ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ ਸੈਕਟਰ 2 ਵਿਖੇ 8 ਨੰਬਰ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ। ਸਰਕਾਰੀ ਕੋਠੀ 5 ਮਈ ਤੱਕ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ। ਇਹ ਕੋਠੀ ਬੀਬੀ ਭੱਠਲ ਨੂੰ ਪਲੈਨਿੰਗ ਬੋਰਡ ਪੰਜਾਬ ਦੀ ਵਾਈਸ ਚੇਅਰਮੈਨ ਵਜੋਂ ਮਿਲੀ ਸੀ।
Also Read: ਕਿਮ ਕਾਰਦਾਸ਼ੀਅਨ ਨੇ 36 ਕਰੋੜ ਦੀ ਡ੍ਰੈੱਸ ਪਾਉਣ ਲਈ 21 ਦਿਨਾਂ ‘ਚ ਘਟਾਇਆ 7 ਕਿੱਲੋ ਭਾਰ
ਇਸ ਦੌਰਾਨ ਪੱਤਰ ਵਿਚ ਕਿਹਾ ਗਿਆ ਹੈ ਕਿ ਰਾਜਿੰਦਰ ਕੌਰ ਭੱਠਲ ਨੂੰ ਕੈਬਨਿਟ ਮੰਤਰੀ ਸਹਿਬਾਨਾਂ ਦੀ ਤਰਜ ਉੱਤੇ ਚੰਡੀਗੜ੍ਹ ਸੈਕਟਰ 8 ਵਿਚ ਕੋਠੀ ਅਲਾਟ ਕੀਤੀ ਗਈ ਸੀ। ਹੁਣ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਪੰਜਾਬ ਰਾਜ ਯੋਜਨਾ ਬੋਰਡ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ। ਇਸ ਲਈ ਕੈਬਨਿਟ ਮੰਤਰੀ ਰੁਤਬੇ ਤੋਂ ਹਟਣ ਮਗਰੋਂ ਨਿਯਮਾਂ ਮੁਤਾਬਕ ਕੋਠੀ ਨੂੰ 15 ਦਿਨਾਂ ਦੇ ਅੰਦਰ ਖਾਲੀ ਖਾਲੀ ਕੀਤਾ ਜਾਣਾ ਹੈ। ਇਸ ਲਈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰੀ ਮਕਾਨ ਨੂੰ 05-05-2022 ਤੱਕ ਖਾਲੀ ਕਰਦੇ ਹੋਏ ਇਸ ਦਾ ਕਬਜ਼ਾ ਲੋਕ ਨਿਰਮਾਣ ਵਿਭਾਗ ਪੰਜਾਬ, ਚੰਡੀਗੜ੍ਹ ਨੂੰ ਸੌਂਪਣ ਦੀ ਖੇਚਲ ਕੀਤੀ ਜਾਵੇ।
Also Read: ਈਦ ਮੌਕੇ ਮਲੇਰਕੋਟਲਾ ਪਹੁੰਚੇ CM ਮਾਨ, ਦਿੱਤਾ ਭਾਈਚਾਰਕ ਸਾਂਝ ਦਾ ਸੱਦਾ


