LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Entertainment
25 oct sameer wankhede

ਮੁੰਬਈ : ਮੁੰਬਈ 'ਚ ਡਰੱਗ ਮਾਮਲੇ ਦੀ ਜਾਂਚ ਕਾਰਨ ਚਰਚਾ 'ਚ ਆਏ ਐੱਨ.ਸੀ.ਬੀ. ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀਆਂ ਮੁਸ਼ਕਿਲਾਂ ਹੁਣ ਵਧਦੀਆਂ ਜਾ ਰਹੀਆਂ ਹਨ। ਹੁਣ ਉਨ੍ਹਾਂ ਖਿਲਾਫ ਵਿਜੀਲੈਂਸ ਵਿਭਾਗ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ। ਸਮੀਰ ਵਾਨਖੇੜੇ ਅਹੁਦੇ 'ਤੇ ਬਣੇ ਰਹਿਣਗੇ ਜਾਂ ਨਹੀਂ, ਹੁਣ ਇਸ 'ਤੇ ਵੀ ਸ਼ੱਕ ਦੇ ਬੱਦਲ ਮੰਡਰਾ ਰਹੇ ਹਨ। ਐੱਨ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਸਮੀਰ ਵਾਨਖੇੜੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਵਿਜੀਲੈਂਸ ਜਾਂਚ ਹੋ ਰਹੀ ਹੈ। ਕੀ ਸਮੀਰ ਅਹੁਦੇ 'ਤੇ ਬਣੇ ਰਹਿਣਗੇ? ਇਸ ਸਵਾਲ 'ਤੇ ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਉਹ ਅਹੁਦੇ 'ਤੇ ਬਣੇ ਰਹਿਣਗੇ ਜਾਂ ਨਹੀਂ ਇਸ 'ਤੇ ਕੁੱਝ ਕਿਹਾ ਨਹੀਂ ਜਾ ਸਕਦਾ। Also Read : ਲੁਧਿਆਣਾ 'ਚ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਪ੍ਰੋਗਰੈਸਿਵ ਇਨਵੈਸਟ 'ਚ 99 ਹਜ਼ਾਰ ਕਰੋੜ ਇਨਵੈਸਟ ਦਾ ਟੀਚਾ ਦੱਸ ਦਈਏ ਕਿ ਐੱਨ.ਸੀ.ਬੀ. 'ਤੇ ਲੱਗੇ ਦੋਸ਼ਾਂ 'ਤੇ DG ਐੱਨ.ਸੀ.ਬੀ. ਨੂੰ ਮੁੰਬਈ ਐੱਨ.ਸੀ.ਬੀ. ਦੇ ਅਧਿਕਾਰੀਆਂ ਨੇ ਈ-ਮੇਲ ਦੇ ਜ਼ਰੀਏ ਇਕ ਰਿਪੋਰਟ ਸੌਂਪੀ ਹੈ। ਜਾਣਕਾਰੀ ਮੁਤਾਬਕ ਦਿੱਲੀ 'ਚ ਸਮੀਰ ਵਾਨਖੇੜੇ ਕਿਸੇ ਰੀਵੀਊ ਮੀਟਿੰਗ ਲਈ ਪਹੁੰਚ ਰਹੇ ਹਨ। ਇਸ ਦੌਰਾਨ ਡੀ.ਜੀ. ਸੱਤਿਆ ਨਾਰਾਇਣ ਪ੍ਰਧਾਨ ਸਮੀਰ ਨਾਲ ਐੱਨ.ਸੀ.ਬੀ. 'ਤੇ ਲੱਗੇ ਦੋਸ਼ਾਂ 'ਤੇ ਵੀ ਗੱਲਬਾਤ ਕਰਨਗੇ। Also Read : ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੇ 11 ਮਹੀਨੇ ਪੂਰੇ ਹੋਣ 'ਤੇ ਕਿਸਾਨਾਂ ਦਾ ਵੱਡਾ ਐਲਾਨ ਸੈਸ਼ਨ ਕੋਰਟ 'ਚ ਐੱਨ.ਸੀ.ਬੀ. ਦਾ ਨਵਾਂ ਹਲਫਨਾਮਾਐਤਵਾਰ ਨੂੰ ਸਮੀਰ ਵਾਨਖੇੜੇ 'ਤੇ ਦੋਸ਼ ਲੱਗਣ ਤੋਂ ਬਾਅਦ ਹੁਣ ਐੱਨ.ਸੀ.ਬੀ. ਨੇ ਸੈਸ਼ਨ ਕੋਰਟ 'ਚ ਹਲਫਨਾਮਾ ਦਾਇਰ ਕੀਤਾ ਹੈ। ਇਸ 'ਚ ਸਮੀਰ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮਾਮਲੇ ਦੀ ਸ਼ੁਰੂਆਤ ਤੋਂ ਹੀ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਸਮੀਰ ਨੇ ਕੋਰਟ 'ਚ ਕਿਹਾ, 'ਮੇਰੇ ਪਰਿਵਾਰ, ਮੇਰੀ ਮ੍ਰਿਤਕ ਮਾਂ, ਪਿਤਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।' ਅੱਗੇ ਕਿਹਾ ਗ...

24 oct aryan khan

ਮੁੰਬਈ : ਆਰਿਅਨ  ਖਾਨ ਕਰੂਜ਼ ਡਰੱਗਜ਼ ਮਾਮਲੇ 'ਚ ਵੱਡਾ ਮੋੜ ਆਇਆ ਹੈ। ਪ੍ਰਾਈਮ ਵਿਟਨੈਸ ਕੇਪੀ ਗੋਸਾਵੀ ਦੇ ਬਾਡੀਗਾਰਡ ਨੇ ਇਸ ਮਾਮਲੇ 'ਚ ਵੱਡਾ ਖੁਲਾਸਾ ਕੀਤਾ ਹੈ। ਪ੍ਰਭਾਕਰ ਨੇ ਸੀਲ ਵਿੱਚ ਨੋਟਰੀ ਕੀਤੇ ਹਲਫਨਾਮੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪ੍ਰਭਾਕਰ ਨੇ ਦੱਸਿਆ ਕਿ ਐਨਸੀਬੀ ਦਫਤਰ ਵਿੱਚ ਖਾਲੀ ਕਾਗਜ਼ 'ਤੇ ਪੰਚਨਾਮਾ ਪੇਪਰ ਦੱਸ ਕੇ ਜ਼ਬਰਦਸਤੀ ਦਸਤਖਤ ਕੀਤੇ ਗਏ ਸਨ। ਜਦੋਂਕਿ ਉਸ ਨੂੰ ਕਰੂਡ ਡਰੱਗਜ਼ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਤੁਹਾਨੂੰ ਦੱਸ ਦੇਈਏ ਕਿ ਪ੍ਰਭਾਕਰ ਕਰੂਡ ਡਰੱਗਜ਼ ਰੇਡ ਕੇਸ ਵਿੱਚ ਕੇਪੀ ਗੋਸਾਵੀ ਤੋਂ ਇਲਾਵਾ ਇੱਕ ਹੋਰ ਗਵਾਹ ਹੈ। Also Read : ਪੰਜਾਬ ਭਵਨ 'ਚ CM ਚੰਨੀ ਦੀ ਅਹਿਮ ਬੈਠਕ, ਬ੍ਰਹਮ ਮਹਿੰਦਰਾ ਅਤੇ ਤ੍ਰਿਪਤ ਬਾਜਵਾ ਸਮੇਤ ਕਈ ਵਿਧਾਇਕ ਸ਼ਾਮਲ ਪ੍ਰਭਾਕਰ ਨੇ ਦੱਸਿਆ ਕਿ ਉਹ ਕਿਰਨ ਗੋਸਾਵੀ ਦੇ ਨਿੱਜੀ ਬਾਡੀਗਾਰਡ ਵਜੋਂ ਕੰਮ ਕਰਦਾ ਹੈ, ਉਹ ਕਰੂਜ਼ ਪਾਰਟੀ ਦੇ ਛਾਪੇ ਦੌਰਾਨ ਗੋਸਾਵੀ ਦੇ ਨਾਲ ਸੀ। ਪ੍ਰਭਾਕਰ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਜਦੋਂ ਤੋਂ ਕਿਰਨ ਗੋਸਾਵੀ ਰਹੱਸਮਈ ਢੰਗ ਨਾਲ ਗਾਇਬ ਹੋ ਗਈ ਹੈ, ਉਸ ਦੀ ਜਾਨ ਨੂੰ ਖਤਰਾ ਹੈ। Also Read : ਰਾਤ ਦੀ ਚੰਗੀ ਨੀਂਦ ਘੱਟ ਕਰ ਸਕਦੀ ਹੈ ਬੱਚਿਆਂ 'ਚ ਮੋਟਾਪੇ ਦਾ ਖਤਰਾ ਪ੍ਰਭਾਕਰ ਨੇ ਆਪਣੇ ਹਲਫਨਾਮੇ 'ਚ ਸੈਮ ਡਿਸੂਜ਼ਾ ਨਾਂ ਦੇ ਵਿਅਕਤੀ ਦਾ ਵੀ ਜ਼ਿਕਰ ਕੀਤਾ ਹੈ। ਪ੍ਰਭਾਕਰ ਦੇ ਅਨੁਸਾਰ, ਉਹ ਐਨਸੀਬੀ ਦਫਤਰ ਦੇ ਬਾਹਰ ਸੈਮ ਡਿਸੂਜਾ ਨੂੰ ਮਿਲੇ ਸਨ। ਉਸ ਸਮੇਂ ਉਹ ਕੇਪੀ ਗੋਸਾਵੀ ਨੂੰ ਮਿਲਣ ਆਏ ਸਨ। ਦੋਵੇਂ ਲੋਅਰ ਪਰੇਲ ਨੇੜੇ ਬਿਗ ਬਜ਼ਾਰ ਕੋਲ ਸਥਿਤ NCB ਦਫਤਰ ਤੋਂ ਆਪਣੀ-ਆਪਣੀ ਕਾਰ 'ਚ ਪਹੁੰਚੇ ਅਤੇ ਦਾਅਵਾ ਕੀਤਾ ਕਿ ਗੋਸਾਵੀ ਸੈਮ ਨਾਮ ਦੇ ਵਿਅਕਤੀ ਨਾਲ ਫੋਨ 'ਤੇ 25 ਕਰੋੜ ਰੁਪਏ ਲੈ ਕੇ 18 ਕਰੋੜ ਰੁਪਏ ਤੈਅ ਕਰਨ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਨੇ ਸਮੀਰ ਵਾਨਖੇੜੇ ਨੂੰ 8 ਕਰੋੜ ਰੁਪਏ ਦੇਣ ਦੀ ਗੱਲ ਵੀ ਕੀਤੀ ਹੈ।ਇਸ ਤੋਂ ਬਾਅਦ ਇੱਕ ਨੀਲੇ ਰੰਗ ਦੀ ਮਰਸੀਡੀਜ਼ ਕਾਰ ਲੋਅਰ ਪਰੇਲ ਪਹੁੰਚਦੀ ਹੈ ਜਿਸ ਵਿੱਚ ਪੂਜਾ ਡਡਲਾਨੀ ਸ਼ਾਹਰੁਖ ਖਾਨ ਦੀ ਸੈਕਟਰੀ ਹੈ। ਕਾਰ ਵਿੱਚ ਕੇਪੀ ਗੋਸਾਵੀ ਅਤੇ ਸੈਮ ਨੇ ਪੂਜਾ ਡਡਲਾਨੀ ਨਾਲ ਮੁਲਾਕਾਤ ਕੀਤੀ। Also Read : ਨਵਜੋਤ ਸਿੰਘ ਸਿੱਧੂ ਨੇ ਫਿਰ ਦਿਖਾਏ ਆਪਣੇ ਤੇਵਰ, ਕਿਹਾ- 'ਮੈਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਨਹੀਂ ਭਟਕਣ ਦਵਾਂਗਾ' 15 ਮਿੰਟਾਂ ਬਾਅਦ ਅਸੀਂ ਉੱਥੋਂ ਮੰਤਰਾਲੇ ਵੱਲ ਚਲੇ ਗਏ। ਪੀ ਗੋਸਾਵੀ ਕਿਸੇ ਨਾਲ ਫ਼ੋਨ ਤੇ ਗੱਲ ਕਰਦਾ ਹੈ ਅਤੇ ਫਿਰ ਵਾਸ਼ੀ ਲਈ ਰਵਾਨਾ ਹੁੰਦਾ ਹੈ ਵਾਸ਼ੀ ਪਹੁੰਚਣ ਤੋਂ ਬਾਅਦ, ਗੋਸਾਵੀ ਨੇ ਮੈਨੂੰ ਕਿਹਾ ਕਿ ਤੁਸੀਂ ਇੱਕ ਇਨੋਵਾ ਕਾਰ ਲੈ ਕੇ ਤਾੜਦੇਵ ਚਲੇ ਜਾਓ, ਉੱਥੇ ਕਿਸੇ ਤੋਂ  50 ਲੱਖ ਦੀ ਨਕਦੀ ਲਵੋ, ਮੈਂ ਪੈਸੇ ਲਏ ਅਤੇ ਵਾਸ਼ੀ ਪਹੁੰਚਣ ਦੇ ਬਾਅਦ, ਉਸਨੇ ਬੈਗ ਕਿਰਨ ਗੋਸਾਵੀ ਨੂੰ ਦੇ ਦਿੱਤਾ।...

