ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਪੇਚ ਅੱਜ ਸੁਲਝਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਤਕਰੀਬਨ ਇਕ ਘੰਟੇ ਤੋਂ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਨਾਲ ਵਾਰਤਾ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਵਾਰਤਾ ਲਈ ਰਾਵਤ ਦੇ ਨਾਲ ਰਾਜ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਪਹੁੰਚੇ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਾਵਤ ਸਿੱਧੂ ਦੀ ਕੈਪਟਨ ਨਾਲ ਮੁਲਾਕਾਤ ਕਰਵਾ ਸਕਦੇ ਹਨ। ਹਰੀਸ਼ ਰਾਵਤ ਨੂੰ ਲੈਣ ਪੰਜਾਬ ਸਰਕਾਰ ਦਾ ਹੈਲੀਕਾਪਟਰ ਦਿੱਲੀ ਗਿਆ ਸੀ ਅਤੇ ਹੈਲੀਪੈਡ ਤੋਂ ਕੈਪਟਨ ਅਮਰਿੰਦਰ ਦੇ ਫਾਰਮ ਹਾਊਸ 'ਤੇ ਪਹੁੰਚੇ। ਇਸ ਤੋਂ ਬਾਅਦ ਦੋਹਾਂ ਨੇਤਾਵਾਂ ਦੀ ਗੱਲਬਾਤ ਸ਼ੁਰੂ ਹੋਈ। ਦੂਜੇ ਪਾਸੇ, ਨਵਜੋਤ ਸਿੰਘ ਸਿੱਧੂ ਸੂਬੇ ਦੇ ਮੰਤਰੀਆਂ, ਸੀਨੀਅਰ ਕਾਂਗਰਸੀ ਨੇਤਾਵਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰ ਰਹੇ ਹਨ। Read this- ਭਾਰਤ 'ਚ ਲੰਘੇ 24 ਘੰਟਿਆਂ ਦੌਰਾਨ ਆਏ 38,079 ਨਵੇਂ ਕੋਰੋਨਾ ਮਾਮਲੇ, 560 ਮੌਤਾਂ ਰਾਵਤ ਦੇ ਨਾਲ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਵੀ ਕੈਪਟਨ ਦੇ ਫਾਰਮ ਹਾਊਸ ਜਾਣ ਨੂੰ ਬੇਹੱਦ ਅਹਿਮ ਮੰਨਿਆ ਜਾ ਕਿਹਾ ਹੈ। ਮੁੱਖ ਮੰਤਰੀ ਨੇ ਕਲ ਹੀ ਸੋਨੀਆ ਗਾਂਧੀ ਨੂੰ ਇਸ ਬਾਰੇ ਲਿਖਿਆ ਸੀ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਨਾਲ ਹਿੰਦੂ ਵਰਗ ਨਾਰਾਜ਼ ਹੋ ਸਕਦਾ ਹੈ। ਇਸ ਤੋਂ ਇਲਾਵਾ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਵੱਖ ਤੋਂ ਟਵੀਟ ਕਰ ਕੇ ਪੰਜਾਬ ਵਿਚ ਹਿੰਦੂ ਸਿੱਖ ਅਤੇ ਦਲਿਤਾਂ ਦੀ ਆਬਾਦੀ ਦਾ ਵੇਰਵਾ ਪਾ ਕੇ ਇਸ ਨੂੰ ਹਵਾ ਦਿੱਤੀ। ਦਰਅਸਲ ਹਿੰਦੂ ਵਰਗ ਕੋਲ ਇਸ ਸਮੇਂ ਇਕ ਵੀ ਮਹੱਤਵਪੂਰਨ ਅਹੁਦਾ ਨਹੀਂ ਹੈ ਜਦੋਂ ਕਿ ਸੂਬੇ ਵਿਚ ਉਨ੍ਹਾਂ ਦੀ ਆਬਾਦੀ 38 ਫੀਸਦੀ ਹੈ। ਇਸ ਤੋਂ ਪਹਿਲਾਂ ਸੁਨੀਲ ਜਾਖੜ ਦੀ ਪੰਚਕੁਲਾ ਰਿਹਾਇਸ਼ 'ਤੇ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ। ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਬਾਹਰ ਆਏ ਅਤੇ ਮੀਡੀਆ ਦੇ ਕੁਝ ਸਵਾਲਾਂ ਦੇ ਜਵਾਬ ਦਿੱਤੇ। ਸੁਨੀਲ ਜਾਖੜ ਦਾ ਕਹਿਣਾ ਸੀ ਕਿ ਸਿੱਧੂ ਇਕ ਕਾਬਲ ਇਨਸਾਨ ਹਨ ਅਤੇ ਅਸੀਂ ਪਾਰਟੀ ਨਾਲ ਇਕੱਠੇ ਖੜੇ ਹਾਂ। ਸਿੱਧੂ ਦਾ ਕਹਿਣਾ ਸੀ ਕਿ ਸੁਨੀਲ ਜਾਖੜ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਰਹਿਣਗੇ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਟਿਆਲਾ ਵਿਖੇ ਆਪਣੀ ਰਿਹਾਇਸ਼ ਤੋਂ ਭਾਰੀ ਸੁਰੱਖਿਆ ਨਾਲ ਅੰਮ੍ਰਿਤਸਰ ਲਈ ਰਵਾਨਾ ਹੋ ਚੁੱਕੇ ਹਨ।
ਨਵੀਂ ਦਿੱਲੀ (ਇੰਟ.)- 19 ਜੁਲਾਈ ਤੋਂ ਸੰਸਦ (Parliament) ਦਾ ਮਾਨਸੂਨ ਸੈਸ਼ਨ (Monsoon season) ਸ਼ੁਰੂ ਹੋਣ ਜਾ ਰਿਹਾ ਹੈ। ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ (Monsoon season) ਤੋਂ ਪਹਿਲਾਂ ਰਾਜਸਭਾ (Rajya Sabha) ਦੇ ਸਭਾਪਤੀ ਐੱਮ. ਵੈਂਕਈਆ ਨਾਇਡੂ (M. Venkaiah Naidu) ਨੇ ਅੱਜ ਵੱਖ-ਵੱਖ ਰਾਜਨੀਤਕ ਪਾਰਟੀਆਂ (Political parties) ਦੇ ਨਾਲ ਇਕ ਮੀਟਿੰਗ ਬੁਲਾਈ ਹੈ। ਸੂਤਰਾਂ ਮੁਤਾਬਕ ਇਹ ਮੀਟਿੰਗ ਉਪ ਰਾਸ਼ਟਰਪਤੀ ਦੇ ਅਧਿਕਾਰਤ ਰਿਹਾਇਸ਼ 'ਤੇ ਆਯੋਜਿਤ ਹੋਵੇਗੀ। ਵੱਖ-ਵੱਖ ਪਾਰਟੀਆਂ ਦੇ ਕਈ ਨੇਤਾ ਅਤੇ ਕੇਂਦਰੀ ਮੰਤਰੀ (Union Minister) ਇਸ ਮੀਟਿੰਗ ਵਿਚ ਸ਼ਾਮਲ ਹ...
ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲਾ (Union Ministry of Health) ਵਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਰੋਨਾ (Corona) ਦੇ 38,079 ਨਵੇਂ ਮਾਮਲੇ (New Cases) ਸਾਹਮਣੇ ਆਏ ਹਨ। ਹੁਣ ਕੁਲ ਪਾਜ਼ੇਟਿਵ (Positive) ਮਾਮਲਿਆਂ ਦੀ ਗਿਣਤੀ ਵਧ ਕੇ 3,10,64,908 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 560 ਨਵੀਆਂ ਮੌਤਾਂ ਤੋਂ ਬਾਅਦ ਇਨਫੈਕਸ਼ਨ (Infection) ਨਾਲ ਹੋਣ ਵਾਲੀਆਂ ਕੁਲ ਮੌਤਾਂ ਦੀ ਗਿਣਤੀ 4,13,091 ਹੋ ਗਈ ਹੈ। ਉਥੇ ਹੀ 43,916 ਨਵੇਂ ਡਿਸਚਾਰਜ (Discharge) ਤੋਂ ਬਾਅਦ ਕੁਲ ਡਿਸਚਾਰਜ ਦੀ ਗਿਣਤੀ 3,02,27,792 ਹੋਈ। ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਕੁਲ ਗਿਣਤੀ 4,24,025 ਹੈ। Read this- ਟੋਕੀਓ ਓਲੰਪਿਕ ਖੇਡ ਪਿੰਡ ਵਿਚ ਪਹਿਲਾ ਕੋਰੋਨਾ ਇਨਫੈਕਟਿਡ ਮਾਮਲਾ ਆਇਆ ਸਾਹਮਣੇ, ਪ੍ਰਬੰਧਕਾਂ ਕੀਤੀ ਪੁਸ਼ਟੀ ਸਿਹਤ ਮੰਤਰਾਲਾ ਮੁਤਾਬਕ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਕੁਲ ਗਿਣਤੀ...
ਟੋਕੀਓ (ਇੰਟ.)- ਟੋਕੀਓ ਓਲੰਪਿਕ (Tokyo Olympics) ਦੇ ਆਯੋਜਨ 'ਤੇ ਲਗਾਤਾਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਵਿਚਾਲੇ ਟੋਕੀਓ ਓਲੰਪਿਕ ਆਯੋਜਨਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਖੇਡ ਪਿੰਡ ਕੰਪਲੈਕਸ ਵਿਚ ਕੋਰੋਨਾ ਇਨਫੈਕਸ਼ਨ (Corona infection) ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ 23 ਜੁਲਾਈ ਨਾਲ ਹੋਣੀ ਹੈ। ਖੇਡ ਪਿੰਡ ਵਿਚ ਕੋਰੋਨਾ ਦਾ ਮਾਮਲਾ ਆਉਣ 'ਤੇ ਓਲੰਪਿਕ ਦੇ ਆਯੋਜਨ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ ਹਾਲਾਂਕਿ ਕੋਵਿਡ-19 (Covid-19) ਸੰਸਾਰਕ ਮਹਾਮਾਰੀ ਦੇ ਦੇਖਦੇ ਹੋਏ ਟੋਕੀਓ (Tokyo) ਵਿਚ 6 ਹਫਤੇ ਦਾ ਕੋਰੋਨਾ ਐਮਰਜੈਂਸੀ (Corona Emergency) ਲਾਗੂ ਹੈ। ਪਿਛਲੇ ਕੁਝ ਦਿਨਾਂ ਵਿਚ ਜੇਕਰ ਦੇਖਿਆ ਜਾਵੇ ਤਾਂ ਟੋਕੀਓ ਵਿਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। Read this- 112 ਰੁਪਏ ਨੂੰ ਢੁੱਕਿਆ ਪੈਟਰੋਲ, ਲਗਾਤਾਰ ਹੋ ਰਿਹੈ ਵਾਧਾ ਓਲੰਪਿਕ ਖੇਡ ਪਿੰਡ ਵਿਚ ਇਹ ਕੋਰੋਨਾ ਦਾ ਮਾਮਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਖੇਡਾਂ ਦੀ ਸ਼ੁਰੂਆਤ ਹੋਣ ਵਿਚ 6 ਦਿਨ ਬਚੇ ਹਨ। ਜਾਪਾਨ ਸਰਕਾਰ ਨੇ ਟੋਕੀਓ ਵਿਚ ਕੋਰੋਨਾ ਦਾ ਅਸਰ ਜ਼ਿਆਦਾ ਨਾ ਹੋਵੇ ਉਸ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਪਰ ਇਸ ਦੇ ਬਾਵਜੂਦ ਰਾਜਧਾਨੀ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗ...
ਨਵੀਂ ਦਿੱਲੀ (ਇੰਟ.)- ਇਕ ਦਿਨ ਦੀ ਰਾਹਤ ਤੋਂ ਬਾਅਦ ਸਰਕਾਰੀ ਤੇਲ ਕੰਪਨੀਆਂ (oil Company) ਵਲੋਂ ਅੱਜ ਫਿਰ ਤੋਂ ਪੈਟਰੋਲ (Petrol) ਦੀਆਂ ਕੀਮਤਾਂ ਵਧੀਆਂ ਜਦੋਂ ਕਿ ਡੀਜ਼ਲ (Deisel) ਦੀਆਂ ਕੀਮਤਾਂ ਸਥਿਰ ਹਨ। ਅੱਜ ਡੀਜ਼ਲ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਹੋਇਆ ਜਦੋਂ ਕਿ ਪੈਟਰੋਲ ਦੀ ਕੀਮਤ 29 ਤੋਂ 30 ਪੈਸੇ ਤੱਕ ਵਧੀ ਹੈ। ਮੱਧ ਪ੍ਰਦੇਸ਼ (Madhya pardesh) ਵਿਚ ਪੈਟਰੋਲ ਦੀ ਕੀਮਤ ਸਾਰੇ ਰਿਕਾਰਡ ਤੋੜਦੇ ਹੋਏ 112 ਰੁਪਏ ਪ੍ਰਤੀ ਲਿਟਰ (per litre) ਦੇ ਪਾਰ ਪਹੁੰਚ ਗਈ ਹੈ। ਦੇਸ਼ ਵਿਚ ਪੈਟਰੋਲ (petrole) ਦੀ ਸਭ ਤੋਂ ਜ਼ਿਆਦਾ ਕੀਮਤ ਮੱਧ ਪ੍ਰਦੇਸ਼ ਵਿਚ ਹੈ। ਉਥੇ ਹੀ ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 101.83 ਰੁਪਏ ਜਦੋਂ ਕਿ ਡੀਜ਼ਲ ਦੀ ਕੀਮਤ 89.87 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ 107.83 ਰੁਪਏ ਅਤੇ ਡੀਜ਼ਲ ਦੀ ਕੀਮਤ 97.45 ਰੁਪਏ ਪ੍ਰਤੀ ਲਿਟਰ ਹੈ। Read this- Tokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾ ਦਿੱਲੀ ਵਿਚ ਡੀਜ਼ਲ 89.87 ਰੁਪਏ ਪ੍ਰਤੀ ਲਿਟਰ ਜਦੋਂ ਕਿ ਪੈਟਰੋਲ 101.84 ਰੁਪਏ ਪ੍ਰਤੀ ਲਿਟਰ, ਮੁੰਬਈ ਵਿਚ 97.45, ਜਦੋਂ ਕਿ ਪੈਟਰੋਲ 107.83 ਰੁਪਏ ਪ੍ਰਤੀ ਲਿਟਰ, ਕੋਲਕਾਤਾ ਵਿਚ 93.02 ਰੁਪਏ ਪ੍ਰਤੀ ਲਿਟਰ ਜਦੋਂ ਕਿ ਪੈਟਰੋਲ 10.08 ਰੁਪਏ ਪ੍ਰਤੀ ਲਿਟਰ ਅਤੇ ਚੇ...
