LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਲੰਘੇ 24 ਘੰਟਿਆਂ ਦੌਰਾਨ ਆਏ 38,079 ਨਵੇਂ ਕੋਰੋਨਾ ਮਾਮਲੇ, 560 ਮੌਤਾਂ

corona case 17

ਨਵੀਂ ਦਿੱਲੀ (ਇੰਟ.)- ਕੇਂਦਰੀ ਸਿਹਤ ਮੰਤਰਾਲਾ (Union Ministry of Health) ਵਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਰੋਨਾ (Corona) ਦੇ 38,079 ਨਵੇਂ ਮਾਮਲੇ (New Cases) ਸਾਹਮਣੇ ਆਏ ਹਨ। ਹੁਣ ਕੁਲ ਪਾਜ਼ੇਟਿਵ (Positive) ਮਾਮਲਿਆਂ ਦੀ ਗਿਣਤੀ ਵਧ ਕੇ 3,10,64,908 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 560 ਨਵੀਆਂ ਮੌਤਾਂ ਤੋਂ ਬਾਅਦ ਇਨਫੈਕਸ਼ਨ (Infection) ਨਾਲ ਹੋਣ ਵਾਲੀਆਂ ਕੁਲ ਮੌਤਾਂ ਦੀ ਗਿਣਤੀ 4,13,091 ਹੋ ਗਈ ਹੈ। ਉਥੇ ਹੀ 43,916 ਨਵੇਂ ਡਿਸਚਾਰਜ (Discharge) ਤੋਂ ਬਾਅਦ ਕੁਲ ਡਿਸਚਾਰਜ ਦੀ ਗਿਣਤੀ 3,02,27,792 ਹੋਈ। ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਕੁਲ ਗਿਣਤੀ 4,24,025 ਹੈ।

Union Ministry of Health rushes central teams to Punjab and Chandigarh to  review health measures | India News | Zee News

Read this- ਟੋਕੀਓ ਓਲੰਪਿਕ ਖੇਡ ਪਿੰਡ ਵਿਚ ਪਹਿਲਾ ਕੋਰੋਨਾ ਇਨਫੈਕਟਿਡ ਮਾਮਲਾ ਆਇਆ ਸਾਹਮਣੇ, ਪ੍ਰਬੰਧਕਾਂ ਕੀਤੀ ਪੁਸ਼ਟੀ

ਸਿਹਤ ਮੰਤਰਾਲਾ ਮੁਤਾਬਕ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਕੁਲ ਗਿਣਤੀ 4,24,025 ਹੈ। ਸਿਹਤ ਮੰਤਰਾਲਾ ਦੇ ਮੁਤਾਬਕ ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ ਕੁਲ ਮਾਮਲਿਆਂ ਦੇ 1.36 ਫੀਸਦੀ ਹੈ। ਡੇਲੀ ਪਾਜ਼ੇਟਿਵਿਟੀ ਰੇਟ 1.91 ਫੀਸਦੀ ਅਤੇ ਰਿਕਵਰੀ ਰੇਟ 97.31 ਫੀਸਦੀ ਹੈ। ਦੇਸ਼ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਦੀ 42,12,557  ਵੈਕਸੀਨ ਲਗਾਈ ਗਈ, ਜਿਸ ਤੋਂ ਬਾ੍ਦ ਕੁਲ ਵੈਕਸੀਨੇਸ਼ਨ ਦਾ ਅੰਕੜਾ 42,12,557 ਹੋਇਆ।

In The Market