23 oct ananya

ਮੁੰਬਈ : ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਤੋਂ ਸ਼ੁੱਕਰਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਅਨੰਨਿਆ ਪਾਂਡੇ ਤੈਅ ਸਮੇਂ ਤੋਂ ਥੋੜੀ ਦੇਰ ਵਿਚ ਐਨਸੀਬੀ ਦਫਤਰ ਪਹੁੰਚੀ ਸੀ, ਜਿਸ ਕਾਰਨ ਅਧਿਕਾਰੀ ਸਮੀਰ ਵਾਨਖੇੜੇ ਨੇ ਉਸਦੀ ਕਲਾਸ ਲਈ। ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ਨੇ ਅਭਿਨੇਤਰੀ ਨੂੰ ਦੇਰ ਨਾਲ ਪਹੁੰਚਣ ਲਈ ਬੁਰੀ ਤਰ੍ਹਾਂ ਝਿੜਕਿਆ। ਕੱਲ ਯਾਨੀ ਸ਼ੁੱਕਰਵਾਰ ਨੂੰ ਐਨਸੀਬੀ ਨੇ ਅਨੰਨਿਆ ਨੂੰ ਲਗਾਤਾਰ ਦੂਜੇ ਦਿਨ ਪੁੱਛਗਿੱਛ ਲਈ ਬੁਲਾਇਆ ਸੀ। ਐਨਸੀਬੀ ਨੇ ਅਨੰਨਿਆ ਨੂੰ ਸਵੇਰੇ 11 ਵਜੇ ਦਾ ਸਮਾਂ ਦਿੱਤਾ ਸੀ ਪਰ ਅਨੰਨਿਆ ਦੁਪਹਿਰ 2 ਵਜੇ ਪਹੁੰਚੀ। Also Read : ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ ਹੋਈ ਮੌਤਾਂ ਨੇ ਵਧਾਈ ਦੇਸ਼ ਦੀ ਚਿੰਤਾ, ਸਾਹਮਣੇ ਆਏ 16 ਹਜ਼ਾਰ ਤੋਂ ਵਧੇਰੇ ਕੇਸ ਇਕ ਦਿਨ ਪਹਿਲਾਂ ਵੀ ਐਨਸੀਬੀ ਨੇ ਅਨੰਨਿਆ ਨੂੰ 2 ਵਜੇ ਦਿੱਤਾ ਸੀ ਪਰ ਅਨੰਨਿਆ 4 ਵਜੇ ਪਹੁੰਚੀ। ਇਸ ਕਾਰਨ NCB ਆਪਣੀ ਜਾਂਚ ਪੂਰੀ ਨਹੀਂ ਕਰ ਸਕਿਆ। ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਕੱਲ੍ਹ ਅਨੰਨਿਆ ਪਾਂਡੇ 'ਤੇ ਵਰ੍ਹਦਿਆਂ ਉਨ੍ਹਾਂ ਨੂੰ ਲਗਾਤਾਰ ਦੂਜੇ ਦਿਨ ਦੇਰੀ ਨਾਲ ਆਉਣ ਦੀ ਸਖਤ ਤਾੜਨਾ ਕੀਤੀ। ਇਹ ਤੁਹਾਡਾ ਪ੍ਰੋਡਕਸ਼ਨ ਹਾਊਸ ਨਹੀਂ ਹੈ ਸਮੀਰ ਵਾਨਖੇੜੇ ਨੇ ਅਨੰਨਿਆ ਨੂੰ ਝਿੜਕਿਆ ਅਤੇ ਕਿਹਾ, 'ਤੁਹਾਨੂੰ 11 ਵਜੇ ਬੁਲਾਇਆ ਗਿਆ ਸੀ ਅਤੇ ਤੁਸੀਂ ਹੁਣ ਆ ਰਹੇ ਹੋ. ਅਧਿਕਾਰੀ ਤੁਹਾਡੀ ਉਡੀਕ ਵਿੱਚ ਨਹੀਂ ਬੈਠੇ ਹਨ। ਇਹ ਤੁਹਾਡਾ ਪ੍ਰੋਡਕਸ਼ਨ ਹਾਊਸ ਨਹੀਂ ਹੈ, ਇਹ ਕੇਂਦਰੀ ਏਜੰਸੀ ਦਾ ਦਫ਼ਤਰ ਹੈ, ਜਿਸ ਸਮੇਂ ਤੁਹਾਨੂੰ ਬੁਲਾਇਆ ਜਾਵੇ, ਉੱਥੇ ਪਹੁੰਚੋ। Also Read : Petrol-Diesel Price Today : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਮੁੜ ਤੋਂ ਵਾਧਾ, ਜਾਣੋ ਨਵੀਆਂ ਕੀਮਤਾਂ ਤੁਹਾਨੂੰ ਦੱਸ ਦੇਈਏ ਕਿ ਡਰੱਗਜ਼ ਦੇ ਮਾਮਲੇ ਵਿੱਚ ਅਨੰਨਿਆ ਪਾਂਡੇ ਨੂੰ ਆਰੀਅਨ ਖਾਨ ਨਾਲ ਹੋਈ ਗੱਲਬਾਤ ਦੇ ਆਧਾਰ ਉੱਤੇ ਤਲਬ ਕੀਤਾ ਗਿਆ ਹੈ। ਐਨਸੀਬੀ ਸੂਤਰਾਂ ਦੇ ਅਨੁਸਾਰ, ਇਸ ਗੱਲਬਾਤ ਵਿੱਚ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਨੰਨਿਆ ਗਾਂਜੇ ਬਾਰੇ ਗੱਲ ਕਰ ਰਹੀ ਸੀ। ਇਹ ਵੀ ਦੋਸ਼ ਹੈ ਕਿ ਆਰੀਅਨ ਉਸ ਚੈਟ ਵਿੱਚ ਗਾਂਜੇ ਦਾ ਪ੍ਰਬੰਧ ਕਰਨ ਦੀ ਗੱਲ ਕਰ ਰਿਹਾ ਸੀ। ਹਾਲਾਂਕਿ ਪਹਿਲੇ ਦਿਨ ਪੁੱਛਗਿੱਛ ਦੌਰਾਨ ਅਨੰਨਿਆ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।...

21 oct ananya panday

ਮੁੰਬਈ : ਡਰੱਗ ਕੇਸ ਦੀ ਜਾਂਚ ਕਰ ਰਹੀ ਐਨਸੀਬੀ ਦੀ ਟੀਮ ਵੀਰਵਾਰ ਨੂੰ ਦੁਪਹਿਰ ਕਰੀਬ 1 ਵਜੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਗਰ 'ਮੰਨਤ' ਪਹੁੰਚੀ ਅਤੇ ਕੁਝ ਦੇਰ ਬਾਅਦ ਉਥੋਂ ਵਾਪਸ ਚਲੀ ਗਈ।ਐਨਸੀਬੀ ਦੇ ਉਚ ਅਧਿਕਾਰੀ ਵੀਵੀ ਸਿੰਘ ਆਪਣੀ ਟੀਮ ਦੇ ਨਾਲ ਉਥੇ ਪਹੁੰਚੇ ਸਨ। ਹਾਲਾਂਕਿ ਇਹ ਕਈ ਰੇਡ ਨਹੀਂ ਸੀ ਬਲਕਿ ਕਿਸੇ ਕਾਗਜ਼ੀ ਕਾਰਵਾਈ ਲਈ ਐਨਸੀਬੀ ਟੀਮ ਉਥੇ ਪਹੁੰਚੀ ਸੀ।ਕਰੂਜ਼ ਡਰੱਗ ਕੇਸ 'ਚ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਆਰਥਰ ਜੇਲ 'ਚ ਬੰਦ ਹਨ। ਇਸਤੋਂ ਪਹਿਲਾਂ ਸ਼ਾਹਰੁਖ ਖਾਨ ਆਰਥਰ ਰੋਡ 'ਚ ਆਰਿਅਨ ਨੂੰ ਮਿਲਣ ਲਈ ਪਹੁੰਚੇ ਸਨ। ਉਥੇ ਉਹ ਕਰੀਬ 15 ਮਿੰਟ ਰੁਕੇ ਅਤੇ ਬਿਨਾਂ ਮੀਡੀਆ ਨਾਲ ਗੱਲਬਾਤ ਕੀਤੇ ਉਥੋਂ ਚਲੇ ਗਏ। Also Read : ਬੇਟੇ ਆਰਿਅਨ ਨੂੰ ਮਿਲਣ ਲਈ ਜੇਲ ਪਹੁੰਚੇ ਸ਼ਾਹਰੁਖ ਖਾਨ ਅਨੰਨਿਆ ਪਾਂਡੇ ਦੇ ਘਰ ਪਹੁੰਚੀ ਐਨਸੀਬੀਇਸ ਤੋਂ ਪਹਿਲਾਂ ਕੇਂਦਰੀ ਜਾਂਚ ੲੰਜਸੀ ਨੇ ਮੁੰਬਈ ਬਾਂਦਰਾ ਸਥਿਤ ਬਾਲੀਵੁੱਡ ਐਕਟਰਸ ਅਨੰਨਿਆ ਪਾਂਡੇ ਦੇ ਘਰ ਪਹੁੰਚੀ।ਐਨਸੀਬੀ ਦੀ ਟੀਮ ਅਨੰਨਿਆ ਦੇ ਦੇ ਘਰ ਦੀ ਤਲਾਸ਼ੀ ਲਈ ਹੈ ਅਤੇ ਫੋਨ ਵੀ ਜ਼ਬਤ ਕਰ ਲਏ ਹਨ।ਅਨੰਨਿਆ ਪਾਂਡੇ ਫਿਲਮ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਹੈ। Also Read : ਆਰਿਅਨ ਖਾਨ ਨੂੰ ਕੋਰਟ ਤੋਂ ਝਟਕਾ, ਤਿੰਨਾਂ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਖਾਰਿਜ ਦੱਸ ਦਈਏ ਕਿ ਮੁੰਬਈ ਕਰੂਜ ਡਰੱਗ ਕੇਸ ਸੁਣਵਾਈ ਕਰਦੇ ਹੋਏ ਬੁਧਵਾਰ ਨੂੰ ਮੁੰਬਈ ਕੋਰਟ ਨੇ ਉਸਦੀ ਜਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਸੀ।ਜਿਸ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਤੁਰੰਤ ਬੰਬੇ ਹਾਈ ਕੋਰਟ ਤੋਂ ਅਪੀਲ ਦਾਇਰ ਕਰ ਨਿਚਲੀ ਅਦਾਲਤ ਦੇ ਆਦੇਸ਼ਾਂ ਨੂੰ ਚਣੌਤੀ ਦੇ ਦਿੱਤੀ ਹੈ।ਹੁਣ ਵਕੀਲਾਂ ਨੇ ਮੁੰਬਈ ਹਾਈਕੋਰਟ 'ਚ ਬੇਲ ਦੀ ਅਰਜੀ ਦਿੱਤੀ ਹੈ। ਉਥੇ ਹੀ ਬੰਬੇ ਹਾਈਕੋਰਟ 'ਚ ਆਰਿਅਨ ਦੀ ਜਮਾਨਤ 'ਤੇ 26 ਅਕਤੂਬਰ ਯਾਨੀ ਮੰਗਲਵਾਰ ਨੂੰ ਸੁਣਵਾਈ ਕੀਤੀ ਜਾਵੇਗੀ।ਜਿਸ ਦੇ ਚਲਦਿਆਂ ਆਰਿਅਨ ਨੂੰ 26 ਅਕਤੂਬਰ ਤਕ ਜੇਲ 'ਚ ਹੀ ਰਹਿਣਾ ਪਵੇਗਾ। ...