ਓਸਾਕਾ (ਇੰਟ.)- ਯੁਗਾਂਡਾ (yuganda) ਦਾ ਭਾਰਤੋਲਕ ਜੋ ਪੱਛਮੀ ਜਾਪਾਨ ਵਿਚ ਟੋਕੀਓ ਓਲੰਪਿਕ (Tokyo Olympics) ਸ਼ੁਰੂ ਹੋਣ ਤੋਂ ਪਹਿਲਾਂ ਟ੍ਰੇਨਿੰਗ (Training) ਕਰ ਰਹੇ ਸਨ, ਉਹ ਅਚਾਨਕ ਗਾਇਬ (Missing) ਹੋ ਗਏ। ਯਾਹੂ ਜਾਪਾਨ (yahoo japan) ਦੀ ਰਿਪੋਰਟ ਮੁਤਾਬਕ ਪ੍ਰਸ਼ਾਸਨ ਯੁਗਾਂਡਾ ਟੀਮ (Yugnada team) ਦੇ ਨਾਲ ਆਏ 20 ਸਾਲ ਦੇ ਜੁਲੀਅਸ ਸੇਕਿਤੋਲੇਕੋ (Julius Sekitoleko) ਦੀ ਖੋਜ ਵਿਚ ਜੁਟੀ ਹੈ। ਜੋ ਓਸਾਕਾ ਟਾਪੂ (Osaka Island) ਦੇ ਇਜੁਮਿਸਾਨੋ (Izumisano) ਵਿਚ ਓਲੰਪਿਕ (Olympics) ਤੋਂ ਪਹਿਲਾਂ ਟ੍ਰੇਨਿੰਗ ਕੈਂਪ (Training Camp) ਕਰ ਰਹੇ ਸਨ। Read this- ਜਲੰਧਰ ਦੇ ਨੌਜਵਾਨ ਦੀ ਯੁਕਰੇਨ 'ਚ ਹੋਈ ਡੁੱਬਣ ਨਾਲ ਮੌਤ, ਪਰਿਵ...
ਜਲੰਧਰ (ਇੰਟ.)- ਪੈਸੇ ਕਮਾਉਣ ਲਈ ਜਲੰਧਰ (Jalandhar) ਤੋਂ ਵਿਦੇਸ਼ ਗਏ ਇਕ ਨੌਜਵਾਨ ਦੀ ਮੌਤ ਨਾਲ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਾਡਲ ਟਾਊਨ (Model Town) ਦੇ ਰਹਿਣ ਵਾਲੇ ਸੰਜੂ (Sanju) ਦੀ ਰੂਸ (Russia) ਦੇ ਨੇੜੇ ਸਥਿਤ ਦੇਸ਼ ਯੂਕਰੇਨ (Ukraine) ਵਿਚ ਨਦੀ ਵਿਚ ਡੁੱਬਣ ਨਾਲ ਮੌਤ ਹੋ ਗਈ। ਵੀਰਵਾਰ ਨੂੰ ਉਹ ਉਥੋਂ ਇਕ ਨਦੀ ਵਿਚ ਨਹਾਉਣ ਗਿਆ ਸੀ। ਇਸੇ ਦੌਰਾਨ ਉਸ ਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ (Family Members) ਨੇ ਮਾਡਲ ਟਾਊਨ ਥਾਣਾ ਖੇਤਰ ਦੀ ਬੱਸ ਸਟੈਂਡ (Bus Stand) ਚੌਕ 'ਤੇ ਸ਼ਿਕਾਇਤ ਦਿੰਦੇ ਹੋਏ ਦੋਸ਼ ਲਗਾਇਆ ਕਿ ਸੰਜੂ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ 5000 ਅਮਰੀਕੀ ਡਾਲਰ (5000 US Dollar) ਦੀ ਮੰਗ ਕੀਤੀ ਜਾ ਰਹੀ ਹੈ। Read this- ਲਖਨਊ ਵਿਚ ਯੋਗੀ ਸਰਕਾਰ 'ਤੇ ਵਰ੍ਹੀ ਪ੍ਰਿਯੰਕਾ ਗਾਂਧੀ, ਮੰਗੇ ਕਈ ਸਵਾਲਾਂ ਦੇ ਜਵਾਬ ਸੰਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਭਰਾ ਤਕਰੀਬਨ 1 ਸਾਲ ਪਹਿਲਾਂ ਸ਼ਹਿਰ ਦੇ ਇਕ ਟ੍ਰੈਵਲ ਏਜੰਟ ਰਾਹੀਂ ਸਟੱਡੀ ਵੀਜ਼ਾ 'ਤੇ ਯੁਕਰੇਨ ਗਿਆ ਸੀ। ਬੀਤੇ ਵੀਰਵਾਰ ਉਥੋਂ ਦੀ ਇਕ ਨਦੀ ਵਿਚ ਨਹਾਉਂਦੇ ਸਮੇਂ ਉਸ ਦੀ ਡੁੱਬਣ ਨਾਲ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ...
ਲਖਨਊ (ਇੰਟ.)- ਤਿੰਨ ਦਿਨ ਦੇ ਦੌਰੇ 'ਤੇ ਅੱਜ ਸ਼ੁੱਕਰਵਾਰ ਨੂੰ ਲਖਨਊ ਪਹੁੰਚੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਉੱਤਰ ਪ੍ਰਦੇਸ਼ (Uttar pardesh) ਦੀ ਯੋਗੀ ਆਦਿੱਤਿਆਨਾਥ (Yogi Aditiyanath) ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਸੰਵਿਧਾਨ (Constitution) ਨੂੰ ਤਬਾਹ ਕੀਤਾ ਜਾ ਰਿਹਾ ਹੈ ਲੋਕਤੰਤਰ (Democracy) ਦਾ ਚੀਰਹਰਣ ਹੋ ਰਿਹਾ ਹੈ। ਇਸ ਤੋਂ ਪਹਿਲਾਂ ਗਾਂਧੀ ਦੀ ਮੂਰਤੀ ਦੇ ਸਾਹਮਣੇ ਪ੍ਰਿਯੰਕਾ ਨੇ 2 ਘੰਟੇ ਤੱਕ ਕਾਨੂੰਨ ਵਿਵਸਥਾ (L...
