LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਭੇਡੂ, ਜਾਣੋ ਪ੍ਰੈੱਸ ਕਨੈਕਸ਼ਨ

bhedu

ਜੰਮੂ (ਇੰਟ.)- ਸੋਸ਼ਲ ਮੀਡੀਆ (Social Media) 'ਤੇ ਇਨ੍ਹੀਂ ਦਿਨੀਂ ਇਕ ਤਸਵੀਰ ਖੂਬ ਵਾਇਰਲ (Viral) ਹੋ ਰਹੀ ਹੈ। ਇਹ ਤਸਵੀਰ ਜੰਮੂ-ਕਸ਼ਮੀਰ (Jammu-Kashmir) ਦੀ ਦੱਸੀ ਜਾ ਰਹੀ ਹੈ। ਇਸ ਤਸਵੀਰ ਵਿਚ ਇਕ ਟੈਂਪੋ 'ਤੇ ਪ੍ਰੈੱਸ ਲਿਖਿਆ ਹੈ ਅਤੇ ਅੰਦਰ ਭੇਡਾਂ ਹਨ। ਪ੍ਰੈੱਸ ਲਿਖੀ ਇਸ ਗੱਡੀ ਤੋਂ ਭੇਡ ਨੂੰ ਕਿਤੇ ਲਿਜਾਇਆ ਜਾ ਰਿਹਾ ਹੈ। ਗੱਡੀ 'ਤੇ ਪ੍ਰੈੱਸ ਅਤੇ ਅੰਦਰ ਭੇਡ ਦੀ ਤਸਵੀਰ ਵਾਇਰਲ (Viral) ਹੋ ਰਹੀ ਹੈ। ਇਹ ਤਸਵੀਰ ਕਸ਼ਮੀਰ ਲਾਈਫ (Kashmir Life) ਵਲੋਂ ਸ਼ੇਅਰ ਕੀਤੀ ਗਈ ਹੈ। ਕਸ਼ਮੀਰ ਲਾਈਫ ਨੇ ਆਪਣੀ ਕੈਪਸ਼ਨ ਵਿਚ ਲਿਖਿਆ ਹੈ, ਇਕ ਭੇਡ ਨੂੰ ਗੱਡੀ ਵਿਚ ਲਿਜਾਉਣ ਦੀ ਇਹ ਤਸਵੀਰ ਹੈ। ਜਿਸ ਗੱਡੀ ਵਿਚ ਭੇਡ ਨੂੰ ਲਿਜਾਇਆ ਜਾ ਰਿਹਾ ਹੈ। ਉਸ 'ਤੇ ਪ੍ਰੈੱਸ ਲਿਖਿਆ, 15 ਜੁਲਾਈ 2021 ਨੂੰ ਜੰਮੂ ਅਤੇ ਕਸ਼ਮੀਰ ਵਿਚ ਇੰਟਰਨੈੱਟ 'ਤੇ ਸਭ ਤੋਂ ਜ਼ਿਆਦਾ ਬਹਿਸ ਵਾਲੀ ਤਸਵੀਰ ਹੈ, ਫੋਟੋਗ੍ਰਾਫਰ ਅਜੇ ਤੱਕ ਗੁੰਮਨਾਮ ਹੈ।

“People are sheep. Press is the shepherd.” https://t.co/IAbr4nCCY5

Read this- PetrolDiesel Price: ਲੋਕਾਂ ਨੂੰ ਵੱਡੀ ਰਾਹਤ, ਨਹੀਂ ਹੋਇਆ ਤੇਲ ਦੀ ਕੀਮਤਾਂ 'ਚ ਬਦਲਾਵ

ਹਾਲਾਂਕਿ ਅਜੇ ਤੱਕ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਤਸਵੀਰ ਕਿੱਥੋਂ ਦੀ ਹੈ, ਪਰ ਪ੍ਰੈੱਸ ਵਾਲੀ ਗੱਡੀ ਦੇ ਨੇੜੇ ਖੜ੍ਹੀ ਗੱਡੀ ਦੀ ਨੰਬਰ ਪਲੇਟ ਤੋਂ ਲੱਗਦਾ ਹੈ ਕਿ ਇਹ ਗੱਡੀ ਜੰਮੂ-ਕਸ਼ਮੀਰ ਦੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਅਗਲੇ ਹਫਤੇ ਬਕਰੀਦ ਹੈ, ਜਿਸ ਵਿਚ ਬਕਰੇ ਜਾਂ ਭੇਡ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਬੱਕਰੇ ਅਤੇ ਭੇਡ ਦੀ ਖਰੀਦਦਾਰੀ ਹੁਣੇ ਤੋਂ ਸ਼ੁਰੂ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰੈੱਸ ਲਿਖੀ ਇਸ ਗੱਡੀ ਵਿਚੋਂ ਭੇਡ ਨੂੰ ਕਿਸੇ ਮਾਰਕੀਟ ਵਿਚ ਵੇਚਣ ਲਈ ਲਿਜਾਇਆ ਜਾ ਰਿਹਾ ਹੋਵੇਗਾ। ਹਾਲਾਂਕਿ ਭੇਡ ਦੇ ਬਹਾਨੇ ਕਈ ਲੋਕ ਪੱਤਰਕਾਰਾਂ 'ਤੇ ਤੰਜ ਕੱਸ ਰਹੇ ਹਨ। ਇਕ ਟਵਿੱਟਰ ਯੂਜ਼ਰ ਨੇ ਲਿਖਿਆ ਪ੍ਰੈੱਸ, ਕੀ? ਜਾਂ ਇਕ ਗੀਤ ਦੇ ਰੂਪ ਵਿਚ- ਅਖੀਰ ਵਿਚ ਮੁਕਤ, ਉਹ ਆਪਣੀ ਜਾਨ ਲੈ ਸਕਦੇ ਹਨ। ਉਹ ਕੀ ਨਹੀਂ ਲੈ ਸਕਦੇ ਸਨ-ਉਹ ਹੈ ਤੁਹਾਡਾ ਮਾਣ।

In The Market