21 oct shahrukh khan

ਮੁੰਬਈ : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਕਰੂਜ਼ ਡਰੱਗਜ਼ ਮਾਮਲੇ 'ਚ ਮੁੰਬਈ ਦੀ ਆਰਥਰ ਰੋਡ ਜੇਲ' ਚ ਬੰਦ ਆਪਣੇ ਬੇਟੇ ਆਰੀਅਨ ਖਾਨ ਨੂੰ ਮਿਲਣ ਪਹੁੰਚੇ। ਇੱਕ ਆਮ ਨਾਗਰਿਕ ਵਾਂਗ, ਸ਼ਾਹਰੁਖ ਖਾਨ ਜੇਲ੍ਹ ਦੇ ਬਾਹਰ ਵਿਜ਼ਟਰ ਲਾਈਨ ਵਿੱਚ ਖੜ੍ਹੇ ਹੋ ਕੇ ਆਰੀਅਨ ਨੂੰ ਮਿਲਣ ਲਈ ਜੇਲ੍ਹ ਪਹੁੰਚੇ। 17 ਦਿਨਾਂ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸ਼ਾਹਰੁਖ ਖਾਨ ਆਪਣੇ ਬੇਟੇ ਨੂੰ ਮਿਲਣ ਆਏ ਸਨ।  Also Read : ਸਕੂਲ ਦਾ ਹੋਮਵਰਕ ਨਾ ਕਰਨ 'ਤੇ ਟੀਚਰ ਨੇ ਸਟੂਡੈਂਟ ਨੂੰ ਉਤਾਰਿਆ ਮੌਤ ਦੇ ਘਾਟ, ਦੋਸ਼ੀ ਗ੍ਰਿਫਤਾਰ ਖਬਰਾਂ ਦੇ ਅਨੁਸਾਰ, ਸ਼ਾਹਰੁਖ ਖਾਨ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੇ ਨਿਯਮਾਂ ਦੇ ਅਨੁਸਾਰ ਹੁਣ ਤੱਕ ਆਪਣੇ ਬੇਟੇ ਨੂੰ ਨਹੀਂ ਮਿਲ ਸਕੇ।ਨਿਯਮਾਂ ਦੇ ਅਨੁਸਾਰ, ਕੋਰੋਨਾ ਦਿਸ਼ਾ ਨਿਰਦੇਸ਼ਾਂ ਦੇ ਕਾਰਨ, ਕਿਸੇ ਵੀ ਕੈਦੀ ਦੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਆਗਿਆ ਨਹੀਂ ਸੀ। ਹਾਲਾਂਕਿ, ਹੁਣ ਇਸ ਨਿਯਮ ਨੂੰ ਬਦਲ ਦਿੱਤਾ ਗਿਆ ਹੈ, ਜਿਸਦੇ ਬਾਅਦ ਸ਼ਾਹਰੁਖ ਆਰੀਅਨ ਨੂੰ ਮਿਲਣ ਆਏ ਸਨ। ਆਪਣੇ ਪੁੱਤਰ ਨੂੰ ਮਿਲਣ ਲਈ ਸ਼ਾਹਰੁਖ ਖਾਨ ਨਿਰਧਾਰਤ ਸਮੇਂ ਅਨੁਸਾਰ ਸਵੇਰੇ ਲਗਭਗ 9:15 ਵਜੇ ਆਰਥਰ ਜੇਲ੍ਹ ਪਹੁੰਚੇ। ਇਸ ਤੋਂ ਪਹਿਲਾਂ ਉਹ ਆਰੀਅਨ ਨਾਲ ਵੀਡੀਓ ਕਾਲ ਰਾਹੀਂ ਹੀ ਗੱਲ ਕਰ ਸਕਦੇ ਸਨ। Also Read : ਪਿਛਲੇ 24 ਘੰਟਿਆਂ 'ਚ ਕੋਰੋਨਾ ਮਾਮਲਿਆਂ 'ਚ ਹੋਇਆ 26 ਫੀਸਦੀ ਵਾਧਾ, ਸਾਹਮਣੇ ਆਏ 18 ਹਜ਼ਾਰ ਤੋਂ ਵਧੇਰੇ ਮਾਮਲੇ ਜਦੋਂ ਸ਼ਾਹਰੁਖ ਖਾਨ ਆਰਥਰ ਰੋਡ ਜੇਲ੍ਹ ਪਹੁੰਚੇ, ਉੱਥੇ ਮੀਡੀਆ ਦਾ ਭਾਰੀ ਇਕੱਠ ਸੀ। ਇਸ ਦੌਰਾਨ ਮੀਡੀਆ ਨੇ ਕਈ ਸਵਾਲ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਸ਼ਾਹਰੁਖ ਨੇ ਕਿਸੇ ਨੂੰ ਕੋਈ ਜਵਾਬ ਨਾ ਦਿੱਤਾ, ਬਿਨਾਂ ਕੁਝ ਕਹੇ ਉਹ ਆਪਣੇ ਸੁਰੱਖਿਆ ਘੇਰੇ ਨਾਲ ਸਿੱਧਾ ਅੰਦਰ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਅਤੇ ਆਰੀਅਨ ਖਾਨ ਦੀ ਮੁਲਾਕਾਤ ਲਗਭਗ 15 ਮਿੰਟ ਤੱਕ ਚੱਲੀ। Also Read : ਦੇਰ ਰਾਤ ਦੇਹਰਾਦੂਨ ਪਹੁੰਚੇ ਅਮਿਤ ਸ਼ਾਹ, ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ ਦੱਸ ਦਈਏ ਕਿ ਆਰੀਅਨ ਖਾਨ ਨੂੰ 2 ਅਕਤੂਬਰ ਦੀ ਰਾਤ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਰੂਜ਼ ਦੀ ਹਿਰਾਸਤ ਵਿੱਚ ਲਿਆ ਸੀ। ਜਿਸਦੇ ਬਾਅਦ ਉਸਨੂੰ ਅਗਲੇ ਦਿਨ 3 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਸ਼ਹੂਰ ਵਕੀਲ ਸਤੀਸ਼ ਮਨਸ਼ਿੰਦੇ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ, ਪਰ ਸਾਰੀਆਂ ਦਲੀਲਾਂ ਦੇ ਬਾਅਦ ਵੀ ਉਹ ਉਨ੍ਹਾਂ ਨੂੰ ਜ਼ਮਾਨਤ ਦਿਵਾਉਣ ਵਿੱਚ ਅਸਫਲ ਰਹੇ ਹਨ।...

20 oct 12

ਨਵੀਂ ਦਿੱਲੀ : ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ। ਕੋਰਟ ਨੇ ਡਰੱਗਸ ਕੇਸ ਵਿਚ ਆਪਣਾ ਫੈਸਲਾ ਸੁਣਾਉਂਦੇ ਹੋਏ ਸ਼ਾਹਰੁਖ ਖਾਨ ਦੇ ਬੇਟੇ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਆਰਿਅਨ ਖਾਨ ਸਣੇ ਹੋਰ ਦੋ ਦੋਸ਼ੀਆਂ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਪਟੀਸ਼ਨ ਵੀ ਖਾਰਿਜ ਕਰ ਦਿੱਤੀ ਗਈ ਹੈ। ਡਰੱਗਸ ਕੇਸ ਵਿਚ ਫਸੇ ਆਰਿਅਨ ਖਾਨ ਦੀ ਬੇਲ ਅਰਜੀ ਪਿਛਲੇ ਕਈ ਦਿਨਾਂ ਤੋਂ ਅਗਲੀ ਤਾਰੀਖ ਉੱਤੇ ਟਾਲ ਦਿੱਤੀ ਜਾ ਰਹੀ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਬੁੱਧਵਾਰ ਨੂੰ ਆਰਿਅਨ ਨੂੰ ਬੇਲ ਮਿਲ ਜਾਵੇਗੀ ਪਰ ਉਨ੍ਹਾਂ ਦੀਆਂ ਉਮੀਦਾਂ ਉੱਤੇ ਕੋਰਟ ਨੇ ਪਾਮੀ ਫੇਰ ਦਿੱਤਾ ਹੈ। Also Read : ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਏ CM ਚੰਨੀ, ਕੀਤਾ ਵੱਡਾ ਐਲਾਨ ਆਰਿਅਨ ਖਾਨ ਦੇ ਵਕੀਲ ਨੇ ਕਿਹਾ ਕਿ ਹੁਣ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਮੁੰਬਈ ਸਪੈਸ਼ਲ ਕੋਰਟ ਵਿਚ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਦੇ ਬਾਅਦ ਆਰਿਅਨ ਖਾਨ ਦੀ ਬੇਲ ਦੇ ਲਈ ਹਾਈ ਕੋਰਟ ਵਿਚ ਜ਼ਮਾਨਤ ਅਰਜੀ ਦੇਣਗੇ। ਫਿਲਹਾਲ ਆਰਿਅਨ ਨੂੰ ਆਰਥਰ ਰੋਡ ਜੇਲ ਵਿਚ ਕੁਝ ਦਿਨ ਹੋਰ ਰਹਿਣਾ ਪਵੇਗਾ। Also Read : ਲਖੀਮਪੁਰ ਖੇੜੀ 'ਚ ਵੱਡਾ ਹਾਦਸਾ: ਨਦੀ 'ਚ ਪਲਟੀਆਂ ਦੋ ਕਿਸ਼ਤੀਆਂ, 25 ਲੋਕ ਲਾਪਤਾ ਦੋਵਾਂ ਪੱਖਾਂ ਦੀਆਂ ਦਲੀਲਾਂਨਾਰਕੋਟਿਕਸ ਕੰਟਰੋਲ ਬਿਊਰੋ ਨੇ ਕੋਰਟ ਵਿਚ ਆਰਿਅਨ ਖਾਨ ਨੂੰ ਜ਼ਮਾਨਤ ਨਾ ਦਿੱਤੇ ਜਾਣ ਦੇ ਖਿਲਾਫ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸਨ। ਕੋਰਟ ਵਿਚ ਦੋਵਾਂ ਪੱਖਾਂ ਦੇ ਵਿਚਾਲੇ ਲੰਬੀ ਬਹਿਸ ਚੱਲੀ ਸੀ। ਐੱਨਸੀਬੀ ਦਾ ਕਹਿਣਾ ਸੀ ਕਿ ਆਰਿਅਨ ਖਾਨ ਦੇ ਇੰਟਰਨੈਸ਼ਨਲ ਡਰੱਗਸ ਪੈਡਲਰਸ ਨਾਲ ਕਨੈਕਸ਼ਨ ਹਨ। ਇਹ ਵੱਡੀ ਸਾਜ਼ਿਸ਼ ਹੈ, ਜਿਸ ਦੀ ਜਾਂਚ ਹੋਣੀ ਜ਼ਰੂਰੀ ਹੈ। ਆਰਿਅਨ ਅਰਬਾਜ਼ ਤੋਂ ਡਰੱਗਸ ਲੈਂਦੇ ਸਨ। Also Read : ਹਰੀਸ ਰਾਵਤ ਦਾ ਕੈਪਟਨ 'ਤੇ ਵੱਡਾ ਹਮਲਾ, ਕਿਹਾ- 'ਪੰਜਾਬ ਨਾਲ ਧ੍ਰੋਹ ਕਮਾ ਰਹੇ ਹਨ ਕੈਪਟਨ' ਉਥੇ ਹੀ ਆਰਿਅਨ ਕਾਨ ਦੇ ਵਕੀਲ ਅਮਿਤ ਦੇਸਾਈ ਨੇ ਸਟਾਰਕਿਡ ਦੀ ਗ੍ਰਿਫਤਾਰੀ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਨੇ ਕਿਹਾ ਕਿ ਆਰਿਅਨ ਦੇ ਕੋਲ ਕਈ ਡਰੱਗਸ ਦੀ ਬਰਾਮਦਗੀ ਨਹੀਂ ਹੋਈ, ਨਾ ਹੀ ਐੱਨਸੀਬੀ ਨੂੰ ਕੋਈ ਕੈਸ਼ ਮਿਲਿਆ। ਜਿਸ ਵਿਅਕਤੀ ਨੇ ਆਰਿਅਨ ਖਾਨ ਨੂੰ ਪਾਰਟੀ ਵਿਚ ਬੁਲਾਇਆ ਸੀ ਉਹ ਗ੍ਰਿਫਤਾਰ ਨਹੀਂ ਹੈ। ਆਰਿਅਨ ਦਾ ਮੁਨਮੁਨ ਧਮੇਚਾ ਨਾਲ ਕੋਈ ਕਨੈਕਸ਼ਨ ਨਹੀਂ ਹੈ।...

19o raj

ਮੁੰਬਈ: ਬਾਲੀਵੁੱਡ ਐਕਟਰਸ ਸ਼ਰਲਿਨ ਚੋਪੜਾ ਨੇ ਹਾਲ ਹੀ ਵਿੱਚ ਰਾਜ ਕੁੰਦਰਾ ਅਤੇ ਸ਼ਿਪਲ ਸ਼ੈੱਟੀ ਉੱਤੇ ਸੈਕਸੂਅਲ ਹੈਰਾਸਮੈਂਟ ਦਾ ਮੁਕੱਦਮਾ ਦਰਜ ਕਰਾਇਆ ਹੈ। ਨਾਲ ਹੀ ਧੋਖਾਧੜੀ ਕਰਨ ਦਾ ਵੀ ਦੋਸ਼ ਲਗਾਇਆ ਹੈ। ਹੁਣ ਇਸ ਮਾਮਲੇ ਵਿੱਚ ਸ਼ਿਲਪਾ ਅਤੇ ਰਾਜ ਵਲੋਂ ਰਿਐਕਸ਼ਨ ਆ ਗਿਆ ਹੈ। ਕਪਲ ਨੇ ਹੁਣ ਸ਼ਾਰਲਿਨ ਚੋਪੜਾ 'ਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਸ਼ਿਪਲਾ ਅਤੇ ਰਾਜ ਨੇ ਸ਼ਰਲਿਨ 'ਤੇ 50 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਨਾਲ ਹੀ ਕਪਲ ਨੇ ਸ਼ਰਲਿਨ ਵਲੋਂ ਲਾਏ ਦੋਸ਼ਾਂ ਨੂੰ ਮਨਘੜਤ ਤੇ ਝੂਠਾ ਦੱਸਿਆ ਹੈ। Also Read: ਪੰਜਾਬ 'ਚ BSF ਦੀ ਤਾਇਨਾਤੀ: ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਖਲ ਦੇਣ ਲਈ ਲਿਖੀ ਚਿੱਠੀ ਸ਼ਿਲਪਾ-ਰਾਜ ਨੇ ਸ਼ਰਲਿਨ ਦੇ ਖਿਲਾਫ ਲਿਆ ਐਕਸ਼ਨਕੁਝ ਦਿਨ ਪਹਿਲਾਂ ਹੀ ਸ਼ਰਲਿਨ ਚੋਪਰਾ ਨੇ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਉੱਤੇ ਸਰੀਰਕ ਤੇ ਮਾਨਸਿਕ ਰੂਪ ਨਾਲ ਉਨ੍ਹਾਂ ਨੂੰ ਹੈਰਾਸ ਕਰਨ ਦੋਸ਼ ਲਗਾਇਆ ਸੀ ਤੇ ਮੁੰਬਈ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਹੁਣ ਸ਼ਿਲਪਾ ਤੇ ਰਾਜ ਦੇ ਲਾਇਰ ਨੇ ਸ਼ਰਲਿਨ ਉੱਤੇ 50 ਕਰੋੜ ਦਾ ਮਾਣਹਾਨੀ ਕੇਸ ਕੀਤਾ ਹੈ। ਕਪਲ ਦੇ ਲਾਇਰ ਨੇ ਆਫੀਸ਼ਿਅਲ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਸ਼ਰਲਿਨ ਚੋਪੜਾ ਵਲੋਂ ਸਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਉੱਤੇ ਜਿੰਨੇ ਵੀ ਦੋਸ਼ ਲਾਏ ਗਏ ਹਨ, ਉਹ ਝੂਠੇ, ਫਰਜ਼ੀ ਤੇ ਬੇਬੁਨਿਆਦ ਹਨ। ਇਸ ਦਾ ਕੋਈ ਸਬੂਤ ਨਹੀਂ ਹੈ। Also Read: ਸੁਖਪਾਲ ਖਹਿਰਾ ਦਾ ਅਸਤੀਫਾ ਪੰਜਾਬ ਸਪੀਕਰ ਰਾਣਾ ਕੇਪੀ ਸਿੰਘ ਵਲੋਂ ਮਨਜ਼ੂਰ ਰਾਜ ਕੁੰਦਰਾ ਉੱਤੇ ਸ਼ਰਲਿਨ ਨੇ ਲਾਇਆ ਸੀ ਦੋਸ਼ਇਸ ਤੋਂ ਪਹਿਲਾਂ ਸ਼ਰਲਿਨ ਚੋਪੜਾ ਨੇ ਪੋਰਨ ਰੇਕੇਟ ਵਿਚ ਰਾਜ ਕੁੰਦਰਾ ਦੇ ਖਿਲਾਫ ਸਟੇਟਮੈਂਟ ਰਿਕਾਰਡ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਰਾਜ ਕੁੰਦਰਾ ਤੇ ਉਨ੍ਹਾਂ ਦੇ ਕ੍ਰਿਏਟਿਵ ਡਾਈਰੈਕਟਰ ਨੇ ਮੋਬਾਇਲ ਐਪ ਹਾਟਸ਼ਾਟਸ ਦੇ ਲਈ ਉਨ੍ਹਾਂ ਤੋਂ ਸ਼ੂਟ ਕਰਾਉਣ ਦੇ ਪਿੱਛੇ ਪਏ ਸਨ। ਸ਼ਰਲਿਨ ਨੇ ਡਿਟੇਲਸ ਸਟੇਟਮੈਂਟ ਜਾਰੀ ਕੀਤਾ ਸੀ ਜੋ ਇਸ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਵਲੋਂ ਫਾਈਲ ਕੀਤੀ ਗਈ ਚਾਰਜਸ਼ੀਟ ਦਾ ਅਹਿਮ ਹਿੱਸਾ ਸੀ। Also Read: ਜਗਰਾਓਂ 'ਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ 2 ਮਹੀਨੇ ਰਾਜ ਕੁੰਦਰਾ ਨੇ ਜੇਲ ਵਿਚ ਕੱਢੇਉਥੇ ਹੀ ਰਾਜ ਕੁੰਦਰਾ ਦੀ ਗੱਲ ਕਰੀਏ ਤਾਂ ਪੋਰਨੋਗ੍ਰਾਫੀ ਕੇਸ ਵਿਚ ਉਨ੍ਹਾਂ ਨੂੰ ਪੂਰੇ 2 ਮਹੀਨੇ ਜੇਲ ਵਿਚ ਬਿਤਾਉਣੇ ਪਏ ਸਨ। ਐਕਟਰ 21 ਸਤੰਬਰ 2021 ਨੂੰ ਜੇਲ ਤੋਂ ਬਾਹਰ ਨਿਕਲੇ ਸਨ। ਪੋਰਨੋਗ੍ਰਾਫੀ ਕੇਸ ਵਿਚ ਰਾਜ ਦੇ ਫੰਸਣ ਤੋਂ ਬਾਅਦ ਉਨ੍ਹਾਂ ਦੀ ਵਾਈਫ ਸ਼ਿਲਪਾ ਸ਼ੈੱਟੀ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਭਿਨੇਤਰੀ ਨੇ ਕੁਝ ਸਮੇਂ ਦੇ ਲਈ ਕੰਮ ਤੋਂ ਬ੍ਰੇਕ ਵੀ ਲੈ ਲਿਆ ਸੀ। ਪਰ ਉਨ੍ਹਾਂ ਨੇ ਹੌਂਸਲਾ ਬਣਾਏ ਰੱਖਿਆ ਤੇ ਆਪਣੇ ਪਰਸਨਲ-ਪ੍ਰੋਫੈਸ਼ਨਲ ਫਰੰਟ ਉੱਤੇ ਸਹੀ ਤਾਲਮੇਲ ਬਿਠਾ ਪਾਉਣ ਵਿਚ ਸਫਲ ਰਹੀ।...

