LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚਾਰ ਸਾਲ ਬੱਚੀ ਦੀ ਛਾਤੀ 'ਚ ਫਸਿਆ ਰਿਹਾ ਸਿੱਕਾ! ਅਚਾਨਕ ਸਿਹਤ ਵਿਗੜਨ 'ਤੇ ਲੱਗਿਆ ਪਤਾ

30a bachi

ਪਟਨਾ- ਬਿਹਾਰ ਦੇ ਬੇਤੀਆ ਵਿਚ ਸਾਲਾਂ ਪਹਿਲਾਂ ਇਕ ਬੱਚੀ ਨੇ ਖੇਡ-ਖੇਡ ਵਿਚ ਸਿੱਕਾ ਨਿਗਲ ਲਿਆ ਸੀ। ਉਸ ਵੇਲੇ ਤਾਂ ਉਸ ਨੂੰ ਕੁਝ ਨਹੀਂ ਹੋਇਆ ਪਰ ਘਟਨਾ ਦੇ ਚਾਰ ਸਾਲ ਬਾਅਦ ਉਸ ਦੀ ਤਬੀਅਤ ਵਿਗੜ ਗਈ ਤੇ ਡਾਕਟਰ ਤੋਂ ਜਾਂਚ ਕਰਵਾਉਣ ਉੱਤੇ ਪਤਾ ਲੱਗਿਆ ਕਿ ਬੱਚੀ ਦੀ ਛਾਤੀ ਵਿਚ ਸਿੱਕਾ ਫਸਿਆ ਹੋਇਆ ਹੈ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ। ਆਪ੍ਰੇਸ਼ਨ ਦੇ ਬਾਅਦ ਬੱਚੀ ਦੀ ਛਾਤੀ ਵਿਚੋਂ ਸਿੱਕਾ ਕੱਢ ਕੇ ਉਸ ਦੀ ਜਾਨ ਬਚਾਈ ਗਈ।

Also Read: ਬ੍ਰਿਟਿਸ਼ ਇੰਡੀਅਨ ਗਾਇਕ Taz ਦਾ 54 ਸਾਲ ਦੀ ਉਮਰ 'ਚ ਦੇਹਾਂਤ, 2 ਸਾਲ ਤੋਂ ਸਨ ਬਿਮਾਰ


ਦਰਅਸਲ ਨਰਕਟਿਆਗੰਜ ਦੇ ਨੋਨਿਆ ਟੋਲੀ ਪਿੰਡ ਵਿਚ ਰਹਿਣ ਵਾਲੀ ਇਕ 8 ਸਾਲ ਦੀ ਬੱਚੀ ਸੁਸ਼ਮਾ ਨੇ ਖੇਡ-ਖੇਡ ਵਿਚ ਗਲਤੀ ਨਾਲ ਸਿੱਕਾ ਨਿਗਲ ਲਿਆ ਸੀ ਜੋ ਕਿ ਉਸ ਦੇ ਸੀਨੇ ਵਿਚ ਜਾ ਕੇ ਫਸ ਗਿਆ। ਹਾਲਾਂਕਿ ਬੱਚੀ ਨੂੰ ਉਸ ਵੇਲੇ ਕੁਝ ਨਹੀਂ ਹੋਇਆ। ਪਰਿਵਾਰ ਵਾਲਿਆਂ ਨੂੰ ਲੱਗਿਆ ਕਿ ਸ਼ਾਇਦ ਸਿੱਕਾ ਨਿਕਲ ਗਿਆ ਹੈ ਪਰ ਮਾਸੂਮ ਦੇ ਬੀਮਾਰ ਹੋਣ ਉੱਤੇ ਪਰਿਵਾਰ ਵਾਲਿਆਂ ਨੇ ਜਦੋਂ ਉਸ ਨੂੰ ਡਾਕਟਰ ਨੂੰ ਦਿਖਾਇਆ ਤਾਂ ਬੀਮਾਰੀ ਨੂੰ ਸਮਝਣ ਦੇ ਲਈ ਬੱਚੀ ਦਾ ਐਕਸ-ਰੇ ਕਰਵਾਇਆ ਗਿਆ। ਐਕਸ-ਰੇਅ ਵਿਚ ਸਾਹਮਣੇ ਆਇਆ ਕਿ ਬੱਚੀ ਦੀ ਛਾਤੀ ਵਿਚ ਸਿੱਕਾ ਅਜੇ ਵੀ ਫਸਿਆ ਹੋਇਆ ਹੈ। ਇਸ ਤੋਂ ਬਾਅਦ ਡਾਕਟਰ ਨੇ ਪੀੜਤ ਬੱਚੀ ਨੂੰ ਬਚਾਉਣ ਲਈ ਆਪ੍ਰੇਸ਼ਨ ਜ਼ਰੂਰੀ ਦੱਸਿਆ।

ਹਾਲਾਂਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਬੱਚੀ ਦੇ ਇਲਾਕ ਲਈ ਇਧਰ-ਓਧਰ ਭਟਕਦੇ ਰਹੇ। ਬਾਅਦ ਵਿਚ ਪਰਿਵਾਰ ਵਾਲਿਆਂ ਨੇ 17 ਹਜ਼ਾਰ ਰੁਪਏ ਕਰਜ਼ਾ ਲੈ ਕੇ ਆਪਣੀ ਬੇਟੀ ਦਾ ਆਪ੍ਰੇਸ਼ਨ ਕਰਵਾਇਆ, ਜਿਸ ਵਿਚ ਡਾਕਟਰਾਂ ਨੇ ਮਾਸੂਮ ਦੀ ਛਾਤੀ ਵਿਚ ਫਸੇ ਸਿੱਕੇ ਨੂੰ ਬਾਹਰ ਕੱਢ ਦਿੱਤਾ। ਰਿਪੋਰਟ ਮੁਤਾਬਕ ਬੱਚੀ ਦੀ ਛਾਤੀ ਵਿਚ 2 ਰੁਪਏ ਦਾ ਸਿੱਕਾ ਫਸਿਆ ਸੀ।

Also Read: ਪਟਿਆਲਾ ਹਿੰਸਾ: ਜ਼ਿਲ੍ਹਾ ਫਤਹਿਗੜ੍ਹ ਸਾਹਿਬ 'ਚ ਧਾਰਾ 144 ਲਾਗੂ ਕਰਨ ਦੀ ਸਿਫਾਰਸ਼

ਇਸ ਨੂੰ ਲੈ ਕੇ ਉਸ ਬੱਚੀ ਦੇ ਪਿਤਾ ਰਾਜਕੁਮਾਰ ਸਾਹ ਨੇ ਦੱਸਿਆ ਕਿ ਲੜਕੀ ਦੀ ਛਾਤੀ ਵਿਚ ਚਾਰ ਸਾਲ ਪਹਿਲਾਂ ਸਿੱਕਾ ਫਸ ਗਿਆ ਸੀ। ਜਦੋਂ ਅਸੀਂ ਡਾਕਟਰ ਨਾਲ ਮਿਲੇ ਤਾਂ ਸਿੱਕਾ ਛਾਤੀ ਵਿਚ ਫਸੇ ਹੋਣ ਦੀ ਗੱਲ ਪਤਾ ਲੱਗੀ। ਬੇਤੀਆ ਲਿਆ ਕੇ ਉਸ ਦੀ ਆਪ੍ਰੇਸ਼ਨ ਕਰਕੇ ਸਿੱਕਾ ਬਾਹਰ ਕੱਢਿਆ ਗਿਆ। ਇਸ ਆਪ੍ਰੇਸ਼ਨ ਵਿਚ 17 ਹਜ਼ਾਰ ਰੁਪਏ ਦਾ ਖਰਚਾ ਆਇਆ, ਜਿਸ ਦੇ ਲਈ ਉਨ੍ਹਾਂ ਨੂੰ ਕਰਜ਼ਾ ਲੈਣਾ ਪਿਆ।

In The Market