ਨਵੀਂ ਦਿੱਲੀ/ਅਹਿਮਦਾਬਾਦ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵਲੋਂ ਅੱਜ ਵੀਡੀਓ ਕਾਨਫਰੰਸਿੰਗ (Video Confrencing) ਰਾਹੀਂ ਗੁਜਰਾਤ (Gujrat) ਦੇ ਕਈ ਵਿਕਾਸ ਪ੍ਰਾਜੈਕਟਾਂ (Vikas Project) ਦੇ ਨਾਲ ਗਾਂਧੀਨਗਰ (Gandhinagar) ਦੇ ਨਵੇਂ ਬਣੇ ਆਧੁਨਿਕ ਰੇਲਵੇ ਸਟੇਸ਼ਨ ਗਾਂਧੀ ਨਗਰ ਕੈਪੀਟਲ ਸਟੇਸ਼ਨ (Railway Station Gandhi Nagar Capital Station) ਦਾ ਉਦਘਾਟਨ ਕੀਤਾ। ਗੁਜਰਾਤ 'ਚ 1100 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰ ਕੇ ਉਨ੍ਹਾਂ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ। ...
ਨਵੀਂ ਦਿੱਲੀ (ਇੰਟ.)- ਸ਼ਿਓਮੀ (Xiaomi) ਨੇ ਪਹਿਲੀ ਵਾਰ ਐਪਲ (Apple) ਨੂੰ ਓਵਰਟੇਕ (Overtake) ਕੀਤਾ ਹੈ। ਇਸ ਤਰ੍ਹਾਂ ਸ਼ਿਓਮੀ (Xiaomi) ਸਾਲ 2021 ਦੀ ਦੂਜੀ ਤਿਮਾਹੀ ਵਿਚ ਦੁਨੀਆ (World) ਦੀ ਦੂਜੀ ਸਭ ਤੋਂ ਜ਼ਿਆਦਾ ਸਮਾਰਟਫੋਨ ਸ਼ਿਪਮੈਂਟ (Smartphone Shipment) ਕਰਨ ਵਾਲੀ ਕੰਪਨੀ (Company) ਬਣ ਗਈ ਹੈ। ਕੈਨਾਲਿਸ (Canalis) ਦੀ ਰਿਪੋਰਟ ਮੁਤਾਬਕ ਚੀਨੀ ਕੰਪਨੀ ਸ਼ਿਓਮੀ (Chinease Company Xiaomi) ਨੇ ਤਕਰੀਬਨ 17 ਫੀਸਦੀ ਗਲੋਬਲ ਮਾਰਕੀਟ ਸ਼ੇਅਰ (Globle Market Share) 'ਤੇ ਕਬਜ਼ਾ ਕੀਤਾ ਹੈ। ਇਸ ਦੌਰਾਨ 19 ਫੀਸਦੀ ਮਾਰਕੀਟ ਸ਼ੇਅਰ (Market Share) ਦੇ ਨਾਲ ਸੈਮਸੰਗ (Samsang) ਟੌਪ 'ਤੇ ਰਹੀ। ਜਦੋਂ ਕਿ ਐਪਲ ਨੂੰ 14 ਫੀਸਦੀ ਦੇ ਨਾਲ ਤੀਜੇ ਨੰਬਰ ਤੋਂ ਸੰਤੋਸ਼ ਕਰਨਾ ਪ...
ਸ਼ਿਮਲਾ (ਇੰਟ.)- ਹਿਮਾਚਲ ਪ੍ਰਦੇਸ਼ (Himachal Pardesh) ਦੀ ਰਾਜਧਾਨੀ ਸ਼ਿਮਲਾ (Shimla) ਨਾਲ ਲੱਗਦੇ ਜੁੰਗਾ 'ਚ ਬੀਤੀ ਰਾਤ ਇਕ ਪਿਕਅੱਪ ਮਿੰਨੀ ਟਰੱਕ (Pickup Mini Truck) ਤੋਂ ਡਰਾਈਵਰ ਆਪਣਾ ਕੰਟਰੋਲ ਗੁਆ ਬੈਠਾ, ਜਿਸ ਕਾਰਣ ਉਸ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਪਿੱਕਅਪ ਟਰੱਕ ਡੂੰਘੀ ਖੱਡ 'ਚ ਡਿੱਗ ਗਿਆ, ਜਿਸ ਨਾਲ 2 ਨੌਜਵਾਨਾਂ ਦੀ ਮੌਤ (2 Death) ਹੋ ਗਈ ਅਤੇ ਇਕ ਹੋਰ ਜ਼ਖਮੀ (1 Injuired) ਹੋ ਗਿਆ। ਇਹ ਹਾਦਸਾ ਸਤਲਾਈ-ਜੁੰਗਾ ਸੜਕ (Satlai-Junga road) 'ਤੇ ਚਿਖੜ ਨਾਮੀ ਸਥਾਨ 'ਤੇ ਹੋਇਆ ਦੱਸਿਆ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿਕਅੱਪ ਲਗਭਗ 300 ਮੀਟਰ ਡੂੰਘੀ ਖੱਡ 'ਚ ਡਿੱਗਿਆ ਹੈ। Read this- PM ਮੋਦੀ ਨੇ ਕੋਰੋਨਾ ਮਾਮਲੇ 'ਤੇ ਸੂਬਿਆਂ ਨੂੰ ਦਿੱਤੀ ਇਹ ਸਲਾਹ ਪਿਕਅੱਪ ਮਿੰਨੀ ਟਰੱਕ ਦੇ ਖੱਡ ਵਿਚ ਡਿੱਗਣ ਦੀ ਆਵਾਜ਼ ਸੁਣ ਕੇ ਪੁਲਸ ਦੇ ਜਵਾਨ, ਸਥਾਨਕ ਲੋਕ ਮੌਕੇ 'ਤੇ ਪਹੁੰਚੇ...
