ਨਵੀਂ ਦਿੱਲੀ : ਮਈ ਦੇ ਪਹਿਲੇ ਦਿਨ ਆਮ ਜਨਤਾ ਨੂੰ ਇੱਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਾ ਹੈ। ਤੇਲ ਕੰਪਨੀਆਂ ਨੇ ਐਲਪੀਜੀ ਗੈਸ ਦੀ ਕੀਮਤ ਵਿੱਚ 102.50 ਰੁਪਏ ਦਾ ਵਾਧਾ ਕੀਤਾ ਹੈ। ਇਹ ਕੀਮਤਾਂ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ‘ਤੇ ਵਧਾਈਆਂ ਗਈਆਂ ਹਨ। ਕੀਮਤ ਵਧਣ ਤੋਂ ਬਾਅਦ ਹੁਣ ਇਸ ਸਿਲੰਡਰ ਦੀ ਕੀਮਤ 2355.50 ਰੁਪਏ ਹੋ ਗਈ ਹੈ, ਜੋ ਪਹਿਲਾਂ 2253 ਰੁਪਏ ਸੀ।
ਇਸ ਦੇ ਨਾਲ ਹੀ 5 ਕਿਲੋਗ੍ਰਾਮ ਵਾਲੇ LPG ਸਿਲੰਡਰ ਦੀ ਕੀਮਤ ਫਿਲਹਾਲ 655 ਰੁਪਏ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਹਿਲੀ ਅਪ੍ਰੈਲ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 250 ਰੁਪਏ ਦਾ ਵਾਧਾ ਕੀਤਾ ਗਿਆ ਸੀ। ਦਰਅਸਲ, ਜ਼ਿਆਦਾਤਰ ਵਪਾਰਕ ਸਿਲੰਡਰਾਂ ਦੀ ਵਰਤੋਂ ਰੈਸਟੋਰੈਂਟਾਂ ‘ਤੇ ਕੀਤੀ ਜਾਂਦੀ ਹੈ। 102.50 ਰੁਪਏ ਦਾ ਵਾਧਾ ਸਪੱਸ਼ਟ ਤੌਰ ‘ਤੇ ਉਸਦਾ ਮਹੀਨਾਵਾਰ ਬਜਟ ਵਿਗਾੜ ਦੇਵੇਗਾ। ਇਸ ਦੇ ਨਾਲ ਹੀ ਆਉਣ ਵਾਲੇ ਮਹੀਨਿਆਂ ‘ਚ ਵਿਆਹਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ‘ਚ ਇਨ੍ਹਾਂ ਸਿਲੰਡਰਾਂ ਦੀ ਖਾਸ ਜ਼ਰੂਰਤ ਹੈ। ਜਿਸ ਕਾਰਨ ਕੇਟਰਿੰਗ ਸਰਵਿਸ ਵਾਲੇ ਲੋਕ ਆਪਣੀਆਂ ਕੀਮਤਾਂ ਵੀ ਵਧਾ ਸਕਦੇ ਹਨ।
ਆਓ ਦੇਖਦੇ ਹਾਂ ਕਿ ਕੀਮਤ ਵਧਣ ਤੋਂ ਬਾਅਦ ਚਾਰ ਮਹਾਨਗਰਾਂ ‘ਚ ਵਪਾਰਕ LPG ਸਿਲੰਡਰ ਦੀ ਕੀਮਤ ਕਿੰਨੀ ਹੈ :-
ਦਿੱਲੀ ਵਿੱਚ ਇਸ ਦੀ ਕੀਮਤ 2355.50 ਹੋ ਗਈ ਹੈ।
ਕੋਲਕਾਤਾ ‘ਚ ਇਸ ਦੀ ਕੀਮਤ 2455 ਹੋ ਗਈ ਹੈ।
ਹੁਣ ਮੁੰਬਈ ‘ਚ 2307 ਰੁਪਏ ਦਾ ਸਿਲੰਡਰ ਮਿਲੇਗਾ।
ਚੇਨਈ ‘ਚ ਇਸ ਦੀ ਕੀਮਤ 2508 ਰੁਪਏ ਹੋ ਗਈ ਹੈ।



