LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

60 ਸਾਲ ਪਹਿਲਾਂ ਹੋਈ ਸੀ ਅਦਾਕਾਰਾ ਦੀ ਮੌਤ, ਹੁਣ 1500 ਕਰੋੜ 'ਚ ਇਕ 'ਫੋਟੋ'

10m marlyn

ਨਵੀਂ ਦਿੱਲੀ- ਮਸ਼ਹੂਰ ਮਰਹੂਮ ਅਭਿਨੇਤਰੀ ਮਰਲਿਨ ਮੁਨਰੋ ਦੀ ਇੱਕ ਤਸਵੀਰ 1500 ਕਰੋੜ ਰੁਪਏ ਵਿੱਚ ਵਿਕ ਗਈ ਹੈ। ਸਾਲ 1964 ਵਿੱਚ ਬਣੀ ਉਨ੍ਹਾਂ ਦੀ ਇਹ ਪੇਂਟਿੰਗ ਨਿਲਾਮੀ ਵਿੱਚ ਲੱਗੀ ਹੋਈ ਸੀ। ਇਹ ਨਿਲਾਮੀ ਕ੍ਰਿਸਟੀਜ਼ ਦੁਆਰਾ ਆਯੋਜਿਤ ਕੀਤੀ ਗਈ ਸੀ। ਜਿੱਥੇ ਇੱਕ ਵਿਅਕਤੀ ਨੇ ਇਸਨੂੰ ਖਰੀਦਿਆ ਸੀ। ਇਹ ਕਿਸੇ ਦੁਆਰਾ ਖਰੀਦੀ ਗਈ ਸਭ ਤੋਂ ਮਹਿੰਗੀ ਅਮਰੀਕੀ ਕਲਾ ਹੈ। ਹਾਲਾਂਕਿ, ਮਰਲਿਨ ਦਾ ਪੋਰਟਰੇਟ ਕਿਸ ਨੇ ਖਰੀਦਿਆ ਹੈ, ਇਸ ਬਾਰੇ ਜਾਣਕਾਰੀ ਅਜੇ ਉਪਲਬਧ ਨਹੀਂ ਹੈ।

Also Read: ਜਲਾਲਾਬਾਦ 'ਚ ਵਾਪਰਿਆ ਬੱਸ ਹਾਦਸਾ, 4 ਦੀ ਮੌਤ ਤੇ ਕਈ ਜ਼ਖਮੀ

ਗੈਗੋਸੀਅਨ ਗੈਲਰੀ ਦੇ ਮੁੱਖ ਸੰਚਾਲਨ ਅਧਿਕਾਰੀ ਅਤੇ ਚੋਟੀ ਦੇ ਡੀਲਰ ਐਂਡਰਿਊ ਫੈਬਰਿਕੈਂਟ ਨੇ ਸੀਐਨਬੀਸੀ ਨੂੰ ਦੱਸਿਆ, "ਇਹ ਦਰਸਾਉਂਦਾ ਹੈ ਕਿ ਗੁਣਵੱਤਾ ਅਤੇ ਸਕਾਰਸਿਟੀ ਹਮੇਸ਼ਾ ਮਾਰਕੀਟ ਨੂੰ ਅੱਗੇ ਵਧਾਉਂਦੀ ਹੈ। ਇਸ ਸੌਦੇ ਨਾਲ ਲੋਕਾਂ ਦੀ ਸੋਚ ਨੂੰ ਮਨੋਵਿਗਿਆਨਕ ਧੱਕਾ ਮਿਲੇਗਾ।

ਮਰਲਿਨ ਦੀ ਪੇਂਟਿੰਗ ਬਾਰੇ ਕੀ ਖਾਸ ਹੈ?
ਮਰਲਿਨ ਮੋਨਰੋ ਦੇ ਇਸ ਪੋਰਟਰੇਟ ਨੂੰ 'ਸ਼ਾਟ ਸੇਜ ਬਲੂ ਮਰਲਿਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪੇਂਟਿੰਗ ਐਂਡੀ ਵਾਰਹੋਲ ਨੇ ਸਾਲ 1964 ਵਿੱਚ ਬਣਾਈ ਸੀ। ਉਸਨੇ ਵੱਖ-ਵੱਖ ਰੰਗ ਸਕੀਮ ਦੇ ਪੰਜ ਵਰਜਨ ਪੇਂਟ ਕੀਤੇ। ਇਹ ਮਰਲਿਨ ਮੋਨਰੋ ਦੀ ਮੌਤ ਤੋਂ ਦੋ ਸਾਲ ਬਾਅਦ ਬਣਾਇਆ ਗਿਆ ਸੀ। ਮਰਲਿਨ ਦਾ ਪੋਰਟਰੇਟ ਇੱਕ ਸ਼ਾਨਦਾਰ ਕਲਰ ਕਾਂਬੀਨੇਸ਼ਨ ਤੇ ਦਿਲਚਸਪ ਐਕਸਪ੍ਰੈਸ਼ਨ ਦਿਖਦਾ ਹੈ। ਇਹ ਪੇਂਟਿੰਗ ਵਾਰਹੋਲ ਦੇ ਸਭ ਤੋਂ ਫੇਮਸ ਆਰਟਵਰਕ ਵਿਚੋਂ ਇਕ ਹੈ। ਮਰਲਿਨ ਦਾ ਇਕ ਪੋਟਰੇਟ ਫਿਲਮ 'Niagara' ਦੇ ਉਨ੍ਹਾਂ ਦੇ ਪੋਸਟਰ ਉੱਤੇ ਆਧਾਰਿਤ ਹੈ।

