਹੈ। ਮਰਲਿਨ ਦਾ ਇਕ ਪੋਟਰੇਟ ਫਿਲਮ 'Niagara' ਦੇ ਉਨ੍ਹਾਂ ਦੇ ਪੋਸਟਰ ਉੱਤੇ ਆਧਾਰਿਤ ਹੈ। Also Read: ਬ੍ਰਿਟੇਨ 'ਚ ਮਹਾਤਮਾ ਗਾਂਧੀ ਨਾਲ ਜੁੜੀਆਂ ਚੀਜ਼ਾਂ ਦੀ ਹੋਵੇਗੀ ਨਿਲਾਮੀ, ਇਕੱਠੇ ਕੀਤੇ ਜਾਣਗੇ 5 ਕਰੋੜ ਰੁਪਏ ਹੁਣ ਤੱਕ ਕਿਸ ਦੇ ਕੋਲ ਸੀ ਪੇਂਟਿੰਗ?ਮਰਲਿਨ ਮੁਨਰੋ ਦੀ ਇਹ ਪੇਟਿੰਗ ਸਵਿਜ਼ ਆਰਟ ਡੀਲਰ ਫੈਮਲੀ The Ammanns ਨੇ ਵੇਚੀ ਹੈ। ਸਾਲ 1980 ਤੋਂ ਇਹ ਉਨ੍ਹਾਂ ਦੇ ਕੋਲ ਹੀ ਸੀ। ਇਸ ਪੋਟਰੇਟ ਨੂੰ ਵੇਚਣ ਤੋਂ ਮਿਲੇ ਪੈਸੇ ਚੈਰਿਟੀ ਵਿਚ ਜਾਣਗੇ। ਜ਼ਿਊਰਿਕ ਥਾਮਸ ਤੇ ਡੋਰਿਸ ਅਮਾਨਨ ਫਾਊਂਡੇਸ਼ਨ ਨੇ ਦੱਸਿਆ ਕਿ ਇਹ ਫੰਡ ਦੁਨੀਆ ਭਰ ਦੇ ਬੱਚਿਆਂ ਦੀ ਸਿਹਤ ਤੇ ਪੜਾਈ ਪ੍ਰੋਗਰਾਮ ਨੂੰ ਸਪੋਰਟ ਕਰਨ ਲਈ ਖਰਚਿਆ ਜਾਵੇਗਾ। ਮਰਲਿਨ ਦਾ ਪੋਟਰੇਟ ਕਿਸੇ ਆਕਸ਼ਨ ਵਿਚ ਵਿਕਿਆ ਸਭ ਤੋਂ ਮਹਿੰਗਾ ਅਮਰੀਕੀ ਆਰਟਵਰਕ ਤਾਂ ਹੈ ਹੀ, ਇਸ ਤੋਂ ਇਲਾਵਾ ਇਹ ਦੁਨੀਆ ਦਾ ਦੂਜਾ ਸਭ ਤੋਂ ਮਹਿੰਗਾ ਆਰਟਵਰਕ ਹੈ, ਜਿਸ ਨੂੰ ਆਕਸ਼ਨ ਵਿਚ ਖਰੀਦਿਆ ਗਿਆ ਹੈ। Also Read: ਮੋਹਾਲੀ ਬਲਾਸਟ: ਡੀਜੀਪੀ ਭਾਵਰਾ ਨੇ ਕਿਹਾ- ਮਾਮਲੇ ਦੀ ਜਾਂਚ ਜਾਰੀ, ਜਲਦ ਫੜੇ ਜਾਣਗੇ ਦੋਸ਼ੀ  ਸਭ ਤੋਂ ਮਹਿੰਗਾ ਆਰਟਵਰਕ ਲਿਓਨਾਰਦੋ ਦਾ ਵਿੰਚੀ ਦੀ 'Salvator Mundi' ਹੈ। ਸਾਲ 2017 ਵਿਚ ਇਕ ਤਕਰੀਬਨ 3500 ਕਰੋੜ ਰੁਪਏ ਵਿਚ ਵਿਕਿਆ ਸੀ। ਉਥੇ ਹੀ ਤੀਜੇ ਨੰਬਰ ਉੱਤੇ ਪਿਕਾਸੋ ਦੀ 'Les Femmes d'Alger' ਹੈ, ਜੋ ਸਾਲ 2017 ਵਿਚ ਤਕਰੀਬਨ 1400 ਕਰੋੜ ਰੁਪਏ ਵਿਚ ਵਿਕੀ ਸੀ। ਕੌਣ ਹੈ ਮਰਲਿਨ ਮੁਨਰੋ?ਮਰਲਿਨ ਮੁਨਰੋ ਹਾਲੀਵੁੱਡ ਦੀ ਅਦਾਕਾਰਾ ਸੀ। ਉਨ੍ਹਾਂ ਨੂੰ ਲੀਜੈਂਡ ਕੈਟੇਗਰੀ ਵਿਚ ਰੱਖਿਆ ਜਾਂਦਾ ਹੈ। ਉਹ ਆਪਣੀ ਸਦਾਬਹਾਰ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੇ ਗਲੈਮਰ ਦੇ ਬਹੁਤ ਚਰਚੇ ਰਹੇ ਹਨ। ਹਾਲਾਂਕਿ 36 ਸਾਲ ਦੀ ਉਮਰ ਵਿਚ August 5, 1962 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।...

10m abagga

ਨਵੀਂ ਦਿੱਲੀ- ਦਿੱਲੀ ਦੇ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਦੇ ਨੇਤਾ ਤਜਿੰਦਰ ਪਾਲ ਬੱਗਾ ਨੂੰ ਮੰਗਲਵਾਰ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ 5 ਜੁਲਾਈ ਤੱਕ ਰੋਕ ਜਾਰੀ ਰਹੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 7 ਮਈ ਨੂੰ ਸੁਣਵਾਈ ਕੀਤੀ ਸੀ ਅਤੇ ਤੇਜਿੰਦਰ ਬੱਗਾ ਨੂੰ 10 ਮਈ ਤੱਕ ਗ੍ਰਿਫਤਾਰੀ ਵਾਰੰਟ ਤੋਂ ਰਾਹਤ ਦੇ ਦਿੱਤੀ ਗਈ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਬੱਗਾ ਖਿਲਾਫ਼ ਕੋਈ ਸਖ਼ਤ ਕਾਰਵਾਈ ਨਾ ਕੀਤੀ ਜਾਵੇ। ਤਜਿੰਦਰ ਬੱਗਾ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾੜੀ ਟਿੱਪਣੀ ਕਰਨ ਅਤੇ ਪੰਜਾਬ 'ਚ ਝੂਠੀਆਂ ਅਫ਼ਵਾਹਾਂ ਫੈਲਾਉਣ ਦੇ ਸੰਬਧ 'ਚ ਦਰਜ ਕੇਸ ਤਹਿਤ ਪੰਜਾਬ ਪੁਲਸ ਨੇ ਤਜਿੰਦਰ ਪਾਲ ਬੱਗਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੰਜਾਬ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਬੱਗਾ ਨੂੰ 5 ਨੋਟਿਸ ਭੇਜੇ ਸਨ ਪਰ ਜਾਂਚ ਵਿਚ ਬੱਗਾ ਵੱਲੋਂ ਸਹਿਯੋਗ ਨਾ ਮਿਲਣ 'ਤੇ ਪੁਲਿਸ ਨੇ ਬੀਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੰਜਾਬ ਪੁਲਿਸ ਜਦੋਂ ਬੱਗਾ ਨੂੰ ਲੈ ਕੇ ਪੰਜਾਬ ਜਾ ਰਹੀ ਸੀ, ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਕੁਰੂਕਸ਼ੇਤਰ ਵਿਚ ਰੋਕ ਲਿਆ।  ਬੱਗਾ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਅਗਵਾ ਦਾ ਮਾਮਲਾ ਦਰਜ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਦੀ ਟੀਮ ਨੇ ਤਜਿੰਦਰ ਬੱਗਾ ਨੂੰ ਦਿੱਲੀ ਦੇ ਜਨਕਪੁਰੀ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸਥਾਨਕ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਸੀ। ਪੰਜਾਬ ਪੁਲਿਸ ਨੇ ਦੱਸਿਆ ਕਿ ਤਜਿੰਦਰ ਬੱਗਾ, ਭਾਰਤੀ ਜਨਤਾ ਯੁਵਾ ਮੋਰਚਾ ਦਾ ਰਾਸ਼ਟਰੀ ਸਕੱਤਰ ਵੀ ਹੈ। ਉਸ ’ਤੇ ਪਿਛਲੇ ਮਹੀਨੇ ਮੋਹਾਲੀ ਵਿਚ ਕੇਸ ਦਰਜ ਕੀਤਾ ਗਿਆ ਸੀ।

