LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਅੱਜ ਪਹੁੰਚਣਗੇ ਕੋਪੇਨਹੇਗਨ, ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਕਰਨਗੇ ਮੁਲਾਕਾਤ 

3m pm modi

ਕੋਪਨਹੇਗਨ- ਪ੍ਰਧਾਨ ਮੰਤਰੀ ਮੋਦੀ ਦੇ ਯੂਰਪ ਦੌਰੇ ਦਾ ਅੱਜ ਦੂਜਾ ਦਿਨ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਪਹੁੰਚਣਗੇ। ਮੋਦੀ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਕਰਨਗੇ ਅਤੇ ਸਮਝੌਤਾ ਪੱਤਰਾਂ ਦਾ ਲੈਣ-ਦੇਣ ਕਰਨਗੇ। ਇਸ ਤੋਂ ਬਾਅਦ ਉਹ ਬਿਜ਼ਨਸ ਰਾਊਂਡ ਟੇਬਲ ਕਾਨਫਰੰਸ 'ਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਪੀਐਮ ਮੋਦੀ ਮਹਾਰਾਣੀ ਮਾਰਗਰੇਥ-2 ਨਾਲ ਵੀ ਮੁਲਾਕਾਤ ਕਰਨਗੇ।

Also Read: ਪੰਜਾਬ ਸਰਕਾਰ ਦਾ ਇਕ ਹੋਰ ਐਕਸ਼ਨ, ਬੀਬੀ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ

ਜਰਮਨੀ ਨਾਲ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ
ਦੱਸ ਦੇਈਏ ਕਿ ਪੀਐਮ ਮੋਦੀ ਸੋਮਵਾਰ ਨੂੰ ਜਰਮਨੀ ਪਹੁੰਚੇ ਸਨ। ਭਾਰਤ ਅਤੇ ਜਰਮਨੀ ਵਿਚਾਲੇ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨ। ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਜਰਮਨੀ ਦੇ ਆਰਥਿਕ ਸਹਿਕਾਰਤਾ ਅਤੇ ਵਿਕਾਸ ਮੰਤਰੀ ਵੇਂਜਾ ਸ਼ੁਲਜ਼ ਵਿਚਕਾਰ ਇੱਕ ਵਰਚੁਅਲ ਮੀਟਿੰਗ ਵਿੱਚ ਖੇਤੀਬਾੜੀ ਸੈਕਟਰ ਬਾਰੇ ਇੱਕ ਮਹੱਤਵਪੂਰਨ ਸਮਝੌਤਾ ਹੋਇਆ। ਸਮਝੌਤਾ ਖੇਤੀਬਾੜੀ ਸੈਕਟਰ ਵਿੱਚ ਕੁਦਰਤੀ ਸਰੋਤਾਂ ਦੇ ਬਿਹਤਰ ਪ੍ਰਬੰਧਨ 'ਤੇ ਕੇਂਦਰਿਤ ਹੈ। ਇਸ ਤਹਿਤ ਦੋਵੇਂ ਦੇਸ਼ ਇਸ ਖੇਤਰ ਵਿੱਚ ਸਾਂਝੀ ਖੋਜ ਨੂੰ ਉਤਸ਼ਾਹਿਤ ਕਰਨਗੇ ਅਤੇ ਜਾਣਕਾਰੀ ਸਾਂਝੀ ਕਰਨਗੇ। ਇਸ ਤੋਂ ਇਲਾਵਾ ਜਰਮਨੀ ਨੇ ਕਿਹਾ ਕਿ ਉਹ ਭਾਰਤ ਨੂੰ ਜਲਵਾਯੂ ਪਰਿਵਰਤਨ ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਲਈ 2030 ਤੱਕ 10 ਬਿਲੀਅਨ ਯੂਰੋ ਦੇਵੇਗਾ।

ਜਰਮਨੀ ਵਿੱਚ ਭਾਰਤੀਆਂ ਨੂੰ ਕੀਤਾ ਸੰਬੋਧਨ
ਪੀਐਮ ਮੋਦੀ ਨੇ ਸੋਮਵਾਰ ਨੂੰ ਜਰਮਨੀ ਵਿੱਚ ਰਹਿ ਰਹੇ ਭਾਰਤੀਆਂ ਨੂੰ ਵੀ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ ਨਵੇਂ ਉੱਭਰ ਰਹੇ ਭਾਰਤ ਨੇ ਦ੍ਰਿੜ ਇਰਾਦੇ ਨਾਲ ਅੱਗੇ ਵਧਣ ਦਾ ਮਨ ਬਣਾ ਲਿਆ ਹੈ ਅਤੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਵਿਸ਼ਵ ਪੱਧਰ 'ਤੇ ਵੱਡੀਆਂ ਤਰੱਕੀਆਂ ਕਰਨ ਵਿਚ ਮਦਦ ਕਰਨ।

Also Read: ਕਿਮ ਕਾਰਦਾਸ਼ੀਅਨ ਨੇ 36 ਕਰੋੜ ਦੀ ਡ੍ਰੈੱਸ ਪਾਉਣ ਲਈ 21 ਦਿਨਾਂ 'ਚ ਘਟਾਇਆ 7 ਕਿੱਲੋ ਭਾਰ

ਮੋਦੀ ਨੇ ਅੱਗੇ ਕਿਹਾ ਕਿ ਅੱਜ ਸਰਕਾਰ ਨਿਵੇਸ਼ਕਾਂ ਦਾ ਮਨੋਬਲ ਵਧਾ ਕੇ ਅੱਗੇ ਵਧ ਰਹੀ ਹੈ ਨਾ ਕਿ ਪੈਰਾਂ ਵਿਚ ਜੰਜੀਰਾਂ ਪਾ ਕੇ। ਅਸੀਂ ਜਲਵਾਯੂ ਪਰਿਵਰਤਨ ਦੀ ਚੁਣੌਤੀ ਨਾਲ ਨਜਿੱਠਣ ਦੇ ਲਈ ਪੀਪਲ ਪਾਵਰ ਤੋਂ ਲੈ ਕੇ ਟੇਕ ਪਾਵਰ ਤੱਕ ਹਰ ਹੱਲ ਉੱਤੇ ਕੰਮ ਕਰ ਰਹੇ ਹਾਂ। ਬੀਤੇ 8 ਸਾਲਾਂ ਵਿਚ ਅਸੀਂ ਭਾਰਤ ਵਿਚ ਐਲਪੀਜੀ ਕਵਰੇਜ ਨੂੰ 50 ਫੀਸਦੀ ਤੋਂ ਵਧਾਕੇ ਤਕਰੀਬਨ 100 ਫੀਸਦ ਕਰ ਦਿੱਤਾ ਹੈ। ਇਹੀ ਨਹੀਂ ਭਾਰਤ ਦਾ ਹਰ ਘਰ ਹੁਣ ਐਲਈਡੀ ਬਲਬ ਦੀ ਵਰਤੋਂ ਕਰਦਾ ਹੈ।

In The Market