ਪਤਨੀ ਨੇ ਨਾਲ ਚੱਲਣ ਤੋਂ ਕੀਤਾ ਇਨਕਾਰ ਤਾਂ ਸਾਲੀ ਨਾਲ ਫਰਾਰ ਹੋਇਆ ਪਤੀ

ਲਖਨਊ- ਬਿਹਾਰ ਦੇ ਛਪਰਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਜ਼ਿਲ੍ਹੇ ਦੇ ਗੜਖਾ ਦੇ ਪਿੰਡ ਕਡਾਣਾ ‘ਚ ਇਕ ਵਿਅਕਤੀ ਜਦੋਂ…

ਲਖਨਊ- ਬਿਹਾਰ ਦੇ ਛਪਰਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਜ਼ਿਲ੍ਹੇ ਦੇ ਗੜਖਾ ਦੇ ਪਿੰਡ ਕਡਾਣਾ ‘ਚ ਇਕ ਵਿਅਕਤੀ ਜਦੋਂ ਆਪਣੀ ਪਤਨੀ ਨੂੰ ਸਹੁਰੇ ਘਰ ਲੈਣ ਆਇਆ ਤਾਂ ਸਹੁਰਾ ਪਰਿਵਾਰ ਨੇ ਉਸ ਨੂੰ ਨਾਲ ਨਹੀਂ ਭੇਜਿਆ। ਇਸ ਤੋਂ ਬਾਅਦ ਉਸ ਨੇ ਆਪਣੀ ਨਾਬਾਲਗ ਸਾਲੀ ਨੂੰ ਪਿਆਰ ਦੇ ਜਾਲ ਵਿਚ ਫਸਾ ਲਿਆ ਅਤੇ ਉਸ ਨੂੰ ਲੈ ਕੇ ਫਰਾਰ ਹੋ ਗਿਆ। ਨਾਬਾਲਗ ਦੇ ਪਿਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਇਸ ਤੋਂ ਬਾਅਦ ਮਾਮਲਾ ਮਹਿਲਾ ਹੈਲਪਲਾਈਨ ਤੱਕ ਪਹੁੰਚਿਆ।

Also Read: ਪੰਜਾਬ CM ਮਾਨ ਦੀ ਸੰਗਰੂਰ ਵਾਸੀਆਂ ਨੂੰ ਸੌਗਾਤ, ਜਲਦ ਮਿਲੇਗਾ ਮੈਡੀਕਲ ਕਾਲਜ

ਜਾਣਕਾਰੀ ਮੁਤਾਬਕ ਨਾਬਾਲਗ ਨੇ ਮਹਿਲਾ ਹੈਲਪਲਾਈਨ ‘ਚ ਪਰਿਵਾਰਕ ਮੈਂਬਰਾਂ ‘ਤੇ ਦੋਸ਼ ਲਗਾਇਆ ਕਿ ਪਰਿਵਾਰ ਮੈਂਬਰ ਉਸ ਦਾ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦੇ ਹਨ। ਇਸ ਦੌਰਾਨ ਪੁਲਿਸ ਨੇ ਨਾਬਾਲਗ ਨੂੰ ਲਿਜਾਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਇਸ ਮਾਮਲੇ ਵਿੱਚ ਜੀਜਾ-ਸਾਲੀ ਦੇ ਇਸ ਮਾਮਲਵੇ ਵਿਚ ਤੇਰਸ ਰਾਮ ਵਾਸੀ ਗਰਖਾ ਥਾਣਾ ਖੇਤਰ ਦੇ ਪਿੰਡ ਕਡਾਨਾ ਮੁਹੰਮਦਪੁਰ ਨੇ 6 ਅਪ੍ਰੈਲ ਨੂੰ ਸ਼ਿਕਾਇਤ ਦਰਜ ਕਰਵਾਈ ਸੀ।

