ਨਵੀਂ ਦਿੱਲੀ- ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਇਸ ਹਫਤੇ ਰੈਪੋ ਦਰ ਵਿੱਚ ਅਚਾਨਕ ਵਾਧੇ ਦਾ ਐਲਾਨ ਕੀਤਾ ਹੈ। ਹੁਣ ਇਸ ਦਾ ਅਸਰ ਬੈਂਕਾਂ ਦੀਆਂ ਵਿਆਜ਼ ਦਰਾਂ 'ਤੇ ਵੀ ਪੈਣ ਲੱਗਾ ਹੈ। ਜਿੱਥੇ ਇੱਕ ਪਾਸੇ ਬੈਂਕ ਹੋਮ ਲੋਨ ਅਤੇ ਹੋਰ ਲੋਨ ਦਾ ਵਿਆਜ਼ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ FD ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਇਸਦਾ ਫਾਇਦਾ ਮਿਲ ਰਿਹਾ ਹੈ। ਕੁਝ ਨਿੱਜੀ ਖੇਤਰ ਦੇ ਬੈਂਕਾਂ ਨੇ FD 'ਤੇ ਜ਼ਿਆਦਾ ਵਿਆਜ਼ ਦੇਣਾ ਸ਼ੁਰੂ ਕਰ ਦਿੱਤਾ ਹੈ।
Also Read: ਪੁਲਿਸ ਨੇ ਸੁਲਝਾਇਆ ਲੁਧਿਆਣਾ 'ਚ ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ, ਬੇਟੇ ਦਾ ਸਾਲਾ ਗ੍ਰਿਫਤਾਰ
ਹੁਣ FD 'ਤੇ ਇੰਨਾ ਵਧਿਆ ਵਿਆਜ਼
ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਨੇ ਵੀ FD 'ਤੇ ਵਿਆਜ਼ ਦਰਾਂ ਵਧਾ ਦਿੱਤੀਆਂ ਹਨ। ਬੈਂਕ ਨੇ ਕਿਹਾ ਕਿ ਵਧੇ ਹੋਏ ਵਿਆਜ਼ ਦਾ ਫਾਇਦਾ 2 ਕਰੋੜ ਰੁਪਏ ਤੋਂ ਘੱਟ ਦੇ ਸਾਰੇ ਜਮ੍ਹਾ 'ਤੇ ਮਿਲੇਗਾ। ਵਧੀਆਂ ਵਿਆਜ਼ ਦਰਾਂ ਸ਼ੁੱਕਰਵਾਰ 06 ਮਈ ਤੋਂ ਲਾਗੂ ਹੋ ਗਈਆਂ ਹਨ। ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਸਭ ਤੋਂ ਮਸ਼ਹੂਰ 390 ਦਿਨਾਂ ਦੀ ਜਮ੍ਹਾ ਰਾਸ਼ੀ 'ਤੇ ਵਿਆਜ਼ ਦਰ 0.30 ਫੀਸਦੀ ਤੋਂ ਵਧਾ ਕੇ 5.5 ਫੀਸਦੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 23 ਮਹੀਨਿਆਂ ਦੀ ਜਮ੍ਹਾ ਰਾਸ਼ੀ 'ਤੇ ਵਿਆਜ਼ ਦਰ ਹੁਣ 0.35 ਫੀਸਦੀ ਵਧ ਕੇ 5.6 ਫੀਸਦੀ ਹੋ ਗਈ ਹੈ।
ਇਹਨਾਂ ਲੋਕਾਂ ਲਈ 0.50 ਫੀਸਦੀ ਜ਼ਿਆਦਾ ਵਿਆਜ਼
ਬੈਂਕ ਦੇ ਬਿਆਨ ਮੁਤਾਬਕ 364 ਦਿਨਾਂ ਦੀ ਜਮ੍ਹਾ ਰਾਸ਼ੀ 'ਤੇ ਹੁਣ 5.25 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਇਸੇ ਤਰ੍ਹਾਂ 365 ਦਿਨਾਂ ਅਤੇ 389 ਦਿਨਾਂ ਦੀ ਜਮ੍ਹਾ ਰਾਸ਼ੀ 'ਤੇ ਗਾਹਕਾਂ ਨੂੰ 5.4 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਬੈਂਕ ਵੱਲੋਂ ਬਜ਼ੁਰਗ ਗਾਹਕਾਂ ਨੂੰ ਵਧੇਰੇ ਲਾਭ ਦਿੱਤਾ ਜਾ ਰਿਹਾ ਹੈ। ਬੈਂਕ ਨੇ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਗਾਹਕਾਂ ਨੂੰ ਆਮ ਗਾਹਕਾਂ ਦੇ ਮੁਕਾਬਲੇ ਹਰ ਮਿਆਦ ਦੀ ਜਮ੍ਹਾਂ ਰਕਮ 'ਤੇ 0.50 ਫੀਸਦੀ ਵਾਧੂ ਵਿਆਜ਼ ਮਿਲੇਗਾ।
Also Read: ਹਰਿਆਣਾ ਤੋਂ ਤਜਿੰਦਰਪਾਲ ਬੱਗਾ ਨੂੰ ਲੈ ਦਿੱਲੀ ਪੁਲਿਸ ਰਵਾਨਾ, ਹਾਈਕੋਰਟ ਪਹੁੰਚੀ ਪੰਜਾਬ ਪੁਲਿਸ
ਇਸ ਬੈਂਕ ਨੇ ਵੀ ਵਧਾਇਆ ਵਿਆਜ਼
ਪ੍ਰਾਈਵੇਟ ਸੈਕਟਰ ਦੇ ICICI ਬੈਂਕ ਨੇ ਵੀ 05 ਮਈ ਤੋਂ FD ਦਰਾਂ ਵਧਾ ਦਿੱਤੀਆਂ ਹਨ। ਇਸ ਬੈਂਕ ਨੇ ਜਮਾਂ 'ਤੇ ਵਿਆਜ਼ ਦਰਾਂ 02 ਕਰੋੜ ਰੁਪਏ ਤੋਂ ਵਧਾ ਕੇ 05 ਕਰੋੜ ਰੁਪਏ ਕਰ ਦਿੱਤੀਆਂ ਹਨ। ਹੁਣ ਬੈਂਕ 185 ਤੋਂ 210 ਦਿਨਾਂ ਲਈ 3.75 ਫੀਸਦੀ ਦੀ ਦਰ ਨਾਲ ਵਿਆਜ਼ ਅਦਾ ਕਰੇਗਾ। ਇਸੇ ਤਰ੍ਹਾਂ 271 ਤੋਂ 289 ਦਿਨਾਂ ਲਈ ਗਾਹਕਾਂ ਨੂੰ ਹੁਣ 4 ਫੀਸਦੀ ਦੀ ਦਰ ਨਾਲ ਵਿਆਜ਼ ਮਿਲੇਗਾ। ਬੈਂਕ ਨੇ 20 ਜਨਵਰੀ ਨੂੰ 02 ਕਰੋੜ ਰੁਪਏ ਤੋਂ ਘੱਟ ਦੇ ਸਿੰਗਲ ਡਿਪਾਜ਼ਿਟ 'ਤੇ ਵਿਆਜ਼ ਦਰਾਂ 'ਚ ਬਦਲਾਅ ਕੀਤਾ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट