LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੇਪਾਲ ਦੇ ਮਸ਼ਹੂਰ ਕਲੱਬ 'ਚ ਨਜ਼ਰ ਆਏ ਰਾਹੁਲ ਗਾਂਧੀ! ਵੀਡੀਓ ਜਾਰੀ ਕਰ ਭਾਜਪਾ ਨੇ ਘੇਰਿਆ

3m rahul

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ ਉੱਤੇ ਹਨ। ਰਾਹੁਲ ਗਾਂਧੀ ਦਾ ਨੇਪਾਲ ਦੌਰੇ ਦਾ ਵੀਡੀਓ ਸੋਸ਼ਲ ਮੀਡੀਆਂ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਕਾਠਮੰਡੂ ਵਿਚ ਨਾਈਟਕਲੱਬ ਵਿਚ ਨਜ਼ਰ ਆ ਰਹੇ ਹਨ। ਇਸ਼ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਭਾਜਪਾ ਕਾਂਗਰਸ ਤੇ ਰਾਹੁਲ ਗਾਂਧੀ ਉੱਤੇ ਹਮਲਾਵਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ Lord of the Drinks, Nepal ਦਾ ਹੈ।

Also Read: ਚੰਡੀਗੜ੍ਹ 'ਚ 75 ਹਜ਼ਾਰ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਤਿਆਰੀ, ਐਲਾਨ ਦਾ ਇੰਤਜ਼ਾਰ

 

ਭਾਜਪਾ ਬੁਲਾਰੇ ਸ਼ਹਜਾਦ ਪੂਨਾਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਕੀ ਕਰ ਰਹੇ ਹਨ, ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਪਰ ਜਦੋਂ ਰਾਜਸਥਾਨ ਦੇ ਜੋਧਪੁਰ ਵਿਚ ਹਿੰਸਾ ਹੋ ਰਹੀ ਹੈ, ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਹੈ, ਰਾਜਸਥਾਨ ਸੜ ਰਿਹਾ ਹੈ। ਇਸ ਉੱਤੇ ਚਿੰਤਾ ਵਿਅਕਤ ਕਰਨ ਦੀ ਬਜਾਏ ਰਾਹੁਲ ਗਾਂਧੀ ਨੇਪਾਲ ਵਿਚ ਨਾਈਟਕਲੱਬ ਵਿਚ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਜਦਕਿ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਦੇ ਨਾਲ ਉਨ੍ਹਾਂ ਦੀ ਸਮੱਸਿਆਵਾਂ ਦੇ ਬਾਰੇ ਜਾਨਣ ਲਈ ਹੋਣਾ ਚਾਹੀਦਾ ਹੈ। ਪੂਨਾਵਾਲਾ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਖਤਮ ਹੋ ਗਈ ਹੈ ਪਰ ਰਾਹੁਲ ਗਾਂਧੀ ਦੀ ਪਾਰਟੀ ਇੰਝ ਹੀ ਚੱਲੇਗੀ। ਉਹ ਸਿਆਸਤ ਵਿਚ ਗੰਭੀਰ ਨਹੀਂ ਹਨ। ਜਦੋਂ ਉਨ੍ਹਾਂ ਦੀ ਪਾਰਟੀ ਤੇ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੀ ਲੋੜ ਹੈ ਤਾਂ ਉਹ ਨੇਪਾਲ ਵਿਚ ਪਾਰਟੀ ਕਰ ਰਹੇ ਹਨ।

ਪਾਰਟੀ ਹਾਲੀਡੇਅ ਦੇਸ਼ ਦੇ ਲਈ ਨਵੀਂ ਗੱਲ ਨਹੀਂ- ਕਿਰੇਨ ਰਿਜਿਜੂ
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਰਾਹੁਲ ਗਾਂਧੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਤੰਜ ਕੱਸਿਆ ਤੇ ਕਿਹਾ ਕਿ ਵੇਕੇਸ਼ਨ, ਪਾਰਟੀ, ਹਾਲੀਡੇਅ, ਪਲੇਜ਼ਰ ਟ੍ਰਿਪ, ਪ੍ਰਾਈਵੇਟ ਫਾਰੇਨ ਵਿਜ਼ਿਟ ਆਦਿ ਇਸ ਦੇਸ਼ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ।

Also Read: ਪ੍ਰੀਤੀ ਜ਼ਿੰਟਾ ਦਾ ਨਾਂ ਆਉਂਦੇ ਹੀ ਗੁੱਸੇ 'ਚ ਸੁਰੇਸ਼ ਰੈਨਾ 'ਤੇ ਭੜਕੇ ਇਰਫਾਨ ਪਠਾਨ!

ਕਪਿਲ ਮਿਸ਼ਰਾ ਨੇ ਵਿੰਨ੍ਹਿਆ ਨਿਸ਼ਾਨਾ
ਓਧਰ ਭਾਜਪਾ ਨੇ ਹੋਰ ਨੇਤਾ ਕਪਿਲ ਮਿਸ਼ਰਾ ਨੇ ਟਵੀਟ ਕਰ ਕੇ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਨਿੱਜੀ ਜ਼ਿੰਦਗੀ ਦਾ ਮਾਮਲਾ ਨਹੀਂ ਹੈ। ਉਨ੍ਹਾਂ ਨੇ ਪੁੱਛਿਆ ਕਿ ਰਾਹੁਲ ਗਾਂਧੀ ਕਿਸ ਦੇ ਨਾਲ ਹਨ। ਕੀ ਚਾਈਨਾਂ ਦੇ ਏਜੰਟਾਂ ਦੇ ਨਾਲ ਹੈ। ਕੀ ਰਾਹੁਲ ਗਾਂਧੀ ਜੋ ਟਵੀਟ ਕਰਦੇ ਹਨ ਫੌਜ ਦੇ ਖਿਲਾਫ ਉਹ ਚਾਈਨਾ ਦੇ ਦਬਾਅ ਵਿਚ ਕਰਦੇ ਹਨ। ਸਵਾਲ ਤਾਂ ਪੁੱਛੇ ਜਾਣਗੇ। ਸਵਾਲ ਰਾਹੁਲ ਗਾਂਧੀ ਦਾ ਨਹੀਂ ਦੇਸ਼ ਦਾ ਹੈ।

ਭਾਜਪਾ ਦੇ ਸੋਸ਼ਲ ਮੀਡੀਆ ਇੰਚਾਰਜ ਅਮਿਤ ਮਾਲਵੀਯ ਨੇ ਟਵੀਟ ਕੀਤਾ ਕਿ ਜਦੋਂ ਮੁੰਬਈ ਉੱਤੇ ਹਮਲਾ ਹੋਇਆ ਸੀ ਤਾਂ ਵੀ ਰਾਹੁਲ ਗਾਂਧੀ ਨਾਈਟਕਲੱਬ ਵਿਚ ਸਨ। ਹੁਣ ਉਨ੍ਹਾਂ ਦੀ ਪਾਰਟੀ ਸੰਕਟ ਵਿਚ ਹਨ ਤਾਂ ਵੀ ਉਹ ਨਾਈਟਕਲੱਬ ਵਿਚ ਹਨ। ਉਨ੍ਹਾਂ ਵਿਚ ਇਕਸਾਰਤਾ ਹੈ।

In The Market