LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੀਜਾ ਬੱਚਾ ਪੈਦਾ ਕਰਨ 'ਤੇ 1 ਸਾਲ ਦੀ ਛੁੱਟੀ ਤੇ 11.50 ਲੱਖ ਦਾ ਬੋਨਸ! ਕੰਪਨੀ ਨੇ ਦਿੱਤਾ ਅਨੋਖਾ ਆਫਰ

6m bachhe

ਬੀਜਿੰਗ- ਕਈ ਚੀਨੀ ਕੰਪਨੀਆਂ ਕਰਮਚਾਰੀਆਂ ਲਈ ਸ਼ਾਨਦਾਰ ਆਫਰ ਦੇ ਰਹੀਆਂ ਹਨ। ਇਸ ਮੁਤਾਬਕ ਜਿਹੜੇ ਕਰਮਚਾਰੀ ਤੀਜੇ ਬੱਚੇ ਨੂੰ ਜਨਮ ਦੇਣਗੇ, ਉਨ੍ਹਾਂ ਨੂੰ ਇਕ ਸਾਲ ਤੱਕ ਦੀ ਛੁੱਟੀ ਮਿਲੇਗੀ। ਇਸ ਦੇ ਨਾਲ ਹੀ ਲਗਭਗ 11.50 ਲੱਖ ਰੁਪਏ (90,000 ਚੀਨੀ ਯੁਆਨ) ਦਾ ਇਨਾਮ ਵੀ ਦਿੱਤਾ ਜਾਵੇਗਾ। ਹਾਲੀਆ ਰਿਪੋਰਟਾਂ ਦੱਸਦੀਆਂ ਹਨ ਕਿ ਬੀਜਿੰਗ ਦੇ ਡਾਬੀਨੋਂਗ ਟੈਕਨਾਲੋਜੀ ਸਮੂਹ ਨੇ ਆਪਣੇ ਕਰਮਚਾਰੀਆਂ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਮੁਤਾਬਕ ਤੀਜੇ ਬੱਚੇ 'ਤੇ 90,000 ਯੂਆਨ ਨਕਦ ਬੋਨਸ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਤੋਂ ਮਹਿਲਾ ਕਰਮਚਾਰੀਆਂ ਨੂੰ 1 ਸਾਲ ਅਤੇ ਪੁਰਸ਼ ਕਰਮਚਾਰੀਆਂ ਨੂੰ 9 ਮਹੀਨੇ ਦੀ ਛੁੱਟੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਜੇਕਰ ਕਰਮਚਾਰੀ ਦਾ ਦੂਜਾ ਬੱਚਾ ਹੈ ਤਾਂ ਵੀ ਉਸਨੂੰ 60,000 ਯੂਆਨ ਦਾ ਨਕਦ ਬੋਨਸ ਮਿਲੇਗਾ। ਇਸ ਦੇ ਨਾਲ ਹੀ ਪਹਿਲੇ ਬੱਚੇ 'ਤੇ 30,000 ਯੂਆਨ ਦਾ ਕੈਸ਼ ਬੋਨਸ ਦਿੱਤਾ ਜਾਵੇਗਾ।

Also Read: ਤਜਿੰਦਰ ਬੱਗਾ ਦੀ ਗ੍ਰਿਫਤਾਰੀ 'ਤੇ ਹਰਿਆਣਾ ਤੇ ਪੰਜਾਬ ਪੁਲਿਸ ਆਹਮੋ-ਸਾਹਮਣੇ, ਕੁਰੂਕਸ਼ੇਤਰ 'ਚ ਰੋਕਿਆ ਕਾਫਲਾ

ਖਬਰਾਂ ਮੁਤਾਬਕ 3 ਬੱਚਿਆਂ ਨਾਲ ਜੁੜੀ ਸਰਕਾਰ ਦੀ ਨੀਤੀ ਦੇ ਸਮਰਥਨ 'ਚ ਕੰਪਨੀ ਨੇ ਅਜਿਹੀ ਯੋਜਨਾ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ 'ਚ ਵਧਦੀ ਆਬਾਦੀ 'ਤੇ ਕਾਬੂ ਪਾਉਣ ਲਈ 1980 'ਚ 'ਵਨ ਚਾਈਲਡ ਪਾਲਿਸੀ' ਲਾਗੂ ਕੀਤੀ ਗਈ ਸੀ। ਪਰ 40-45 ਦੇ ਕਰੀਬ ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਵਿੱਚ ਬਜ਼ੁਰਗਾਂ ਦੀ ਗਿਣਤੀ ਵਧਣ ਲੱਗੀ। ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਸਾਹਮਣੇ ਆਉਣ ਲੱਗ ਪਈਆਂ। ਇਸ ਤੋਂ ਬਾਅਦ ਸਰਕਾਰ ਨੇ 2016 'ਚ 'ਵਨ ਚਾਈਲਡ ਪਾਲਿਸੀ' ਨੂੰ ਖਤਮ ਕਰ ਦਿੱਤਾ ਸੀ।

Also Read: ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਤੇ ਹੇਜ਼ਲ ਦੇ ਬੇਟੇ ਦੀ ਪਹਿਲੀ ਝਲਕ ਆਈ ਸਾਹਮਣੇ

ਹਾਲਾਂਕਿ ਸਰਕਾਰ ਵੱਲੋਂ ਨਵੀਂ ਨੀਤੀ ਲਾਗੂ ਕਰਨ ਤੋਂ ਬਾਅਦ ਵੀ ਚੀਨ ਦੀ ਨੌਜਵਾਨ ਆਬਾਦੀ ਵਿੱਚ ਜ਼ਿਆਦਾ ਬੱਚੇ ਪੈਦਾ ਕਰਨ ਵੱਲ ਕੋਈ ਖਾਸ ਰੁਝਾਨ ਨਹੀਂ ਦੇਖਿਆ ਗਿਆ ਹੈ। ਇਸੇ ਲਈ ਹੁਣ ਕਾਰਪੋਰੇਟ ਜਗਤ ਅੱਗੇ ਆਇਆ ਹੈ। ਕਈ ਕੰਪਨੀਆਂ ਨੇ 'ਥ੍ਰੀ ਚਾਈਲਡ ਪਾਲਿਸੀ' ਤਹਿਤ 2021 ਤੋਂ ਆਪਣੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

In The Market