LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Ola, Uber ਨੂੰ ਸਰਕਾਰ ਦੀ ਚਿਤਾਵਨੀ, ਕਿਹਾ-ਗਾਹਕਾਂ ਦੀਆਂ ਸ਼ਿਕਾਇਤਾਂ ਕਰੋ ਦੂਰ, ਨਹੀਂ ਤਾਂ...'

10m ola ubar

ਨਵੀਂ ਦਿੱਲੀ- ਭਾਰਤ ਵਿਚ ਕੈਬ ਐਗਰੀਗੇਟਰਸ ਦੀ ਮਨਮਰਜ਼ੀ ਉੱਤੇ ਰੋਕ ਲਗਾਉਣ ਦੇ ਲਈ ਸਰਕਾਰ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ, ਤਾਂਕਿ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਨੂੰ ਊਬਰ ਤੇ ਓਲਾ ਜਿਹੀਆਂ ਕੈਬ ਸੇਵਾ ਕੰਪਨੀਆਂ ਦੇ ਬਾਰੇ ਵਿਚ ਗਾਹਕਾਂ ਤੋਂ ਕਾਫੀ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ਉੱਤੇ ਕਿਰਾਇਆ ਵਧਾਉਣ ਤੇ ਬੁਕਿੰਮ ਨੂੰ ਰੱਦ ਕਰਨ ਜਿਹੇ ਮਾਮਲੇ ਹਨ। ਕਈ ਮਾਮਲਿਆਂ ਵਿਚ ਅਜਿਹਾ ਦੇਖਿਆ ਗਿਆ ਹੈ ਕਿ ਇਹ ਕੰਪਨੀਆਂ ਨਵੇਂ ਗਾਹਕਾਂ ਤੋਂ ਘੱਟ ਕਿਰਾਇਆ ਵਸੂਲਦੀਆਂ ਹਨ ਜਦਕਿ ਪੁਰਾਣੇ ਗਾਹਕਾਂ ਤੋਂ ਵਧੇਰੇ ਕਿਰਾਇਆ ਲੈਂਦੀਆਂ ਹਨ। ਇਸੇ ਲੜੀ ਵਿਚ ਸਰਕਾਰ ਨੇ ਕੈਬ ਐਗਰੀਗੇਟਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਗਾਹਕਾਂ ਦੀਆਂ ਜੋ ਵੀ ਸ਼ਿਕਾਇਤਾਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਨਹੀਂ ਤਾਂ ਉਨ੍ਹਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।

Also Read: ਜਲਾਲਾਬਾਦ 'ਚ ਵਾਪਰਿਆ ਬੱਸ ਹਾਦਸਾ, 4 ਦੀ ਮੌਤ ਤੇ ਕਈ ਜ਼ਖਮੀ

ਸਰਕਾਰ ਨੇ ਮੰਗਲਵਾਰ ਨੂੰ ਰਾਈਡ-ਹੇਲਿੰਗ ਪਲੇਟਫਾਰਮ ਦੇ ਨਾਲ ਇਕ ਬੈਠਕ ਕੀਤੀ, ਜਿਸ ਵਿਚ ਉਨ੍ਹਾਂ ਵਲੋਂ ਕਥਿਤ ਅਨਫੇਅਰ ਟ੍ਰੇਡ ਪ੍ਰੈਕਟਿਸ ਦੇ ਲਈ ਗਾਹਕਾਂ ਦੀਆਂ ਸ਼ਿਕਾਇਤਾਂ ਵਿਚ ਵਾਧਾ ਹੋਇਆ ਹੈ, ਜਿਸ ਵਿਚ ਰਾਈਡ ਕੈਂਸਿਲੇਸ਼ਨ ਪਾਲਿਸੀ ਹੈ ਕਿਉਂਕਿ ਡਰਾਈਵਰ ਗਾਹਕਾਂ ਨੂੰ ਬੁਕਿੰਗ ਸਵਿਕਾਰ ਕਰਨ ਦੇ ਬਾਅਦ ਟ੍ਰਿਪ ਰੱਦ ਕਰਨ ਲਈ ਮਜਬੂਰ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਗਾਹਕਾਂ ਨੂੰ ਕੈਂਸਿਲੇਸ਼ਨ ਪੈਨਲਟੀ ਦਾ ਭੁਗਤਾਨ ਕਰਨਾ ਪੈਂਦਾ ਹੈ।