17o mona

ਪਟਨਾ: ਪਟਨਾ ਵਿਚ 36 ਸਾਲਾ ਮੋਨਾ ਰਾਏ ਜ਼ਿੰਦਗੀ ਦੀ ਜੰਗ ਹਾਰ ਗਈ। ਉਨ੍ਹਾਂ ਨੇ ਐਤਵਾਰ ਨੂੰ ਹਸਪਤਾਲ ਵਿਚ ਦਮ ਤੋੜ ਦਿੱਤਾ। ਮੋਨਾ ਨੂੰ ਬੀਤੇ ਦਿਨ ਮੰਗਲਵਾਰ ਨੂੰ ਦੋ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ ਸੀ। ਗੋਲੀ ਲੱਗਣ ਤੋਂ ਬਾਅਦ ਤੋਂ ਹੀ ਮੋਨਾ ਹਸਪਤਾਲ ਵਿਚ ਦਾਖਲ ਸੀ, ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਘਟਨਾ ਤੋਂ 5 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਕਦੋਂ ਹੋਈ ਘਟਨਾ?ਮੋਨਾ ਨੂੰ ਮੰਗਲਵਾਰ ਰਾਤ ਨੂੰ ਅਣਪਛਾਤੇ ਅਪਰਾਧੀਆਂ ਨੇ ਰਾਜਧਾਨੀ ਦੇ ਰਾਜੀਵ ਨਗਰ ਥਾਣਾ ਅਧੀਨ ਪੈਂਦੇ ਰਾਮ ਨਗਰੀ ਕਾਲੋਨੀ ਵਿਚ ਗੋਲੀ ਮਾਰ ਦਿੱਤੀ ਸੀ। ਘਟਨਾ ਉਸ ਵੇਲੇ ਵਾਪਰੀ ਜਦੋਂ ਰਾਤ ਦੇ ਤਕਰੀਬਨ 10 ਵਜੇ ਮੋਨਾ ਆਪਣੀ 11 ਸਾਲ ਦੀ ਬੇਟੀ ਦੇ ਨਾਲ ਦੁਰਗਾ ਪੂਜਾ ਤੋਂ ਵਾਪਸ ਘਰ ਪਰਤ ਰਹੀ ਸੀ। ਮੋਨਾ ਆਪਣੀ ਬੇਟੀ ਦੇ ਨਾਲ ਘਰ ਦੇ ਗੇਟ ਨੇੜੇ ਪਹੁੰਚੀ, ਉਥੇ ਪਹਿਲਾਂ ਤੋਂ ਹੀ ਮੋਟਰਸਾਈਕਲ ਸਵਾਰ ਦੋ ਅਪਰਾਧੀ ਉਸ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਮੋਨਾ ਨੂੰ ਗੋਲੀ ਮਾਰੀ ਤੇ ਉਥੋਂ ਫਰਾਰ ਹੋ ਗਏ। ਮੋਨਾ ਨੂੰ ਲੱਕ ਵਿਚ ਗੋਲੀ ਲੱਗੀ ਸੀ। ਇਸ ਘਟਨਾ ਵਿਚ ਉਸ ਦੀ ਬੇਟੀ ਵਾਲ-ਵਾਲ ਬਚ ਗਈ ਸੀ। ਮੋਨਾ ਪਟਨਾ ਦੀ ਇਕ ਮਸ਼ਹੂਰ ਮਾਡਲ ਸੀ ਤੇ 2021 ਵਿਚ ਮਿਸ ਐਂਡ ਮਿਸੇਜ ਗਲੋਬਲ ਬਿਹਾਰ ਵਿਚ ਰਨਰ ਅਪ ਰਹਿ ਚੁੱਕੀ ਸੀ। ਮੋਨਾ ਪਿਛਲੇ ਕੁਝ ਸਾਲਾਂ ਤੋਂ ਟਿਕਟਾਕ ਉੱਤੇ ਵੀਡੀਓ ਬਣਾ ਕੇ ਕਾਫੀ ਲੋਕਪ੍ਰਿਯ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਡਲਿੰਗ ਦਾ ਮੌਕਾ ਮਿਲਿਆ ਸੀ।

16 oct honsla rakh

ਚੰਡੀਗੜ੍ਹ : ਸ਼ਹਿਨਾਜ਼ ਗਿੱਲ ਅਤੇ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ 'ਹੌਂਸਲਾ ਰੱਖ' ਨੇ ਆਪਣੀ ਰਿਲੀਜ਼ ਨਾਲ ਹੰਗਾਮਾ ਮਚਾ ਦਿੱਤਾ ਹੈ। ਇਸ ਫਿਲਮ ਨੇ ਪੰਜਾਬੀ ਫਿਲਮ  ਦੀ ਓਪਨਿੰਗ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਫਿਲਮ 'ਹੌਂਸਲਾ ਰੱਖ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਦਿਨ 2 ਕਰੋੜ 55 ਲੱਖ ਰੁਪਏ ਦੀ ਕਮਾਈ ਕੀਤੀ। Also Read : ਸਿੰਘੂ ਕਤਲ ਮਾਮਲਾ : 7 ਦਿਨਾਂ ਰਿਮਾਂਡ ’ਤੇ ਭੇਜਿਆ ਗਿਆ ਸਰਬਜੀਤ ਸਿੰਘ ਸ਼ਹਿਨਾਜ਼ ਗਿੱਲ ਦੀ ਫਿਲਮ 'ਹੌਂਸਲਾ ਰੱਖ' ਨੇ ਪੰਜਾਬੀ ਫਿਲਮ 'ਛੜ੍ਹਾ' ਦਾ ਓਪਨਿੰਗ ਰਿਕਾਰਡ ਤੋੜ ਦਿੱਤਾ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਲੈ ਕੇ ਲੋਕ ਬਹੁਤ ਨਿਰਾਸ਼ ਸਨ। ਲੋਕ ਉਸਨੂੰ ਜਲਦੀ ਤੋਂ ਜਲਦੀ ਸਕ੍ਰੀਨ ਤੇ ਵੇਖਣਾ ਚਾਹੁੰਦੇ ਸਨ। ਇਸ ਫਿਲਮ ਨਾਲ ਦਰਸ਼ਕਾਂ ਦੀਆਂ ਇੱਛਾਵਾਂ ਪੂਰੀਆਂ ਹੋਈਆਂ। ਕੋਰੋਨਾ ਦੇ ਸਮੇਂ ਦੌਰਾਨ ਇਸ ਫਿਲਮ ਦੁਆਰਾ ਪ੍ਰਾਪਤ ਕੀਤੀ ਸ਼ਾਨਦਾਰ ਸ਼ੁਰੂਆਤ ਪੂਰੇ ਦੇਸ਼ ਵਿੱਚ ਸ਼ਹਿਨਾਜ਼ ਦੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ। ਇਸ ਫਿਲਮ ਨੇ ਪੰਜਾਬ, ਦਿੱਲੀ, ਯੂਪੀ ਅਤੇ ਮੁੰਬਈ ਸਮੇਤ ਸਾਰੇ ਰਾਜਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। Also Read : ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੋ...

15o shah

ਮੁੰਬਈ- ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਕਾਨ ਇਨ੍ਹੀਂ ਦਿਨੀਂ ਮੁੰਬਈ ਦੇ ਆਰਥਰ ਰੋਡ ਜੇਲ ਵਿਚ ਹਨ। ਮੁੰਬਈ ਕਰੂਜ਼ ਦੀ ਡਰੱਗਸ ਪਾਰਟੀ ਕੇਸ ਮਾਮਲੇ ਵਿਚ ਆਰਿਅਨ ਕਾਨ ਨੂੰ ਐੱਨਸੀਬੀ ਨੇ ਗ੍ਰਿਫਤਾਰ ਕੀਤਾ ਸੀ। ਅਜਿਹੇ ਵਿਚ ਉਨ੍ਹਾਂ ਨੂੰ ਕਿਲਾ ਕੋਰਟ ਵਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਸੀ। ਇਸੇ ਦੇ ਚੱਲਦੇ ਆਰਿਅਨ ਖਾਨ ਨੂੰ ਆਰਥਰ ਰੋਡ ਜੇਲ ਵਿਚ ਰੱਖਿਆ ਗਿਆ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਆਰਿਅਨ ਜੇਲ ਵਿਚ ਰਹਿੰਦੇ ਹੋਏ ਆਪਣੇ ਮਾਤਾ-ਪਿਤਾ ਸ਼ਾਹਰੁਖ ਖਾਨ ਤੇ ਗੌਰੀ ਖਾਨ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ। Also Read: PRTC ਪਟਿਆਲਾ ਡਿੱਪੂ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਕਿਹਾ-'ਕਿਸੇ ਤੋਂ ਡਰਨ ਦੀ ਲੋੜ ਨਹੀਂ' ਆਰਿਅਨ ਨੇ ਵੀਡੀਓ ਕਾਲ 'ਤੇ ਕੀਤੀ ਗੱਲਬਾਤਆਰਿਅਨ ਖਾਨ ਨੂੰ ਆਰਥਰ ਰੋਡ ਜੇਲ ਵਿਚ ਗਏ ਕਈ ਦਿਨ ਹੋ ਗਏ ਹਨ। ਅਜਿਹੇ ਵਿਚ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਲਗਾਤਾਰ ਅਧਿਕਾਰੀਆਂ ਤੋਂ ਉਸਦੀ ਸਿਹਤ ਦੀ ਖਬਰ ਲੈਂਦੇ ਰਹਿੰਦੇ ਹਨ। ਹੁਣ ਖਬਰ ਹੈ ਕਿ ਆਰਿਅਨ ਖਾਨ ਦੀ ਗੱਲਬਾਤ ਸ਼ਾਹਰੁਖ ਅਤੇ ਗੌਰੀ ਨਾਲ ਵੀਡੀਓ ਕਾਲ ਦੇ ਜ਼ਰੀਏ ਹੋਈ ਹੈ। ਇਹ ਆਰਥਰ ਰੋਡ ਜੇਲ ਵਿਚ ਕੋਰੋਨਾ ਦੇ ਪ੍ਰੋਟੋਕੋਲ ਦੇ ਕਾਰਨ ਹੋ ਰਿਹਾ ਹੈ। ਹਰ ਕੈਦੀ ਦੀ ਗੱਲਬਾਤ ਵੀਡੀਓ ਕਾਲ ਰਾਹੀਂ ਹਫਤੇ ਵਿੱਚ ਦੋ ਵਾਰ ਉਸਦੇ ਪਰਿਵਾਰਕ ਮੈਂਬਰਾਂ ਨਾਲ ਕਰਵਾਈ ਜਾਂਦੀ ਹੈ। Also Read: ਭੀਖੀ ਨੇੜੇ ਟਰਾਲੇ ਤੇ ਯਾਈਲੋ 'ਚ ਭਿਆਨਕ ਟੱਕਰ, 4 ਹਲਾਕ ਤੇ 3 ਗੰਭੀਰ ਜ਼ਖਮੀ ਕੈਦੀ ਨੰਬਰ 956 ਹੈ ਆਰਿਅਨਜੇਲ ਵਿਚ ਹੀ ਕੈਦੀਆਂ ਨੂੰ ਮੋਬਾਈਲ ਫੋਨ ਮੁਹੱਈਆ ਕਰਵਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਵੀਡੀਓ ਕਾਲਾਂ ਕੀਤੀਆਂ ਜਾਂਦੀਆਂ ਹਨ। ਆਰੀਅਨ ਖਾਨ ਨੇ ਪਿਤਾ ਸ਼ਾਹਰੁਖ ਅਤੇ ਮਾਂ ਗੌਰੀ ਨਾਲ ਵਿਸਥਾਰ ਨਾਲ ਗੱਲ ਕੀਤੀ ਹੈ। ਕੁਝ ਸਮਾਂ ਪਹਿਲਾਂ ਦੱਸਿਆ ਗਿਆ ਸੀ ਕਿ ਆਰੀਅਨ ਖਾਨ ਨੂੰ ਆਰਥਰ ਰੋਡ ਜੇਲ ਵਿਚ ਆਪਣਾ ਕੈਦੀ ਨੰਬਰ ਵੀ ਦਿੱਤਾ ਗਿਆ ਹੈ। ਆਰੀਅਨ ਖਾਨ ਕੈਦੀ ਨੰਬਰ 956 ਹੈ ਅਤੇ ਉਸ ਨੂੰ ਕੁਆਰੰਟਾਈਨ ਤੋਂ ਬਾਅਦ ਆਮ ਬੈਰਕਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। Also Read: ਸਿੰਘੂ ਬਾਰਡਰ ਉੱਤੇ ਕਤਲ ਮਾਮਲੇ 'ਤੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਬਿਆਨ ਜਿੰਨਾ ਚਿਰ ਆਰਿਅਨ ਜੇਲ ਵਿਚ ਰਹੇਗਾ, ਉਸ ਨੂੰ ਕੈਦੀ ਨੰਬਰ 956 ਕਿਹਾ ਜਾਵੇਗਾ। 11 ਅਕਤੂਬਰ ਨੂੰ ਉਸ ਦੇ ਪਰਿਵਾਰ ਨੇ ਉਸ ਨੂੰ 4500 ਮਨੀ ਆਰਡਰ ਭੇਜੇ ਸਨ। ਜੇਲ ਦੇ ਨਿਯਮਾਂ ਅਨੁਸਾਰ ਕੈਦੀ ਦਾ ਪਰਿਵਾਰ ਉਸਨੂੰ ਮਹੀਨੇ ਵਿੱਚ ਇੱਕ ਵਾਰ 4500 ਰੁਪਏ ਦਾ ਮਨੀ ਆਰਡਰ ਭੇਜ ਸਕਦਾ ਹੈ। ਇਹ ਪੈਸਾ ਕੰਟੀਨ ਤੋਂ ਖਾਣਾ ਖਾਣ ਲਈ ਹੈ।...

