LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਏ CM ਚੰਨੀ, ਕੀਤਾ ਵੱਡਾ ਐਲਾਨ

20 oct channi at batala

ਬਟਾਲਾ : ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੇ ਹਮਲੇ ਵਿਚ ਸ਼ਹੀਦ ਹੋਏ ਮਨਦੀਪ ਸਿੰਘ ਬਾਜਵਾ ਦਾ ਅੱਜ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਪਿੰਡ ਚੱਠਾ ਜਿਲਾ ਗੁਰਦਾਸਪੂਰ ਵਿਚ ਸੰਪੂਰਨ ਕੀਤੇ ਗਏ ਸ਼ਹੀਦ ਦੇ ਅੰਤਿਮ ਅਰਦਾਸ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਲੋਂ ਸ਼ਿਰਕਤ ਕੀਤੀ ਗਈ।

Also Read : ਹਰੀਸ ਰਾਵਤ ਦਾ ਕੈਪਟਨ 'ਤੇ ਵੱਡਾ ਹਮਲਾ, ਕਿਹਾ- 'ਪੰਜਾਬ ਨਾਲ ਧ੍ਰੋਹ ਕਮਾ ਰਹੇ ਹਨ ਕੈਪਟਨ'

ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾਂ,ਸਪੀਕਰ ਰਾਣਾ ਕੇ.ਪੀ ਵੀ ਮਜ਼ੂਦ ਰਹੇ। ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਸ਼ਹੀਦ ਦੇ ਪਰਿਵਾਰ ਨੂੰ ਹੌਂਸਲਾ ਦਿੱਤਾ ਕਿ ਪੰਜਾਬ ਸਰਕਾਰ ਹਮੇਸ਼ਾ ਓਹਨਾ ਦੇ ਨਾਲ ਖੜੀ ਹੈ।  

Also Read : ਲਖੀਮਪੁਰ ਖੇੜੀ 'ਚ ਵੱਡਾ ਹਾਦਸਾ: ਨਦੀ 'ਚ ਪਲਟੀਆਂ ਦੋ ਕਿਸ਼ਤੀਆਂ, 25 ਲੋਕ ਲਾਪਤਾ

ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕੀ ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਚੱਠਾ ਵਿੱਚ ਇੱਕ ਫੁੱਟਬਾਲ ਸਟੇਡੀਅਮ ਬਣਾਇਆ ਜਾਵੇਗਾ, CM ਚੰਨੀ ਵੱਲੋਂ ਪਰਿਵਾਰ ਨੂੰ 50 ਲੱਖ ਰੁਪਏ ਅਤੇ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ।  

Also Read : ਸੁੱਖੀ ਰੰਧਾਵਾ ਤੋਂ ਬਾਅਦ ਪਰਗਟ ਸਿੰਘ ਦਾ ਕੈਪਟਨ 'ਤੇ ਹਮਲਾ, ਕਿਹਾ-'ਕਾਂਗਰਸ ਦੇ ਕੁੜਤੇ 'ਚ ਸੀ ਭਾਜਪਾਈ CM'

ਉਨ੍ਹਾਂ ਦੱਸਿਆ ਕਿ ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਇੱਕ ਯਾਦਗਾਰੀ ਗੇਟ ਵੀ ਬਣਾਇਆ ਜਾਵੇਗਾ ਅਤੇ ਇਹ ਰਾਸ਼ੀ ਅੱਜ ਹੀ ਪਿੰਡ ਦੀ ਪੰਚਾਇਤ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਸ਼ਹੀਦਾਂ ਅੱਗੇ ਸਿਰ ਝੁਕਾਉਂਦੇ ਹਨ ਕਿਉਂਕਿ ਸ਼ਹੀਦ ਦੇਸ਼ ਦਾ ਸਿਰ ਹੁੰਦਾ ਹੈ।ਸੀਐਮ ਚੰਨੀ ਨੇ ਕਿਹਾ  ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ,ਉਨ੍ਹਾਂ ਦੀ ਜੋ ਵੀ ਮੰਗ ਹੋਵੇਗੀ ਉਸਨੂੰ ਪੂਰਾ ਕੀਤਾ ਜਾਵੇਗਾ।

 

 

 

In The Market