LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Facebook ਯੂਜ਼ ਕਰਦੇ ਹੋ ਤਾਂ ਹੋ ਜਾਓ ਸਾਵਧਾਨ! ਹੋ ਰਿਹੈ ਨਵਾਂ Fishing Scam

29a facebok

ਨਵੀਂ ਦਿੱਲੀ- ਫੇਸਬੁੱਕ ਬਹੁਤ ਹੀ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਹੈ। ਇਸ ਕਾਰਨ ਸਕੈਮਰਸ ਦੀ ਨਜ਼ਰ ਵੀ ਇਸ ਉੱਤੇ ਰਹਿੰਦੀ ਹੈ। ਫੇਸਬੁੱਕ ਯੂਜ਼ਰਸ ਨੂੰ ਫਿਰ ਤੋਂ ਸਾਵਧਾਨ ਹੋ ਜਾਣ ਦੀ ਲੋੜ ਹੈ। ਇਸ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਇਕ ਛੋਟੀ ਜਿਹੀ ਗਲਤੀ ਤੁਹਾਡੀ ਪਰਸਨਲ ਜਾਣਕਾਰੀ ਹੈਕਰਾਂ ਤੱਕ ਪਹੁੰਚਾ ਸਕਦੀ ਹੈ।

Also Read: ਪਟਿਆਲਾ ਘਟਨਾਕ੍ਰਮ ਉੱਤੇ ਪੰਜਾਬ CM ਦਾ ਬਿਆਨ, ਕਿਹਾ-'ਨਹੀਂ ਕਰਨ ਦਿਆਂਗੇ ਸੂਬੇ ਦੀ ਸ਼ਾਂਤੀ ਭੰਗ'

ਈਮੇਲ ਸਕਿਓਰਿਟੀ ਫਰਮ Abnormal Security ਦੇ ਸਕਿਓਰਿਟੀ ਰਿਸਰਚਰ ਨੇ ਨਵੇਂ ਈਮੇਸ-ਫਿਸ਼ਿੰਗ ਸਕੈਮ ਦੇ ਬਾਰੇ ਵਿਚ ਚੇਤਾਵਨੀ ਜਾਰੀ ਕੀਤੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਇਸ ਦਾ ਯੂਜ਼ ਫੇਸਬੁੱਕ ਯੂਜ਼ਰਸ ਦੀ ਪਰਸਨਲ ਡਿਟੇਲਸ ਨੂੰ ਚੋਰੀ ਕਰਨ ਲਈ ਕੀਤਾ ਜਾ ਰਿਹਾ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਫੇਸਬੁੱਕ ਯੂਜ਼ਰਸ ਨੂੰ ਇਕ ਈਮੇਲ ਮਿਲਦਾ ਹੈ, ਜਿਸ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਨੇ ਇਸ ਨੂੰ ਤੁਰੰਤ ਠੀਕ ਨਾ ਕੀਤਾ ਤਾਂ ਉਨ੍ਹਾਂ ਦੇ ਅਕਾਉਂਟ ਉੱਤੇ ਐਕਸ਼ਨ ਲਿਆ ਜਾਵੇਗਾ ਤੇ ਉਨ੍ਹਾਂ ਦਾ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ।

ਰਿਪੋਰਟ ਦੇ ਮੁਤਾਬਕ ਫਰਾਡੀਏ ਯੂਜ਼ਰਾਂ ਦੇ ਈਮੇਲ ਅਡਰੈੱਸ, ਪਾਸਵਰਡ, ਡੇਟ ਆਫ ਬਰਥ ਤੇ ਦੂਜੀ ਪਰਸਨਲ ਡਿਟੇਲ ਨੂੰ ਹਾਸਲ ਕਰ ਲੈਂਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਇਸ ਫਿਸ਼ਿੰਗ ਸਕੈਮ ਦੇ ਰਾਹੀਂ ਜ਼ਿਆਦਾਤਰ ਯੂਜ਼ਰਸ ਨੂੰ ਟਾਰਗੇਟ ਕਰ ਕੇ ਉਨ੍ਹਾਂ ਦੇ ਪੇਜ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਰਾਡੀਏ ਪਹਿਲਾਂ ਟਾਰਗੇਟ ਕੀਤੇ ਯੂਜ਼ਰ ਨੂੰ ਇਕ ਫਿਸ਼ਿੰਗ ਈਮੇਲ ਭੇਜਦੇ ਹਨ। ਇਸ ਵਿਚ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਮੇਲ Facebook Team ਵਲੋਂ ਭੇਜਿਆ ਗਿਆ ਹੈ। ਇਸ ਵਿਚ ਯੂਜ਼ਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਦਾ ਪੇਜ ਜਾਂ ਅਕਾਊਂਟ ਇਫ੍ਰਿੰਜਿੰਗ ਕੰਟੈਂਟ ਕਾਰਨ ਡਿਸੇਬਲ ਹੋ ਸਕਦਾ ਹੈ। ਈਮੇਲ ਵਿਚ ਇਕ ਲਿੰਕ ਵੀ ਹੁੰਦਾ ਹੈ। 

Also Read: ਪਤਨੀ ਨੇ ਨਾਲ ਚੱਲਣ ਤੋਂ ਕੀਤਾ ਇਨਕਾਰ ਤਾਂ ਸਾਲੀ ਨਾਲ ਫਰਾਰ ਹੋਇਆ ਪਤੀ

ਇਹ ਲਿੰਕ ਯੂਜ਼ਰ ਨੂੰ ਫੇਸਬੁੱਕ ਪੋਸਟ ਉੱਤੇ ਲੈ ਜਾਂਦਾ ਹੈ। ਜਿਥੋਂ ਪੋਸਟ ਤੋਂ ਦੂਜੇ ਲਿੰਗ ਉੱਤੇ ਲਿਜਾਇਆ ਜਾਂਦਾ ਹੈ। ਇਹ ਇਕ ਫ੍ਰਾਡ ਵੈੱਬਸਾਈਟ ਦਾ ਲਿੰਕ ਹੁੰਦਾ ਹੈ, ਜੋ ਦਿਖਣ ਵਿਚ ਫੇਸਬੁੱਕ ਜਿਹੀ ਲੱਗਦੀ ਹੈ। ਜਿਥੇ ਯੂਜ਼ਰਾਂ ਤੋਂ ਕੁਝ ਜ਼ਰੂਰੀ ਜਾਣਕਾਰੀ ਮੰਗੀ ਜਾਂਦੀ ਹੈ। ਜੇਕਰ ਯੂਜ਼ਰਇਸ ਵਿਚ ਜਾਣਕਾਰੀ ਦਿੰਦੇ ਹਨ ਤਾਂ ਇਹ ਡਿਟੇਲ ਸਕੈਮਰਸ ਤੱਕ ਪਹੁੰਚ ਜਾਂਦੀ ਹੈ। ਇਸ ਦਾ ਫਾਇਦਾ ਚੁੱਕ ਕੇ ਉਹ ਤੁਹਾਡੇ ਅਕਾਊਂਟ ਨੂੰ ਟਾਰਗੇਟ ਕਰ ਸਕਦੇ ਹਨ।

In The Market