LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਰਿਅਨ ਖਾਨ ਨੂੰ ਕੋਰਟ ਤੋਂ ਝਟਕਾ, ਤਿੰਨਾਂ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਖਾਰਿਜ

20 oct 12

ਨਵੀਂ ਦਿੱਲੀ : ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ। ਕੋਰਟ ਨੇ ਡਰੱਗਸ ਕੇਸ ਵਿਚ ਆਪਣਾ ਫੈਸਲਾ ਸੁਣਾਉਂਦੇ ਹੋਏ ਸ਼ਾਹਰੁਖ ਖਾਨ ਦੇ ਬੇਟੇ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਆਰਿਅਨ ਖਾਨ ਸਣੇ ਹੋਰ ਦੋ ਦੋਸ਼ੀਆਂ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਪਟੀਸ਼ਨ ਵੀ ਖਾਰਿਜ ਕਰ ਦਿੱਤੀ ਗਈ ਹੈ। ਡਰੱਗਸ ਕੇਸ ਵਿਚ ਫਸੇ ਆਰਿਅਨ ਖਾਨ ਦੀ ਬੇਲ ਅਰਜੀ ਪਿਛਲੇ ਕਈ ਦਿਨਾਂ ਤੋਂ ਅਗਲੀ ਤਾਰੀਖ ਉੱਤੇ ਟਾਲ ਦਿੱਤੀ ਜਾ ਰਹੀ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਬੁੱਧਵਾਰ ਨੂੰ ਆਰਿਅਨ ਨੂੰ ਬੇਲ ਮਿਲ ਜਾਵੇਗੀ ਪਰ ਉਨ੍ਹਾਂ ਦੀਆਂ ਉਮੀਦਾਂ ਉੱਤੇ ਕੋਰਟ ਨੇ ਪਾਮੀ ਫੇਰ ਦਿੱਤਾ ਹੈ।

Also Read : ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਏ CM ਚੰਨੀ, ਕੀਤਾ ਵੱਡਾ ਐਲਾਨ

ਆਰਿਅਨ ਖਾਨ ਦੇ ਵਕੀਲ ਨੇ ਕਿਹਾ ਕਿ ਹੁਣ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਮੁੰਬਈ ਸਪੈਸ਼ਲ ਕੋਰਟ ਵਿਚ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਦੇ ਬਾਅਦ ਆਰਿਅਨ ਖਾਨ ਦੀ ਬੇਲ ਦੇ ਲਈ ਹਾਈ ਕੋਰਟ ਵਿਚ ਜ਼ਮਾਨਤ ਅਰਜੀ ਦੇਣਗੇ। ਫਿਲਹਾਲ ਆਰਿਅਨ ਨੂੰ ਆਰਥਰ ਰੋਡ ਜੇਲ ਵਿਚ ਕੁਝ ਦਿਨ ਹੋਰ ਰਹਿਣਾ ਪਵੇਗਾ।

Also Read : ਲਖੀਮਪੁਰ ਖੇੜੀ 'ਚ ਵੱਡਾ ਹਾਦਸਾ: ਨਦੀ 'ਚ ਪਲਟੀਆਂ ਦੋ ਕਿਸ਼ਤੀਆਂ, 25 ਲੋਕ ਲਾਪਤਾ

ਦੋਵਾਂ ਪੱਖਾਂ ਦੀਆਂ ਦਲੀਲਾਂ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕੋਰਟ ਵਿਚ ਆਰਿਅਨ ਖਾਨ ਨੂੰ ਜ਼ਮਾਨਤ ਨਾ ਦਿੱਤੇ ਜਾਣ ਦੇ ਖਿਲਾਫ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸਨ। ਕੋਰਟ ਵਿਚ ਦੋਵਾਂ ਪੱਖਾਂ ਦੇ ਵਿਚਾਲੇ ਲੰਬੀ ਬਹਿਸ ਚੱਲੀ ਸੀ। ਐੱਨਸੀਬੀ ਦਾ ਕਹਿਣਾ ਸੀ ਕਿ ਆਰਿਅਨ ਖਾਨ ਦੇ ਇੰਟਰਨੈਸ਼ਨਲ ਡਰੱਗਸ ਪੈਡਲਰਸ ਨਾਲ ਕਨੈਕਸ਼ਨ ਹਨ। ਇਹ ਵੱਡੀ ਸਾਜ਼ਿਸ਼ ਹੈ, ਜਿਸ ਦੀ ਜਾਂਚ ਹੋਣੀ ਜ਼ਰੂਰੀ ਹੈ। ਆਰਿਅਨ ਅਰਬਾਜ਼ ਤੋਂ ਡਰੱਗਸ ਲੈਂਦੇ ਸਨ।

Also Read : ਹਰੀਸ ਰਾਵਤ ਦਾ ਕੈਪਟਨ 'ਤੇ ਵੱਡਾ ਹਮਲਾ, ਕਿਹਾ- 'ਪੰਜਾਬ ਨਾਲ ਧ੍ਰੋਹ ਕਮਾ ਰਹੇ ਹਨ ਕੈਪਟਨ'

ਉਥੇ ਹੀ ਆਰਿਅਨ ਕਾਨ ਦੇ ਵਕੀਲ ਅਮਿਤ ਦੇਸਾਈ ਨੇ ਸਟਾਰਕਿਡ ਦੀ ਗ੍ਰਿਫਤਾਰੀ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਨੇ ਕਿਹਾ ਕਿ ਆਰਿਅਨ ਦੇ ਕੋਲ ਕਈ ਡਰੱਗਸ ਦੀ ਬਰਾਮਦਗੀ ਨਹੀਂ ਹੋਈ, ਨਾ ਹੀ ਐੱਨਸੀਬੀ ਨੂੰ ਕੋਈ ਕੈਸ਼ ਮਿਲਿਆ। ਜਿਸ ਵਿਅਕਤੀ ਨੇ ਆਰਿਅਨ ਖਾਨ ਨੂੰ ਪਾਰਟੀ ਵਿਚ ਬੁਲਾਇਆ ਸੀ ਉਹ ਗ੍ਰਿਫਤਾਰ ਨਹੀਂ ਹੈ। ਆਰਿਅਨ ਦਾ ਮੁਨਮੁਨ ਧਮੇਚਾ ਨਾਲ ਕੋਈ ਕਨੈਕਸ਼ਨ ਨਹੀਂ ਹੈ।

In The Market