10m asani

ਨਵੀਂ ਦਿੱਲੀ- ਬੰਗਾਲ ਦੀ ਖਾੜੀ 'ਤੇ ਬਣਿਆ ਚੱਕਰਵਾਤੀ ਤੂਫਾਨ ਆਸਨੀ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਚੱਕਰਵਾਤੀ ਤੂਫ਼ਾਨ ਆਸਨੀ ਦੇ ਪ੍ਰਭਾਵ ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਵੱਲੋਂ ਤੂਫ਼ਾਨ ਦੀ ਚੇਤਾਵਨੀ ਦੇ ਮੱਦੇਨਜ਼ਰ ਓਡੀਸ਼ਾ ਸਰਕਾਰ ਅਲਰਟ 'ਤੇ ਹੈ। Also Read: HC 'ਚ ਬੱਗਾ ਮਾਮਲੇ 'ਤੇ ਅੱਜ ਸੁਣਵਾਈ: ਪੰਜਾਬ ਪੁਲਿਸ ਨੂੰ ਹਿਰਾਸਤ 'ਚ ਲੈਣ 'ਤੇ ਬਹਿਸ, ਭਾਜਪਾ ਨੇਤਾ ਦੀ ਗ੍ਰਿਫਤਾਰੀ 'ਤੇ ਆਵੇਗਾ ਫੈਸਲਾ ਮੌਸਮ ਵਿਭਾਗ ਨੇ ਕੀ ਦਿੱਤੀ ਚੇਤਾਵਨੀ?ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ, ਚੱਕਰਵਾਤ ਅਸਾਨੀ 10 ਮਈ ਦੀ ਰਾਤ ਤੱਕ ਉੱਤਰ ਪੱਛਮ ਵੱਲ ਵਧਣ ਦੀ ਸੰਭਾਵਨਾ ਹੈ ਅਤੇ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤੱਟਾਂ ਤੋਂ ਦੂਰ ਪੱਛਮੀ ਮੱਧ ਅਤੇ ਨਾਲ ਲੱਗਦੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ ਚੱਕਰਵਾਤ ਉੱਤਰ ਤੇ ਉੱਤਰ-ਪੂਰਬ ਵੱਲ ਮੁੜ ਸਕਦਾ ਹੈ ਅਤੇ ਓਡੀਸ਼ਾ ਤੱਟ ਨੇੜੇ ਬੰਗਾਲ ਦੀ ਖਾੜੀ ਦੇ ਉੱਤਰ-ਪੱਛਮ ਵੱਲ ਵਧ ਸਕਦਾ ਹੈ। ਇਸ ਦੇ ਨਾਲ ਹੀ ਅਗਲੇ 24 ਘੰਟਿਆਂ ਦੌਰਾਨ ਇਸ ਦੇ ਹੌਲੀ-ਹੌਲੀ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਿੱਚ ਤੇਜ਼ ਹਵਾਵਾਂ ਨਾਲ ਮੀਂਹਚੱਕਰਵਾਤ ਦਾ ਅਸਰ ਓਡੀਸ਼ਾ ਦੇ ਤੱਟਵਰਤੀ ਖੇਤਰਾਂ ਅਤੇ ਉੱਤਰ...

9m bulldozar

ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਨੇ ਹੁਣ ਪੂਰੇ ਸ਼ਹਿਰ ਵਿੱਚ ਕਬਜ਼ਿਆਂ ਅਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਹੈ। ਸਰਵੇ ਤੋਂ ਬਾਅਦ 4 ਮਈ ਤੋਂ ਦਿੱਲੀ ਦੇ ਕਈ ਇਲਾਕਿਆਂ 'ਚ ਕਬਜ਼ਿਆਂ ਖਿਲਾਫ ਕਾਰਵਾਈ ਲਈ ਬੁਲਡੋਜ਼ਰ ਘੁੰਮ ਰਹੇ ਹਨ। Also Read: ਕੀ ਫਿਰ ਪਾਰਟੀ ਬਦਲਣ ਦੀ ਤਿਆਰੀ 'ਚ ਨੇ ਸਿੱਧੂ? ਅਨੁਸ਼ਾਸਨੀ ਕਾਰਵਾਈ ਤੋਂ ਪਹਿਲਾਂ CM ਮਾਨ ਨਾਲ ਮੀਟਿੰਗ ਇਸ ਲੜੀ 'ਚ ਸੋਮਵਾਰ ਨੂੰ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ 'ਚ ਭਾਰੀ ਸੁਰੱਖਿਆ ਬਲਾਂ ਵਿਚਾਲੇ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਵੱਲੋਂ ਸੁਰੱਖਿਆ ਦੇ ਐਲਾਨ ਤੋਂ ਬਾਅਦ ਸੋਮਵਾਰ ਸਵੇਰੇ 11 ਵਜੇ ਤੋਂ ਹੀ SDMC ਦਾ ਬੁਲਡੋਜ਼ਰ ਇਸ ਕਬਜ਼ੇ ਖਿਲਾਫ ਗਰਜਣਾ ਸ਼ੁਰੂ ਹੋ ਗਿਆ ਹੈ। Also Read: BSF ਨੂੰ ਮਿਲੀ ਵੱਡੀ ਕਾਮਯਾਬੀ, ਜ਼ਬਤ ਕੀਤੀ 10 ਕਿੱਲੋ ਤੋਂ ਵਧੇਰੇ ਸ਼ੱਕੀ ਹੈਰੋਇਨ ਦੱਸਿਆ ਜਾ ਰਿਹਾ ਹੈ ਕਿ ਕਾਫੀ ਪੁਲਿਸ ਫੋਰਸ ਮਿਲਣ ਤੋਂ ਬਾਅਦ ਹੀ ਦੱਖਣੀ ਦਿੱਲੀ ਨਿਗਮ ਸੋਮਵਾਰ ਨੂੰ ਸ਼ਾਹੀਨ ਬਾਗ ਇਲਾਕੇ 'ਚ ਕਬਜ਼ੇ ਅਤੇ ਗੈਰ-ਕਾਨੂੰਨੀ ਨਿਰਮਾਣ ਖਿਲਾਫ ਕਾਰਵਾਈ ਕਰੇਗਾ। ਇਸ ਦੇ ਲਈ SDMC ਦੀ ਤਰਫੋਂ ਦਿੱਲੀ ਪੁਲਿਸ ਨੂੰ ਲੋੜੀਂਦਾ ਸੁਰੱਖਿਆ ਬਲ ਮੁਹੱਈਆ ਕਰਵਾਉਣ ਲਈ ਪੱਤਰ ਲਿਖਿਆ ਗਿਆ ਸੀ। ਦਿੱਲੀ ਪੁਲਿਸ ਇਸ 'ਤੇ ਸੁਰੱਖਿਆ ਬਲ ਦੇਣ ਲਈ ਤਿਆਰ ਹੈ।...

7m kbc

ਨਵੀਂ ਦਿੱਲੀ- ਸਮਾਰਟਫ਼ੋਨ ਅਤੇ ਸੋਸ਼ਲ ਮੀਡੀਆ ਪਿਛਲੇ ਕੁਝ ਸਾਲਾਂ ਵਿੱਚ ਵੱਡੀ ਆਬਾਦੀ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਗਏ ਹਨ। ਹੌਲੀ-ਹੌਲੀ ਬੈਂਕਿੰਗ ਤੋਂ ਲੈ ਕੇ ਸੋਸ਼ਲ ਲਾਈਫ ਤੱਕ ਸਭ ਕੁਝ ਆਨਲਾਈਨ ਹੋ ਰਿਹਾ ਹੈ। ਅਜਿਹੇ 'ਚ ਧੋਖੇਬਾਜ਼ਾਂ ਨੇ ਆਪਣਾ ਕੰਮ ਅਤੇ ਧੋਖਾਧੜੀ ਦਾ ਤਰੀਕਾ ਵੀ ਆਨਲਾਈਨ ਕਰ ਲਿਆ ਹੈ। Also Read: Katrina Kaif-Vicky Kaushal ਦਾ ਪੂਲ 'ਚ ਰੋਮਾਂਸ, ਯੂਜ਼ਰਸ ਨੇ ਲਏ ਖੂਬ ਮਜ਼ੇ ਆਏ ਦਿਨ ਕਿਸੇ ਨਾ ਕਿਸੇ ਨਾਲ ਆਨਲਾਈਨ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੌਨ ਬਣੇਗਾ ਕਰੋੜਪਤੀ (ਕੇਬੀਸੀ) ਦੇ ਨਾਂ 'ਤੇ ਠੱਗੀ ਮਾਰਨ ਵਾਲਾ ਇਹ ਗਿਰੋਹ ਆਪਣਾ ਕੰਮ ਕਰਨ ਲਈ ਵਟਸਐਪ ਦੀ ਮਦਦ ਲੈ ਰਿਹਾ ਹੈ। ਇਹ ਠੱਗ ਵਟਸਐਪ 'ਤੇ ਲਾਟਰੀ ਦੇ ਇਨਾਮ ਜਿੱਤਣ ਲਈ ਮੈਸੇਜ ਭੇਜ ਕੇ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਕੌਨ ਬਣੇਗਾ ਕਰੋੜਪਤੀ ਲਾਟਰੀ ਦੇ ਨਾਂ 'ਤੇ ਵਟਸਐਪ 'ਤੇ ਇਕ ਫੋਟੋ ਅਤੇ ਆਡੀਓ ਕਲਿੱਪ ਭੇਜੀ ਜਾ ਰਹੀ ਹੈ। ਵਟਸਐਪ ਮੈਸੇਜ ਵਿੱਚ ਕੀ ਹੈ?ਇਸ ਕਲਿੱਪ ਵਿੱਚ ਧੋਖਾਧੜੀ ਕਰਨ ਵਾਲਾ ਵਿਅਕਤੀ ਉਪਭੋਗਤਾ ਦੇ ਨਾਮ 'ਤੇ ਲਾਟਰੀ ਜਿੱਤਣ ਦੀ ਗੱਲ ਕਰਦਾ ਹੈ। ਆਡੀਓ ਕਲਿੱਪ ਮੁਤਾਬਕ, 'ਤੁਹਾਡੇ ਨਾਂ 'ਤੇ 25 ਲੱਖ ਰੁਪਏ ਦੀ ਲਾਟਰੀ ਲੱਗ ਗਈ ਹੈ। ਤੁਹਾਡਾ ਨੰਬਰ Jio, Airtel, Vodafone Idea ਅਤੇ BSNL ਦੇ 5000 ਮੋਬਾਈਲ ਨੰਬਰਾਂ ਵਿੱਚੋਂ ਚੁਣਿਆ ਗਿਆ ਹੈ। ਇਸ ਲਾਟਰੀ ਨੂੰ ਪ੍ਰਾਪਤ ਕਰਨ ਲਈ, ਤੁਹਾਨੂੰ ਵਟਸਐਪ 'ਤੇ ਲਾਟਰੀ ਮੈਨੇਜਰ ਨੂੰ ਕਾਲ ਕਰਨਾ ਹੋਵੇਗਾ, ਜੋ ...