ਨਵੀਂ ਦਿੱਲੀ (ਇੰਟ.)- ਪੀ.ਐੱਮ. ਮੋਦੀ ਨਰਿੰਦਰ ਮੋਦੀ (PM Narendra Modi) ਨੇ ਸ਼ੁੱਕਰਵਾਰ ਨੂੰ ਉਨ੍ਹਾਂ 6 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਜਿੱਥੇ ਕੋਰੋਨਾ (Corona) ਦੇ ਮਾਮਲੇ ਵੱਧ ਰਹੇ ਹਨ। ਪੀ.ਐੱਮ. ਮੋਦੀ ਨੇ ਇਸ ਗੱਲਬਾਤ ਦੌਰਾਨ ਸਿਰਫ ਇਥੇ ਵੱਧਦੇ ਮਾਮਲਿਆਂ 'ਤੇ ਚਿੰਤਾ ਜਤਾਈ ਸਗੋਂ ਇਥੋਂ ਦੇ ਮੁੱਖ ਮੰਤਰੀਆਂ ਨੂੰ ਇਸ ਦੀ ਰੋਕਥਾਮ ਲਈ ਸਖ਼ਤ ਹਦਾਇਤ ਵੀ ਦਿੱਤੀ ਹੈ। ਕੁਝ ਬਿੰਦੂਆਂ ਵਿਚ ਜਾਣਦੇ ਹਾਂ ਇਸ ਮੀਟਿੰਗ ਵਿਚ ਪੀ.ਐੱਮ. ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕੀ ਕਿਹਾ।1 ਅਸੀਂ ਇਕ ਮੋੜ 'ਤੇ ਖੜ੍ਹੇ ਹਾਂ ਜਿੱਥੇ ਲਗਾਤਾਰ ਤੀਜੀ ਲਹਿਰ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਰ ਕੁਝ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਘੱਟ ਹੋਏ ਹਨ ਜੋ ਰਾਹਤ ਦਾ ਅਹਿਸਾਸ ਦਿਵਾਉਂਦੇ ਹਨ। ਇਸ ਨੂੰ ਦੇਖਦੇ ਹੋਏ ਮਾਹਰਾਂ ਦਾ ਦਾਅਵਾ ਹੈ ਕਿ ਕੁਝ ਦਿਨਾਂ ਵਿਚ ਦੇਸ਼ ਦੂਜੀ ਲਹਿਰ ਤੋਂ ਬਾਹਰ ਆ ਜਾਵੇਗਾ। Read this- ਕਾਂਵੜ ਯਾਤਰਾ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, ਉੱਤਰ ਪ੍ਰਦੇਸ਼ ਸੋਮਵਾਰ ਤੱਕ ਦੇਵੇ ਆਪਣਾ ਜਵਾਬ 2 ਪਿਛਲੇ ਹਫਤੇ ਦੇਸ਼ ਵਿਚ ਜਿੰਨੇ ਕੁਲ ਮਾਮਲੇ ਆਏ ਸਨ ਉਸ ਦੇ ਤਕਰੀਬਨ 80 ਫੀਸਦੀ ਮਾਮਲੇ ਇਨ੍ਹਂ 6 ਸੂਬਿਆਂ ਤੋਂ ਆਏ ਸਨ। ਇਸ ਤੋਂ ਇਲਾਵਾ 84 ਫੀਸਦੀ ਮੌਤਾਂ ਵੀ ਇਥੇ ਹੀ ਹੋਈਆਂ ਸਨ। ਜਿੱਥੋਂ ਮਹਾਮਾਰੀ ਦੀ ਦੂਜੀ ਲਹਿਰ ਦੀ ਸ਼ੁਰੂਆਤ ਹੋਈ ਸੀ ਉਸੇ ਮਹਾਰਾਸ਼ਟਰ ਅਤੇ ਕੇਰਲ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਇਹ ਦੇਸ਼ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸੇ ਤਰ੍ਹਾਂ ਦੇ ਟ੍ਰੇਂਡ ਦੂਜੀ ਲਹਿਰ ਤੋਂ ਪਹਿਲਾਂ ਜਨਵਰੀ-ਫਰਵਰੀ ਵਿਚ ਵੀ ਦੇਖਣ ਨੂੰ ਮਿਲੇ ਸਨ। ਲਿਹਾਜ਼ਾ ਇਸ ਗੱਲ ਦਾ ਖਦਸ਼ਾ ਹੈ ਕਿ ਜੇਕਰ ਸਥਿਤੀ ਕੰਟਰੋਲ ਵਿਚ ਨਹੀਂ ਆਈ ਤਾਂ ਮੁਸ਼ਕਲ ਆ ਸਕਦੀ ਹੈ। ਜਿਨ੍ਹਾਂ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਨੂੰ ਪ੍ਰੋਐਕਟਿਵ ਮੇਜਰ ਲੈਂਦੇ ਹੋਏ ਤੀਜੀ ਲਹਿਰ ਦੇ ਕਿਸੇ ਵੇ ਖਦਸ਼ੇ ਨੂੰ ਰੋਕਣਾ ਹੋਵੇਗਾ।3 ਐਕਸਪਰਟਸ ਮੰਨਦੇ ਹਨ ਕਿ ਲਗਾਤਾਰ ਮਾਮਲੇ ਵੱਧਣ ਨਾਲ ਵਾਇਰਸ ਵਿਚ ਬਦਲਾਅ ਦਾ ਖਦਸ਼ਾ ਹੁੰਦਾ ਹੈ। ਇਸ ਨਾਲ ਨਵੇਂ ਵੈਰੀਅੰਟ ਦੇ ਆਉਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਕੋਰੋਨਾ ਦੇ ਖਿਲਾਫ ਪ੍ਰਭਾਵੀ ਕਦਮ ਚੁੱਕਣਾ ਬਹੁਤ ਹੀ ਜ਼ਰੂਰੀ ਹੈ। ਕੋਰੋਨਾ ਮਹਾਮਾਰੀ 'ਤੇ ਕਾਬੂ ਪਾਉਣ ਲਈ ਉਹੀ ਨਿਯਮ ਅਪਣਾਉਣੇ ਹੋਣਗੇ ਜੋ ਦੂਜੇ ਸੂਬਿਆਂ ਨੇ ਅਪਣਾਏ ਹਨ। ਟੈਸਟ ਟ੍ਰੈਕ ਅਤੇ ਟ੍ਰੀਟ ਅਤੇ ਵੈਕਸੀਨੇਸ਼ਨ 'ਤੇ ਪੂਰਾ ਫੋਕਸ ...
ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ (Supreme court) ਨੇ ਅੱਜ ਕਾਂਵੜ ਯਾਤਰੀ (Kanwar Yatri) ਨੂੰ ਇਜਾਜ਼ਤ ਦੇਣ ਦੇ ਫੈਸਲੇ 'ਤੇ ਉੱਤਰ ਪ੍ਰਦੇਸ਼ (Uttar pardesh) ਸਰਕਾਰ ਤੋਂ ਇਕ ਵਾਰ ਫਿਰ ਵਿਚਾਰ ਕਰਨ ਨੂੰ ਕਿਹਾ ਹੈ। ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਸੋਮਵਾਰ ਤੱਕ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਉਦੋਂ ਤੱਕ ਆਪਣੇ ਫੈਸਲੇ ਤੋਂ ਕੋਰਟ ਨੂੰ ਜਾਣੂੰ ਕਰਵਾਏ ਨਹੀਂ ਤਾਂ ਕੋਰਟ (Court) ਹੁਕਮ ਜਾਰੀ ਕਰ ਦੇਵੇਗਾ। ਉਥੇ ਹੀ ਕੋਰਟ ਵਿਚ ਕੇਂਦਰ ਵਲੋਂ ਦਾਇਰ ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਹਰਿਦਵਾਰ (Haridwar) ਤੋਂ ਗੰਗਾਜਲ ਲੈ ਕੇ ਕਾਂਵੜੀਆਂ ਦਾ ਆਪਣੇ ਇਲਾਕੇ ਦੇ ਮੰਦਿਰ ਤੱਕ ਲਿਜਾਉਣਾ ਕੋਰੋਨਾ ਵਾਇਰਸ (Corona Virus) ਦੇ ਮੱਦੇਨਜ਼ਰ ਉਚਿਤ ਨਹੀਂ ਹੈ। ਇਸ ਲਈ ਟੈਂਕਰ ਰਾਹੀਂ ਗੰਗਾਜਲ ਨੂੰ ਥਾਂ-ਥਾਂ ਮੁਹੱਈਆ ਕਰਵਾਇਆ ਜਾਵੇ। ਕੋਰਟ (Court) ਨੇ ਉੱਤਰ ਪ੍ਰਦੇਸ਼ (Uttar pardesh) ਨੂੰ ਇਕ ਵਾਰ ਦੁਬਾਰਾ ਵਿਚਾਰ ਕਰਨ ਨੂੰ ਕਿਹਾ ਅਤੇ ਸੋਮਵਾਰ ਤੱਕ ਸਮਾਂ ਦਿੱਤਾ ਹੈ। ਕੋਰਟ ਨੇ ਕਿਹਾ ਅਸੀਂ ਤੁਹਾਨੂੰ ਵਿਚਾਰ ਦਾ ਇਕ ਹੋਰ ਮੌਕਾ ਦੇਣਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਇਸ 'ਤੇ ਸੋਚੋ ਕਿ ਯਾਤਰਾ ਨੂੰ ਇਜਾਜ਼ਤ ਦੇਣੀ ਹੈ ਜਾਂ ਨਹੀਂ। Read this- ਅਫਗਾਨਿਸਾਤਨ ਵਿਚ ਕਵਰੇਜ ਦੌਰਾਨ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕਤਲ ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਟੈਂਕਰ/ਤੈਅ ਸਥਾਨਾਂ 'ਤੇ ਮੁ...
