LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ 'ਚ 75 ਹਜ਼ਾਰ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਤਿਆਰੀ, ਐਲਾਨ ਦਾ ਇੰਤਜ਼ਾਰ

3m bachhe

ਚੰਡੀਗੜ੍ਹ- ਕੋਰੋਨਾ ਮਹਾਮਾਰੀ ਦੀ ਚੌਥੀ ਲਹਿਰ ਕਦੇ ਵੀ ਚੰਡੀਗੜ੍ਹ ਵਿਚ ਦਸਤਕ ਦੇ ਸਕਦੀ ਹੈ। ਛੋਟੇ ਬੱਚੇ ਸਕੂਲ ਜਾ ਰਹੇ ਹਨ ਤੇ ਵੈਕਸੀਨੇਟਿਡ ਵੀ ਨਹੀਂ ਹਨ ਪਰ 5-12 ਸਾਲ ਦੇ ਇਨ੍ਹਾਂ ਬੱਚਿਆਂ ਦੀ ਵੈਕਸੀਨੇਸ਼ਨ ਚੰਡੀਗੜ੍ਹ ਵਿਚ ਜਲਦੀ ਸ਼ੁਰੂ ਹੋ ਸਕਦੀ ਹੈ। ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਦੇ ਹੀ ਵੈਕਸੀਨੇਸ਼ਨ ਡਰਾਈਵ ਸ਼ੁਰੂ ਹੋ ਜਾਵੇਗੀ।

Also Read: ਪ੍ਰੀਤੀ ਜ਼ਿੰਟਾ ਦਾ ਨਾਂ ਆਉਂਦੇ ਹੀ ਗੁੱਸੇ 'ਚ ਸੁਰੇਸ਼ ਰੈਨਾ 'ਤੇ ਭੜਕੇ ਇਰਫਾਨ ਪਠਾਨ!

ਚੰਡੀਗੜ੍ਹ ਦੇ ਡਿਸਟ੍ਰਿਕਟ ਇਮਿਊਨਾਈਜੇਸ਼ਨ ਅਫਸਰ ਮੁਤਾਬਕ ਚੰਡੀਗੜ੍ਹ ਵਿਚ ਤਕਰੀਬਨ 75 ਹਜ਼ਾਰ ਬੱਚੇ ਅਜਿਹੇ ਹਨ, ਜੋ 5-12 ਸਾਲ ਤੱਕ ਦੀ ਉਮਰ ਵਰਗ ਵਿਚ ਆਉਂਦੇ ਹਨ। ਚੰਡੀਗੜ੍ਹ ਦੇ ਸਿਹਤ ਵਿਭਾਗ ਦੇ ਸਰਵੇ ਉੱਤੇ ਇਹ ਅੰਕੜਾ ਆਧਾਰਿਤ ਹੈ, ਪਰ ਵੈਕਸੀਨੇਸ਼ਨ ਦਾ ਡਾਟਾ ਕੇਂਦਰ ਸਰਕਾਰ ਤੈਅ ਕਰੇਗੀ। ਚੰਡੀਗੜ੍ਹ ਸਿਹਤ ਵਿਭਾਗ ਸਾਲਾਨਾ ਸਿਹਤ ਸਰਵੇ ਕਰਵਾਉਂਦਾ ਹੈ। ਇਸੇ ਸਰਵੇ ਦੇ ਆਧਾਰ ਉੱਤੇ ਅੰਕੜੇ ਆਧਾਰਿਤ ਹਨ। ਸਰਵੇ ਵਿਚ ਤਿੰਨ ਤੋਂ ਚਾਰ ਉਮਰ ਵਰਗ ਹੁੰਦੇ ਹਨ। 12 ਤੋਂ 18 ਸਾਲ ਦੇ ਬੱਚਿਆਂ ਦੇ ਅੰਕੜੇ ਇਕੱਠੇ ਕਰਨ ਤੋਂ ਬਾਅਦ ਉਨ੍ਹਾਂ ਤੋਂ ਛੋਟੀ ਉਮਰ ਦੇ ਬੱਚਿਆਂ ਦੇ ਅੰਕੜੇ ਕੱਢੇ ਗਏ ਹਨ। ਪ੍ਰਸ਼ਾਸਨ ਦੇ ਕੋਲ ਇਸ ਵੇਲੇ ਵੈਕਸੀਨ ਉਪਲੱਬਧ ਵੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੀ ਤਿਆਰ ਹਨ।

ਛੋਟੇ ਬੱਚਿਆਂ ਦੀ ਵੈਕਸੀਨ ਨੂੰ ਮਿਲ ਚੁੱਕੀ ਹੈ ਮਨਜ਼ੂਰੀ
ਡਰੱਗਸ ਕੰਟਰੋਲ ਜਨਰਲ ਆਫ ਇੰਡੀਆ ਨੇ ਦੋ ਕੰਪਨੀਆਂ ਨੂੰ ਵੈਕਸੀਨ ਨੂੰ ਛੋਟੇ ਬੱਚਿਆਂ ਉੱਤੇ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਐਮਰਜੈਂਸੀ ਹਾਲਾਤ ਵਿਚ ਭਾਰਤ ਬਾਇਓਟੈਕ ਦੀ ਕੋ-ਵੈਕਸੀਨ ਨੂੰ 5-12 ਸਾਲ ਤੱਕ ਦੇ ਬੱਚਿਆਂ ਲਈ ਵਰਤਿਆ ਜਾ ਸਕਦਾ ਹੈ। ਕੋਰਬੇਵੈਕਸ ਵੀ 5-12 ਸਾਲ ਦੇ ਬੱਚਿਆਂ ਲਈ ਵਰਤੀ ਜਾ ਸਕਦੀ ਹੈ। ਹਾਲਾਂਕਿ ਇਸ ਉੱਤੇ ਆਖਰੀ ਫੈਸਲਾ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਨੇ ਲੈਣਾ ਹੈ।

Also Read: PM ਮੋਦੀ ਅੱਜ ਪਹੁੰਚਣਗੇ ਕੋਪੇਨਹੇਗਨ, ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਕਰਨਗੇ ਮੁਲਾਕਾਤ 

ਤੈਅ ਟੀਚੇ ਤੋਂ ਅੱਗੇ ਨਿਕਲਿਆ ਪ੍ਰਸ਼ਾਸਨ
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੈਕਸੀਨ ਦੇ ਲਈ ਟੀਚੇ ਨਿਰਧਾਰਿਤ ਕੀਤੇ ਹੋਏ ਹਨ ਪਰ ਫਿਰ ਵੀ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਉਮਰ ਵਰਗ ਵਿਚ ਕੋਈ ਵੀ ਰਹਿ ਨਾ ਜਾਵੇ। ਵਿਭਾਗ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਦੇ ਲੋਕ ਵੈਕਸੀਨ ਲਗਵਾ ਰਹੇ ਹਨ। ਅਜਿਹੇ ਵਿਚ ਪ੍ਰਸ਼ਾਸਨ ਤੈਅ ਟੀਚੇ ਤੋਂ ਕਿਤੇ ਵਧੇਰੇ ਬਾਲਗਾਂ ਨੂੰ ਵੈਕਸੀਨ ਲਗਾ ਚੁੱਕਿਆ ਹੈ।

In The Market