7m ev

ਨਵੀਂ ਦਿੱਲੀ: ਸਰਕਾਰ ਦੁਆਰਾ ਗਠਿਤ ਜਾਂਚ ਕਮੇਟੀ, ਜੋ ਕਿ ਹਾਲ ਹੀ ਵਿੱਚ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ, ਨੇ ਦੇਸ਼ ਵਿੱਚ ਲਗਭਗ ਸਾਰੀਆਂ ਇਲੈਕਟ੍ਰਿਕ ਦੋ-ਪਹੀਆ ਵਾਹਨਾਂ (2W) ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਬੈਟਰੀ ਸੈੱਲਾਂ ਜਾਂ ਡਿਜ਼ਾਈਨ ਵਿੱਚ ਸਮੱਸਿਆਵਾਂ ਪਾਈਆਂ ਹਨ। ਕਮੇਟੀ ਦਾ ਗਠਨ ਪਿਛਲੇ ਮਹੀਨੇ ਓਕੀਨਾਵਾ ਆਟੋਟੈਕ, ਬੂਮ ਮੋਟਰ, ਪਿਓਰ ਈਵੀ, ਜਤਿੰਦਰ ਈਵੀ, ਅਤੇ ਓਲਾ ਇਲੈਕਟ੍ਰਿਕ ਨਾਲ ਸਬੰਧਤ ਈ-ਸਕੂਟਰਾਂ ਵਿੱਚ ਈਵੀ ਅੱਗ ਅਤੇ ਬੈਟਰੀ ਧਮਾਕਿਆਂ ਦੇ ਮੱਦੇਨਜ਼ਰ ਕੀਤਾ ਗਿਆ ਸੀ।  Also Read: ਘਰੇਲੂ ਗੈਸ ਸਿਲੰਡਰ ਫਿਰ ਹੋਇਆ ਮਹਿੰਗਾ, ਹਜ਼ਾਰ ਰੁਪਏ ਤੱਕ ਪਹੁੰਚ ਗਈ ਕੀਮਤ ਨਿਊਜ਼ ਏਜੰਸੀ ਆਈਏਐਨਐਸ ਨੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਮਾਹਿਰਾਂ ਨੇ ਤੇਲੰਗਾਨਾ ਵਿੱਚ ਘਾਤਕ ਬੈਟਰੀ ਵਿਸਫੋਟ ਸਮੇਤ ਲਗਭਗ ਸਾਰੀਆਂ ਈਵੀ ਅੱਗਾਂ ਵਿੱਚ ਬੈਟਰੀ ਸੈੱਲਾਂ ਦੇ ਨਾਲ-ਨਾਲ ਬੈਟਰੀ ਡਿਜ਼ਾਈਨ ਵਿੱਚ ਨੁਕਸ ਪਾਏ ਹਨ। ਸੂਤਰਾਂ ਨੇ ਕਿਹਾ ਕਿ ਮਾਹਿਰ ਹੁਣ ਈਵੀ ਨਿਰਮਾਤਾਵਾਂ ਨਾਲ ਆਪਣੇ ਵਾਹਨਾਂ ਵਿੱਚ ਬੈਟਰੀ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੱਖਰੇ ਤੌਰ 'ਤੇ ਕੰਮ ਕਰਨਗੇ। ਸ਼ੁਰੂਆਤੀ ਨਤੀਜੇ EV ਦੋਪਹੀਆ ਵਾਹਨ ਨਿਰਮਾਤਾਵਾਂ ਨੂੰ ਮੁਸ਼ਕਲ ਸਥਿਤੀ ਵਿੱਚ ਪਾ ਸਕਦੇ ਹਨ। ਭਾਰਤ 'ਚ EV ਨੂੰ ਅੱਗ ਲੱਗਣ ਦੇ ਮਾਮਲੇਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਦੇ ਘਰ ਵਿੱਚ ਇਕ ਨਵੇਂ ਈਵੀ ਇਲੈਕਟ੍ਰਿਕ ਦੋਪਹੀਆ ਵਾਹਨ ਦੀ ਬੈਟਰੀ ਫਟਣ ਨਾਲ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਲੈਕਟ੍ਰਿਕ ਦੋਪਹੀਆ ਵਾਹਨ ਨਾਲ ਜੁੜੀ ਇੱਕ ਹੋਰ ਦੁਖਦਾਈ ਘਟਨਾ ਵਿੱਚ, ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਇੱਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦੋਂ ਘਰ ਵਿੱਚ ਚਾਰਜ ਕੀਤੇ ਜਾ ਰਹੇ ਬੂਮ ਮੋਟਰਜ਼ ਨਾਲ ਸਬੰਧਤ ਇੱਕ ਈ-ਸਕੂਟਰ ਵਿੱਚ ਧਮਾਕਾ ਹੋਇਆ। ਇਸ ਘਟਨਾ ਵਿੱਚ ਕੋਟਕੋਂਡਾ ਸ਼ਿਵ ਕੁਮਾਰ ਦੀ ਪਤਨੀ ਅਤੇ ਦੋ ਬੇਟੀਆਂ ਵੀ ਗੰਭੀਰ ਰੂਪ ਵਿੱਚ ਝੁਲਸ ਗਈਆਂ। ਅੱਜ ਤੱਕ, ਦੇਸ਼ ਵਿੱਚ ਤਿੰਨ Pure ਈਵੀ, ਇੱਕ ਓਲਾ, ਤਿੰਨ ਓਕੀਨਾਵਾ ਅਤੇ 20 ਜਿਤੇਂਦਰ ਈਵੀ ਸਕੂਟਰਾਂ ਨੂੰ ਅੱਗ ਲੱਗ ਚੁੱਕੀ ਹੈ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਹੋਏ ਹਨ।...

7m cylenders

ਨਵੀਂ ਦਿੱਲੀ- ਆਮ ਜਨਤਾ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧਾ ਦਿੱਤੀ ਹੈ। ਹੁਣ ਘਰੇਲੂ ਸਿਲੰਡਰ ਦੀ ਕੀਮਤ 999.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ। ਇਸ ਤੋਂ ਪਹਿਲਾਂ ਮਾਰਚ 2022 ਵਿੱਚ ਘਰੇਲੂ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। Also Read: ਹੁਣ ਇਨ੍ਹਾਂ ਬੈਂਕਾਂ 'ਚੋਂ FD 'ਤੇ ਮਿਲੇਗਾ ਜ਼ਿਆਦਾ ਵਿਆਜ਼, ਰੈਪੋ ਰੇਟ ਵਧਣ ਦਾ ਮਿਲੇਗਾ ਫਾਇਦਾ ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਨੇ ਐਲਪੀਜੀ ਗੈਸ ਦੀ ਕੀਮਤ ਵਿੱਚ 102.50 ਰੁਪਏ ਦਾ ਵਾਧਾ ਕੀਤਾ ਸੀ। ਇਹ ਕੀਮਤਾਂ 19 ਕਿਲੋ ਦੇ ਕਮਰਸ਼ੀਅਲ ਸਿਲੰਡਰ 'ਤੇ ਵਧਾਈਆਂ ਗਈਆਂ ਹਨ। ਕੀਮਤ 'ਚ ਵਾਧੇ ਤੋਂ ਬਾਅਦ ਹੁਣ ਦਿੱਲੀ 'ਚ ਇਸ ਨੀਲੇ ਸਿਲੰਡਰ ਦੀ ਨਵੀਂ ਕੀਮਤ 2355.50 ਰੁਪਏ ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 2253 ਰੁਪਏ ਸੀ। ਇਸ ਦੇ ਨਾਲ ਹੀ 5 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਫਿਲਹਾਲ 655 ਰੁਪਏ ਹੈ। ਇੱਕ ਮਹੀਨਾ ਪਹਿਲਾਂ 1 ਅਪ੍ਰੈਲ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 250 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 1 ਮਾਰਚ ਨੂੰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 105 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਦੋਂ ਕਿ 22 ਮਾਰਚ ਨੂੰ ਇਸ ਵਿੱਚ 9 ਰੁਪਏ ਦਾ ਵਾਧਾ ਕੀਤਾ ਗਿਆ ਸੀ।

6m fixed diposit

ਨਵੀਂ ਦਿੱਲੀ- ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਇਸ ਹਫਤੇ ਰੈਪੋ ਦਰ ਵਿੱਚ ਅਚਾਨਕ ਵਾਧੇ ਦਾ ਐਲਾਨ ਕੀਤਾ ਹੈ। ਹੁਣ ਇਸ ਦਾ ਅਸਰ ਬੈਂਕਾਂ ਦੀਆਂ ਵਿਆਜ਼ ਦਰਾਂ 'ਤੇ ਵੀ ਪੈਣ ਲੱਗਾ ਹੈ। ਜਿੱਥੇ ਇੱਕ ਪਾਸੇ ਬੈਂਕ ਹੋਮ ਲੋਨ ਅਤੇ ਹੋਰ ਲੋਨ ਦਾ ਵਿਆਜ਼ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ FD ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਇਸਦਾ ਫਾਇਦਾ ਮਿਲ ਰਿਹਾ ਹੈ। ਕੁਝ ਨਿੱਜੀ ਖੇਤਰ ਦੇ ਬੈਂਕਾਂ ਨੇ FD 'ਤੇ ਜ਼ਿਆਦਾ ਵਿਆਜ਼ ਦੇਣਾ ਸ਼ੁਰੂ ਕਰ ਦਿੱਤਾ ਹੈ। Also Read: ਪੁਲਿਸ ਨੇ ਸੁਲਝਾਇਆ ਲੁਧਿਆਣਾ 'ਚ ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ, ਬੇਟੇ ਦਾ ਸਾਲਾ ਗ੍ਰਿਫਤਾਰ ਹੁਣ FD 'ਤੇ ਇੰਨਾ ਵਧਿਆ ਵਿਆਜ਼ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਨੇ ਵੀ FD 'ਤੇ ਵਿਆਜ਼ ਦਰਾਂ ਵਧਾ ਦਿੱਤੀਆਂ ਹਨ। ਬੈਂਕ ਨੇ ਕਿਹਾ ਕਿ ਵਧੇ ਹੋਏ ਵਿਆਜ਼ ਦਾ ਫਾਇਦਾ 2 ਕਰੋੜ ਰੁਪਏ ਤੋਂ ਘੱਟ ਦੇ ਸਾਰੇ ਜਮ੍ਹਾ 'ਤੇ ਮਿਲੇਗਾ। ਵਧੀਆਂ ਵਿਆਜ਼ ਦਰਾਂ ਸ਼ੁੱਕਰਵਾਰ 06 ਮਈ ਤੋਂ ਲਾਗੂ ਹੋ ਗਈਆਂ ਹਨ। ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਸਭ ਤੋਂ ਮਸ਼ਹੂਰ 390 ਦਿਨਾਂ ਦੀ ਜਮ੍ਹਾ ਰਾਸ਼ੀ 'ਤੇ ਵਿਆਜ਼ ਦਰ 0.30 ਫੀਸਦੀ ਤੋਂ ਵਧਾ ਕੇ 5.5 ਫੀਸਦੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 23 ਮਹੀਨਿਆਂ ਦੀ ਜਮ੍ਹਾ ਰਾਸ਼ੀ 'ਤੇ ਵਿਆਜ਼ ਦਰ ਹੁਣ 0.35 ਫੀਸਦੀ ਵਧ ਕੇ 5.6 ਫੀਸਦੀ ਹੋ ਗਈ ਹੈ। ਇਹਨਾਂ ਲੋਕਾਂ ਲਈ 0.50 ਫੀਸਦੀ ਜ਼ਿਆਦਾ ਵਿਆਜ਼ਬੈਂਕ ਦੇ ਬਿਆਨ ਮੁਤਾਬਕ 364 ਦਿਨਾਂ ਦੀ ਜਮ੍ਹਾ ਰਾਸ਼ੀ 'ਤੇ ਹੁਣ 5.25 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਇਸੇ ਤਰ੍ਹਾਂ 365 ਦਿਨਾਂ ਅਤੇ 389 ਦਿਨਾਂ ਦੀ ਜਮ੍ਹਾ ਰਾਸ਼ੀ 'ਤੇ ਗਾਹਕਾਂ ਨੂੰ 5.4 ਫੀਸਦੀ ਦੀ ਦਰ ਨਾਲ...

6m bagggaa

ਨਵੀਂ ਦਿੱਲੀ: ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਤਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਤੋਂ ਲੈ ਕੇ ਹਰਿਆਣਾ ਤੱਕ ਸਿਆਸੀ ਹੰਗਾਮਾ ਹੋਇਆ। ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਨੂੰ ਮੋਹਾਲੀ ਜਾਣ ਤੋਂ ਪਹਿਲਾਂ ਹਰਿਆਣਾ ਵਿੱਚ ਰੋਕ ਦਿੱਤਾ ਗਿਆ ਸੀ।  Also Read: ਅੰਮ੍ਰਿਤਸਰ ਦੀ ਸੈਂਟਰਲ ਬੈਂਕ 'ਚ ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ 6 ਲੱਖ ਰੁਪਏ ਦੀ ਲੁੱਟ ਕੁਰੂਕਸ਼ੇਤਰ 'ਚ ਹਰਿਆਣਾ ਪੁਲਿਸ ਦੀ ਟੀਮ ਨੇ ਪੰਜਾਬ ਪੁਲਿਸ ਨੂੰ ਰੋਕ ਕੇ ਕਾਫੀ ਦੇਰ ਤੱਕ ਬੱਗਾ ਦੀ ਗ੍ਰਿਫਤਾਰੀ ਸਬੰਧੀ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਵੀ ਕੁਰੂਕਸ਼ੇਤਰ ਦੇ ਥਾਨੇਸਰ ਥਾਣੇ ਪਹੁੰਚੀ, ਜਿੱਥੇ ਬੱਗਾ ਨੂੰ ਰੱਖਿਆ ਗਿਆ ਸੀ। ਹੁਣ ਖ਼ਬਰ ਹੈ ਕਿ ਦਿੱਲੀ ਪੁਲਿਸ ਦੀ ਟੀਮ ਬੱਗਾ ਨਾਲ ਰਾਜਧਾਨੀ ਲਈ ਰਵਾਨਾ ਹੋ ਗਈ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਦਿੱਲੀ ਵਿੱਚ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਤੋਂ ਕੁਰੂਕਸ਼ੇਤਰ ਤੱਕ ਸਿਆਸੀ ਮਹਾਭਾਰਤ ਜਾਰੀ ਹੈ। Also Read: ਤੀਜਾ ਬੱਚਾ ਪੈਦਾ ਕਰਨ 'ਤੇ 1 ਸਾਲ ਦੀ ਛੁੱਟੀ ਤੇ 11.50 ਲੱਖ ਦਾ ਬੋਨਸ! ਕੰਪਨੀ ਨੇ ਦਿੱਤਾ ਅਨੋਖਾ ਆਫਰ ਹਾਈਕੋਰਟ ਵਿੱਚ ਚੱਲ ਰਹੀ ਇਸ ਮਾਮਲੇ ਦੀ ਸੁਣਵਾਈ ਬੱਗਾ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਹਰਿਆਣਾ ਪੁਲਿਸ ਦੇ ਦਖਲ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪੰਜਾਬ ਸਰਕਾਰ ਦੀ ਪਟੀਸ਼ਨ 'ਚ ਹਰਿਆਣਾ ਪੁਲਿਸ 'ਤੇ ਪੰਜਾਬ ਪੁਲਿਸ 'ਤੇ ਰੋਕਣ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਦੀ ਸੁਣਵਾਈ ਜਸਟਿਸ ਲਲਿਤ ਬੱਤਰਾ ਦੀ ਅਦਾਲਤ 'ਚ ਚੱਲ ਰਹੀ ਹੈ।...

6m bagga1

ਨਵੀਂ ਦਿੱਲੀ- ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਈਬਰ ਸੈੱਲ ਦੀ ਟੀਮ ਨੇ ਇਹ ਕਾਰਵਾਈ ਕੀਤੀ। ਉਸ ਖ਼ਿਲਾਫ਼ ਮੁਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਬੱਗਾ ਨੂੰ ਪੰਜਾਬ ਪੁਲਿਸ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਸੀ, ਪਰ ਉਹ ਇਸ ਲਈ ਹਾਜ਼ਰ ਨਹੀਂ ਹੋਇਆ। ਬੱਗਾ 'ਤੇ ਫਿਲਮ ਕਸ਼ਮੀਰ ਫਾਈਲਜ਼ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਿਵਾਦਿਤ ਟਿੱਪਣੀ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਗ੍ਰਿਫਤਾਰੀ ਤੋਂ ਬਾਅਦ ਬੱਗਾ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ ਜਾ ਰਿਹਾ ਹੈ। ਬੱਗਾ ਨੂੰ ਕੁਝ ਦੇਰ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। Also Read: AstraZeneca ਵੈਕਸੀਨ ਦੀ ਬੂਸਟਰ ਖੁਰਾਕ ਗੰਭੀਰ ਬਿਮਾਰੀਆਂ 'ਚ ਵਧੇਰੇ ਅਸਰਦਾਰ: ਅਧਿਐਨ ਬੱਗਾ ਦੇ ਕਰੀਬੀ ਦੋਸਤਾਂ ਮੁਤਾਬਕ ਕਰੀਬ 12 ਗੱਡੀਆਂ 'ਚ 50 ਪੁਲਿਸ ਵਾਲੇ ਉਸ ਦੇ ਦਿੱਲੀ ਵਾਲੇ ਘਰ ਪਹੁੰਚੇ। ਰਿਸ਼ਤੇਦਾਰਾਂ ਨੇ ਦੱਸਿਆ ਕਿ ਪਹਿਲਾਂ ਕੁਝ ਪੁਲਿਸ ਵਾਲੇ ਘਰ ਦੇ ਅੰਦਰ ਆਏ। ਉਹ ਕੁਝ ਦੇਰ ਗੱਲ ਕਰਦਾ ਰਿਹਾ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਬਾਹਰੋਂ ਪੁਲਿਸ ਮੁਲਾਜ਼ਮ ਘਰ ਵਿੱਚ ਦਾਖ਼ਲ ਹੋਏ ਅਤੇ ਬੱਗਾ ਗ੍ਰਿਫਤਾਰ ਕਰ ਕੇ ਲੈ ਗਏ। ਪੁਲਿਸ ਨੇ ਬੱਗਾ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਹੈ। 'ਆਪ' ਵਿਧਾਇਕ ਨਰੇਸ਼ ਬਲਿਆਨ ਨੇ ਬੱਗਾ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ। Also Read: ਆਲੀਆ-ਰਣਬੀਰ ਦੀ ਰਿਸੈਪਸ਼ਨ ਪਾਰਟੀ 'ਚ ਜਾਣ ਤੋਂ ਡਰਦੀ ਸੀ ਮਲਾਇਕਾ ਅਰੋੜਾ, ਇਹ ਸੀ ਕਾਰਨ ਪੰਜਾਬ ਪੁਲਿਸ ਖਿਲਾਫ ਕੁੱਟਮਾਰ ਦੀ ਸ਼ਿਕਾਇਤਇਸ ਤੋਂ ਬਾਅਦ ਪ੍ਰਿਤਪਾਲ ਬੱਗਾ ਨੇ ਜਨਕਪੁਰੀ ਥਾਣੇ ਪਹੁੰਚ ਕੇ ਪੰਜਾਬ ਪੁਲਿਸ ਖਿਲਾਫ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੇ ਨਾਲ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਵੀ ਮੌਜੂਦ ਸਨ। ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਨੌਜਵਾਨ ਭਾਜਪਾ ਆਗੂ ਨੂੰ ਜ਼ਬਰਦਸਤੀ ਚੁੱਕਣਾ ਅਤੇ ਬਜ਼ੁਰਗ ਪਿਤਾ ਦੀ ਕੁੱਟਮਾਰ ਕਰਨਾ ਕੇਜਰੀਵਾਲ ਦੀ ਤਾਨਾਸ਼ਾਹੀ ਮਾਨਸਿਕਤਾ ਦਾ ਸਬੂਤ ਹੈ।...