Also Read: ਬ੍ਰਿਟੇਨ 'ਚ ਮਹਾਤਮਾ ਗਾਂਧੀ ਨਾਲ ਜੁੜੀਆਂ ਚੀਜ਼ਾਂ ਦੀ ਹੋਵੇਗੀ ਨਿਲਾਮੀ, ਇਕੱਠੇ ਕੀਤੇ ਜਾਣਗੇ 5 ਕਰੋੜ ਰੁਪਏ

ਹੁਣ ਤੱਕ ਕਿਸ ਦੇ ਕੋਲ ਸੀ ਪੇਂਟਿੰਗ?
ਮਰਲਿਨ ਮੁਨਰੋ ਦੀ ਇਹ ਪੇਟਿੰਗ ਸਵਿਜ਼ ਆਰਟ ਡੀਲਰ ਫੈਮਲੀ The Ammanns ਨੇ ਵੇਚੀ ਹੈ। ਸਾਲ 1980 ਤੋਂ ਇਹ ਉਨ੍ਹਾਂ ਦੇ ਕੋਲ ਹੀ ਸੀ। ਇਸ ਪੋਟਰੇਟ ਨੂੰ ਵੇਚਣ ਤੋਂ ਮਿਲੇ ਪੈਸੇ ਚੈਰਿਟੀ ਵਿਚ ਜਾਣਗੇ। ਜ਼ਿਊਰਿਕ ਥਾਮਸ ਤੇ ਡੋਰਿਸ ਅਮਾਨਨ ਫਾਊਂਡੇਸ਼ਨ ਨੇ ਦੱਸਿਆ ਕਿ ਇਹ ਫੰਡ ਦੁਨੀਆ ਭਰ ਦੇ ਬੱਚਿਆਂ ਦੀ ਸਿਹਤ ਤੇ ਪੜਾਈ ਪ੍ਰੋਗਰਾਮ ਨੂੰ ਸਪੋਰਟ ਕਰਨ ਲਈ ਖਰਚਿਆ ਜਾਵੇਗਾ। ਮਰਲਿਨ ਦਾ ਪੋਟਰੇਟ ਕਿਸੇ ਆਕਸ਼ਨ ਵਿਚ ਵਿਕਿਆ ਸਭ ਤੋਂ ਮਹਿੰਗਾ ਅਮਰੀਕੀ ਆਰਟਵਰਕ ਤਾਂ ਹੈ ਹੀ, ਇਸ ਤੋਂ ਇਲਾਵਾ ਇਹ ਦੁਨੀਆ ਦਾ ਦੂਜਾ ਸਭ ਤੋਂ ਮਹਿੰਗਾ ਆਰਟਵਰਕ ਹੈ, ਜਿਸ ਨੂੰ ਆਕਸ਼ਨ ਵਿਚ ਖਰੀਦਿਆ ਗਿਆ ਹੈ।

Also Read: ਮੋਹਾਲੀ ਬਲਾਸਟ: ਡੀਜੀਪੀ ਭਾਵਰਾ ਨੇ ਕਿਹਾ- ਮਾਮਲੇ ਦੀ ਜਾਂਚ ਜਾਰੀ, ਜਲਦ ਫੜੇ ਜਾਣਗੇ ਦੋਸ਼ੀ 

ਸਭ ਤੋਂ ਮਹਿੰਗਾ ਆਰਟਵਰਕ ਲਿਓਨਾਰਦੋ ਦਾ ਵਿੰਚੀ ਦੀ 'Salvator Mundi' ਹੈ। ਸਾਲ 2017 ਵਿਚ ਇਕ ਤਕਰੀਬਨ 3500 ਕਰੋੜ ਰੁਪਏ ਵਿਚ ਵਿਕਿਆ ਸੀ। ਉਥੇ ਹੀ ਤੀਜੇ ਨੰਬਰ ਉੱਤੇ ਪਿਕਾਸੋ ਦੀ 'Les Femmes d'Alger' ਹੈ, ਜੋ ਸਾਲ 2017 ਵਿਚ ਤਕਰੀਬਨ 1400 ਕਰੋੜ ਰੁਪਏ ਵਿਚ ਵਿਕੀ ਸੀ।

ਕੌਣ ਹੈ ਮਰਲਿਨ ਮੁਨਰੋ?
ਮਰਲਿਨ ਮੁਨਰੋ ਹਾਲੀਵੁੱਡ ਦੀ ਅਦਾਕਾਰਾ ਸੀ। ਉਨ੍ਹਾਂ ਨੂੰ ਲੀਜੈਂਡ ਕੈਟੇਗਰੀ ਵਿਚ ਰੱਖਿਆ ਜਾਂਦਾ ਹੈ। ਉਹ ਆਪਣੀ ਸਦਾਬਹਾਰ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੇ ਗਲੈਮਰ ਦੇ ਬਹੁਤ ਚਰਚੇ ਰਹੇ ਹਨ। ਹਾਲਾਂਕਿ 36 ਸਾਲ ਦੀ ਉਮਰ ਵਿਚ August 5, 1962 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।

In The Market