ਨਵੀਂ ਦਿੱਲੀ (ਇੰਟ.)- ਅਫਗਾਨਿਸਤਾਨ (Afghanistan) ਵਿਚ ਤਾਲਿਬਾਨ (Taliban) ਦੇ ਵੱਧਦੇ ਦਬਦਬੇ ਵਿਚਾਲੇ ਹਾਲਾਤ ਲਗਾਤਾਰ ਵਿਗੜਦੇ ਹੀ ਜਾ ਰਹੇ ਹਨ। ਇਥੋਂ ਦੇ ਕੰਧਾਰ ਸੂਬੇ ਵਿਚ ਕਵਰੇਜ ਲਈ ਗਏ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ (Photo juarnlist Danish Siddiqui) ਦਾ ਕਤਲ ਕਰ ਦਿੱਤਾ ਗਿਆ। ਦਾਨਿਸ਼ ਸਿੱਦੀਕੀ ਦਾ ਕਤਲ ਕੰਧਾਰ (Kandhar) ਦੇ ਸਪਿਨ ਬੋਲਡਕ ਇਲਾਕੇ ਵਿਚ ਇਕ ਝੜਪ ਦੌਰਾਨ ਹੋਇਆ ਹੈ। ਦਾਨਿਸ਼ ਸਿੱਦੀਕੀ ਦੀ ਗਿਣਤੀ ਦੁਨੀਆ ਦੇ ਬਿਹਤਰੀਨ ਫੋਟੋ ਪੱਤਰਕਾਰ ਵਜੋਂ ਹੁੰਦੀ ਸੀ। ਉਹ ਮੌਜੂਦਾ ਸਮੇਂ ਵਿਚ ਕੌਮਾਂਤਰੀ ਏਜੰਸੀ ਰਿਊਟਰਸ ਦੇ ਨਾਲ ਕੰਮ ਕਰਦਾ ਸੀ ਅਤੇ ਅਫਗਾਨਿਸਤਾਨ ਵਿਚ ਜਾਰੀ ਹਿੰਸਾ ਦੀ ਕਵਰੇਜ ਲਈ ਗਿਆ ਸੀ। Read this-ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਭੇਡੂ, ਜਾਣੋ ਪ੍ਰੈੱਸ ਕਨੈਕਸ਼ਨ ਦਾਨਿਸ਼ ਸਿੱਦੀਕੀ ਨੇ ਹਾਲ ਹੀ ਵਿਚ ਆਪਣੇ ਟਵਿੱਟਰ ਅਕਾਉਂਟ 'ਤੇ ਅਫਗਾਨਿਸਤਾਨ ਕਵਰੇਜ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਸਨ। ਇਸ ਦੌਰਾਨ ਦਾਨਿਸ਼ ਸਿੱਦੀਕੀ ਦੇ ਕਾਫਲੇ 'ਤੇ ਕਈ...
ਜੰਮੂ (ਇੰਟ.)- ਸੋਸ਼ਲ ਮੀਡੀਆ (Social Media) 'ਤੇ ਇਨ੍ਹੀਂ ਦਿਨੀਂ ਇਕ ਤਸਵੀਰ ਖੂਬ ਵਾਇਰਲ (Viral) ਹੋ ਰਹੀ ਹੈ। ਇਹ ਤਸਵੀਰ ਜੰਮੂ-ਕਸ਼ਮੀਰ (Jammu-Kashmir) ਦੀ ਦੱਸੀ ਜਾ ਰਹੀ ਹੈ। ਇਸ ਤਸਵੀਰ ਵਿਚ ਇਕ ਟੈਂਪੋ 'ਤੇ ਪ੍ਰੈੱਸ ਲਿਖਿਆ ਹੈ ਅਤੇ ਅੰਦਰ ਭੇਡਾਂ ਹਨ। ਪ੍ਰੈੱਸ ਲਿਖੀ ਇਸ ਗੱਡੀ ਤੋਂ ਭੇਡ ਨੂੰ ਕਿਤੇ ਲਿਜਾਇਆ ਜਾ ਰਿਹਾ ਹੈ। ਗੱਡੀ 'ਤੇ ਪ੍ਰੈੱਸ ਅਤੇ ਅੰਦਰ ਭੇਡ ਦੀ ਤਸਵੀਰ ਵਾਇਰਲ (Viral) ਹੋ ਰਹੀ ਹੈ। ਇਹ ਤਸਵੀਰ ਕਸ਼ਮੀਰ ਲਾਈਫ (Kashmir Life) ਵਲੋਂ ਸ਼ੇਅਰ ਕੀਤੀ ਗਈ ਹੈ। ਕਸ਼ਮੀਰ ਲਾਈਫ ਨੇ ਆਪਣੀ ਕੈਪਸ਼ਨ ਵਿਚ ਲਿਖਿਆ ਹੈ, ਇਕ ਭੇਡ ਨੂੰ ਗੱਡੀ ਵਿਚ ਲਿਜਾਉਣ ਦੀ ਇਹ ਤਸਵੀਰ ਹੈ। ਜਿਸ ਗੱਡੀ ਵਿਚ ਭੇਡ ਨੂੰ ਲਿਜਾਇਆ ਜਾ ਰਿਹਾ ਹੈ। ਉਸ 'ਤੇ ਪ੍ਰੈੱਸ ਲਿਖਿਆ, 15 ਜੁਲਾਈ 2021 ਨੂੰ ਜੰਮੂ ਅਤੇ ਕਸ਼ਮੀਰ ਵਿਚ ਇੰਟਰਨੈੱਟ 'ਤੇ ਸਭ ਤੋਂ ਜ਼ਿਆਦਾ ਬਹਿਸ ਵਾਲੀ ਤਸਵੀਰ ਹੈ, ਫੋਟੋਗ੍ਰਾਫਰ ਅਜੇ ਤੱਕ ਗੁੰਮਨਾਮ ਹੈ। “People are sheep. Press is the shepherd.” https://t.co/IAbr4nCCY5 &mdas...
ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol-Diesel Price) ਵਿਚ ਲਗਾਤਾਰ ਵਾਧਾ ਹੋਣ ਕਰਕੇ ਲੋਕਾਂ ਦੀ ਜੇਬ 'ਤੇ ਬੁਰਾ ਅਸਰ ਪੈ ਰਿਹਾ ਹੈ। ਇਸ ਵਿਚਾਲੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਥੋੜੀ ਰਾਹਤ ਦਿੱਤੀ ਗਈ ਹੈ। ਤੇਲ ਕੰਪਨੀਆਂ ਨੇ (Petrol-Diesel Price) ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਜਦੋਂਕਿ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੈਟਰੋਲ ਵਿਚ 35 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 15 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਅੱਜ ਦਿੱਲੀ ਵਿੱਚ ਪੈਟਰੋਲ 101.54 ਰੁਪਏ ਅਤੇ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਾਣੋ ਆਪਣੇ ਸ਼ਹਿਰ ਵਿਚ ਤੇਲ ਦੀਆਂ ਕੀਮਤਾਂ ਕੋਲਕਾਤਾ ਵਿੱਚ ਪੈਟਰੋਲ ਅੱਜ 101.74 ਰੁਪਏ ਅਤੇ ਡੀਜ਼ਲ 93.02 ਰੁਪਏ ਪ੍ਰਤੀ ਲੀਟਰ ਹੈ।ਚੇਨਈ ਵਿਚ ਪੈਟਰੋਲ ਅੱਜ 102.23 ਰੁਪਏ ਅਤੇ ਡੀਜ਼ਲ 94.39 ਰੁਪਏ ਪ੍ਰਤੀ ਲੀਟਰ ਹੈ।ਬੰਗਲੁਰੂ ਵਿੱਚ ਪੈਟਰੋਲ ਅੱਜ 104.94 ਰੁਪਏ ਅਤੇ ਡੀਜ਼ਲ 95.26 ਰੁਪਏ ਪ੍ਰਤੀ ਲੀਟਰ ਹੈ।ਅੱਜ ਚੰਡੀਗੜ੍ਹ ਵਿੱਚ ਪੈਟਰੋਲ 97.64 ਰੁਪਏ ਅਤੇ ਡੀਜ਼ਲ 89.50 ਰੁਪਏ ਪ੍ਰਤੀ ਲੀਟਰ ਹੈ।ਲਖਨਾਉ ਵਿਚ ਪੈਟਰੋਲ ਅੱਜ 98.63 ਰੁਪਏ ਅਤੇ ਡੀਜ਼ਲ 90.26 ਰੁਪਏ ਪ੍ਰਤੀ ਲੀਟਰ ਹੈ। ਇਨ੍ਹਾਂ ਰਾਜਾਂ 'ਚ 100 ਰੁਪਏ ਪ੍ਰਤੀ ਲੀਟਰ ਤੋਂ ਉਪਰ ਹੈ ਤੇਲ ਤੇਲ ਦੀਆਂ ਕੀਮਤਾਂ (Petrol-Diesel Price) ਵਿਚ ਨਿਰੰਤਰ ਵਾਧੇ ਕਾਰਨ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਤਾਮਿਲਨਾਡੂ, ਕੇਰਲ, ਬਿਹਾਰ ਅਤੇ ਪੰਜਾਬ ਸਮੇਤ 15 ਰਾਜਾਂ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਤੋਂ ਉਪਰ ਹੋ ਗਈਆਂ ਹਨ। ...
ਨਵੀਂ ਦਿੱਲੀ: ਅਸਾਮ (Assam) ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਹਥਿਨੀ ਅਤੇ ਉਸ ਦੇ ਬੱਚੇ ਉੱਤੇ (Murder Case) ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ। ਦੱਸ ਦੇਈਏ ਇਹ ਖਬਰ ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੀ ਹੈ ਜਿਥੇ (Elephant) ਹਥਿਨੀ ਅਤੇ ਉਸ ਦੇ ਬੱਚੇ ਉੱਤੇ ਕਤਲ ਦਾ ਇਲਜ਼ਾਮ ਹੈ ਜਿਸ ਕਰਕੇ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। Read this- ਸੁਖਬੀਰ ਬਾਦਲ ਵਲੋਂ ਵੱਡਾ ਐਲਾਨ, ਸਰਕਾਰ ਬਣਨ 'ਤੇ ਹਿੰਦੂ ਹੋਵੇਗਾ ਡਿਪਟੀ ਸੀ.ਐੱਮ. ਜਾਣੋ ਪੂਰਾ ਮਾਮਲਾ ਇਹ ਘਟਨਾ 8 ਜੁਲਾਈ ਦੀ ਹੈ ਜਿਸ ਦਿਨ ਇੱਕ ਲੜਕੇ ਨੂੰ ਹਥਿਨੀ ਅਤੇ ਉਸਦੇ ਬੱਚੇ ਨੇ ਮਾਰਿਆ ਸੀ। ਇਹ ਪੁਲਿਸ ਦੇ ਅਨੁਸਾਰ ਕਿਹਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਜੰਗਲ ਦੇ ਅਧਿਕਾਰੀਆਂ ਉੱਤੇ ਹਥਿਨੀ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਪਾਇਆ। ਲੋਕਾਂ ਦਾ ਦਬਾਅ ਏਨਾ ਵੱਧ ਗਿਆ ਕਿ ਪੁਲਿਸ ਨੂੰ ਹਰਕਤ ਵਿੱਚ ਆਉਣਾ ਪਿਆ। Assam: A female elephant and her calf were taken to Bokakhat police station for the alleged killing of a boy in Golaghat district "During the investigation, the elephant & her calf were brought to the police station & later handed over to forest officials," say police pic.twitter.com/joTbAeoK8w — ANI (@ANI) July 15, 2021 ਲੜਕੇ ਦੀ ਹੱਤਿਆ ਕਰਨ ਦੇ ਇਲਜ਼ਾਮ ‘ਤੇ ਪੁਲਿਸ ਨੇ ਦੋਵਾਂ ਨੂੰ ਫੜ ਲਿਆ ਅਤੇ ਥਾਣੇ ਲਿਆਂਦਾ। ਪੁਲਿਸ ਨੇ ਦੱਸਿਆ ਕਿ ਦੋਵਾਂ ਜਾਨਵਰਾਂ‘ ਤੇ ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਤੋਂ ਬਾਅਦ ਹਾਥੀ ਅਤੇ ਉਸ ਦੇ ਬੱਚੇ ਨੂੰ ਜੰਗਲਾਤ ਵਿਭਾਗ ਨੂੰ ਸੌਂਪ ਦਿੱਤਾ ਗਿਆ। Read this- ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾ, ਜਾਣੋ ਕਿੰਨੀ ਵਧੀ ਕੀਮਤ ਹਥਿਨੀ ਅਤੇ ਬੱਚੇ ਦੇ ਕਬਜ਼ੇ ਵਿਚ ਲੈਣ ਦੀ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਉਸ ਜਾਨਵਰ ਦੇ ਸਮਰਥਨ ਵਿਚ ਆ ਗਏ। ਯੂ਼ਜ਼ਰਸ ਨੇ ਪੋਸਟਾਂ, ਮੇਮਜ ਅਤੇ ਮਜ਼ਾਕੀਆ ਫੋਟੋਆਂ ਨੂੰ ਸਾਂਝਾ ਕਰਕੇ ਵੱਖੋ ਵੱਖਰੇ ਢੰਗਾਂ ਨਾਲ ਪ੍ਰਤੀਕਰਮ ਕਰਨਾ ਸ਼ੁਰੂ ਕੀਤਾ। ...