3m ac

ਨਵੀਂ ਦਿੱਲੀ- ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੀਟਵੇਵ ਦੇ ਨਾਲ ਏਅਰ ਕੰਡੀਸ਼ਨਰ ਪਹਿਲਾਂ ਦੀ ਤੁਲਨਾ ਵਿਚ ਕੁਝ ਜ਼ਿਆਦਾ ਹੀ ਜ਼ਰੂਰੀ ਹੋ ਗਿਆ ਹੈ। ਅਜਿਹੀ ਗਰਮੀ ਨੂੰ ਮਾਤ ਦੇਣ ਦਾ ਸਭ ਤੋਂ ਚੰਗਾ ਤਰੀਕਾ ਹੈ। ਪਰ AC ਨਾ ਸਿਰਫ ਮਹਿੰਗਾ ਹੁੰਦਾ ਹੈ ਬਲਕਿ ਇਸ ਨੂੰ ਚਲਾਉਣਾ ਵੀ ਮਹਿੰਗਾ ਹੈ ਕਿਉਂਕਿ ਏਅਰ ਕੰਡੀਸ਼ਨਰ ਨੂੰ ਜ਼ਿਆਦਾ ਬਿਜਲੀ ਦੀ ਲੋੜ ਹੁੰਦੀ ਹੈ, ਜਿਸ ਨਾਲ ਪੂਰੇ ਸੀਜ਼ਨ ਵਿਚ ਬਿਜਲੀ ਦਾ ਬਿੱਲ ਵਧ ਜਾਂਦਾ ਹੈ। ਇਸ ਦੌਰਾਨ ਕੁਝ ਟਿੱਪਸ ਵਰਤ ਕੇ ਤੁਸੀਂ ਆਪਣੇ ਬਿਜਲੀ ਦੇ ਬਿੱਲ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੇ ਹੋ। Also Read: ਪਵਿੱਤਰ ਗੁਰਬਾਣੀ ਨਾਲ ਛੇੜਛਾੜ ਦਾ ਮਾਮਲਾ, ਥਮਿੰਦਰ ਸਿੰਘ ਤਨਖ਼ਾਹੀਆ ਕਰਾਰ ਰੈਗੂਲਰ ਸਰਵਿਸਸਭ ਤੋਂ ਬੇਸਿਕ ਗੱਲ ਇਹ ਹੈ ਕਿ ਤੁਸੀਂ ਟਾਈਮ ਉੱਤੇ AC ਦੀ ਸਰਵਿਸ ਕਰਵਾਓ। AC ਦੀ ਸਰਵਿਸ ਇਕ ਸੀਜ਼ਨ ਵਿਚ ਇਕ ਵਾਰ ਚਾਲੂ ਕਰਨ ਤੋਂ ਪਹਿਲਾਂ ਜ਼ਰੂਰ ਕਰਵਾ ਲਓ। ਜੇਕਰ ਤੁਸੀਂ AC ਵਧੇਰੇ ਇਸਤੇਮਾਲ ਕਰਦੇ ਹੋ ਤਾਂ ਤਿੰਨ ਮਹੀਨੇ ਵਿਚ ਇਕ ਵਾਰ ਸਰਵਿਸ ਜ਼ਰੂਰ ਕਰਵਾਓ। ਸਰਵਿਸ ਨਾਲ AC ਦੇ ਕੁਆਇਲ ਸਾਫ ਹੋ ਜਾਂਦੇ ਹਨ। ਇਸ ਦੌਰਾਨ ਵੋਲਟੇਜ ਕਨੈਕਸ਼ਨ ਤੇ ਕੂਲੈਂਟ ਲੈਵਲ ਚੈੱਕ ਹੋ ਜਾਂਦਾ ਹੈ। ਲੀਕ ਦਾ ਧਿਆਨ ਰੱਖੋਇਹ ਵਿੰਡੋ AC ਦੇ ਨਾਲ ਜ਼ਿਆਦਾ ਵਾਰ ਹੋਣ ਵਾਲੀ ਸਮੱਸਿਆ ਹੈ। ਕਦੇ-ਕਦੇ AC ਤੇ ਖਿੜਕੀ ਦੇ ਫਰੇਮ ਦੇ ਵਿਚਾਲੇ ਕੁਝ ਥਾਂ ਰਹਿ ਜਾਂਦੀ ਹੈ, ਜੋ ਕੂਲਿੰਗ ਕੈਪੇਸਿਟੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਕਮਰੇ ਵਿਚ ਜੇਕਰ ਕੋਈ ਲੀਕੇਜ ਹੋਵੇ ਤਾਂ ਉਥੇ ਐਮਸੀਲ ਲਾ ਸਕਦੇ ਹੋ। Also Read: ਸਿਮਰਜੀਤ ਸਿੰਘ ਬੈਂਸ ਭਗੌੜਾ ਕਰਾਰ, ਘਰ ਦੇ ਬਾਹਰ ਪੁਲਿਸ ਨੇ ਲਾਇਆ ਪੋਸਟਰ ਕੱਟ-ਆਫ ਟੈਂਪਰੇਚਰAC ਨੂੰ ਕੱਟ-ਆਫ ਟੈਂਪਰੇਚਰ ਉੱਤੇ ਰੱਖਣ ਦਾ ਮਤਲਬ ਹੈ ਕਿ ਅਜਿਹਾ ਟੈਂਪਰੇਚਰ ਸੈੱਟ ਕਰਨਾ ਜੋ ਕਮਰੇ ਵਿਚ ਪਹੁੰਚਦੇ ਹੀ AC ਨੂੰ ਬੰਦ ਕਰ ਦੇਵੇ। ਉਦਾਹਰਣ ਵਲੋਂ 24 ਡਿਗਰੀ ਦੇ ਕੱਟ-ਆਫ ਵੈਂਪਰੇਚਰ ਉੱਤੇ AC 24 ਡਿਗਰੀ ਟੈਂਪਰੇਚਰ ਹੁੰਦੇ ਹੀ ਕੱਟ ਹੋ ਜਾਵੇਗਾ। ਜਦੋਂ ਇਹ ਪਤਾ ਲੱਗਦਾ ਹੈ ਕਿ ਕਮਰੇ ਦਾ ਟੈਂਪਰੇਚਰ ਚੜ ਰਿਹਾ ਹੈ ਤਾਂ ਇਹ ਆਟੋਮੈਟਿਕ ਰੂਪ ਨਾਲ ਕੰਪਰੈਸ਼ਰ ਸਟਾਰਟ ਕਰ ਦੇਵੇਗਾ। ਏਅਰ ਫਿਲਟਰ ਲਗਾਤਾਰ ਸਾਫ ਕਰਦੇ ਰਹੋਤੁਹਾਡੇ AC ਵਿਚ ਏਅਰ ਫਿਲਟਰ ਐੱਚਵੀਏਸੀ ਸਿਸਟਮ ਤੋਂ ਧੂੜ ਨੂੰ ਬਾਹਰ ਰੱਖਦੇ ਹਨ, ਜਿਸ ਨਾਲ ਇਸ ਦੀ ਵਰਤੋਂ ਸੁਚਾਰੂ ਰੂਪ ਨਾਲ ਹੋ ਸਕੇ। ਹਾਲਾਂਕਿ ਏਅਰ ਫਿਲਟਰ ਧੂੜ ਨੂੰ ਹਰ ਸਮੇਂ ਰੋਕਦਾ ਰਹਿੰਦਾ ਹੈ। ਇਹ ਸਮੇਂ-ਸਮੇਂ ਉੱਤੇ ਗੰਦਾ ਹੋ ਜਾਂਦਾ ਹੈ ਤੇ ਇਸ ਨੂੰ ਸਾਫ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। AC ਫਿਲਟਰ ਨੂੰ ਸਾਫ ਕਰਨ ਦੇ ਲਈ ਬੱਸ ਪਾਣੀ ਧੋ ਲੈਣਾ ਹੈ।...

3m rahul

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ ਉੱਤੇ ਹਨ। ਰਾਹੁਲ ਗਾਂਧੀ ਦਾ ਨੇਪਾਲ ਦੌਰੇ ਦਾ ਵੀਡੀਓ ਸੋਸ਼ਲ ਮੀਡੀਆਂ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਕਾਠਮੰਡੂ ਵਿਚ ਨਾਈਟਕਲੱਬ ਵਿਚ ਨਜ਼ਰ ਆ ਰਹੇ ਹਨ। ਇਸ਼ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਭਾਜਪਾ ਕਾਂਗਰਸ ਤੇ ਰਾਹੁਲ ਗਾਂਧੀ ਉੱਤੇ ਹਮਲਾਵਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ Lord of the Drinks, Nepal ਦਾ ਹੈ। Also Read: ਚੰਡੀਗੜ੍ਹ 'ਚ 75 ਹਜ਼ਾਰ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਤਿਆਰੀ, ਐਲਾਨ ਦਾ ਇੰਤਜ਼ਾਰ पहचान कौन ? Who are they ? pic.twitter.com/IDKBkjSg5A — Kapil Mishra (@KapilMishra_IND) May 3, 2022   ਭਾਜਪਾ ਬੁਲਾਰੇ ਸ਼ਹਜਾਦ ਪੂਨਾਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਕੀ ਕਰ ਰਹੇ ਹਨ, ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਪਰ ਜਦੋਂ ਰਾਜਸਥਾਨ ਦੇ ਜੋਧਪੁਰ ਵਿਚ ਹਿੰਸਾ ਹੋ ਰਹੀ ਹੈ, ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਹੈ, ਰਾਜਸਥਾਨ ਸੜ ਰਿਹਾ ਹੈ। ਇਸ ਉੱਤੇ ਚਿੰਤਾ ਵਿਅਕਤ ਕਰਨ ਦੀ ਬਜਾਏ ਰਾਹੁਲ ਗਾਂਧੀ ਨੇਪਾਲ ਵਿਚ ਨਾਈਟਕਲੱਬ ਵਿਚ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਜਦਕਿ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਦੇ ਨਾਲ ਉਨ੍ਹਾਂ ਦੀ ਸਮੱਸਿਆਵਾਂ ਦੇ ਬਾਰੇ ਜਾਨਣ ਲਈ ਹੋਣਾ ਚਾਹੀਦਾ ਹੈ। ਪੂਨਾਵਾਲਾ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਖਤਮ ਹੋ ਗਈ ਹੈ ਪਰ ਰਾਹੁਲ ਗਾਂਧੀ ਦੀ ਪਾਰਟੀ ਇੰਝ ਹੀ ਚੱਲੇਗੀ। ਉਹ ਸਿਆਸਤ ਵਿਚ ਗੰਭੀਰ ਨਹੀਂ ਹਨ। ਜਦੋਂ ਉਨ੍ਹਾਂ ਦੀ ਪਾਰਟੀ ਤੇ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੀ ਲੋੜ ਹੈ ਤਾਂ ...

2m jahangir

ਨਵੀਂ ਦਿੱਲੀ- ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੇ ਜਹਾਂਗੀਰਪੁਰੀ ਹਿੰਸਾ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀਆਂ ਦੇ ਨਾਂ ਯੂਨਸ ਅਤੇ ਸ਼ੇਖ ਸਲੀਮ ਹਨ, ਜਿਨ੍ਹਾਂ ਨੂੰ ਦਿੱਲੀ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ 'ਤੇ ਹਿੰਸਾ ਦੌਰਾਨ ਤਲਵਾਰਾਂ ਵੰਡਣ ਦਾ ਦੋਸ਼ ਹੈ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਸ ਮਾਮਲੇ ਵਿੱਚ ਹੁਣ ਤੱਕ 30 ਬਾਲਗਾਂ ਅਤੇ 3 ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਹਿੰਸਾ ਦੇ ਮੁੱਖ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਫਿਲਹਾਲ ਕ੍ਰਾਈਮ ਬ੍ਰਾਂਚ ਕੋਲ ਸਿਰਫ 3 ਦੋਸ਼ੀ ਹਨ। ਜਿਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। Also Read: ਅਨੋਖੀ Marriage: ਸਾਬਕਾ ਸਰਪੰਚ ਨੇ 3 ਪ੍ਰੇਮੀਕਾਵਾਂ ਨਾਲ ਕਰਵਾਇਆ ਵਿਆਹ, 6 ਬੇਟੇ ਬਣੇ ਬਰਾਤੀ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪਛਾਣਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਅਤੇ ਵਿਸ਼ਲੇਸ਼ਣ ਦੌਰਾਨ ਇਹ ਸਾਹਮਣੇ ਆਇਆ ਕਿ ਯੂਨੁਸ ਭੀੜ ਨੂੰ ਤਲਵਾਰਾਂ ਵੰਡਦਾ ਦੇਖਿਆ ਗਿਆ, ਜਦਕਿ ਸਲੀਮ ਨੂੰ ਯੂਨਸ ਤੋਂ ਤਲਵਾਰਾਂ ਲੈਂਦੇ ਹੋਏ ਦੇਖਿਆ ਗਿਆ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ, ਸਾਡੀ ਟੀਮ ਨੇ ਦੋਵਾਂ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਹਿੰਸਾ ਤੋਂ ਤੁਰੰਤ ਬਾਅਦ ਦੋਵੇਂ ਭੱਜ ਗਏ ਸਨ, ਪਰ ਐਤਵਾਰ ਰਾਤ ਨੂੰ ਜਹਾਂਗੀਰਪੁਰੀ ਇਲਾਕੇ ਤੋਂ ਫੜੇ ਗਏ। ਪੁਲਿਸ ਨੇ ਦੱਸਿਆ ਕਿ ਯੂਨਸ ਖਿਲਾਫ ਅਪਰਾਧਿਕ ਮਾਮਲਾ ਵੀ ਦਰਜ ਹੈ। ਡਿਜੀਟਲ ਸਬੂਤਾਂ ਦਾ ਵਿਸ਼ਲੇਸ਼ਣਅਧਿਕਾਰੀਆਂ ਨੇ ਕਿਹਾ ਕਿ ਹਿੰਸਾ ਦੇ ਦਿਨ ਤੋਂ ਡਿਜੀਟਲ ਸਬੂਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ, ਪੁਲਿਸ ਘਟਨਾ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰ ਰਹੀ ਹੈ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਤਕਨੀਕੀ ਨਿਗਰਾਨੀ ਦੀ ਵਰਤੋਂ ਕਰ ਰਹੀ ਹੈ। Also Read: ਸ਼ਿਕਾਗੋ 'ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਦੌਰਾਨ 8 ਦੀ ਮੌਤ ਤੇ 16 ਜ਼ਖਮੀ ਹਨੂੰਮਾਨ ਜੈਅੰਤੀ ਦੇ ਜਲੂਸ ਦੌਰਾਨ ਹੋਈਆਂ ਸਨ ਝੜਪਾਂਜ਼ਿਕਰਯੋਗ ਹੈ ਕਿ 16 ਅਪ੍ਰੈਲ ਨੂੰ ਰਾਸ਼ਟਰੀ ਰਾਜਧਾਨੀ ਦੇ ਜਹਾਂਗੀਰਪੁਰੀ 'ਚ ਹਨੂੰਮਾਨ ਜੈਅੰਤੀ ਦੇ ਜਲੂਸ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਝੜਪ ਹੋ ਗਈ ਸੀ, ਜਿਸ 'ਚ 8 ਪੁਲਿਸ ਕਰਮਚਾਰੀ ਅਤੇ ਇਕ ਸਥਾਨਕ ਨਿਵਾਸੀ ਜ਼ਖਮੀ ਹੋ ਗਿਆ ਸੀ। ਪੁਲਿਸ ਮੁਤਾਬਕ ਝੜਪ ਦੌਰਾਨ ਪਥਰਾਅ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ। ਹਿੰਸਾ ਦੇ ਕੁਝ ਦਿਨਾਂ ਬਾਅਦ, ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਵਿਰੁੱਧ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਪੱਤਰ ਲਿਖਿਆ। ਪੁਲਿਸ ਨੇ ਇਸ ਮਾਮਲੇ ਵਿੱਚ ਪੰਜਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਬਣਾਇਆ ਹੈ।...

2m supreme

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਟੀਕਾਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ। ਜਸਟਿਸ ਐੱਲ ਨਾਗੇਸ਼ਵਰ ਰਾਵ ਤੇ ਜਸਟਿਸ ਬੀਆਰ ਗਵਈ ਦੀ ਬੈਂਚ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਆਰਟੀਕਲ 21 ਦੇ ਤਹਿਤ ਵਿਅਕਤੀ ਦੀ ਸਰੀਰਕ ਅਖੰਡਤਾ ਨੂੰ ਬਿਨਾਂ ਆਗਿਆ ਭੰਗ ਨਹੀਂ ਕੀਤਾ ਜਾ ਸਕਦਾ। ਅਜਿਹੇ 'ਚ ਦੇਸ਼ 'ਚ ਟੀਕਾਕਰਨ ਨੂੰ ਲਾਜ਼ਮੀ ਨਹੀਂ ਬਣਾਇਆ ਜਾ ਸਕਦਾ। Also Read: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਇਕ ਵਿਧਾਇਕ ਇਕ ਪੈਨਸ਼ਨ ਸਣੇ ਲਏ ਕਈ ਵੱਡੇ ਫੈਸਲੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕੁਝ ਰਾਜ ਸਰਕਾਰਾਂ ਵੱਲੋਂ ਜਨਤਕ ਥਾਵਾਂ 'ਤੇ ਟੀਕਾ ਨਾ ਲਗਾਉਣ ਵਾਲੇ ਲੋਕਾਂ 'ਤੇ ਪਾਬੰਦੀ ਲਗਾਉਣ ਦੀਆਂ ਸ਼ਰਤਾਂ ਸਹੀ ਨਹੀਂ ਹਨ। ਇਸ ਤੋਂ ਇਲਾਵਾ SC ਨੇ ਕੇਂਦਰ ਨੂੰ ਕੋਵਿਡ-19 ਟੀਕਾਕਰਨ ਦੇ ਮਾੜੇ ਪ੍ਰਭਾਵਾਂ ਬਾਰੇ ਅੰਕੜੇ ਜਨਤਕ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਉਹ ਸੰਤੁਸ਼ਟ ਹੈ ਕਿ ਮੌਜੂਦਾ ਵੈਕਸੀਨ ਨੀਤੀ ਨੂੰ ਗੈਰ-ਵਾਜਬ ਅਤੇ ਪੂਰੀ ਤਰ੍ਹਾਂ ਮਨਮਾਨੀ ਨਹੀਂ ਕਿਹਾ ਜਾ ਸਕਦਾ ਹੈ। SC ਦਾ ਕਹਿਣਾ ਹੈ ਕਿ ਸਰਕਾਰ ਸਿਰਫ ਨੀਤੀ ਬਣਾ ਸਕਦੀ ਹੈ ਅਤੇ ਜਨਤਾ ਦੇ ਫਾਇਦੇ ਲਈ ਕੁਝ ਸ਼ਰਤਾਂ ਲਗਾ ਸਕਦੀ ਹੈ। ਕੇਂਦਰ ਨੇ ਦਾਇਰ ਕੀਤਾ ਸੀ ਹਲਫਨਾਮਾ17 ਜਨਵਰੀ 2022 ਨੂੰ ਕੇਂਦਰ ਨੇ ਕੋਰੋਨਾ ਟੀਕਾਕਰਨ 'ਤੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕੀਤਾ ਸੀ। ਕੇਂਦਰ ਨੇ ਆਪਣੇ ਹਲਫਨਾਮੇ 'ਚ ਕਿਹਾ ਸੀ ਕਿ ਦੇਸ਼ ਭਰ 'ਚ ਕੋਰੋਨਾ ਟੀਕਾਕਰਨ ਲਾਜ਼ਮੀ ਨਹੀਂ ਹੈ ਅਤੇ ਨਾ ਹੀ ਟੀਕਾ ਲਗਵਾਉਣ ਲਈ ਕਿਸੇ 'ਤੇ ਕੋਈ ਦਬਾਅ ਹੈ। Also Read: ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ: ਹਾਈਕੋਰਟ ਨੇ ਗ੍ਰਿਫਤਾਰੀ 'ਤੇ ਲਗਾਈ ਰੋਕ, FIR ਰੱਦ ਕਰਨ 'ਤੇ ਸੁਣਵਾਈ ਰਹੇਗੀ ਜਾਰੀ ਦੇਸ਼ 'ਚ ਕੋਰੋਨਾ ਕਾਰਨ 5 ਲੱਖ ਤੋਂ ਵਧੇਰੇ ਮੌਤਾਂਦੇਸ਼ ਵਿੱਚ ਹੁਣ ਤੱਕ ਕੁੱਲ 4.3 ਕਰੋੜ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ, ਜਦੋਂ ਕਿ 5.2 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ 4.2 ਕਰੋੜ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 3,157 ਨਵੇਂ ਮਾਮਲੇ ਸਾਹਮਣੇ ਆਏ ਹਨ।...

1235

ਨਵੀਂ ਦਿੱਲੀ : ਮਈ ਦੇ ਪਹਿਲੇ ਦਿਨ ਆਮ ਜਨਤਾ ਨੂੰ ਇੱਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਾ ਹੈ। ਤੇਲ ਕੰਪਨੀਆਂ ਨੇ ਐਲਪੀਜੀ ਗੈਸ ਦੀ ਕੀਮਤ ਵਿੱਚ 102.50 ਰੁਪਏ ਦਾ ਵਾਧਾ ਕੀਤਾ ਹੈ। ਇਹ ਕੀਮਤਾਂ 19 ਕਿਲੋ ਦੇ ਕਮਰਸ਼ੀਅਲ ਸਿਲੰਡਰ 'ਤੇ ਵਧਾਈਆਂ ਗਈਆਂ ਹਨ। ਕੀਮਤ ਵਧਣ ਤੋਂ ਬਾਅਦ ਹੁਣ ਇਸ ਸਿਲੰਡਰ ਦੀ ਕੀਮਤ 2355.50 ਰੁਪਏ ਹੋ ਗਈ ਹੈ, ਜੋ ਪਹਿਲਾਂ 2253 ਰੁਪਏ ਸੀ। ਇਸ ਦੇ ਨਾਲ ਹੀ 5 ਕਿਲੋਗ੍ਰਾਮ ਵਾਲੇ LPG ਸਿਲੰਡਰ ਦੀ ਕੀਮਤ ਫਿਲਹਾਲ 655 ਰੁਪਏ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਹਿਲੀ ਅਪ੍ਰੈਲ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 250 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦਰਅਸਲ, ਜ਼ਿਆਦਾਤਰ ਵਪਾਰਕ ਸਿਲੰਡਰਾਂ ਦੀ ਵਰਤੋਂ ਰੈਸਟੋਰੈਂਟਾਂ 'ਤੇ ਕੀਤੀ ਜਾਂਦੀ ਹੈ। 102.50 ਰੁਪਏ ਦਾ ਵਾਧਾ ਸਪੱਸ਼ਟ ਤੌਰ 'ਤੇ ਉਸਦਾ ਮਹੀਨਾਵਾਰ ਬਜਟ ਵਿਗਾੜ ਦੇਵੇਗਾ। ਇਸ ਦੇ ਨਾਲ ਹੀ ਆਉਣ ਵਾਲੇ ਮਹੀਨਿਆਂ 'ਚ ਵਿਆਹਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ 'ਚ ਇਨ੍ਹਾਂ ਸਿਲੰਡਰਾਂ ਦੀ ਖਾਸ ਜ਼ਰੂਰਤ ਹੈ। ਜਿਸ ਕਾਰਨ ਕੇਟਰਿੰਗ ਸਰਵਿਸ ਵਾਲੇ ਲੋਕ ਆਪਣੀਆਂ ਕੀਮਤਾਂ ਵੀ ਵਧਾ ਸਕਦੇ ਹਨ। ਆਓ ਦੇਖਦੇ ਹਾਂ ਕਿ ਕੀਮਤ ਵਧਣ ਤੋਂ ਬਾਅਦ ਚਾਰ ਮਹਾਨਗਰਾਂ 'ਚ ਵਪਾਰਕ LPG ਸਿਲੰਡਰ ਦੀ ਕੀਮਤ ਕਿੰਨੀ ਹੈ :- ਦਿੱਲੀ ਵਿੱਚ ਇਸ ਦੀ ਕੀਮਤ 2355.50 ਹੋ ਗਈ ਹੈ।ਕੋਲਕਾਤਾ 'ਚ ਇਸ ਦੀ ਕੀਮਤ 2455 ਹੋ ਗਈ ਹੈ।ਹੁਣ ਮੁੰਬਈ 'ਚ 2307 ਰੁਪਏ ਦਾ ਸਿਲੰਡਰ ਮਿਲੇਗਾ।ਚੇਨਈ 'ਚ ਇਸ ਦੀ ਕੀਮਤ 2508 ਰੁਪਏ ਹੋ ਗਈ ਹੈ।...

30a bachi

ਪਟਨਾ- ਬਿਹਾਰ ਦੇ ਬੇਤੀਆ ਵਿਚ ਸਾਲਾਂ ਪਹਿਲਾਂ ਇਕ ਬੱਚੀ ਨੇ ਖੇਡ-ਖੇਡ ਵਿਚ ਸਿੱਕਾ ਨਿਗਲ ਲਿਆ ਸੀ। ਉਸ ਵੇਲੇ ਤਾਂ ਉਸ ਨੂੰ ਕੁਝ ਨਹੀਂ ਹੋਇਆ ਪਰ ਘਟਨਾ ਦੇ ਚਾਰ ਸਾਲ ਬਾਅਦ ਉਸ ਦੀ ਤਬੀਅਤ ਵਿਗੜ ਗਈ ਤੇ ਡਾਕਟਰ ਤੋਂ ਜਾਂਚ ਕਰਵਾਉਣ ਉੱਤੇ ਪਤਾ ਲੱਗਿਆ ਕਿ ਬੱਚੀ ਦੀ ਛਾਤੀ ਵਿਚ ਸਿੱਕਾ ਫਸਿਆ ਹੋਇਆ ਹੈ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ। ਆਪ੍ਰੇਸ਼ਨ ਦੇ ਬਾਅਦ ਬੱਚੀ ਦੀ ਛਾਤੀ ਵਿਚੋਂ ਸਿੱਕਾ ਕੱਢ ਕੇ ਉਸ ਦੀ ਜਾਨ ਬਚਾਈ ਗਈ। Also Read: ਬ੍ਰਿਟਿਸ਼ ਇੰਡੀਅਨ ਗਾਇਕ Taz ਦਾ 54 ਸਾਲ ਦੀ ਉਮਰ 'ਚ ਦੇਹਾਂਤ, 2 ਸਾਲ ਤੋਂ ਸਨ ਬਿਮਾਰ ਦਰਅਸਲ ਨਰਕਟਿਆਗੰਜ ਦੇ ਨੋਨਿਆ ਟੋਲੀ ਪਿੰਡ ਵਿਚ ਰਹਿਣ ਵਾਲੀ ਇਕ 8 ਸਾਲ ਦੀ ਬੱਚੀ ਸੁਸ਼ਮਾ ਨੇ ਖੇਡ-ਖੇਡ ਵਿਚ ਗਲਤੀ ਨਾਲ ਸਿੱਕਾ ਨਿਗਲ ਲਿਆ ਸੀ ਜੋ ਕਿ ਉਸ ਦੇ ਸੀਨੇ ਵਿਚ ਜਾ ਕੇ ਫਸ ਗਿਆ। ਹਾਲਾਂਕਿ ਬੱਚੀ ਨੂੰ ਉਸ ਵੇਲੇ ਕੁਝ ਨਹੀਂ ਹੋਇਆ। ਪਰਿਵਾਰ ਵਾਲਿਆਂ ਨੂੰ ਲੱਗਿਆ ਕਿ ਸ਼ਾਇਦ ਸਿੱਕਾ ਨਿਕਲ ਗਿਆ ਹੈ ਪਰ ਮਾਸੂਮ ਦੇ ਬੀਮਾਰ ਹੋਣ ਉੱਤੇ ਪਰਿਵਾਰ ਵਾਲਿਆਂ ਨੇ ਜਦੋਂ ਉਸ ਨੂੰ ਡਾਕਟਰ ਨੂੰ ਦਿਖਾਇਆ ਤਾਂ ਬੀਮਾਰੀ ਨੂੰ ਸਮਝਣ ਦੇ ਲਈ ਬੱਚੀ ਦਾ ਐਕਸ-ਰੇ ਕਰਵਾਇਆ ਗਿਆ। ਐਕਸ-ਰੇਅ ਵਿਚ ਸਾਹਮਣੇ ਆਇਆ ਕਿ ਬੱਚੀ ਦੀ ਛਾਤੀ ਵਿਚ ਸਿੱਕਾ ਅਜੇ ਵੀ ਫਸਿਆ ਹੋਇਆ ਹੈ। ਇਸ ਤੋਂ ਬਾਅਦ ਡਾਕਟਰ ਨੇ ਪੀੜਤ ਬੱਚੀ ਨੂੰ ਬਚਾਉਣ ਲਈ ਆਪ੍ਰੇਸ਼ਨ ਜ਼ਰੂਰੀ ਦੱਸਿਆ। ਹਾਲਾਂਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਬੱਚੀ ਦੇ ਇਲਾਕ ਲਈ ਇਧਰ-ਓਧਰ ਭਟਕਦੇ ਰਹੇ। ਬਾਅਦ ਵਿਚ ਪਰਿਵਾਰ ਵਾਲਿਆਂ ਨੇ 17 ਹਜ਼ਾਰ ਰੁਪਏ ਕਰਜ਼ਾ ਲੈ ਕੇ ਆਪਣੀ ਬੇਟੀ ਦਾ ਆਪ੍ਰੇਸ਼ਨ ਕਰਵਾਇਆ, ਜਿਸ ਵਿਚ ਡਾਕਟਰਾਂ ਨੇ ਮਾਸੂਮ ਦੀ ਛਾਤੀ ਵਿਚ ਫਸੇ ਸਿੱਕੇ ਨੂੰ ਬਾਹਰ ਕੱਢ ਦਿੱਤਾ। ਰਿਪੋਰਟ ਮੁਤਾਬਕ ਬੱਚੀ ਦੀ ਛਾਤੀ ਵਿਚ 2 ਰੁਪਏ ਦਾ ਸਿੱਕਾ ਫਸਿਆ ਸੀ। Also Read: ਪਟਿਆਲਾ ਹਿੰਸਾ: ਜ਼ਿਲ੍ਹਾ ਫਤਹਿਗੜ੍ਹ ਸਾਹਿਬ 'ਚ ਧਾਰਾ 144 ਲਾਗੂ ਕਰਨ ਦੀ ਸਿਫਾਰਸ਼ ਇਸ ਨੂੰ ਲੈ ਕੇ ਉਸ ਬੱਚੀ ਦੇ ਪਿਤਾ ਰਾਜਕੁਮਾਰ ਸਾਹ ਨੇ ਦੱਸਿਆ ਕਿ ਲੜਕੀ ਦੀ ਛਾਤੀ ਵਿਚ ਚਾਰ ਸਾਲ ਪਹਿਲਾਂ ਸਿੱਕਾ ਫਸ ਗਿਆ ਸੀ। ਜਦੋਂ ਅਸੀਂ ਡਾਕਟਰ ਨਾਲ ਮਿਲੇ ਤਾਂ ਸਿੱਕਾ ਛਾਤੀ ਵਿਚ ਫਸੇ ਹੋਣ ਦੀ ਗੱਲ ਪਤਾ ਲੱਗੀ। ਬੇਤੀਆ ਲਿਆ ਕੇ ਉਸ ਦੀ ਆਪ੍ਰੇਸ਼ਨ ਕਰਕੇ ਸਿੱਕਾ ਬਾਹਰ ਕੱਢਿਆ ਗਿਆ। ਇਸ ਆਪ੍ਰੇਸ਼ਨ ਵਿਚ 17 ਹਜ਼ਾਰ ਰੁਪਏ ਦਾ ਖਰਚਾ ਆਇਆ, ਜਿਸ ਦੇ ਲਈ ਉਨ੍ਹਾਂ ਨੂੰ ਕਰਜ਼ਾ ਲੈਣਾ ਪਿਆ।...

