ਬ੍ਰਿਟਿਸ਼ ਇੰਡੀਅਨ ਗਾਇਕ Taz ਦਾ 54 ਸਾਲ ਦੀ ਉਮਰ ‘ਚ ਦੇਹਾਂਤ, 2 ਸਾਲ ਤੋਂ ਸਨ ਬਿਮਾਰ

ਲੰਡਨ- ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਲੰਡਨ ਦੇ ਮਸ਼ਹੂਰ ਭਾਰਤੀ ਗਾਇਕ ਤਰਸੇਮ ਸਿੰਘ ਸੈਣੀ (Taz) ਦਾ ਦੇਹਾਂਤ ਹੋ ਗਿਆ ਹੈ।…

ਲੰਡਨ- ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਲੰਡਨ ਦੇ ਮਸ਼ਹੂਰ ਭਾਰਤੀ ਗਾਇਕ ਤਰਸੇਮ ਸਿੰਘ ਸੈਣੀ (Taz) ਦਾ ਦੇਹਾਂਤ ਹੋ ਗਿਆ ਹੈ। ਉਹ ਸਟੀਰੀਓ ਨੇਸ਼ਨ ਵਜੋਂ ਜਾਣੇ ਜਾਂਦੇ ਸਨ। ਸੂਤਰਾਂ ਦੀ ਮੰਨੀਏ ਤਾਂ ਗਾਇਕ ਦੀ ਮੌਤ 29 ਅਪ੍ਰੈਲ 2022 ਨੂੰ ਲੰਡਨ ‘ਚ ਹੋਈ ਸੀ। ਉਹ ਹਰਨੀਆ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹ ਪਿਛਲੇ 2 ਸਾਲਾਂ ਤੋਂ ਬਿਮਾਰ ਸਨ ਅਤੇ ਕੋਮਾ ਵਿੱਚ ਚਲੇ ਗਏ ਸਨ। ਕੋਮਾ ਵਿੱਚ ਜਾਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਹੋਰ ਵੀ ਵਿਗੜ ਗਈ ਸੀ। ਗਾਇਕ 54 ਸਾਲਾਂ ਦੇ ਸਨ।

Also Read: ਪਟਿਆਲਾ ਹਿੰਸਾ: ਜ਼ਿਲ੍ਹਾ ਫਤਹਿਗੜ੍ਹ ਸਾਹਿਬ ‘ਚ ਧਾਰਾ 144 ਲਾਗੂ ਕਰਨ ਦੀ ਸਿਫਾਰਸ਼

ਬਹੁਤ ਛੋਟੀ ਉਮਰ ਵਿੱਚ ਸ਼ੁਰੂ ਕੀਤਾ ਕੈਰੀਅਰ
ਗਾਇਕ ਨੂੰ ਤਾਜ਼ ਵਜੋਂ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 80 ਦੇ ਦਹਾਕੇ ਵਿੱਚ ਕਰਾਸ ਕਲਚਰਲ ਏਸ਼ੀਅਨ ਸੰਗੀਤ ਨਾਲ ਆਪਣਾ ਗਾਇਕੀ ਕਰੀਅਰ ਸ਼ੁਰੂ ਕੀਤਾ। ਉਸ ਸਮੇਂ ਦੌਰਾਨ ਗਾਇਕ ਦੇ ‘ਨਚਾਂਗੇ ਸਾਰੀ ਰਾਤ’,  ‘ਗੱਲਾਂ ਗੋਰੀਆਂ’ ਤੇ ‘ਪਿਆਰ ਹੋ ਗਿਆ’ ਵਰਗੇ ਗੀਤ ਪ੍ਰਸਿੱਧ ਹੋਏ। ਉਨ੍ਹਾਂ ਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਹੀ ਪ੍ਰਸ਼ੰਸਕਾਂ ਤੋਂ ਚੰਗਾ ਹੁੰਗਾਰਾ ਮਿਲਿਆ ਅਤੇ ਸੰਗੀਤ ਦੀ ਦੁਨੀਆ ‘ਚ ਆਪਣਾ ਨਾਂ ਰੌਸ਼ਨ ਕਰਨ ਲੱਗੇ।

Also Read: ਐਲੋਨ ਮਸਕ ਲਈ ਟਵੀਟ ਕਰ ਬੁਰੇ ਫਸੇ ਸ਼ੁਭਮਨ ਗਿੱਲ, ਟ੍ਰੋਲਰਸ ਨੇ ਲਾ ਦਿੱਤੀ ਕਲਾਸ

Leave a Reply

Your email address will not be published. Required fields are marked *