LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫਗਾਨਿਸਾਤਨ ਵਿਚ ਕਵਰੇਜ ਦੌਰਾਨ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕਤਲ

siddiqui

ਨਵੀਂ ਦਿੱਲੀ (ਇੰਟ.)- ਅਫਗਾਨਿਸਤਾਨ  (Afghanistan) ਵਿਚ ਤਾਲਿਬਾਨ (Taliban) ਦੇ ਵੱਧਦੇ ਦਬਦਬੇ ਵਿਚਾਲੇ ਹਾਲਾਤ ਲਗਾਤਾਰ ਵਿਗੜਦੇ ਹੀ ਜਾ ਰਹੇ ਹਨ। ਇਥੋਂ ਦੇ ਕੰਧਾਰ ਸੂਬੇ ਵਿਚ ਕਵਰੇਜ ਲਈ ਗਏ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ (Photo juarnlist Danish Siddiqui) ਦਾ ਕਤਲ ਕਰ ਦਿੱਤਾ ਗਿਆ। ਦਾਨਿਸ਼ ਸਿੱਦੀਕੀ ਦਾ ਕਤਲ ਕੰਧਾਰ (Kandhar) ਦੇ ਸਪਿਨ ਬੋਲਡਕ ਇਲਾਕੇ ਵਿਚ ਇਕ ਝੜਪ ਦੌਰਾਨ ਹੋਇਆ  ਹੈ। ਦਾਨਿਸ਼ ਸਿੱਦੀਕੀ ਦੀ ਗਿਣਤੀ ਦੁਨੀਆ ਦੇ ਬਿਹਤਰੀਨ ਫੋਟੋ ਪੱਤਰਕਾਰ ਵਜੋਂ ਹੁੰਦੀ ਸੀ। ਉਹ ਮੌਜੂਦਾ ਸਮੇਂ ਵਿਚ ਕੌਮਾਂਤਰੀ ਏਜੰਸੀ ਰਿਊਟਰਸ ਦੇ ਨਾਲ ਕੰਮ ਕਰਦਾ ਸੀ ਅਤੇ ਅਫਗਾਨਿਸਤਾਨ ਵਿਚ ਜਾਰੀ ਹਿੰਸਾ ਦੀ ਕਵਰੇਜ ਲਈ ਗਿਆ ਸੀ।

Danish Siddiqui Death News: Pulitzer Award-winning Indian photojournalist, Danish  Siddiqui, killed in Afghanistan - The Economic Times

Read this-ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਭੇਡੂ, ਜਾਣੋ ਪ੍ਰੈੱਸ ਕਨੈਕਸ਼ਨ

ਦਾਨਿਸ਼ ਸਿੱਦੀਕੀ ਨੇ ਹਾਲ ਹੀ ਵਿਚ ਆਪਣੇ ਟਵਿੱਟਰ ਅਕਾਉਂਟ 'ਤੇ ਅਫਗਾਨਿਸਤਾਨ ਕਵਰੇਜ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਸਨ। ਇਸ ਦੌਰਾਨ ਦਾਨਿਸ਼ ਸਿੱਦੀਕੀ ਦੇ ਕਾਫਲੇ 'ਤੇ ਕਈ ਵਾਰ ਹਮਲਾ ਵੀ ਕੀਤਾ ਗਿਆ ਸੀ। ਜਿਸ ਦੀ ਵੀਡੀਓ ਉਨ੍ਹਾਂ ਨੇ ਸਾਂਝੀ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਅਫਗਾਨਿਸਤਾਨ ਵਿਚ ਇਕ ਵਾਰ ਫਿਰ ਤੋਂ ਤਾਲਿਬਾਨ ਦਾ ਕੰਟਰੋਲ ਹੁੰਦਾ ਨਜ਼ਰ ਆ ਰਿਹਾ ਹੈ। ਇਹੀ ਵਜ੍ਹਾ ਹੈ ਕਿ ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਵੇਲੇ ਹਿੰਸਾ ਦਾ ਦੌਰ ਚੱਲ ਰਿਹਾ ਹੈ। ਪੂਰੀ ਦੁਨੀਆ ਤੋਂ ਪੱਤਰਕਾਰ ਅਫਗਾਨਿਸਤਾਨ ਵਿਚ ਜੁਟੇ ਹੋਏ ਹਨ ਅਤੇ ਇਥੇ ਜਾਰੀ ਸੰਘਰਸ਼ ਨੂੰ ਕਵਰ ਕਰ ਰੇਹ ਹਨ।

In The Market