13 oct aryan

ਨਵੀਂ ਦਿੱਲੀ : ਡਰੱਗ ਕੇਸ 'ਚ ਜ਼ੇਲ੍ਹ ਗਏ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਜਮਾਨਤ ਅਰਜ਼ੀ ਨੂੰ ਲੈਕੇ ਅੱਜ ਕੋਰਟ 'ਚ ਸਾਣਵਾਈ ਜਾਰੀ ਹੈ।ਸੁਣਵਾਈ ਦੌਰਾਨ ਕੋਰਟ 'ਚ ਐਨਸੀਬੀ ਨੇ ਆਪਣਾ ਪੱਖ ਰੱਖਿਆ ਹੈ।ਐਨਸੀਬੀ ਨੇ ਕੋਰਟ 'ਚ ਕਿਹਾ ਕਿ ਬੇਸ਼ੱਕ ਹੀ ਆਰਿਅਨ ਖਾਨ ਕੋਲੋਂ ਸਾਨੂੰ ਕੋਈ ਡਰੱਗ ਬਰਾਮਦ ਨਹੀਂ ਹੋਇਆ ਹੈ,ਪਰ ਇਹ ਵੱਡੀ ਸਾਜਿਸ਼ ਦਾ ਹਿੱਸਾ ਹੈ ਅਤੇ ਡਰੱਗ ਅਰਬਾਜ ਮਰਚੈਂਟ ਦੇ ਕੋਲੋਂ ਮਿ ਲਿਆ ਹੈ। Also Read : ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਜੈਸ਼ ਦਾ ਟਾਪ ਕਮਾਂਡਰ ਸੋਫੀ ਢੇਰ ਐਨਸੀਬੀ ਨੇ ਕੋਰਟ ਨੂੰ ਕਿਹਾ ਕਿ ਕਿਸੀ ਇਕ ਦੋਸ਼ੀ 'ਤੇ ਲੱਗੇ ਆਰੋਪਾਂ ਅਤੇ ਹੋਰਾਂ 'ਤੇ ਲੱਗੇ ਦੋਸ਼ਾਂ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ।ਜਾਂਚ ਏਜੰਸੀ ਨੇ ਤਰਕ ਦੇ ਅਧਾਰ 'ਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਬੇਹੱਦ ਜਰੂਰੀ ਹੈ।ਦੱਸ ਦਈਏ ਕਿ ਅੱਜ ਕੋਰਟ ਵਿਚ ਐਨਸੀਬੀ 'ਚ ਆਰਿਅਨ ਦੀ ਜਮਾਨਤ ਯਾਚਿਕਾ 'ਚ ਸੁਣਵਾਈ ਹੋ ਰਹੀ ਹੈ। ਕੋਰਟ ਦੇੇ ਅੱਜ ਦੇ ਫੈਸਲੇ ਤੋਂ ਬਾਅਦ ਇਹ ਸਾਫ ਹੋ ਜਾਵੇਗਾ ਕਿ ਉਨ੍ਹਾਂ ਨੂੰ ਜੇਲ੍ਹ ਮਿਲੇਗੀ ਜਾਂ ਬੇਲ।ਜੇਕਰ ਅੱਜ ਜਾਂ ਕੱਲ੍ਹ ਵਿਚ ਆਰਿਅਨ ਨੂੰ ਬੇਲ ਨਾ ਮਿਲੀ ਤਾਂ ਉਸਨੂੰ ਪੂਰਾ ਹਫਤਾ ਜੇਲ੍ਹ ਵਿਚ ਰਹਿਣਾ ਪਵੇਗਾ।ਕਿਉਂਕਿ 15 ਤੋਂ 19 ਤਰੀਕ ਤਕ ਕੋਰਟ ਬੰਦ ਹਨ। Also Read : CNG-PNG ਦੀ ਕੀਮਤਾਂ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ ਦੇ ਰੇਟ ਜਮਾਨਤ ਮਿਲੀ ਤਾਂ ਕੀ ਹੋਵੇਗਾ?ਜੇਕਰ ਕੋਰਟ ਦੇ ਵੱਲੋਂ ਆਰਿਅਨ ਨੂੰ ਜਮਾਨਤ ਦਿੱਤੀ ਜਾਂਦੀ ਹੈ ਤਾਂ ਆਰਿਅਨ ਦੇ ਵਕੀਲਾਂ ਨੂੰ ਸੂਰਜ ਡੂਬਣ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਜੇਲ੍ਹ ਦੀ ਪੱਤਰ ਪੇਟੀ ਵਿਚ ਪਾਉਣੇ ਹੋਣਗੇ,ਜੇਕਰ 6 ਵਜੇ ਤਕ ਅਜਿਹਾ ਨਹੀਂ ਹੋਇਆ ਤਾਂ ਆਰਿਅਨ ਨੂੰ ਇਕ ਹੋਰ ਰਾਤ ਜੇਲ੍ਹ ਵਿਚ ਕੱਟਣੀ ਪਵੇਗੀ ਅਤੇ ਉਹ ਅਗਲੇ ਦਿਨ ਜੇਲ੍ਹ ਤੋਂ ਬਾਹਰ ...

9o11

ਮੁੰਬਈ- ਕਰੂਜ਼ ਪਾਰਟੀ ਡਰੱਗਜ਼ ਮਾਮਲੇ ਦੇ ਦੋਸ਼ੀ ਆਰੀਅਨ ਖਾਨ ਦੇ ਪਿਤਾ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਦੇਸ਼ ਦੀ ਸਭ ਤੋਂ ਵੱਡੀ ਐਡਟੇਕ ਸਟਾਰਟ-ਅਪ ਕੰਪਨੀ ਬਾਈਜੂ ਨੇ ਸ਼ਾਹਰੁਖ ਖਾਨ ਦੇ ਸਾਰੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਸਾਲ 2017 ਤੋਂ ਬਾਈਜੂ ਦੇ ਬ੍ਰਾਂਡ ਅੰਬੈਸਡਰ ਹਨ। Also Read: ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਜਾਰੀ, ਕਿਸਾਨ ਮੋਰਚੇ ਨੇ ਕੀਤੇ ਵੱਡੇ ਐਲਾਨ ਮੀਡੀਆ ਰਿਪੋਰਟਾਂ ਅਨੁਸਾਰ, ਬਾਈਜੂ ਨੇ ਐਡਵਾਂਸ ਬੁਕਿੰਗ ਦੇ ਬਾਵਜੂਦ ਉਨ੍ਹਾਂ ਦੇ ਸਾਰੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। ਬਾਈਜੂ ਕਿੰਗ ਖਾਨ ਦੇ ਸਪਾਂਸਰਸ਼ਿਪ ਸੌਦਿਆਂ ਦਾ ਸਭ ਤੋਂ ਵੱਡਾ ਬ੍ਰਾਂਡ ਸੀ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਕੋਲ ਹੁੰਡਈ, ਰਿਲਾਇੰਸ ਜਿਓ, ਐਲਜੀ, ਦੁਬਈ ਟੂਰਿਜ਼ਮ ਵਰਗੀਆਂ ਕੰਪਨੀਆਂ ਦੇ ਇਸ਼ਤਿਹਾਰ ਹਨ। ਰਿਪੋਰਟਾਂ ਦੇ ਅਨੁਸਾਰ, ਬਾਈਜੂ ਕਿੰਗ ਖਾਨ ਨੂੰ ਬ੍ਰਾਂਡ ਦਾ ਸਮਰਥਨ ਕਰਨ ਦੇ ਲਈ ਸਾਲਾਨਾ 3-4 ਕਰੋੜ ਰੁਪਏ ਅਦਾ ਕਰਦਾ ਹੈ। Also Read: ਸ਼੍ਰੋਮਣੀ ਅਕਾਲੀ ਦੱਲ ਨੇ ਲਖੀਮਪੁਰ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਦਿੱਤੀ 5-5 ਲੱਖ ਰੁਪਏ ਦੀ ਵਿੱਤੀ ਮਦਦ ਕਰੂਜ਼ ਰੇਵ ਪਾਰਟੀ ਮਾਮਲੇ 'ਚ ਅਦਾਲਤ ਤੋਂ ਜ਼ਮਾਨਤ ਨਾ ਮਿਲਣ' ਤੇ ਸ਼ੁੱਕਰਵਾਰ ਨੂੰ ਆਰਿਅਨ ਖਾਨ ਨੂੰ ਆਰਥਰ ਰੋਡ ਜੇਲ੍ਹ ਭੇਜ ਦਿੱਤਾ ਗਿਆ। ਆਰੀਅਨ ਦੇ ਨਾਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 5 ਹੋਰ ਮੁਲਜ਼ਮਾਂ ਨੂੰ ਵੀ ਜੇਲ੍ਹ ਭੇਜਿਆ ਗਿਆ, ਜਦੋਂ ਕਿ ਮੁਲਜ਼ਮ ਮੁਨਮੁਨ ਧਮੇਚਾ ਸਮੇਤ ਦੋ ਮਹਿਲਾ ਮੁਲਜ਼ਮਾਂ ਨੂੰ ਬਾਈਕੁੱਲਾ ਮਹਿਲਾ ਜੇਲ੍ਹ ਭੇਜਿਆ ਗਿਆ ਹੈ। Also Read: ਭਾਰਤ-ਡੈਨਮਾਰਕ ਸਿਹਤ ਅਤੇ ਖੇਤੀਬਾੜੀ ਖੇਤਰਾਂ 'ਚ ਵਧਾਉਣਗੇ ਸਹਿਯੋਗ, ਸਾਂਝੀ ਗੱਲਬਾਤ 'ਚ ਲਿਆ ਫੈਸਲਾ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਆਰਐੱਮ ਨੇਰਲੀਕਰ ਨੇ ਕਿਹਾ ਕਿ ਆਰੀਅਨ, ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਦੀਆਂ ਜ਼ਮਾਨਤ ਅਰਜ਼ੀਆਂ ਸੁਣਵਾਈ ਯੋਗ ਨਹੀਂ ਸਨ। ਆਰਿਅਨ ਅਤੇ ਸੱਤ ਹੋਰਾਂ ਦੀ ਹਿਰਾਸਤ ਵਧਾਉਣ ਦੀ ਐੱਨਸੀਬੀ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਅਦਾਲਤ ਨੇ ਆਰਿਅਨ ਦੀ ਜ਼ਮਾਨਤ ਅਰਜ਼ੀ ਨੂੰ ਉਸ ਦਿਨ ਰੱਦ ਕਰ ਦਿੱਤਾ ਜਦੋਂ ਉਸ ਦੀ ਮਾਂ ਗੌਰੀ ਖਾਨ ਦਾ 51ਵਾਂ ਜਨਮਦਿਨ ਸੀ।...