Also Read: ਪਟਿਆਲਾ ਦੇ ਕਾਲੀ ਦੇਵੀ ਮੰਦਰ ਨੇੜੇ ਦੋ ਭਾਈਚਾਰਿਆਂ ਵਿਚਾਲੇ ਜ਼ਬਰਦਸਤ ਟਕਰਾਅ (ਵੀਡੀਓ)

ਇਹ ਸ਼ਿਕਾਇਤ ਦਰਿਆਪੁਰ ਥਾਣਾ ਖੇਤਰ ਦੇ ਪਿੰਡ ਅਕਬਰਪੁਰ ਸ਼ੀਤਲਪੁਰ ਵਾਸੀ ਕ੍ਰਿਸ਼ਨ ਰਾਮ ਦੇ ਖਿਲਾਫ ਸੀ। ਇਸ ਵਿੱਚ ਤੇਰਸ ਰਾਮ ਨੇ ਆਪਣੀ ਧੀ ਨੂੰ ਅਗਵਾ ਕਰਨ ਦਾ ਕੇਸ ਦਰਜ ਕਰਵਾਇਆ ਸੀ। ਤੇਰਸ ਰਾਮ ਨੇ ਦੋਸ਼ ਲਾਇਆ ਕਿ ਉਸ ਦਾ ਜਵਾਈ ਕ੍ਰਿਸ਼ਨ ਰਾਮ ਉਸ ਦੀ ਛੋਟੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਸ਼ਿਕਾਇਤ ਤੋਂ ਬਾਅਦ ਨਾਬਾਲਗ ਮਹਿਲਾ ਹੈਲਪਲਾਈਨ ‘ਤੇ ਪਹੁੰਚੀ ਅਤੇ ਆਪਣੇ ਪਿਤਾ ‘ਤੇ ਬੱਚੀ ਦਾ ਜ਼ਬਰਦਸਤੀ ਵਿਆਹ ਕਰਵਾਉਣ ਦਾ ਦੋਸ਼ ਲਗਾਇਆ।

Also Read: ਭਿਆਨਕ ਗਰਮੀ ‘ਚ ਕੋਲੇ ਦੀ ਕਮੀ ਨੇ ਵਧਾਇਆ ਬਿਜਲੀ ਸੰਕਟ, ਕਾਂਗਰਸ ਦੇ ਮੋਦੀ ਸਰਕਾਰ ‘ਤੇ ਨਿਸ਼ਾਨੇ

12 ਸਾਲ ਪਹਿਲਾਂ ਹੋਇਆ ਸੀ ਵਿਆਹ
ਦੱਸ ਦੇਈਏ ਕਿ ਕ੍ਰਿਸ਼ਨ ਰਾਮ ਦਾ ਵਿਆਹ ਕਰੀਬ 12 ਸਾਲ ਪਹਿਲਾਂ ਤੇਰਸ ਰਾਮ ਦੀ ਬੇਟੀ ਸੀਕਾਂਤੀ ਦੇਵੀ ਨਾਲ ਹੋਇਆ ਸੀ। ਕ੍ਰਿਸ਼ਨ ਰਾਮ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਪਤੀ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਪਤਨੀ ਆਪਣੇ ਪੇਕੇ ਘਰ ਚਲੀ ਗਈ। ਜਦੋਂ ਕ੍ਰਿਸ਼ਨ ਰਾਮ ਉਸ ਨੂੰ ਲੈਣ ਗਿਆ ਤਾਂ ਸਹੁਰੇ ਵਾਲਿਆਂ ਨੇ ਉਸ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕ੍ਰਿਸ਼ਨ ਰਾਮ ਆਪਣੀ ਸਾਲੀ ਨਾਲ ਭੱਜ ਗਿਆ। ਹਾਲਾਂਕਿ ਸਾਲੀ ਦਾ ਕਹਿਣਾ ਹੈ ਕਿ ਉਹ ਬਾਲ ਵਿਆਹ ਤੋਂ ਬਚਣ ਲਈ ਜੀਜੇ ਨਾਲ ਗਈ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਗੁੰਝਲਦਾਰ ਹੈ, ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

Leave a Reply

Your email address will not be published. Required fields are marked *