29a kender1

ਨਵੀਂ ਦਿੱਲੀ- ਦੇਸ਼ ਭਰ ਵਿਚ ਗਰਮੀ ਦਾ ਕਹਿਰ ਜਾਰੀ ਹੈ, ਅਜਿਹੇ ਵਿਚ ਯੂ.ਪੀ., ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ, ਪੰਜਾਬ ਸਮੇਤ ਕਈ ਰਾਜ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਵਿਚਾਲੇ ਯੂਪੀ ਵਿੱਚ ਬਿਜਲੀ ਸਪਲਾਈ ਨੂੰ ਬਣਾਏ ਰੱਖਣ ਵਿੱਚ ਮਦਦ ਕਰਨ ਲਈ ਕੇਂਦਰ ਸਰਕਾਰ ਨੇ 657 ਯਾਤਰੀ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰੇਲ ਗੱਡੀਆਂ ਇਸ ਲਈ ਰੱਦ ਕੀਤੀਆਂ ਗਈਆਂ ਸਨ ਤਾਂ ਜੋ ਥਰਮਲ ਬਿਜਲੀ ਸਟੇਸ਼ਨਾਂ ਲਈ ਸਪਲਾਈ ਕੀਤੇ ਜਾ ਰਹੇ ਕੋਲੇ ਨਾਲ ਭਰੀਆਂ ਮਾਲ ਗੱਡੀਆਂ ਨੂੰ ਆਸਾਨਾ ਨਾਲ ਰਸਤਾ ਮਿਲ ਸੇ ਤੇ ਸਮੇਂ ਨਾਲ ਕੋਲਾ ਪਹੁੰਚ ਸਕੇ। Also Read: ਪਟਿਆਲਾ ਹਿੰਸਾ ਕਾਰਨ ਸ਼ਿਵਸੈਨਾ ਜ਼ਿਲ੍ਹਾ ਪ੍ਰਧਾਨ ਹਰੀਸ਼ ਸਿੰਗਲਾ ਪਾਰਟੀ ਵਲੋਂ ਸਸਪੈਂਡ ਦਿੱਲੀ, ਰਾਜਸਥਾਨ, ਮਹਾਰਾਸ਼ਟਰ ਸਣੇ ਦੇਸ਼ ਦੇ 13 ਸੂਬੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਿਆਨਕ ਗਰਮੀ ਦੇ ਕਾਰਨ ਬਿਜਲੀ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਸ ਤੋਂ ਇਲਾਵਾ ਕੋਲੇ ਦੀ ਕਮੀ ਦੇ ਕਾਰਨ ਵੀ ਕਈ ਸੂਬਿਆਂ ਵਿਚ ਬਿਜਲੀ ਸੰਕਟ ਪੈਦਾ ਹੋਇਆ ਹੈ। ਓਧਰ ਆਂਧਰਾਂ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਪੰਜਾਬ, ਝਾਰਖੰਡ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਵਿਚ ਵੀ ਬਿਜਲੀ ਕਟੌਤੀ ਦੇ ਚੱਲਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਲਾ ਸੰਕਟ ਉੱਤੇ ਕੀ ਬੋਲੇ ਪ੍ਰਹਲਾਦ ਜੋਸ਼ੀਦੇਸ਼ ਦੇ ਬਿਜਲੀ ਸੰਕਟ ਉੱਤੇ ਕੇਂਦਰੀ ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਰੂਸ ਤੋਂ ਗੈਸ ਦੀ ਸਪਲਾਈ ਠੱਪ ਹੋ ਗਈ ਹੈ। ਹਾਲਾਂਕਿ ਥਰਮਲ ਪਾਵਰ ਪਲਾਂਟ ਵਿਚ 21 ਮਿਲੀਅਨ ਟਨ ਕੋਲੇ ਦਾ ਸਟਾਕ ਹੈ। ਜੋ 10 ਦਿਨ ਦੇ ਲਈ ਕਾਫੀ ਹੈ। ਕੋਲ ਇੰਡੀਆ ਨੂੰ ਮਿਲਾ ਕੇ ਭਾਰਤ ਦੇ ਕੋਲ ਕੁੱਲ 30 ਲੱਖ ਟਨ ਦਾ ਸਟਾਕ ਹੈ। ਇਹ 70 ਤੋਂ 80 ਦਿਨ ਦਾ ਸਟਾਕ ਹੈ। ਹਾਲਾਂਕਿ ਵਰਤਮਾਨ ਹਾਲਾਤ ਸਥਿਰ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਵਿਚ 2.5 ਬਿਲੀਅਨ ਯੂਨਿਟ ਦੀ ਰੋਜ਼ਾਨਾ ਖਪਤ ਦੇ ਮੁਕਾਬਲੇ 3.5 ਬਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੁੰਦਾ ਹੈ। ਹਾਲਾਂਕਿ ਪਿਛਲੇ ਦਿਨੀਂ ਗਰਮੀ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਵਧੀ ਹੈ। ਸਾਡੇ ਕੋਲ 10-20 ਦਿਨਾਂ ਦਾ ਕੋਲਾ ਸਟਾਕ ਵਿਚ ਹੈ। ਹਾਲਾਂਕਿ ਉਸ ਤੋਂ ਬਾਅਦ ਵੀ ਪਾਵਰ ਪਲਾਂਟ ਬੰਦ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। Also Read: Facebook ਯੂਜ਼ ਕਰਦੇ ਹੋ ਤਾਂ ਹੋ ਜਾਓ ਸਾਵਧਾਨ! ਹੋ ਰਿਹੈ ਨਵਾਂ Fishing Scam NTPC ਨੇ ਕਿਹਾ-ਕੋਲੇ ਦੀ ਕਮੀ ਨਹੀਂNTPC ਨੇ ਕਿਹਾ ਕਿ ਦਾਦਰੀ ਦੀਆਂ ਸਾਰੀਆਂ 6 ਯੂਨਿਟਾਂ ਤੇ ਉੱਚਾਹਾਰ ਦੀਆਂ 5 ਯੂਨਿਟਾਂ ਪੂਰੀ ਸਮਰਥਾ ਨਾਲ ਚੱਲ ਰਹੀਆਂ ਹਨ। ਸਾਨੂੰ ਕੋਲੇ ਦੀ ਲਗਾਤਾਰ ਸਪਲਾਈ ਮਿਲ ਰਹੀ ਹੈ। ਸਾਡੇ ਕੋਲ ਕੋਲੇ ਦਾ ਮੌਜੂਦਾ ਸਟਾਕ 1,40,000 MT ਤੇ 95,000 MT ਹੈ। ਉਨ੍ਹਾਂ ਦੱਸਿਆ ਕਿ ਦਰਾਮਦ ਕੀਤਾ ਗਿਆ ਕੋਲਾ ਵੀ ਪਾਈਪਲਾਈਨ ਵਿਚ ਹੈ। ਬਿਜਲੀ ਸੰਕਟ ਦਾ ਕੀ ਹੈ ਕਾਰਨ?ਭਿਆਨਕ ਗਰਮੀ ਨੂੰ ਬਿਜਲੀ ਸੰਕਟ ਦੇ ਪਿੱਛੇ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਸੂਬਿਆਂ ਵਿਚ ਕੋਲੇ ਦੀ ਕਮੀ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ ਨੇ ਦੱਸਿਆ ਕਿ ਕਈ ਸੂਬਿਆਂ ਵਿਚ ਕੋਲੇ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਰੂਸ ਯੂਕ੍ਰੇਨ ਜੰਗ ਦੇ ਚੱਲਦੇ ਕੋਲੇ ਦੀ ਦਰਾਮਦ ਉੱਤੇ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਝਾਰਖੰਡ ਵਿਚ ਕੋਲ ਕੰਪਨੀਆਂ ਨੂੰ ਬਕਾਇਆ ਪੇਮੈਂਟ ਨਾ ਦੇਣ ਕਾਰਨ ਕੋਲਾ ਸੰਕਟ ਪੈਦਾ ਹੋਇਆ ਹੈ।...