LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਸੰਕਟ ਤੋਂ ਬਚਣ ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਕੋਲਾ ਪਹੁੰਚਾਉਣ ਲਈ 657 ਪੈਸੇਂਜਰ ਟ੍ਰੇਨਾਂ ਰੱਦ

29a kender1

ਨਵੀਂ ਦਿੱਲੀ- ਦੇਸ਼ ਭਰ ਵਿਚ ਗਰਮੀ ਦਾ ਕਹਿਰ ਜਾਰੀ ਹੈ, ਅਜਿਹੇ ਵਿਚ ਯੂ.ਪੀ., ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ, ਪੰਜਾਬ ਸਮੇਤ ਕਈ ਰਾਜ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਵਿਚਾਲੇ ਯੂਪੀ ਵਿੱਚ ਬਿਜਲੀ ਸਪਲਾਈ ਨੂੰ ਬਣਾਏ ਰੱਖਣ ਵਿੱਚ ਮਦਦ ਕਰਨ ਲਈ ਕੇਂਦਰ ਸਰਕਾਰ ਨੇ 657 ਯਾਤਰੀ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰੇਲ ਗੱਡੀਆਂ ਇਸ ਲਈ ਰੱਦ ਕੀਤੀਆਂ ਗਈਆਂ ਸਨ ਤਾਂ ਜੋ ਥਰਮਲ ਬਿਜਲੀ ਸਟੇਸ਼ਨਾਂ ਲਈ ਸਪਲਾਈ ਕੀਤੇ ਜਾ ਰਹੇ ਕੋਲੇ ਨਾਲ ਭਰੀਆਂ ਮਾਲ ਗੱਡੀਆਂ ਨੂੰ ਆਸਾਨਾ ਨਾਲ ਰਸਤਾ ਮਿਲ ਸੇ ਤੇ ਸਮੇਂ ਨਾਲ ਕੋਲਾ ਪਹੁੰਚ ਸਕੇ।

Also Read: ਪਟਿਆਲਾ ਹਿੰਸਾ ਕਾਰਨ ਸ਼ਿਵਸੈਨਾ ਜ਼ਿਲ੍ਹਾ ਪ੍ਰਧਾਨ ਹਰੀਸ਼ ਸਿੰਗਲਾ ਪਾਰਟੀ ਵਲੋਂ ਸਸਪੈਂਡ

ਦਿੱਲੀ, ਰਾਜਸਥਾਨ, ਮਹਾਰਾਸ਼ਟਰ ਸਣੇ ਦੇਸ਼ ਦੇ 13 ਸੂਬੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਿਆਨਕ ਗਰਮੀ ਦੇ ਕਾਰਨ ਬਿਜਲੀ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਸ ਤੋਂ ਇਲਾਵਾ ਕੋਲੇ ਦੀ ਕਮੀ ਦੇ ਕਾਰਨ ਵੀ ਕਈ ਸੂਬਿਆਂ ਵਿਚ ਬਿਜਲੀ ਸੰਕਟ ਪੈਦਾ ਹੋਇਆ ਹੈ। ਓਧਰ ਆਂਧਰਾਂ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਪੰਜਾਬ, ਝਾਰਖੰਡ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਵਿਚ ਵੀ ਬਿਜਲੀ ਕਟੌਤੀ ਦੇ ਚੱਲਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋਲਾ ਸੰਕਟ ਉੱਤੇ ਕੀ ਬੋਲੇ ਪ੍ਰਹਲਾਦ ਜੋਸ਼ੀ
ਦੇਸ਼ ਦੇ ਬਿਜਲੀ ਸੰਕਟ ਉੱਤੇ ਕੇਂਦਰੀ ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਰੂਸ ਤੋਂ ਗੈਸ ਦੀ ਸਪਲਾਈ ਠੱਪ ਹੋ ਗਈ ਹੈ। ਹਾਲਾਂਕਿ ਥਰਮਲ ਪਾਵਰ ਪਲਾਂਟ ਵਿਚ 21 ਮਿਲੀਅਨ ਟਨ ਕੋਲੇ ਦਾ ਸਟਾਕ ਹੈ। ਜੋ 10 ਦਿਨ ਦੇ ਲਈ ਕਾਫੀ ਹੈ। ਕੋਲ ਇੰਡੀਆ ਨੂੰ ਮਿਲਾ ਕੇ ਭਾਰਤ ਦੇ ਕੋਲ ਕੁੱਲ 30 ਲੱਖ ਟਨ ਦਾ ਸਟਾਕ ਹੈ। ਇਹ 70 ਤੋਂ 80 ਦਿਨ ਦਾ ਸਟਾਕ ਹੈ। ਹਾਲਾਂਕਿ ਵਰਤਮਾਨ ਹਾਲਾਤ ਸਥਿਰ ਹਨ।

