LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

10 ਸਾਲ ਦਾ ਦੁਬਈ ਗੋਲਡਨ ਵੀਜ਼ਾ ਹਾਸਲ ਕਰਨ ਵਾਲੀ ਤੀਜੀ ਭਾਰਤੀ ਬਣੀ ਸਾਨੀਆ ਮਿਰਜ਼ਾ

sania mirza

ਨਵੀਂ ਦਿੱਲੀ (ਇੰਟ.)- ਭਾਰਤੀ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ (Tennis Player Sania Mirza) ਨੂੰ ਅਧਿਕਾਰਤ ਤੌਰ 'ਤੇ ਦੁਬਈ (Dubai) ਦਾ ਗੋਲਡਨ ਵੀਜ਼ਾ (Golden Visa) ਮਿਲ ਗਿਆ ਹੈ। ਸਨੀਆ ਇਸ ਵੀਜ਼ਾ ਨੂੰ ਹਾਸਲ ਕਰਨ ਵਾਲੀ ਤੀਜੀ ਭਾਰਤੀ ਹੈ। ਉਨ੍ਹਾਂ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ (Bollywood Actor Shahrukh Khan) ਅਤੇ ਸੰਜੇ ਦੱਤ ਨੂੰ ਵੀਜ਼ਾ (Visa) ਇਹ ਵੀਜ਼ਾ ਮਿਲ ਚੁੱਕਾ ਹੈ। ਸਟਾਰ ਮਹਿਲਾ ਟੈਨਿਸ ਖਿਡਾਰੀ (Tennis Player) ਹੁਣ ਆਪਣੇ ਪਤੀ ਅਤੇ ਪਾਕਿਸਤਾਨ (Pakistan) ਦੇ ਸਾਬਕਾ ਕ੍ਰਿਕਟਰ ਸ਼ੋਇਬ ਮਲਿਕ (Cricketer Shoib Malik) ਨਾਲ 10 ਸਾਲ ਤੱਕ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਰਹਿ ਸਕਦੀ ਹੈ।

Read this- ਜਲੰਧਰ ਦੇ ਨੌਜਵਾਨ ਦੀ ਯੁਕਰੇਨ 'ਚ ਹੋਈ ਡੁੱਬਣ ਨਾਲ ਮੌਤ, ਪਰਿਵਾਰ ਤੋਂ ਮੰਗੇ ਜਾ ਰਹੇ 5000 ਅਮਰੀਕੀ ਡਾਲਰ

ਨਿਊਜ਼ ਏਜੰਸੀ ਨੇ ਸਾਨੀਆ ਦੇ ਹਵਾਲੇ ਤੋਂ ਕਿਹਾ, ਪਹਿਲਾਂ ਤਾਂ ਮੈਂ ਸ਼ੇਖ ਮੁਹੰਮਦ ਬਿਨ ਰਾਸ਼ਿਦ, ਫੈਡਰਲ ਅਥਾਰਟੀ ਅਤੇ ਆਈਡੈਂਟਿਟੀ ਅਤੇ ਸਿਟੀਜ਼ਨਸ਼ਿਪ ਆਫ ਸਪੋਰਟਸ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਕਿ ਉਨ੍ਹਾਂ ਨੇ ਮੈਨੂੰ ਦੁਬਈ ਗੋਲਡ ਵੀਜ਼ਾ ਦਿਵਾਇਆ। ਦੁਬਈ ਮੇਰੇ ਅਤੇ ਮੇਰੇ ਪਰਿਵਾਰ ਦੇ ਕਾਫੀ ਨੇੜੇ ਹੈ। ਇਹ ਮੇਰਾ ਦੂਜਾ ਘਰ ਹੈ ਅਤੇ ਅਸੀਂ ਇਥੇ ਹੋਰ ਸਮਾਂ ਬਿਤਾਉਣਾ ਚਾਹੁਣਗੇ। ਭਾਰਤ ਦੇ ਚੋਣਵੇਂ ਲੋਕਾਂ ਵਿਚ ਹੋਣ ਨਾਲ ਮੈਨੂੰ ਕਾਫੀ ਮਾਣ ਹੈ। ਇਸ ਨਾਲ ਅਸੀਂ ਆਉਣ ਵਾਲੇ ਦਿਨਾਂ ਵਿਚ ਆਪਣੇ ਟੈਨਿਸ ਅਤੇ ਕ੍ਰਿਕਟ ਸਪੋਰਟਸ ਅਕੈਡਮੀ 'ਤੇ ਕੰਮ ਕਰ ਸਕਦੇ ਹਨ।

In The Market