ਨਵੀਂ ਦਿੱਲੀ: ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਤਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਤੋਂ ਲੈ ਕੇ ਹਰਿਆਣਾ ਤੱਕ ਸਿਆਸੀ ਹੰਗਾਮਾ ਹੋਇਆ। ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਨੂੰ ਮੋਹਾਲੀ ਜਾਣ ਤੋਂ ਪਹਿਲਾਂ ਹਰਿਆਣਾ ਵਿੱਚ ਰੋਕ ਦਿੱਤਾ ਗਿਆ ਸੀ।
Also Read: ਅੰਮ੍ਰਿਤਸਰ ਦੀ ਸੈਂਟਰਲ ਬੈਂਕ 'ਚ ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ 6 ਲੱਖ ਰੁਪਏ ਦੀ ਲੁੱਟ
ਕੁਰੂਕਸ਼ੇਤਰ 'ਚ ਹਰਿਆਣਾ ਪੁਲਿਸ ਦੀ ਟੀਮ ਨੇ ਪੰਜਾਬ ਪੁਲਿਸ ਨੂੰ ਰੋਕ ਕੇ ਕਾਫੀ ਦੇਰ ਤੱਕ ਬੱਗਾ ਦੀ ਗ੍ਰਿਫਤਾਰੀ ਸਬੰਧੀ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਵੀ ਕੁਰੂਕਸ਼ੇਤਰ ਦੇ ਥਾਨੇਸਰ ਥਾਣੇ ਪਹੁੰਚੀ, ਜਿੱਥੇ ਬੱਗਾ ਨੂੰ ਰੱਖਿਆ ਗਿਆ ਸੀ। ਹੁਣ ਖ਼ਬਰ ਹੈ ਕਿ ਦਿੱਲੀ ਪੁਲਿਸ ਦੀ ਟੀਮ ਬੱਗਾ ਨਾਲ ਰਾਜਧਾਨੀ ਲਈ ਰਵਾਨਾ ਹੋ ਗਈ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਦਿੱਲੀ ਵਿੱਚ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਤੋਂ ਕੁਰੂਕਸ਼ੇਤਰ ਤੱਕ ਸਿਆਸੀ ਮਹਾਭਾਰਤ ਜਾਰੀ ਹੈ।
Also Read: ਤੀਜਾ ਬੱਚਾ ਪੈਦਾ ਕਰਨ 'ਤੇ 1 ਸਾਲ ਦੀ ਛੁੱਟੀ ਤੇ 11.50 ਲੱਖ ਦਾ ਬੋਨਸ! ਕੰਪਨੀ ਨੇ ਦਿੱਤਾ ਅਨੋਖਾ ਆਫਰ
ਹਾਈਕੋਰਟ ਵਿੱਚ ਚੱਲ ਰਹੀ ਇਸ ਮਾਮਲੇ ਦੀ ਸੁਣਵਾਈ
ਬੱਗਾ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਹਰਿਆਣਾ ਪੁਲਿਸ ਦੇ ਦਖਲ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪੰਜਾਬ ਸਰਕਾਰ ਦੀ ਪਟੀਸ਼ਨ 'ਚ ਹਰਿਆਣਾ ਪੁਲਿਸ 'ਤੇ ਪੰਜਾਬ ਪੁਲਿਸ 'ਤੇ ਰੋਕਣ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਦੀ ਸੁਣਵਾਈ ਜਸਟਿਸ ਲਲਿਤ ਬੱਤਰਾ ਦੀ ਅਦਾਲਤ 'ਚ ਚੱਲ ਰਹੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर