LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਹਾਲੀ ਬਲਾਸਟ: ਡੀਜੀਪੀ ਭਾਵਰਾ ਨੇ ਕਿਹਾ- ਮਾਮਲੇ ਦੀ ਜਾਂਚ ਜਾਰੀ, ਜਲਦ ਫੜੇ ਜਾਣਗੇ ਦੋਸ਼ੀ 

10m bhawra

ਚੰਡੀਗੜ੍ਹ- ਮੋਹਾਲੀ 'ਚ ਇੰਟੈਲੀਜੈਂਸ ਦਫਤਰ 'ਤੇ ਰਾਕੇਟ ਪ੍ਰੋਪੇਲਡ ਗ੍ਰਨੇਡ ਹਮਲੇ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਅਜੇ ਦੋ ਦਿਨ ਪਹਿਲਾਂ ਹੀ ਸੁਰੱਖਿਆ ਏਜੰਸੀਆਂ ਨੇ ਵੱਡੀ ਮਾਤਰਾ ਵਿਚ ਧਮਾਕਾਖੇਜ਼ ਸਮੱਗਰੀ ਫੜੇ ਜਾਣ ਤੋਂ ਬਾਅਦ ਵੀ ਅਲਰਟ ਜਾਰੀ ਕਰ ਦਿੱਤਾ ਸੀ, ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਵਾਰ ਹਮਲਾ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਦਫ਼ਤਰ 'ਤੇ ਹੋਵੇਗਾ।

Also Read: 'ਮੇਰੇ ਪਤੀ Fire ਹਨ', ਬੁਮਰਾਹ ਦੇ ਕਮਾਲ 'ਤੇ ਪਤਨੀ ਸੰਜਨਾ ਦਾ ਰਿਐਕਸ਼ਨ ਵਾਇਰਲ

ਮੋਹਾਲੀ 'ਚ ਇੰਟੈਲੀਜੈਂਸ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਜੀਪੀ ਵੀਕੇ ਭਾਵਰਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਅੱਤਵਾਦੀ ਹਮਲਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਡੀਜੀਪੀ ਨੇ ਕਿਹਾ ਕਿ ਧਮਾਕੇ ਲਈ ਟੀ.ਐਨ.ਟੀ. ਦੀ ਵਰਤੋਂ ਹੋਈ ਹੈ। ਗ੍ਰਿਫ਼ਤਾਰੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Also Read: ਤਜਿੰਦਰ ਬੱਗਾ ਨੂੰ ਵੱਡੀ ਰਾਹਤ, ਹਾਈਕੋਰਟ ਨੇ 5 ਜੁਲਾਈ ਤੱਕ ਗ੍ਰਿਫ਼ਤਾਰੀ 'ਤੇ ਲਾਈ ਰੋਕ

ਇਸ ਦੇ ਨਾਲ ਹੀ ਰਾਕੇਟ ਤੀਜੀ ਮੰਜ਼ਿਲ 'ਤੇ ਜਿੱਥੇ ਡਿੱਗਿਆ, ਉਸ ਦੀ ਜਾਂਚ ਕਰਨ ਲਈ ਖੁਫੀਆ ਵਿਭਾਗ ਦੇ ਦਫਤਰ 'ਚ ਕ੍ਰੇਨ ਬੁਲਾਈ ਗਈ ਹੈ, ਕਿਉਂਕਿ ਘਟਨਾ ਸਥਾਨ ਤੀਜੀ ਮੰਜ਼ਿਲ 'ਤੇ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਫੋਰੈਂਸਿਕ ਟੀਮ ਕਰੇਨ 'ਤੇ ਬੈਠੇ ਕੇ ਬਾਹਰੀ ਕੰਧ ਦਾ ਮੁਆਇਨਾ ਕਰੇਗੀ। ਕੰਧ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਧਮਾਕਾ ਕੋਈ ਵੱਡਾ ਨਹੀਂ ਸੀ, ਕਿਉਂਕਿ ਖਿੜਕੀ ਦਾ ਕੋਨਾ 3 ਤੋਂ 4 ਇੰਚ ਟੁੱਟਿਆ ਹੋਇਆ ਹੈ ਅਤੇ ਉਥੇ ਲੱਗਿਆ ਪਲਾਸਟਰ ਉੱਖੜ ਗਿਆ ਹੈ। ਅੰਦਰ ਦੀ ਫਾਲ ਸੀਲਿੰਗ ਵੀ ਟੁੱਟੀ ਹੋਈ ਦਿਖਾਈ ਦੇ ਰਹੀ ਹੈ।

Also Read: CM ਮਾਨ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਸਿੱਖਿਆ ਅਫਸਰਾਂ ਨਾਲ ਕੀਤੀ ਮੁਲਾਕਾਤ (ਵੀਡੀਓ)

ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਲੈ ਕੇ ਡੀਜੀਪੀ ਵੀਰੇਸ਼ ਕੁਮਾਰ ਭਾਵਰਾ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਤਲਬ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੋਹਾਲੀ 'ਚ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਸੂਬੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਾਜਧਾਨੀ ਚੰਡੀਗੜ੍ਹ ਵੀ ਅਲਰਟ 'ਤੇ ਹੈ।

In The Market