9o5

ਮੁੰਬਈ: ਡਰੱਗਸ ਪਾਰਟੀ ਮਾਮਲੇ 'ਚ ਐਨਸੀਬੀ ਵੱਲੋਂ ਦਾਇਰ ਪੰਚਨਾਮਾ 'ਚ ਖੁਲਾਸਾ ਹੋਇਆ ਹੈ ਕਿ ਸ਼ਾਹਰੁਖ ਖਾਨ ਦੇ ਬੇਟੇ ਨੇ ਡਰੱਗਸ ਲਿਜਾਣ ਦੀ ਗੱਲ ਖੁਦ ਕਬੂਲੀ ਹੈ। ਐਨਸੀਬੀ ਦੇ ਪੰਚਨਾਮੇ ਦੇ ਮੁਤਾਬਕ ਕਿਹਾ ਗਿਆ ਹੈ ਕਿ ਆਰਿਅਨ ਖਾਨ ਤੇ ਅਰਬਾਜ਼ ਮਰਚੈਂਟ ਨੇ ਛਾਪੇਮਾਰੀ ਵਾਲੇ ਦਿਨ ਫੜੇ ਜਾਣ ਤੋਂ ਬਾਅਦ ਡਰੱਗਸ ਦੀ ਗੱਲ ਕਬੂਲੀ ਸੀ।  Also Read: ਦੇਸ਼ 'ਚ ਕੋਰੋਨਾ ਦੀ ਧੀਮੀ ਪਈ ਰਫਤਾਰ, ਪਿਛਲੇ 24 ਘੰਟਿਆਂ 'ਚ 19,740 ਮਾਮਲੇ ਦਰਜ ਅਰਬਾਜ਼ ਮਰਚੈਂਟ ਨੇ ਜਾਂਚ ਅਧਿਕਾਰੀ ਦੇ ਸਾਹਮਣੇ ਜੁੱਤੇ ਤੇ ਜਿਪ ਲੌਕ ਪਾਊਚ 'ਚ ਚਰਸ ਛਿਪਾ ਕੇ ਲਿਜਾਣ ਦੀ ਗੱਲ ਕਬੂਲੀ ਸੀ। ਆਰਿਅਨ ਤੇ ਅਰਬਾਜ਼ ਨੇ ਇਕੱਠੇ ਚਰਸ ਲੈਣ ਦੀ ਗੱਲ ਕਬੂਲੀ ਸੀ। ਦੋਵਾਂ ਨੇ ਮੰਨਿਆ ਕਿ ਉਹ ਇਸ ਚਰਸ ਦਾ ਇਸਤੇਮਾਲ ਕਰੂਜ਼ ਪਾਰਟੀ ਦੌਰਾਨ ਕਰਨ ਵਾਲੇ ਸਨ। ਕਰੂਜ਼ ਡਰੱਗਸ ਮਾਮਲੇ 'ਚ ਫਸੇ ਅਦਾਕਾਰ ਸ਼ਾਹਰੁਖ਼ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਇਸ ਮਾਮਲੇ 'ਚ ਰਾਹਤ ਨਹੀਂ ਮਿਲੀ। ਆਰਿਅਨ ਦੇ ਵਕੀਲ ਵੱਲੋਂ ਮੁੰਬਈ ਦੇ ਕਿਲ੍ਹਾ ਕੋਰਟ 'ਚ ਲਾਈ ਗਈ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਕੋਰਟ ਨੇ ਖਾਰਜ ਕਰ ਦਿੱਤੀ। ਅਜਿਹੇ 'ਚ ਸ਼ੁੱਕਰਵਾਰ ਦੀ ਰਾਤ ਆਰਿਅਨ ਅਰਥਰ ਰੋਡ ਜੇਲ੍ਹ 'ਚ ਬਾਕੀ ਕੈਦੀਆਂ ਨਾਲ ਹੀ ਰਹੇ। ਇਸ ਦੌਰਾਨ ਆਰਿਅਨ ਖਾਨ ਨੂੰ ਕੋਈ ਵੀ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਗਿਆ। Also Read: ਲਖੀਮਪੁਰ ਕਾਂਡ: ਆਸ਼ੀਸ਼ ਦੇ ਸਿਰੰਡਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਖਤਮ ਕੀਤੀ ਭੁੱਖ ਹੜਤਾਲ ਡਰੱਗਸ ਕੇਸ 'ਚ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਦੀ ਮੁੰਬਈ ਦੀ ਅਰਥਰ ਰੋਡ ਜੇਲ੍ਹ 'ਚ ਇਕ ਰਾਤ ਕੱਟ ਚੁੱਕੇ ਹਨ। ਜੇਲ੍ਹ 'ਚ ਆਰਿਅਨ ਖਾਨ ਨੂੰ ਆਮ ਕੈਦੀਆਂ ਦੀ ਤਰ੍ਹਾਂ ਹੀ ਖਾਣਾ ਦਿੱਤਾ ਗਿਆ। ਇਸ ਦੇ ਨਾਲ ਹੀ ਸਾਉਣ ਲਈ ਵੀ ਆਮ ਕੈਦੀਆਂ ਵਾਲੀਆਂ ਸੁਵਿਧਾਵਾਂ ਹੀ ਦਿੱਤੀਆਂ ਗਈਆਂ। ਅਰਥਰ ਰੋਡ ਜੇਲ੍ਹ ਦੇ ਬੈਰਕ ਨੰਬਰ ਇਕ 'ਚ ਆਰਿਅਨ ਖਾਨ ਤੇ ਅਰਬਾਜ਼ ਮਰਚੈਂਟ ਨੂੰ ਰੱਖਿਆ ਗਿਆ। RT-PCR ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਦੋਵਾਂ ਨੂੰ ਸਪੈਸ਼ਲ ਕੁਆਰੰਟੀਨ ਸੈਂਟਰ 'ਚ ਰੱਖਿਆ ਗਿਆ। Also Read: ਮਹਾਰਾਸ਼ਟਰ: ਚੱਲਦੀ ਟ੍ਰੇਨ 'ਚ ਮਹਿਲਾ ਨਾਲ ਸਮੂਹਿਕ ਜ਼ਬਰ-ਜਨਾਹ, 4 ਗ੍ਰਿਫਤਾਰ...

8o shh

ਚੰਡੀਗੜ੍ਹ: ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸਦੀ ਦੋਸਤ ਅਤੇ ਅਦਾਕਾਰ ਸ਼ਹਿਨਾਜ਼ ਗਿਲ ਨੇ ਸੋਸ਼ਲ ਮੀਡੀਆ ਨਾ ਦੂਰੀ ਬਣਾ ਲਈ ਸੀ।ਸਿਧਾਰਤ ਦੀ ਮੌਤ ਨਾਲ ਸ਼ਹਿਨਾਜ਼ ਬਿਲਕੁਲ ਟੁੱਟ ਗਈ ਸੀ। ਐਕਟਰ ਦੇ ਅਤਿੰਮ ਸਸਕਾਰ ਦੇ ਦੌਰਾਨ ਸ਼ਹਿਨਾਜ਼ ਗਿਲ ਨੂੰ ਕਾਫੀ ਬੁਰੀ ਹਾਲਤ 'ਚ ਰੋਂਦੇ ਹੋਏ ਦੇਖਿਆ ਗਿਆ ਸੀ।ਹੁਣ ਸਿਧਾਰਥ ਦੀ ਮੌਤ ਦੇ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕੰਮ 'ਤੇ ਵਾਪਸੀ ਕੀਤੀ ਹੈ। ਸ਼ਹਿਨਾਜ਼ ਗਿੱਲ ਦੀ ਵੀਡੀਓ ਹੋਈ ਵਾਇਰਲ ਸ਼ਹਿਨਾਜ਼ ਗਿੱਲ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ ਫਿਲਮ 'ਹੋਂਸਲਾ ਰੱਖ' 'ਚ ਨਜ਼ਰ ਆਉਣ ਵਾਲੀ ਹੈ।ਫਿਲਮ ਦੇ ਪ੍ਰੋਡੋਸਰ ਨੇ ਦੱਸਿਆ ਕਿ ਉਹ ਕੰਮ 'ਚ ਜਲਦ ਹੀ ਵਾਪਸੀ ਕਰਨ ਵਾਲੀ ਹੈ।ਅਜਿਹਾ 'ਚ ਲੱਗਦਾ ਹੈ ਕਿ ਸ਼ਹਿਨਾਜ਼ ਨੇ ਕੰਮ 'ਚ ਵਾਪਸੀ ਕਰ ਲਈ ਹੈ।ਦਲਜੀਤ ਦੋਸਾਂਝ ਨੇ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਨਾਲ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਫਿਲਮ 'ਹੋਂਸਲਾ ਰੱਖ' ਦੇ ਪ੍ਰਮੋਸ਼ਨ ਦਾ ਹੈ। ਇਸ 'ਚ ਦਿਲਜੀਤ ਅਤੇ ਸੋਨਮ ਬਾਜਵਾ ਫਿਲਮ 'ਹੋਂਸਲਾ ਰੱਖ' ਦੇ ਸੀਨ ਨੂੰ ਰੀ-ਕ੍ਰਿਏਟ ਕਰਦੇ ਹੋਏ ਨਜ਼ਰ ਆ ਰਹੇ ਹਨ।ਇਸ 'ਚ ਸ਼ਹਿਨਾਜ਼ ਦੀ ਐਂਟ੍ਰੀ ਹੁੰਦੀ ਹੈ ਅਤੇ ਦਿਲਜੀਤ ਨੂੰ ਟੇਡੀ ਬਿਅਰ ਨਾਲ ਮਾਰਨ ਲੱਗਦੀ ਹੈ।ਵੀਡੀਓ ਦੇ ਆਖੀਰ ਵਿਚ ਸ਼ਹਿਨਾਜ਼ ਅਤੇ ਸੋਨਮ ਦੋਨੋ ਹੀ ਦਿਲਜੀਤ ਦੀ ਮਾਰਨ ਲੱਗਦੀਆਂ ਹਨ।           View this post on Instagram                       A post shared by DILJIT DOSANJH (@diljitdosanjh) ਸ਼ਹਿਨਾਜ਼ ਦੀ ਵਾਪਸੀ ਨਾਲ ਫੈਨਜ਼ ਹੋਏ ਖੁਸ਼ਦਿਲਜੀਤ ਵੱਲੋਂ ਪੋਸਟ ਕੀਤੀ ਗਈ ਵੀਡੀਓ ਵਿਚ ਹਿਨਾਜ਼ ਗਿੱਲ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ।ਇਕ ਮਹੀਨੇ ਬਾਅਦ ਸ਼ਹਿਨਾਜ਼ ਦੇ ਫੈਨਜ਼ ਨੇ ਉਨ੍ਹਾਂ ਨੂੰ ਦੇਖਿਆ ਹੈ।ਅਜਿਹੇ 'ਚ ਉਨ੍ਹਾਂ ਦਾ ਹੋਂਸਲਾ ਫੈਨਜ਼ ਵਧਾ ਰਹੇ ਹਨ।...

8 oct aryan

ਨਵੀਂ ਦਿੱਲੀ: ਸ਼ਾਹਰੁਖ ਖਾਨ ਦੇ ਬੇਟੇ ਦੀ ਕਿਸਮਤ ਦਾ ਫੈਸਲਾ ਅੱਜ ਮੁੰਬਈ ਮੈਜਿਸਟਰੇਟ ਵੱਲੋਂ ਕੀਤਾ ਜਾਵੇਗਾ। ਆਰਿਅਨ ਖਾਨ ਪਿਛਲੇ 7 ਦਿਨਾਂ ਤੋਂ ਐਨਸੀਬੀ ਹਿਰਾਸਤ 'ਚ ਹੈ। ਉਨ੍ਹਾਂ ਨੂੰ ਮੁੰਬਈ ਤੋਂ ਗੋਆ ਜਾਣ ਵਾਲੇ ਕਰੂਜ਼ ਸ਼ਿਪ 'ਚ ਚੱਲਣ ਵਾਲੀ ਡਰੱਗ ਪਾਰਟੀ ਦਾ ਹਿੱਸਾ ਹੋਣ ਦੇ ਕਾਰਨ ਨਾਰਕੋਟਿਕਸ ਕੰਟ੍ਰੋਲ ਬਿਊਰੋ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ। 2 ਅਕਤੂਬਰ ਸ਼ਨਿਵਾਰ ਨੂੰ ਉਨ੍ਹਾਂ ਨੂੰ ਐਨਸੀਬੀ ਨੇ ਗ੍ਰਿਫਤਾਰ ਕਰ ਲਿਆ ਹੈ।ਹਾਲਾਂਕਿ ਦੱਸਿਆ ਗਿਆ ਹੈ ਕਿ ਆਰਿਅਨ ਖਾਨ ਦੇ ਕੋਲੋਂ ਉਨ੍ਹਾਂ ਨੂੰ ਕੋਈ ਡਰੱਗ ਬਰਾਮਦ ਨਹੀਂ ਹੋਇਆ ਹੈ। ਅੱਜ ਆਰਿਅਨ ਖਾਨ ਦੀ ਜ਼ਮਾਨਤ ਦੀ ਸੁਣਵਾਈ ਮੁੰਬਈ ਦੇ ਕੋਰਟ 'ਚ ਹੋ ਰਹੀ ਹੈ, ਅਜਿਹੇ'ਚ ਅੱਜ ਉਨ੍ਹਾਂ ਨੂੰ ਬੇਲ ਮਿਲੇਗੀ ਜਾਂ ਨਹੀਂ ਇਸਦਾ ਫੈਸਲਾ ਅੱਜ ਹੋਵੇਗਾ। Also Read : ਨੋਟਾਂ ਤੋਂ ਬਾਪੂ ਗਾਂਧੀ ਦੀ ਤਸਵੀਰ ਹਟਾਉਣ ਲਈ PM ਮੋਦੀ ਨੂੰ ਲਿਖੀ ਗਈ ਚਿੱਠੀ, ਦੱਸਿਆ ਇਹ ਕਾਰਨ ਆਰਿਅਨ ਨੂੰ ਲੈ ਜਾਇਆ ਗਿਆ ਜੇਲ੍ਹਕੋਰਟ 'ਚ ਆਰਿਅਨ ਖਾਨ ਦੀ ਜਮਾਨਤ 'ਤੇ ਕੇਸ ਦੀ ਸੁਣਵਾਈ ਚਲ ਰਹੀ ਹੈ। ਆਰਿਅਨ ਖਾਨ ਅਤੇ ਬਾਕਿ 8 ਅਰੋਪੀ ਅਜੇ ਵੀ ਹਿਰਾਸਤ ਵਿਚ ਹਨ,ਇਸ ਲਈ ਉਸ ਨੂੰ ਵੀ ਐਨਸੀਬੀ ਵੱਲੋਂ ਜੇਲ੍ਹ ਲਿਜਾਇਆ ਗਿਆ ਹੈ। Also Read : ਲਖੀਮਪੁਰ ਕਾਂਡ 'ਤੇ ਬੋਲੇ CM ਯੋਗੀ, ਕਿਹਾ- ਬਗੈਰ ਸਬੂਤ ਨਹੀਂ ਹੋਵੇਗੀ ਕਿਸੇ ਦੀ ਗ੍ਰਿਫਤਾਰੀ ਜਮਾਨਤ ਨਾ ਮਿਲਣ 'ਤੇ ਜੇਲ੍ਹ ਜਾਣਗੇ ਆਰਿਅਨਖ਼ਬਰ ਹੈ ਕਿ ਐਨਸੀਬੀ ਦੇ ਅਧਿਕਾਰੀ ਕੋਰਟ ਦੇ ਆਰਡਰਾਂ ਦਾ ਇੰਤਜ਼ਾਰ ਕਰ ਰਹੇ ਹਨ।ਜੇਕਰ ਆਰਿਅਨ ਅਤੇ 8 ਹੋਰ ਆਰੋਪੀਆਂ ਦੀਆਂ ਦੀ ਪਟੀਸ਼ਨ ਖਾਰਿਜ਼ ਹੋਈ ਤਾਂ ਉਨ੍ਹਾਂ ਨੂੰ ਆਰਥਰ ਰੋਡ ਜੇਲ੍ਹ ਲਿਜਾਇਆ ਜਾਵੇਗਾ,ਉਥੇ ਹੀ ਲੜਕੀਆਂ ਨੂੰ ਬਾਈਕੂਲਾ ਜੇਲ੍ਹ ਭੇਜਿਆ ਜਾਵੇਗਾ।ਸਾਰੇ ਆਰੋਪੀਆਂ ਦਾ ਕੋਰੋਨਾ ਟੈਸਟ ਹੋ ਗਿਆ ਹੈ,ਅਤੇ ਸਾਰਿਆਂ ਦੀ ਰਿਪੋਰਟ ਨੈਗਟਿਵ ਆਈ ਹੈ।...

7o ariyan

ਨਵੀਂ ਦਿੱਲੀ- ਡਰੱਸ ਕੇਸ 'ਚ ਫਸੇ ਸ਼ਾਹਰੂਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਅੱਜ ਇਕ ਵਾਰ ਫਿਰ ਕੋਰਟ 'ਚ ਪੇਸ਼ ਕੀਤਾ ਗਿਆ ਹੈ। ਡਰੱਗ ਮਾਮਲੇ 'ਚ ਅੱਜ ਫਿਰ ਤੋਂ ਸੁਣਵਾਈ ਹੋਈ। ਸੁਣਵਾਈ ਦੌਰਾਨ ਐੱਨ.ਸੀ.ਬੀ. ਵੱਲ਼ੋਂ ਦੋਸ਼ੀਆਂ ਦੀ 11 ਅਕਤੂਬਰ ਤੱਕ ਲਈ ਕਸਟਡੀ ਮੰਗੀ ਗਈ ਹੈ। ਐੱਨ.ਸੀ.ਬੀ. ਨੇ ਦੱਸਿਆ ਕਿ ਕਰੂਜ਼ ਡਰੱਗ ਕੇਸ 'ਚ ਹੁਣ ਤੱਕ 17 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। Also Read: ਸੇਵਾ ਸਿੰਘ ਸੇਖਵਾਂ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ ਦੱਸ ਦੇਈਏ ਕਿ ਆਰੀਅਨ ਖਾਨ ਸਮੇਤ 8 ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ। ਹੁਣ ਕੇਸ ਨੂੰ ਸੈਸ਼ਨ ਕੋਰਟ ਕੋਲ ਭੇਜਿਆ ਜਾ ਸਕਦਾ ਹੈ। ਹਾਲਾਂਕਿ ਸਤੀਸ਼ ਮਾਨਸ਼ਿੰਦੇ ਕੋਰਟ ਤੋਂ ਅੰਤਰਿਮ ਬੇਲ ਦੀ ਗੁਹਾਰ ਲੱਗਾ ਰਹੇ ਹਨ। ਉਥੇ, ਮੈਜਿਸਟ੍ਰੇਟ 8 ਅਕਤੂਬਰ ਨੂੰ ਸਵੇਰੇ 11 ਵਜੇ ਸਤੀਸ਼ ਮਾਨਸ਼ਿੰਦੇ ਦੀ ਗੱਲ ਸੁਣਨ ਲਈ ਕਹਿ ਰਹੇ ਹਨ। Also Read: ਛੱਤੀਸਗੜ੍ਹ : ਪ੍ਰੋਗਰਾਮ ’ਚ ਭੋਜਨ ਖਾਣ ਮਗਰੋਂ 50 ਬੱਚਿਆਂ ਸਮੇਤ 100 ਲੋਕ ਬੀਮਾਰ...

4 oct aryan khan

ਮੁੰਬਈ : ਮੁੰਬਈ ਦੀ ਇਕ ਅਦਾਲਤ 'ਚ ਡਰੱਗ ਪਾਰਟੀ ਮਾਮਲੇ 'ਚ ਗ੍ਰਿਫਤਾਰ ਹੋਏ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਅਤੇ ਦੋ ਹੋਰ ਲੋਕਾਂ ਨੂੰ ਲੈਕੇ ਸੁਣਵਾਈ ਚਲ ਰਹੀ ਹੈ। ਕੋਰਟ 'ਚ ਸੁਣਵਾਈ ਦੌਰਾਨ ਐਨਸੀਬੀ ਦੇ ਵੱਲੋਂ ਪੇਸ਼ ਹੋਏ ਅਡਿਸ਼ਨਲ ਸਾਲੀਸਿਟਰ ਜਰਨਲ ਅਨਿਲ ਸਿੰਘ ਨੇ ਕਿਹਾ ਕਿ ਆਰਿਅਨ ਖਾਨ ਦੀ ਵਟਸਐਪ ਚੈਟ ਤੋਂ ਪਤਾ ਲਗਾ ਹੈ ਕਿ ਉਸ ਨੇ ਡਰੱਗ ਲਈ ਕੈਸ਼ ਟ੍ਰਾਂਸਜੈਕਸ਼ਨ ਕੀਤੀ ਹੈ। ਐਨਸੀਬੀ ਨੇ ਕਿਹਾ ਕਿ ਆਰਿਅਨ ਦੇ ਫੋਨ ਤੋਂ ਤਸਵੀਰਾਂ ਦੇ ਰੂਪ ਵਿਚ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਮਿਲੀਆਂ ਹਨ।ਐਨਸੀਬੀ ਨੇ ਹੁਣ 11 ਅਕਤੂਬਰ ਤਕ ਦੇ ਲਈ ਕਸਟਡੀ 'ਚ ਰੱਖਣ ਦੀ ਮੰਗ ਕੀਤੀ ਹੈ। Also Read : ਕਰੂਜ਼ ਡਰੱਗ ਪਾਰਟੀ ਮਾਮਲੇ 'ਚ NCB ਦੇ ਹੱਥੀਂ ਚੜ੍ਹਿਆ ਸ਼ਾਹਰੁਖ ਦਾ ਪੁੱਤਰ ਆਰਯਨ ਅਨਿਲ ਸਿੰਘ ਨੇ ਕਿਹਾ ਕਿ ਆਰਿਅਨ ਖਾਨ ਵਟਸਐਪ 'ਤੇ ਡ੍ਰਗਸ ਪੈਡਲਰ ਦੇ ਨਾਲ ਡਰੱਗ ਦੀ ਗੱਲਾਂ ਕੋਡ ਵਰਡ 'ਚ ਕਰਿਆ ਕਰਦੇ ਸੀ। ਉਨ੍ਹਾਂ ਨੇ ਕਿਹਾ ਕਿ ਆਰਿਅਨ ਖਾਨ ਤੋਂ ਇਲਾਵਾ ਬਾਕੀ ਦੇ ਆਰੋਪੀ ਵੀ ਰੈਕਟ ਦੇ ਤੌਰ 'ਤੇ ਕੰਮ ਕਰ ਰਹੇ ਸਨ। ਇਸ ਮਾਮਲੇ 'ਚ 5 ਮੁਲਜ਼ਮਾਂ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ 8 ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੰਨ੍ਹਾਂ ਦੀ ਜਾਂਚ ਚਲ ਰਹੀ ਹੈ। ਬੰਬੇ ਹਾਈ ਕੋਰਟ ਦੇ ਆਰਡਰ ਦਾ ਹਵਾਲਾ ਦਿੱਤਾ ਗਿਆ, ਜਿਸ ਵਿਚ ਕਿਹਾ ਗਿਆ ਹੈ ਕਿ NDPS ਦੇ ਸਾਰੇ ਸੈਕਸ਼ਨਾਂ 'ਚ ਬੇਲ ਨਹੀਂ ਹੋ ਸਕਦੀ। Also Read : ਸ਼ਾਹਰੁਖ ਦੇ ਬੇਟੇ ਆਰਿਅਨ ਖਾਨ ਗ੍ਰਿਫਤਾਰ, ਰੇਵ ਪਾਰਟੀ 'ਚ ਸੀ ਸ਼ਾਮਲ ਦੱਸ ਦਈਏ ਕਿ ਐਨਸੀਬੀ ਦੇ ਅਧਿਕਾਰੀਆਂ ਨੇ ਆਰਿਅਨ ਖਾਨ ਅਤੇ 7 ਹੋਰ ਨੂੰ ਸ਼ਨੀਵਾਰ ਰਾਤ ਨੂੰ ਹਿਰਾਸਤ ਵਿਚ ਲਿਆ ਸੀ। ਅਧਿਕਾਰੀਆਂ ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਤੇ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ।...

3o shahrukh

ਮੁੰਬਈ: ਡਰੱਗ ਪਾਰਟੀ ਵਿਚ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਨਸੀਬੀ ਨੇ ਆਰਿਅਨ ਤੋਂ ਕਰੂਜ਼ ਵਿਚ ਉਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਲੰਬੀ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਰਿਅਨ ਦੇ ਇਲਾਵਾ ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਤੋਂ ਗੋਆ ਜਾ ਰਹੀ ਕਰੂਜ਼ ਵਿਚ ਸ਼ਨੀਵਾਰ ਦੇਰ ਰਾਤ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਛਾਪੇਮਾਰੀ ਹੋਈ ਸੀ, ਜਿਥੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਇਨ੍ਹਾਂ ਵਿਚੋਂ 8 ਲੋਕਾਂ ਨੂੰ ਐੱਨਸੀਬੀ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਸੀ, ਜਿਨ੍ਹਾਂ ਵਿਚੋਂ ਹੁਣ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਨਸੀਬੀ ਨੇ ਜਿਨ੍ਹਾਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਵਿਚ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ, ਅਰਬਾਜ਼ ਮਰਚੈਂਟ ਤੇ ਮੁਨਮੁਨ ਧਾਮੇਚਾ ਹਨ। ਜਦਕਿ ਐਤਵਾਰ ਨੂੰ ਪੂਰਾ ਦਿਨ ਨੁਪੁਰ ਸਾਰਿਕਾ, ਇਸਮਿਤ ਸਿੰਘ, ਮੋਹਕ ਜੈਸਵਾਲ, ਵਿਕ੍ਰਾਂਤ ਛੋਕਰ ਤੇ ਗੋਮਤੀ ਚੋਪੜਾ ਤੋਂ ਵੀ ਪੁੱਛਗਿੱਛ ਕੀਤੀ ਗਈ। ਅਰਬਾਜ਼ ਮਰਚੈਂਟ ਆਰਿਅਨ ਦੇ ਦੋਸਤ ਹਨ। ਆਰਿਅਨ ਨੇ ਖੁਦ ਨੂੰ ਦੱਸਿਆ ਪਾਰਟੀ ਦਾ ਗੈਸਟਆਰਿਅਨ ਨਾਲ ਹੋਈ ਐੱਨਸੀਬੀ ਦੀ ਪੁੱਛਗਿੱਛ ਵਿਚ ਆਰਿਅਨ ਨੇ ਦੱਸਿਆ ਸੀ ਕਿ ਉਹ ਪਾਰਟੀ ਵਿਚ ਗੈਸਟ ਦੇ ਤੌਰ ਉੱਤੇ ਪਹੁੰਚੇ ਸਨ। ਆਰਿਅਨ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਆਰਗੇਨਾਈਜ਼ਰ ਨੇ ਉਨ੍ਹਾਂ ਦੇ ਨਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਪਾਰਟੀ ਉੱਤੇ ਬੁਲਾਇਆ ਸੀ। ਮਾਮਲੇ ਦੀ ਜਾਂਚ ਦੇ ਲਈ ਐੱਨਸੀਬੀ ਨੇ ਆਰਿਅਨ ਦਾ ਫੋਨ ਜ਼ਬਤ ਕਰ ਕੇ ਉਨ੍ਹਾਂ ਦੇ ਚੈਟ ਖੰਗਾਲੇ ਹਨ।   ਐੱਨਸੀਬੀ ਨੇ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ 2 ਅਕਤੂਬਰ ਨੂੰ ਕਾਰਡੇਲੀਆ ਕਰੂਜ਼ ਉੱਤੇ ਛਾਪਾ ਮਾਰਿਆ ਗਿਆ ਤੇ ਉਥੇ ਮੌਜੂਦ ਸਾਰੇ ਲੋਕਾਂ ਦੀ ਤਲਾਸ਼ੀ ਲਈ ਗਈ। ਟੀਮ ਨੇ ਉੱਥੋਂ ਐੱਮਡੀਐੱਮਏ, ਕੋਕੇਨ, ਐੱਮਡੀ ਤੇ ਚਰਸ ਬਰਾਮਦ ਕੀਤੀ ਹੈ। ਪੈਸੇਂਜਰ ਬਣ ਕੇ ਕਰੂਜ਼ 'ਤੇ ਗਏ ਸਨ ਐੱਨਸੀਬੀ ਦੇ ਅਫਸਰਐੱਨਸੀਬੀ ਦੇ ਡੀਜੀ ਐੱਸਐੱਨ ਪ੍ਰਧਾਨ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਟੀਮ ਦੇ 22 ਅਧਿਕਾਰੀ ਸਾਦੇ ਕੱਪੜਿਆਂ ਵਿਚ ਕਰੂਜ਼ ਉੱਤੇ ਪੈਸੇਂਜਰ ਬਣ ਕੇ ਗਏ ਸਨ। ਸ਼ਿੱਪ ਵਿਚ ਤਕਰੀਬਨ 1800 ਯਾਤਰੀ ਸਨ, ਜਿਥੇ ਡਰੱਗਸ ਪਾਰਟੀ ਕਰ ਰਹੇ 8 ਲੋਕਾਂ ਨੂੰ ਫੜਿਆ ਗਿਆ। ਰੇਡ ਤੋਂ ਬਾਅਦ ਸਾਰੇ ਲੋਕਾਂ ਨੂੰ ਮੁੰਬਈ ਐੱਨਸੀਬੀ ਦੇ ਦਫਤਰ ਲਿਆਂਦਾ ਗਿਆ, ਜਿਥੇ ਮਾਮਲੇ ਦੀ ਪੁੱਛਗਿੱਛ ਕੀਤੀ ਗਈ। ਕਰੂਜ਼ ਕੰਪਨੀ ਦੇ ਪ੍ਰਧਾਨ ਨੇ ਡਰੱਗ ਉੱਤੇ ਦਿੱਤੀ ਇਹ ਸਫਾਈਜਿਸ ਕਰੂਜ਼ ਉੱਤੇ ਪਾਰਟੀ ਚੱਲ ਰਹੀ ਸੀ ਉਹ ਕਾਰਡੇਲੀਆ ਕੰਪਨੀ ਦਾ ਹੈ। ਇਸ ਕੰਪਨੀ ਦੇ ਪ੍ਰਧਾਨ ਤੇ ਸੀਈਓ ਜੁਰਗਨ ਬੇਲੋਮ ਨੇ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਐੱਨਸੀਬੀ ਨੂੰ ਕੁਝ ਯਾਤਰੀਆਂ ਦੇ ਸਾਮਾਨ ਵਿਚ ਡਰੱਗਸ ਮਿਲੀ, ਜਿਨ੍ਹਾਂ ਨੂੰ ਕਾਰਡੇਲੀਆ ਨੇ ਤੁਰੰਤ ਉਤਾਰ ਦਿੱਤਾ। ਇਸ ਕਾਰਨ ਕਰੂਜ਼ ਨੂੰ ਯਾਤਰਾ ਤੈਅ ਕਰਨ ਵਿਚ ਵੀ ਦੇਰੀ ਹੋਈ। ਉਨ੍ਹਾਂ ਨੇ ਇਸ ਦੇ ਲਈ ਯਾਤਰੀਆਂ ਤੋਂ ਵੀ ਮੁਆਫੀ ਮੰਗੀ।

