LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕ ਖੇਡ ਪਿੰਡ ਵਿਚ ਪਹਿਲਾ ਕੋਰੋਨਾ ਇਨਫੈਕਟਿਡ ਮਾਮਲਾ ਆਇਆ ਸਾਹਮਣੇ, ਪ੍ਰਬੰਧਕਾਂ ਕੀਤੀ ਪੁਸ਼ਟੀ

olympics corona

ਟੋਕੀਓ (ਇੰਟ.)- ਟੋਕੀਓ ਓਲੰਪਿਕ  (Tokyo Olympics) ਦੇ ਆਯੋਜਨ 'ਤੇ ਲਗਾਤਾਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਵਿਚਾਲੇ ਟੋਕੀਓ ਓਲੰਪਿਕ ਆਯੋਜਨਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਖੇਡ ਪਿੰਡ ਕੰਪਲੈਕਸ ਵਿਚ ਕੋਰੋਨਾ ਇਨਫੈਕਸ਼ਨ (Corona infection) ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ 23 ਜੁਲਾਈ ਨਾਲ ਹੋਣੀ ਹੈ। ਖੇਡ ਪਿੰਡ ਵਿਚ ਕੋਰੋਨਾ ਦਾ ਮਾਮਲਾ ਆਉਣ 'ਤੇ ਓਲੰਪਿਕ ਦੇ ਆਯੋਜਨ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ ਹਾਲਾਂਕਿ ਕੋਵਿਡ-19 (Covid-19) ਸੰਸਾਰਕ ਮਹਾਮਾਰੀ ਦੇ ਦੇਖਦੇ ਹੋਏ ਟੋਕੀਓ (Tokyo) ਵਿਚ 6 ਹਫਤੇ ਦਾ ਕੋਰੋਨਾ ਐਮਰਜੈਂਸੀ (Corona Emergency) ਲਾਗੂ ਹੈ। ਪਿਛਲੇ ਕੁਝ ਦਿਨਾਂ ਵਿਚ ਜੇਕਰ ਦੇਖਿਆ ਜਾਵੇ ਤਾਂ ਟੋਕੀਓ ਵਿਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ।

Punjab Had Maximum Number Of Death In India Due To Corona - डराने वाली खबर:  कोरोना से मृत्यु दर में देश में पहले नंबर पर पहुंचा पंजाब, महाराष्ट्र को  छोड़ा पीछे -

Read this- 112 ਰੁਪਏ ਨੂੰ ਢੁੱਕਿਆ ਪੈਟਰੋਲ, ਲਗਾਤਾਰ ਹੋ ਰਿਹੈ ਵਾਧਾ

ਓਲੰਪਿਕ ਖੇਡ ਪਿੰਡ ਵਿਚ ਇਹ ਕੋਰੋਨਾ ਦਾ ਮਾਮਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਖੇਡਾਂ ਦੀ ਸ਼ੁਰੂਆਤ ਹੋਣ ਵਿਚ 6 ਦਿਨ ਬਚੇ ਹਨ। ਜਾਪਾਨ ਸਰਕਾਰ ਨੇ ਟੋਕੀਓ ਵਿਚ ਕੋਰੋਨਾ ਦਾ ਅਸਰ ਜ਼ਿਆਦਾ ਨਾ ਹੋਵੇ ਉਸ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਪਰ ਇਸ ਦੇ ਬਾਵਜੂਦ ਰਾਜਧਾਨੀ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਜੋ ਚਿੰਤਾ ਦਾ ਵਿਸ਼ਾ ਹੈ। ਇਸੇ ਹਫਤੇ ਟੋਕੀਓ ਵਿਚ ਬੀਤੇ 6 ਮਹੀਨੇ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਆਏ ਸਨ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਆਪਣੇ ਐਥਲੀਟਾਂ ਨੂੰ ਟੋਕੀਓ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ।

Latest Coronavirus News (Live Updates)

Read this- Tokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾ
ਓਧਰ ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਲਗਾਤਾਰ 9 ਹਫਤਿਆਂ ਦੀ ਗਿਰਾਵਟ ਤੋਂ ਬਾਅਦ ਮੌਤ ਦੀ ਗਿਣਤੀ ਪਿਚਲੇ ਹਫਤੇ ਵੱਧੀ ਹੈ। ਪਿਛਲੇ ਹਫਤੇ 55,000 ਤੋਂ ਜ਼ਿਆਦਾ ਲੋਕਾਂ ਨੇ ਜਾਨ ਗਵਾਈ ਜੋ ਉਸ ਤੋਂ ਪਹਿਲੇ ਵਾਲੇ ਹਫਤੇ ਦੇ ਮੁਕਾਬਲੇ ਤਿੰਨ ਫੀਸਦੀ ਜ਼ਿਆਦਾ ਹੈ। ਉਥੇ ਹੀ ਵਾਇਰਸ ਦੇ ਮਾਮਲਿਆਂ ਵਿਚ ਬੀਤੇ ਹਫਤੇ ਤਕਰੀਬਨ 10 ਫੀਸਦੀ ਯਾਨੀ ਦੀ ਲਗਭਗ 30 ਲੱਖ ਦਾ ਵਾਧਾ ਹੋਇਆ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਮਾਮਲੇ ਬ੍ਰਾਜ਼ੀਲ, ਭਾਰਤ, ਇੰਡੋਨੇਸ਼ੀਆ ਅਤੇ ਬ੍ਰਿਟੇਨ ਵਿਚ ਆਏ।

In The Market