ਉਨ੍ਹਾਂ ਕਿਹਾ ਕਿ ਵਰਤਮਾਨ ਵਿਚ 2.5 ਬਿਲੀਅਨ ਯੂਨਿਟ ਦੀ ਰੋਜ਼ਾਨਾ ਖਪਤ ਦੇ ਮੁਕਾਬਲੇ 3.5 ਬਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੁੰਦਾ ਹੈ। ਹਾਲਾਂਕਿ ਪਿਛਲੇ ਦਿਨੀਂ ਗਰਮੀ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਵਧੀ ਹੈ। ਸਾਡੇ ਕੋਲ 10-20 ਦਿਨਾਂ ਦਾ ਕੋਲਾ ਸਟਾਕ ਵਿਚ ਹੈ। ਹਾਲਾਂਕਿ ਉਸ ਤੋਂ ਬਾਅਦ ਵੀ ਪਾਵਰ ਪਲਾਂਟ ਬੰਦ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

Also Read: Facebook ਯੂਜ਼ ਕਰਦੇ ਹੋ ਤਾਂ ਹੋ ਜਾਓ ਸਾਵਧਾਨ! ਹੋ ਰਿਹੈ ਨਵਾਂ Fishing Scam

NTPC ਨੇ ਕਿਹਾ-ਕੋਲੇ ਦੀ ਕਮੀ ਨਹੀਂ
NTPC ਨੇ ਕਿਹਾ ਕਿ ਦਾਦਰੀ ਦੀਆਂ ਸਾਰੀਆਂ 6 ਯੂਨਿਟਾਂ ਤੇ ਉੱਚਾਹਾਰ ਦੀਆਂ 5 ਯੂਨਿਟਾਂ ਪੂਰੀ ਸਮਰਥਾ ਨਾਲ ਚੱਲ ਰਹੀਆਂ ਹਨ। ਸਾਨੂੰ ਕੋਲੇ ਦੀ ਲਗਾਤਾਰ ਸਪਲਾਈ ਮਿਲ ਰਹੀ ਹੈ। ਸਾਡੇ ਕੋਲ ਕੋਲੇ ਦਾ ਮੌਜੂਦਾ ਸਟਾਕ 1,40,000 MT ਤੇ 95,000 MT ਹੈ। ਉਨ੍ਹਾਂ ਦੱਸਿਆ ਕਿ ਦਰਾਮਦ ਕੀਤਾ ਗਿਆ ਕੋਲਾ ਵੀ ਪਾਈਪਲਾਈਨ ਵਿਚ ਹੈ।

ਬਿਜਲੀ ਸੰਕਟ ਦਾ ਕੀ ਹੈ ਕਾਰਨ?
ਭਿਆਨਕ ਗਰਮੀ ਨੂੰ ਬਿਜਲੀ ਸੰਕਟ ਦੇ ਪਿੱਛੇ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਸੂਬਿਆਂ ਵਿਚ ਕੋਲੇ ਦੀ ਕਮੀ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ ਨੇ ਦੱਸਿਆ ਕਿ ਕਈ ਸੂਬਿਆਂ ਵਿਚ ਕੋਲੇ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਰੂਸ ਯੂਕ੍ਰੇਨ ਜੰਗ ਦੇ ਚੱਲਦੇ ਕੋਲੇ ਦੀ ਦਰਾਮਦ ਉੱਤੇ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਝਾਰਖੰਡ ਵਿਚ ਕੋਲ ਕੰਪਨੀਆਂ ਨੂੰ ਬਕਾਇਆ ਪੇਮੈਂਟ ਨਾ ਦੇਣ ਕਾਰਨ ਕੋਲਾ ਸੰਕਟ ਪੈਦਾ ਹੋਇਆ ਹੈ।

In The Market