ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ ਜਾਰੀ ਹੈ। ਦੁਨੀਆ ਭਰ ਦੇ ਖੇਡ ਪ੍ਰੇਮੀ ਇਸ ਲੀਗ ਦੇ ਮੈਚਾਂ ਦਾ ਮਜ਼ਾ ਲੈ ਰਹੇ ਹਨ। ਜਿਥੇ ਮੌਜੂਦਾ ਕ੍ਰਿਕਟਰ ਮੈਦਾਨ ਵਿਚ ਆਪਣੇ ਛੱਕੇ-ਚੌਕਿਆਂ ਤੇ ਗੇਂਦਬਾਜ਼ੀ ਨਾਲ ਫੈਨਸ ਦਾ ਮਨੋਰੰਜਨ ਕਰ ਰਹੇ ਹਾਂ ਤਾਂ ਉਥੇ ਹੀ ਸਾਬਕਾ ਕ੍ਰਿਕਟਰ ਕਮੈਂਟਰੀ ਬਾਕਸ ਵਿਚ ਆਪਣੇ ਵਲੋਂ ਮੈਚ ਦਾ ਵਿਸ਼ਲੇਸ਼ਨ ਮਜ਼ੇਦਾਰ ਅੰਦਾਜ਼ ਵਿਚ ਕਰ ਰਹੇ ਹਨ। ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਤੇ ਸੁਰੇਸ਼ ਰੈਨਾ ਵੀ ਆਈਪੀਐੱਲ ਮੈਚਾਂ ਦੇ ਦੌਰਾਨ ਕਮੈਂਟਰੀ ਕਰ ਰਹੇ ਹਨ।
Also Read: PM ਮੋਦੀ ਅੱਜ ਪਹੁੰਚਣਗੇ ਕੋਪੇਨਹੇਗਨ, ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਕਰਨਗੇ ਮੁਲਾਕਾਤ
ਇਰਫਾਨ ਪਠਾਨ ਤੇ ਸੁਰੇਸ਼ ਰੈਨਾ 1 ਅਪ੍ਰੈਲ ਨੂੰ ਇਕ ਅਲੱਲ ਕਾਰਨ ਸੁਰਖੀਆਂ ਵਿਚ ਆ ਗਏ। ਇਸ ਤਰੀਖ ਨੂੰ ਅਪ੍ਰੈਲ ਫੂਲ ਡੇਅ ਵੀ ਕਿਹਾ ਜਾਂਦਾ ਹੈ। ਇਰਫਾਨ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਤੇ ਰੈਨਾ ਦੇ ਨਾਲ ਮਜ਼ਾਕ ਕੀਤਾ। ਹਾਲਾਂਕਿ ਰੈਨਾ ਇਸ ਨੂੰ ਸਮਝਣ ਵਿਚ ਕਾਫੀ ਦੇਰ ਕਰ ਬੈਠੇ। ਉਦੋਂ ਤੱਕ ਮਾਹੌਲ ਕਾਫੀ ਗੰਭੀਰ ਹੋ ਗਿਆ ਸੀ। ਬਾਅਦ ਵਿਚ ਇਰਫਾਨ ਨੇ ਰੈਨਾ ਨੂੰ ਗਲੇ ਲਗਾਇਆ ਤੇ ਉਨ੍ਹਾਂ ਨੂੰ ਸੱਚਾਈ ਦੱਸੀ ਕਿ ਉਹ ਤਾਂ ਅਪ੍ਰੈਲ ਫੂਲ ਦਾ ਮਜ਼ਾਕ ਕਰ ਰਹੇ ਸਨ।
ਕੋਲਕਾਤਾ ਨਾਈਟ ਰਾਈਡਰਸ ਤੇ ਪੰਜਾਬ ਕਿੰਗ ਦੇ ਵਿਚਾਲੇ ਮੈਚ ਨੂੰ ਲੈ ਕੇ 1 ਅਪ੍ਰੈਲ ਨੂੰ ਸਟਾਰ ਸਪੋਰਟਸ ਉੱਤੇ ਟੀਵੀ ਸਟੂਡੀਓ ਵਿਚ ਚਰਚਾ ਹੋ ਰਹੀ ਸੀ। ਇਰਫਾਨ ਪਠਾਨ ਨੇ ਕਿਹਾ ਕਿ ਪੰਜਾਬ ਕਿੰਗਸ ਟੀਮ ਮੈਚ ਵਿਚ ਉਨ੍ਹਾਂ ਦੀ ਪਸੰਦੀਦਾ ਹੈ। ਉਹ ਟੀਮ ਦੀ ਮਜ਼ਬੂਤੀ ਦੱਸ ਰਹੇ ਸਨ ਕਿ ਤਦੇ ਰੈਨਾ ਨੇ ਸਾਰਿਆਂ ਨੂੰ ਯਾਦ ਕਰਾਇਆ ਕਿ ਇਰਫਾਨ ਇਸ ਫ੍ਰੈਂਚਾਇਜ਼ੀ ਦੇ ਲਈ ਖੇਡ ਚੁੱਕੇ ਹਨ, ਜਿਸ ਦੀ ਸਹਿ-ਮਾਲਿਕ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਹਨ।
Also Read: ਪੰਜਾਬ ਸਰਕਾਰ ਦਾ ਇਕ ਹੋਰ ਐਕਸ਼ਨ, ਬੀਬੀ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ
ਜਿਵੇਂ ਹੀ ਸੁਰੇਸ਼ ਰੈਨਾ ਨੇ ਅਜਿਹਾ ਕਿਹਾ ਤਾਂ ਇਰਫਾਨ ਐਕਟਿੰਗ ਮੋਡ ਵਿਚ ਆ ਗਏ। ਉਹ ਨਿਰਾਸ਼ਾ ਜਤਾਉਂਦੇ ਹੋਏ ਚਰਚਾ ਛੱਡ ਕੇ ਨੇੜੇ ਦੀ ਕੁਰਸੀ ਉੱਤੇ ਜਾ ਬੈਠੇ। ਇਰਫਾਨ ਨੇ ਨਾਲ ਹੀ ਕਿਹਾ ਕਿ ਹਰ ਗੱਲ ਵਿਚ ਫੀਮੇਲ ਐਂਗਲ ਲਿਆਉਣਾ ਜ਼ਰੂਰੀ ਨਹੀਂ ਹੁੰਦਾ ਹੈ। ਰੈਨਾ ਇਸ ਨੂੰ ਦੇਖ ਕੇ ਹਾਰਾਨ ਹੋ ਗਏ ਤੇ ਇਰਫਾਨ ਨੂੰ ਲੈਣ ਦੇ ਲਈ ਗਏ। ਵਾਪਸ ਆਉਂਦੇ ਹੋਏ ਇਰਫਾਨ ਹੱਸ ਪਏ ਤੇ ਰੈਨਾ ਨੂੰ ਗਲੇ ਲਾਉਂਦੇ ਹੋਏ ਖੁਲਾਸਾ ਕੀਤਾ ਕਿ ਇਹ ਇਕ ਅਪ੍ਰੈਲ ਫੂਲ ਡੇਅ ਫ੍ਰੈਂਕ ਸੀ। ਇਸ ਦੇ ਬਾਅਦ ਰੈਨਾ ਨੇ ਰਾਹਤ ਦਾ ਸਾਹ ਲਿਆ।
ਇਸ ਘਟਨਾ ਦੀ ਵੀਡੀਓ ਉੱਤੇ ਸ਼ੇਅਰ ਕੀਤੀ ਗਈ। ਇਸ ਉੱਤੇ ਰੈਨਾ ਤੇ ਇਰਫਾਨ ਦੋਵੇਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਰੈਨਾ ਨੇ ਲਿਖਿਆ ਕਿ ਮਜ਼ਾਕ ਜਾਂ ਝੂਠ ਬੋਲ ਕੇ ਅਪ੍ਰੈਲ ਫੂਲ ਕਹਿਣ ਤੋਂ ਚੰਗਾ ਹੈ ਕਿ ਇਕ ਦਰੱਖਤ ਲਾਓ ਤੇ ਕਹੋ ਅਪ੍ਰੈਲ ਫੂਲ। ਇਰਫਾਨ ਭਾਈ, ਤੁਹਾਡੀ ਫਿਲਮ ਦੇ ਲਈ ਸ਼ੁਭਕਾਮਨਾਵਾਂ। ਉਸੇ ਉੱਤੇ ਇਰਫਾਨ ਨੇ ਰਿਪਲਾਈ ਵਿਚ ਇਕ ਇਮੋਜੀ ਪੋਸਟ ਕੀਤਾ ਹੈ।