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਸਿਆਸੀ ਹੱਲ ਚੱਲ ਵੀ ਵੱਧਦੀ ਜਾ ਰਹੀ ਹੈ। ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Amarinder Singh) ਦੇ ਅਸਤੀਫੇ ਦੀਆਂ ਖਬਰਾਂ ਸਾਹਮਣੇ ਆ ਰਹੀ ਹਨ। ਇਸ ਦੌਰਾਨ ਬੀਤੇ ਦਿਨੀ (Navjot Singh Sidhu) ਨਵਜੋਤ ਸਿੰਘ ਸਿੱਧੂ ਨਾਲ ਰਾਜਨੀਤਿਕ ਲੜਾਈ ਦੌਰਾਨ ਆਪਣੇ ਅਸਤੀਫੇ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ (Ravin Thukral) ਨੇ ਉਨ੍ਹਾਂ ਦੇ ਅਸਤੀਫੇ ਦੀਆਂ ਖ਼ਬਰਾਂ ਨੂੰ “humbug” ਕਰਾਰ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਨਾ ਤਾਂ ਅਸਤੀਫਾ ਦਿੱਤਾ ਹੈ ਅਤੇ ਨਾ ਹੀ ਅਜਿਹਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਰਵੀਨ ਠੁਕਰਾਲ ਦਾ ਟਵੀਟ--- ਠੁਕਰਾਲ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇਣ ਦੀਆਂ ਮੀਡੀਆ ਰਿਪੋਰਟਾਂ ਅਫਵਾਹ ਹਨ। ਉਨ੍ਹਾਂ ਨੇ ਨਾਹ ਤਾਂ ਅਜਿਹਾ ਕੁਝ ਕੀਤਾ ਹੈ ਅਤੇ ਨਾ ਹੀ ਅਜਿਹਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਹ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਕਾਂਗਰਸ ਨੂੰ ਜਿੱਤ ਦਿਵਾਉਣਗੇ, ਜਿਵੇਂ ਕਿ ਉਨ੍ਹਾਂ ਨੇ 2017 ਵਿੱਚ ਕੀਤਾ ਸੀ। Media reports of CM @capt...
ਅੰਬਾਲਾ: ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਡਟੇ ਹੋਏ ਹਨ। ਇਸ ਵਿਚਾਲੇ ਬੀਤੇ ਦਿਨੀ ਹਿਸਾਰ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰਨ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਕਿਸਾਨਾਂ 'ਤੇ ਲਾਠੀਚਾਰਜ ਦੇ ਰੋਸ ਵਜੋਂ ਕਿਸਾਨਾਂ ਨੇ 'ਤੇ ਅੰਬਾਲੇ ਕੋਲ ਸ਼ੰਭੂ ਟੋਲ ਪਲਾਜ਼ਾ 'ਤੇ ਹਰਿਆਣਾ-ਪੰਜਾਬ ਹਾਈਵੇਅ ਜਾਮ ਕਰ ਦਿੱਤਾ ਹੈ। Farmers block the highway at Haryana-Punjab border at Shambhu toll plaza near Ambala after police baton-charged farmers protesting against CM Manohar Lal Khattar in Hisar "This is a symbolic protest to express solidarity with our brothers in Hisar," says a farmer pic.twitter.com/0MluxTRoRZ — ANI (@ANI) May 16, 2021 ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਭਰਾਵਾਂ ਤੇ ਹਿਸਾਰ 'ਚ ਕੀਤੇ ਲਾਠੀਚਾਰਜ ਖਿਲਾਫ ਇਹ ਸਾਡਾ ਰੋਸ ਪ੍ਰਗਟਾਵਾ ਹੈ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿੱਢੀ ਬੈਠੇ ਕਿਸਾਨਾਂ ਨੇ ਸਾਫ ਕਿਹਾ ਹੋਇਆ ਕਿ ਉਹ ਬੀਜੇਪੀ ਤੇ ਜੇਜੇਪੀ ਲੀਡਰਾਂ ਦਾ ਕਿਸੇ ਵੀ ਸਮਾਗਮ 'ਚ ਪਹੁੰਚਣ 'ਤੇ ਵਿਰੋਧ ਕਰਨਗੇ। ਇਸ ਤਹਿਤ ਹੀ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕੀਤਾ ਗਿਆ। ਜਿੱਥੇ ਉਹ ਇਕ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਸਨ।...
ਜਲੰਧਰ: ਪੰਜਾਬ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਰੋਜਾਨਾ ਕੋਰੋਨਾ ਕਰਕੇ ਮੌਤਾਂ ਦਾ ਆਂਕੜਾ ਵੱਧ ਰਿਹਾ ਹੈ। ਇਸ ਵਿਚਾਲੇ ਅੱਜ ਤਾਜਾ ਪੰਜਾਬ ਦੇ ਜਲੰਧਰ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਗੜਾ ਰੋਡ ਸਥਿਤ ਪਿਮਸ ਹਸਪਤਾਲ ਵਿਚ 24 ਸਾਲਾਂ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਾਂ ਸ਼ਹਿਰ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਦੇ ਰੂਪ ਵਿਚ ਹੋਈ ਹੈ। ਨੌਜਵਾਨ ਦੀ ਮਾਂ ਕਮਲਜੀਤ ਕੌਰ ਨੇ ਹਸਪਤਾਲ ਦੇ ਪ੍ਰਬੰਧਕ 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਕਮਲਜੀਤ ਕੌਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਅਚਾਨਕ ਉਸ ਦੇ ਬੇਟੇ ਦੀ ਤਬੀਅਤ ਖ਼ਰਾਬ ਹੋਣ ਗਈ ਸੀ ਤੇ ਇਸ ਤੋਂ ਬਾਅਦ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਤਾਂ ਇਸ ਤੋਂ ਬਾਅਦ ਜਲੰਧਰ ਦੇ ਪਿਮਸ ਹਸਪਤਾਲ ਦਾਖਿਲ ਕਰਵਾਇਆ ਗਿਆ। ਇਥੋਂ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਨਮੋਨਿਆ ਹੋ ਗਿਆ ਹੈ ਅਤੇ ਉਹ ਕੋਰੋਨਾ ਪੌਜ਼ੀਟਿਵ ਵੀ ਹਨ। ਨੌਜਵਾਨ ਦੀ ਮਾਂ ਕਮਲਜੀਤ ਕੌਰ ਦਾ ਕਹਿਣਾ ਹੈ ਕਿ ਇਲਾਜ ਨਾ ਠੀਕ ਹੋਣ ਕਰਕੇ ਅੱਜ ਉਸਦੇ ਬੇਟੇ ਦੀ ਹਸਪਤਾਲ ਵਿਚ ਮੌਤ ਹੋ ਗਈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार