LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਰਮੀਆਂ 'ਚ AC ਚਲਾਉਂਦੇ ਸਮੇਂ ਬਿਜਲੀ ਦਾ ਬਿੱਲ ਘੱਟ ਕਰਨ ਦੇ Tips

3m ac

ਨਵੀਂ ਦਿੱਲੀ- ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੀਟਵੇਵ ਦੇ ਨਾਲ ਏਅਰ ਕੰਡੀਸ਼ਨਰ ਪਹਿਲਾਂ ਦੀ ਤੁਲਨਾ ਵਿਚ ਕੁਝ ਜ਼ਿਆਦਾ ਹੀ ਜ਼ਰੂਰੀ ਹੋ ਗਿਆ ਹੈ। ਅਜਿਹੀ ਗਰਮੀ ਨੂੰ ਮਾਤ ਦੇਣ ਦਾ ਸਭ ਤੋਂ ਚੰਗਾ ਤਰੀਕਾ ਹੈ। ਪਰ AC ਨਾ ਸਿਰਫ ਮਹਿੰਗਾ ਹੁੰਦਾ ਹੈ ਬਲਕਿ ਇਸ ਨੂੰ ਚਲਾਉਣਾ ਵੀ ਮਹਿੰਗਾ ਹੈ ਕਿਉਂਕਿ ਏਅਰ ਕੰਡੀਸ਼ਨਰ ਨੂੰ ਜ਼ਿਆਦਾ ਬਿਜਲੀ ਦੀ ਲੋੜ ਹੁੰਦੀ ਹੈ, ਜਿਸ ਨਾਲ ਪੂਰੇ ਸੀਜ਼ਨ ਵਿਚ ਬਿਜਲੀ ਦਾ ਬਿੱਲ ਵਧ ਜਾਂਦਾ ਹੈ। ਇਸ ਦੌਰਾਨ ਕੁਝ ਟਿੱਪਸ ਵਰਤ ਕੇ ਤੁਸੀਂ ਆਪਣੇ ਬਿਜਲੀ ਦੇ ਬਿੱਲ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੇ ਹੋ।

Also Read: ਪਵਿੱਤਰ ਗੁਰਬਾਣੀ ਨਾਲ ਛੇੜਛਾੜ ਦਾ ਮਾਮਲਾ, ਥਮਿੰਦਰ ਸਿੰਘ ਤਨਖ਼ਾਹੀਆ ਕਰਾਰ

ਰੈਗੂਲਰ ਸਰਵਿਸ
ਸਭ ਤੋਂ ਬੇਸਿਕ ਗੱਲ ਇਹ ਹੈ ਕਿ ਤੁਸੀਂ ਟਾਈਮ ਉੱਤੇ AC ਦੀ ਸਰਵਿਸ ਕਰਵਾਓ। AC ਦੀ ਸਰਵਿਸ ਇਕ ਸੀਜ਼ਨ ਵਿਚ ਇਕ ਵਾਰ ਚਾਲੂ ਕਰਨ ਤੋਂ ਪਹਿਲਾਂ ਜ਼ਰੂਰ ਕਰਵਾ ਲਓ। ਜੇਕਰ ਤੁਸੀਂ AC ਵਧੇਰੇ ਇਸਤੇਮਾਲ ਕਰਦੇ ਹੋ ਤਾਂ ਤਿੰਨ ਮਹੀਨੇ ਵਿਚ ਇਕ ਵਾਰ ਸਰਵਿਸ ਜ਼ਰੂਰ ਕਰਵਾਓ। ਸਰਵਿਸ ਨਾਲ AC ਦੇ ਕੁਆਇਲ ਸਾਫ ਹੋ ਜਾਂਦੇ ਹਨ। ਇਸ ਦੌਰਾਨ ਵੋਲਟੇਜ ਕਨੈਕਸ਼ਨ ਤੇ ਕੂਲੈਂਟ ਲੈਵਲ ਚੈੱਕ ਹੋ ਜਾਂਦਾ ਹੈ।

