LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਟਿਆਲਾ ਘਟਨਾਕ੍ਰਮ ਉੱਤੇ ਪੰਜਾਬ CM ਦਾ ਬਿਆਨ, ਕਿਹਾ-'ਨਹੀਂ ਕਰਨ ਦਿਆਂਗੇ ਸੂਬੇ ਦੀ ਸ਼ਾਂਤੀ ਭੰਗ'

29a cmmmm

ਚੰਡੀਗੜ੍ਹ- ਪਟਿਆਲਾ 'ਚ ਸ਼੍ਰੀ ਮਾਤਾ ਕਾਲੀ ਦੇਵੀ ਮੰਦਰ ਮਾਲ ਰੋਡ ਤੇ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ 'ਚ ਜ਼ਬਰਦਸਤ ਟਕਰਾਅ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਦਾ ਟਵੀਟ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਇਸ ਸਾਰੇ ਘਟਨਾਕ੍ਰਮ ਉੱਤੇ ਨਜ਼ਰ ਹੈ।

Also Read: ਪਤਨੀ ਨੇ ਨਾਲ ਚੱਲਣ ਤੋਂ ਕੀਤਾ ਇਨਕਾਰ ਤਾਂ ਸਾਲੀ ਨਾਲ ਫਰਾਰ ਹੋਇਆ ਪਤੀ

 

ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ਵਿਚ ਕਿਹਾ ਕਿ ਪਟਿਆਲਾ ਵਿੱਚ ਝੜਪਾਂ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ, ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਨੂੰ ਵੀ ਰਾਜ ਵਿਚ ਗੜਬੜ ਪੈਦਾ ਨਹੀਂ ਕਰਨ ਦੇਵਾਂਗੇ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।

Also Read: ਪੰਜਾਬ CM ਮਾਨ ਦੀ ਸੰਗਰੂਰ ਵਾਸੀਆਂ ਨੂੰ ਸੌਗਾਤ, ਜਲਦ ਮਿਲੇਗਾ ਮੈਡੀਕਲ ਕਾਲਜ

ਮਿਲੀ ਜਾਣਕਾਰੀ ਮੁਤਾਬਕ ਜਿਸ ਵਕਤ ਇਹ ਪਥਰਾਅ ਸ਼ੁਰੂ ਹੋਇਆ ਉਸ ਵਕਤ ਪੁਲਿਸ ਦੀ ਨਫ਼ਰੀ ਘੱਟ ਸੀ। ਪਥਰਾਅ ਕਾਰਨ ਆਲੇ-ਦੁਆਲੇ ਖੜ੍ਹੇ ਹੋਏ ਲੋਕਾਂ ਦੇ ਵਿਚ ਇਕਦਮ ਭਗਦੜ ਮਚੀ, ਜਿਸ ਤੋਂ ਬਾਅਦ ਆਮ ਲੋਕ ਵੀ ਆਪਣੀਆਂ ਜਾਨਾਂ ਬਚਾ ਕੇ ਭੱਜਦੇ ਨਜ਼ਰ ਆਏ। ਪਥਰਾਅ ਕਰਨ ਦੇ ਨਾਲ-ਨਾਲ ਦੋਵੇਂ ਜਥੇਬੰਦੀਆਂ ਦੇ ਲੋਕ ਹੱਥਾਂ 'ਚ ਕਿਰਪਾਨਾਂ ਤੇ ਤੇਜ਼ਧਾਰ ਹਥਿਆਰ ਲਹਿਰਾਉਂਦੇ ਨਜ਼ਰ ਆਏ। ਘਟਨਾ ਤੋਂ ਬਾਅਦ ਪੁਲਿਸ ਨੇ ਸਖਤੀ ਦਿਖਾਈ ਤੇ ਹਾਲਾਤ ਉੱਤੇ ਕਾਬੂ ਕਰ ਲਿਆ ਹੈ।

In The Market