3o khan

ਮੁੰਬਈ- ਮੁੰਬਈ ਤੋਂ ਗੋਆ ਜਾ ਰਹੇ ਇਕ ਲਗਜ਼ਰੀ ਕਰੂਜ਼ 'ਚ ਡਰੱਗ ਪਾਰਟੀ ਹੋ ਰਹੀ ਸੀ ਜਿਸ ਵਿਚਾਲੇ ਹੀ ਐੱਨ.ਸੀ.ਬੀ ਦੀ ਟੀਮ ਨੇ ਧਾਵਾ ਬੋਲ ਦਿੱਤਾ। ਪਾਰਟੀ 'ਚ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਯਨ ਦਾ ਨਾਂ ਵੀ ਸਾਹਮਣੇ ਆਇਆ ਹੈ। ਉਸ ਤੋਂ ਐੱਨ.ਸੀ.ਬੀ. ਦੀ ਟੀਮ ਪੁੱਛਗਿੱਛ ਕਰ ਰਹੀ ਹੈ। ਜਦੋਂਕਿ 8 ਲੋਕਾਂ ਨੂੰ ਇਸ ਕੇਸ 'ਚ ਗ੍ਰਿਫਤਾਰ ਕਰ ਲਿਆ ਹੈ।  ਐੱਨ.ਸੀ.ਬੀ. ਮੁੰਬਈ ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇਡੇ ਨੇ ਆਰਯਨ ਤੋਂ ਪੁੱਛਗਿੱਛ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ 'ਚ ਸ਼ਾਹਰੁਖ ਖਾਨ ਦਾ ਪੁੱਤਰ ਆਰਯਨ ਵੀ ਸ਼ਾਮਲ ਹੈ। ਵਾਨਖੇਡੇ ਨੇ ਇਹ ਵੀ ਦੱਸਿਆ ਕਿ ਹਾਲੇ ਤੱਕ ਆਰਯਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।  Also Read: ਡੇਂਗੂ ਕਾਰਨ ਮਲੋਟ 'ਚ 8 ਸਾਲਾ ਬੱਚੀ ਦੀ ਮੌਤ ਆਰਯਨ ਨੇ ਕੀ ਦੱਸਿਆਐੱਨ.ਸੀ.ਬੀ ਨਾਲ ਪੁੱਛਗਿੱਛ 'ਚ ਆਰਯਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੂੰ ਪਾਰਟੀ 'ਚ ਉਨ੍ਹਾਂ ਦੇ ਨਾਂ 'ਤੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਕਰੂਜ਼ ਦੇ ਅੰਦਰ ਚੱਲ ਰਹੀ ਪਾਰਟੀ ਦਾ ਇਕ ਵੀਡੀਓ ਵੀ ਐੱਨ.ਸੀ.ਬੀ. ਦੇ ਹੱਥ ਲੱਗਾ ਹੈ ਜਿਸ 'ਚ ਆਰਯਨ ਦਿਖਾਈ ਦੇ ਰਹੇ ਹਨ। ਆਰਯਨ ਨੇ ਪਾਰਟੀ ਦੌਰਾਨ ਵ੍ਹਾਈਟ ਟੀ-ਸ਼ਰਟ, ਬਲਿਊ ਜੀਨਸ, ਰੈੱਡ ਖੁੱਲ੍ਹੂੀ ਟੀ-ਸ਼ਰਟ ਅਤੇ ਟੋਪੀ ਪਾਈ ਹੋਈ ਸੀ। ਐੱਨ.ਸੀ.ਬੀ ਨਾਲ ਜੁੜੇ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਜਿਨ੍ਹਾਂ ਲੋਕਾਂ ਨੂੰ ਫੜ੍ਹਿਆ ਗਿਆ ਉਨ੍ਹਾਂ ਦੇ ਕੋਲੋਂ ਰੋਲਿੰਗ ਪੇਪਰ ਵੀ ਮਿਲੇ ਹਨ। ਮੋਬਾਇਲ ਫੋਨ ਜ਼ਬਤ, ਚੈਟ ਖੰਗਾਲ ਰਹੀ ਐੱਨ.ਸੀ.ਬੀ. ਐੱਨ.ਸੀ.ਬੀ. ਦੇ ਅਧਿਕਾਰੀਆਂ ਨੇ ਸ਼ਾਹਰੁਖ ਦੇ ਪੁੱਤਰ ਆਰਯਨ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਹੈ। ਉਨ੍ਹਾਂ ਦੇ ਮੋਬਾਇਲ ਫੋਨ 'ਚੋਂ ਮਿਲੀ ਚੈਟਸ ਨੂੰ ਖੰਗਾਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਕੀ ਜੋ ਲੋਕ ਵੀ ਹਿਰਾਸਤ 'ਚ ਲਏ ਗਏ ਹਨ ਉਨ੍ਹਾਂ ਦੇ ਮੋਬਾਇਲ ਫੋਨ ਵੀ ਜ਼ਬਤ ਕਰਕੇ ਜਾਂਚ ਕੀਤੀ ਜਾ ਰਹੀ ਹੈ।  Also Read: ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ, ਪੰਜਾਬ-ਹਰਿਆਣਾ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਇ...

20 sharif

ਨਵੀਂ ਦਿੱਲੀ: 66 ਸਾਲ ਦੀ ਉਮਰ ਵਿਚ ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਉਮਰ ਸ਼ਰੀਫ ਦਾ ਦੇਹਾਂਤ ਹੋ ਗਿਆ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਮੌਤ ਉੱਤੇ ਦੁੱਖ ਜ਼ਾਹਿਰ ਕਰ ਰਿਹਾ ਹੈ। ਹੁਣ ਕਪਿਲ ਸ਼ਰਮਾ ਨੇ ਵੀ ਉਨ੍ਹਾਂ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਉਂਦੇ ਹੋਏ ਟਵੀਟ ਕੀਤਾ ਹੈ। ਜਿਸ ਵਿਚ ਉਨ੍ਹਾਂ ਲਿਖਿਆ ਕਿ ਅਲਵਿਦਾ ਲੀਜੈਂਡ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਨੂੰ ਦੱਸ ਦਈਏ ਕਿ ਲੰਬੀ ਬੀਮਾਰੀ ਤੋਂ ਬਾਅਦ ਉਮਰ ਸ਼ਰੀਫ ਦਾ ਦੇਹਾਂਤ ਹੋਇਆ ਹੈ। Also Read: ਕਿਸਾਨਾਂ ਨੂੰ ਲੈ ਕੇ ਪੰਜਾਬ ਮੁੱਖ ਮੰਤਰੀ ਦਾ ਵੱਡਾ ਐਲਾਨ, ਪਟੜੀਆਂ 'ਤੇ ਧਰਨੇ ਨਾਲ ਜੁੜੇ ਕੇਸ ਹੋਣਗੇ ਵਾਪਸ ਉਮਰ ਸ਼ਰੀਫ ਕਾਫੀ ਸਮੇਂ ਤੋਂ ਬੀਮਾਰ ਸਨ। 2020 ਵਿਚ ਉਨ੍ਹਾਂ ਦੀ ਬਾਈਪਾਸ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਐਮਨੇਸੀਆ ਹੋ ਗਿਆ ਸੀ ਤੇ ਉਨ੍ਹਾਂ ਦੀ ਸਿਹਤ ਵੀ ਲਗਾਤਾਰ ਡਿੱਗਦੀ ਜਾ ਰਹੀ ਸੀ। ਲਿਹਾਜ਼ਾ ਏਅਰ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਅਮਰੀਕਾ ਲਿਜਾਣ ਦੇ ਲਈ 28 ਸਤੰਬਰ ਨੂੰ ਉਡਾਣ ਭਰੀ ਪਰ ਉਨ੍ਹਾਂ ਦੇ ਸਿਹਤ ਰਸਤੇ ਵਿਚ ਹੀ ਖਰਾਬ ਹੋ ਗਈ, ਜਿਸ ਦੇ ਚੱਲਦੇ ਉਮਰ ਸ਼ਰੀਫ ਦਾ ਜਹਾਜ਼ ਜਰਮਨੀ ਵਿਚ ਉਤਾਰਨਾ ਪਿਆ ਤੇ ਉਥੇ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰ ਉਨ੍ਹਾਂ ਦੀ ਸਿਹਤ ਸੁਧਰਣ ਦੀ ਬਜਾਏ ਜ਼ਿਆਦਾ ਵਿਗੜਦੀ ਗਈ ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ। Also Read: ਹਰਿਆਣਾ-ਪੰਜਾਬ 'ਚ ਭਲਕੇ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ ਅਗਸਤ ਵਿਚ ਆਇਆ ਸੀ ਹਾਰਟ ਅਟੈਕਕਿਹਾ ਇਹ ਵੀ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਅਗਸਤ ਮਹੀਨੇ ਵਿਚ ਹਾਰਟ ਅਟੈਕ ਵੀ ਆਇਆ ਸੀ ਪਰ ਉਦੋਂ ਸਮਾਂ ਰਹਿੰਦਿਆਂ ਉਨ੍ਹਾਂ ਨੂੰ ਬਚਾ ਲਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਬਾਈਪਾਸ ਸਰਜਰੀਆਂ ਵੀ ਹੋ ਚੁੱਕੀਆਂ ਸਨ। ਜਿਸ ਦੇ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਸੀ। ਪਾਕਿਸਤਾਨ ਦੇ ਨਾਲ-ਨਾਲ ਦੁਨੀਆਭਰ ਵਿਚ ਉਮਰ ਸ਼ਰੀਫ ਦੀ ਪਛਾਣ ਇਕ ਬਿਹਤਰੀਨ ਕਾਮੇਡੀਅਨ, ਅਭਿਨੇਤਾ ਤੇ ਨਿਰਮਾਤਾ ਦੇ ਤੌਰ ਉੱਤੇ ਸੀ। ਕਾਮੇਡੀ ਦੇ ਲੈਵਲ ਨੂੰ ਉਹ ਇਕ ਕਦਮ ਅੱਗੇ ਲੈ ਗਏ। ਇਹੀ ਕਾਰਨ ਸੀ ਕਿ ਦੁਨੀਆਭਰ ਵਿਚ ਉਨ੍ਹਾਂ ਨੂੰ ਪਿਆਰ ਤੇ ਸਨਮਾਨ ਮਿਲਿਆ। ਅੱਜ ਉਨ੍ਹਾਂ ਦੇ ਜਾਣ ਤੋਂ ਬਾਅਦ ਦੁਨੀਆਭਰ ਦੇ ਕਾਮੇਡੀਅਨ ਉਨ੍ਹਾਂ ਨੂੰ ਨਮ ਅੱਖਾਂ ਨਾਲ ਯਾਦ ਕਰਦੇ ਰਹੇ ਹਨ। Also Read: ਸਿੱਧੂ ਦੇ ਨਰਮ ਪਏ ਤੇਵਰ, ਕਿਹਾ-ਅਹੁਦਾ ਹੋਵੇ, ਨਾ ਹੋਵੇ, ਰਾਹੁਲ ਤੇ ਪ੍ਰਿਅੰਕਾ ਗਾਂਧੀ ਦੇ ਰਹਾਂਗਾ ਨਾਲ'...