ਲੀਕ ਦਾ ਧਿਆਨ ਰੱਖੋ
ਇਹ ਵਿੰਡੋ AC ਦੇ ਨਾਲ ਜ਼ਿਆਦਾ ਵਾਰ ਹੋਣ ਵਾਲੀ ਸਮੱਸਿਆ ਹੈ। ਕਦੇ-ਕਦੇ AC ਤੇ ਖਿੜਕੀ ਦੇ ਫਰੇਮ ਦੇ ਵਿਚਾਲੇ ਕੁਝ ਥਾਂ ਰਹਿ ਜਾਂਦੀ ਹੈ, ਜੋ ਕੂਲਿੰਗ ਕੈਪੇਸਿਟੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਕਮਰੇ ਵਿਚ ਜੇਕਰ ਕੋਈ ਲੀਕੇਜ ਹੋਵੇ ਤਾਂ ਉਥੇ ਐਮਸੀਲ ਲਾ ਸਕਦੇ ਹੋ।

Also Read: ਸਿਮਰਜੀਤ ਸਿੰਘ ਬੈਂਸ ਭਗੌੜਾ ਕਰਾਰ, ਘਰ ਦੇ ਬਾਹਰ ਪੁਲਿਸ ਨੇ ਲਾਇਆ ਪੋਸਟਰ

ਕੱਟ-ਆਫ ਟੈਂਪਰੇਚਰ
AC ਨੂੰ ਕੱਟ-ਆਫ ਟੈਂਪਰੇਚਰ ਉੱਤੇ ਰੱਖਣ ਦਾ ਮਤਲਬ ਹੈ ਕਿ ਅਜਿਹਾ ਟੈਂਪਰੇਚਰ ਸੈੱਟ ਕਰਨਾ ਜੋ ਕਮਰੇ ਵਿਚ ਪਹੁੰਚਦੇ ਹੀ AC ਨੂੰ ਬੰਦ ਕਰ ਦੇਵੇ। ਉਦਾਹਰਣ ਵਲੋਂ 24 ਡਿਗਰੀ ਦੇ ਕੱਟ-ਆਫ ਵੈਂਪਰੇਚਰ ਉੱਤੇ AC 24 ਡਿਗਰੀ ਟੈਂਪਰੇਚਰ ਹੁੰਦੇ ਹੀ ਕੱਟ ਹੋ ਜਾਵੇਗਾ। ਜਦੋਂ ਇਹ ਪਤਾ ਲੱਗਦਾ ਹੈ ਕਿ ਕਮਰੇ ਦਾ ਟੈਂਪਰੇਚਰ ਚੜ ਰਿਹਾ ਹੈ ਤਾਂ ਇਹ ਆਟੋਮੈਟਿਕ ਰੂਪ ਨਾਲ ਕੰਪਰੈਸ਼ਰ ਸਟਾਰਟ ਕਰ ਦੇਵੇਗਾ।

ਏਅਰ ਫਿਲਟਰ ਲਗਾਤਾਰ ਸਾਫ ਕਰਦੇ ਰਹੋ
ਤੁਹਾਡੇ AC ਵਿਚ ਏਅਰ ਫਿਲਟਰ ਐੱਚਵੀਏਸੀ ਸਿਸਟਮ ਤੋਂ ਧੂੜ ਨੂੰ ਬਾਹਰ ਰੱਖਦੇ ਹਨ, ਜਿਸ ਨਾਲ ਇਸ ਦੀ ਵਰਤੋਂ ਸੁਚਾਰੂ ਰੂਪ ਨਾਲ ਹੋ ਸਕੇ। ਹਾਲਾਂਕਿ ਏਅਰ ਫਿਲਟਰ ਧੂੜ ਨੂੰ ਹਰ ਸਮੇਂ ਰੋਕਦਾ ਰਹਿੰਦਾ ਹੈ। ਇਹ ਸਮੇਂ-ਸਮੇਂ ਉੱਤੇ ਗੰਦਾ ਹੋ ਜਾਂਦਾ ਹੈ ਤੇ ਇਸ ਨੂੰ ਸਾਫ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। AC ਫਿਲਟਰ ਨੂੰ ਸਾਫ ਕਰਨ ਦੇ ਲਈ ਬੱਸ ਪਾਣੀ ਧੋ ਲੈਣਾ ਹੈ।

In The Market