ਸਰਕਾਰ ਦੀ ਐਕਸ਼ਨ ਪਲਾਨ?
ਕਸਟਮਰ ਅਫੇਅਰ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਅਸੀਂ ਕੈਬ ਐਗਰੀਗੇਟਰਸ ਨੂੰ ਦੱਸਿਾ ਕਿ ਉਨ੍ਹਾਂ ਦੇ ਪਲੇਟਫਾਰਮ ਉੱਤੇ ਗਾਹਕਾਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਇਥੋਂ ਤੱਕ ਅਸੀਂ ਕੈਬ ਐਗਰੀਗੇਟਰਾਂ ਨੂੰ ਸ਼ਿਕਾਇਤਾਂ ਦੀ ਗਿਣਤੀ ਦੇ ਅੰਕੜੇ ਵੀ ਦਿੱਤੇ ਹਨ। ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਆਪਣੇ ਸਿਸਟਮ ਵਿਚ ਸੁਧਾਰ ਕਰਨ ਤੇ ਉਪਭੋਗਤਾ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਨਹੀਂ ਤਾਂ ਅਧਿਕਾਰੀ ਸਖਤ ਕਾਰਵਾਈ ਕਰਨਗੇ।

Also Read: 60 ਸਾਲ ਪਹਿਲਾਂ ਹੋਈ ਸੀ ਅਦਾਕਾਰਾ ਦੀ ਮੌਤ, ਹੁਣ 1500 ਕਰੋੜ 'ਚ ਇਕ 'ਫੋਟੋ'

ਗਾਹਕਾਂ ਤੋਂ ਮਿਲੀਆਂ ਕਾਫੀ ਸ਼ਿਕਾਇਤਾਂ
ਇਸ ਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਪਿਛਲੇ ਹਫਤੇ ਕੇਂਦਰੀ ਉਪਭੋਗਤਾ ਸੁਰੱਖਿਆ ਐਕਟ ਦੀ ਮੁੱਖ ਕਮਿਸ਼ਨਰ ਨਿਧੀ ਖਰੇ ਨੇ ਕਿਹਾ ਸੀ ਕਿ ਊਬਰ ਤੇ ਓਲਾ ਜਿਹੀਆਂ ਕੈਬ ਸੇਵਾ ਕੰਪਨੀਆਂ ਦੇ ਬਾਰੇ ਵਿਚ ਗਾਹਕਾਂ ਤੋਂ ਕਾਫੀ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ਉੱਤੇ ਕਿਰਾਇਆ ਵਧਾਉਣ ਤੇ ਬੁਕਿੰਗ ਨੂੰ ਰੱਦ ਕਰਨ ਜਿਹੇ ਮਾਮਲੇ ਹਨ। ਕਈ ਮਾਮਲਿਆਂ ਵਿਚ ਅਜਿਹਾ ਦੇਖਿਆ ਗਿਆ ਹੈ ਕਿ ਇਹ ਕੰਪਨੀਆਂ ਗਾਹਕਾਂ ਤੋਂ ਘੱਟ ਕਿਰਾਇਆ ਵਸੂਲਦੀਆਂ ਹਨ, ਜਦਕਿ ਪੁਰਾਣੇ ਗਾਹਕਾਂ ਤੋਂ ਵਧੇਰੇ ਕਿਰਾਇਆ ਲੈਂਦੀਆਂ ਹੈ।

In The Market