LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Entertainment
14n12

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਕ ਵਾਰ ਫਿਰ ਕਾਨੂੰਨੀ ਸ਼ਿੰਕਜੇ 'ਚ ਫਸ ਗਏ ਹਨ। ਸ਼ਿਲਪਾ ਅਤੇ ਰਾਜਕੁੰਦਰਾ ਦੇ ਖਿਲਾਫ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ 'ਚ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਨਿਤਿਨ ਬਰਾਈ ਨਾਂ ਦੇ ਸ਼ਖ਼ਸ ਨੇ ਅਦਾਕਾਰਾ ਅਤੇ ਉਸ ਦੇ ਪਤੀ ਰਾਜ ਕੁੰਦਰਾ, ਕਾਸ਼ਿਫ ਖਾਨ ਸਣੇ ਕੁਝ ਲੋਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ। ਮਾਮਲਾ ਸਾਲ 2014 ਦਾ ਹੈ, ਸ਼ਿਕਾਇਤ ਅਨੁਸਾਰ ਰਾਜ ਅਤੇ ਸ਼ਿਲਪਾ ਨੇ ਬਰਾਈ ਤੋਂ ਇਕ ਕਰੋੜ ਤੋਂ ਜ਼ਿਆਦਾ ਪੈਸੇ ਲੈ ਕੇ ਧੋਖਾਧੜੀ ਕੀਤੀ। Also Read: VVS Laxman ਹੋਣਗੇ NCA ਦੇ ਮੁਖੀ, ਸੌਰਵ ਗਾਂਗੁਲੀ ਨੇ ਕੀਤੀ ਪੁਸ਼ਟੀ ਇਹ ਹੈ ਪੂਰਾ ਮਾਮਲਾਨਿਤਿਨ ਬਰਾਈ ਮੁਤਾਬਕ ਸਾਲ 2014 'ਚ ਐੱਸ.ਐੱਫ.ਐੱਲ ਫਿਟਨੈੱਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਕਾਸ਼ਿਫ ਖਾਨ ਨੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਨਾਲ ਮਿਲ ਕੇ ਪੀੜਤ ਨੂੰ ਫਿਟਨੈੱਸ ਬਿਜਨੈੱਸ 'ਚ 1 ਕਰੋੜ 51 ਲੱਖ ਰੁਪਏ ਇੰਵੈਸਟ ਕਰਨ ਲਈ ਕਿਹਾ ਸੀ ਪਰ ਬਾਅਦ 'ਚ ਜਦੋਂ ਚੀਜ਼ਾਂ ਸਹੀ ਨਹੀਂ ਰਹੀਆਂ ਤਾਂ ਦੋਸ਼ੀ ਨੇ ਆਪਣਾ ਪੈਸਾ ਵਾਪਸ ਮੰਗਿਆ ਤਾਂ ਉਸ ਨੂੰ ਧਮਕੀ ਦਿੱਤੀ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਸੈਕਸ਼ਨ 406,409,420,506,34,120,(ਬੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮੁੰਬਈ ਪੁਲਿਸ ਇਸ ਮਾਮਲੇ 'ਚ ਜਲਦ ਹੀ ਦੋਸ਼ੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ। ਰਾਜ ਕੁੰਦਰਾ, ਸ਼ਿਲਪਾ ਸ਼ੈੱਟੀ ਦਾ ਪੱਖ ਜਾਣਨ ਲਈ ਪੁਲਿਸ ਜਲਦ ਹੀ ਉਨ੍ਹਾਂ ਨਾਲ ਸਪੰਰਕ ਵੀ ਕਰ ਸਕਦੀ ਹੈ। Also Read: 4 ਸਾਲ ਦੀ ਸਜ਼ਾ ਕੱਟ ਪਾਕਿ ਜੇਲ 'ਚੋਂ 20 ਭਾਰਤੀ ਮਛੇਰੇ ਰਿਹਾਅ ਨਿਤਿਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਇਨ੍ਹਾਂ ਦੀ ਕੰਪਨੀ ਦੀ ਫ੍ਰੈਂਚਾਇਜੀ ਲੈਣ ਅਤੇ ਪੁਣੇ ਅਤੇ ਗੋਰੇਗਾਓ ਇਲਾਕੇ 'ਚ ਸਪਾ ਅਤੇ ਜਿਮ ਖੋਲਿਆ ਤਾਂ ਬਹੁਤ ਵੱਡਾ ਫਾਇਦਾ ਹੋਵੇਗਾ। ਇਸ ਤੋਂ ਬਾਅਦ ਨਿਤਿਨ ਬਰਾਈ ਨੇ 1 ਕਰੋੜ 59 ਲੱਖ 24 ਹਜ਼ਾਰ ਰੁਪਏ ਨਿਵੇਸ਼ ਕਰਨ ਲਈ ਲਗਾਏ। ਇਸ ਤੋਂ ਬਾਅਦ ਬਰਾਈ ਦੇ ਪੈਸਿਆਂ ਨੂੰ ਦੋਸ਼ੀਆਂ ਨੇ ਆਪਣੇ ਫਾਇਦੇ ਲਈ ਵਰਤੋਂ ਕੀਤਾ ਅਤੇ ਜਦੋਂ ਇਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਇਸ ਨੂੰ ਧਮਕੀ ਦਿੱਤੀ ਗਈ। Also Read: ਰੂਸੀ S-400 ਸਿਸਟਮ ਦੀ ਸਪਲਾਈ ਸ਼ੁਰੂ, ਸਕਿੰਟਾਂ 'ਚ ਤਬਾਹ ਹੋਣਗੀਆਂ ਦੁਸ਼ਮਣਾਂ ਦੀਆਂ ਮਿਜ਼ਾਇਲਾਂ ਬਰਾਈ ਦੀ ਸ਼ਿਕਾਇਤ ਤੋਂ ਬਾਅਦ ਬਾਂਦਰਾ ਪੁਲਿਸ ਨੇ ਸ਼ਿਲਪਾ, ਰਾਜ ਕੁੰਦਰਾ ਸਮੇਤ ਹੋਰ ਦੋਸ਼ੀਆਂ ਦੇ ਖਿਲਾਫ ਆਈ.ਪੀ.ਸੀ. ਦ...

13n5

ਜੈਪੁਰ/ਮੁੰਬਈ– ਭਾਰਤ ਦੀ ਆਜ਼ਾਦੀ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ਦਿੱਤੇ ਗਏ ਬਿਆਨ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਿਵਾਦ ਵਧ ਗਿਆ ਹੈ। ਅਦਾਕਾਰਾ ਅਤੇ ਪਦਮ ਸ਼੍ਰੀ ਕੰਗਨਾ ਰਣੌਤ ਖ਼ਿਲਾਫ਼ ਰਾਜਸਥਾਨ ਦੇ ਜੈਪੁਰ 'ਚ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਚੁਰੂ ਕੋਤਵਾਲੀ, ਭੀਲਵਾੜਾ, ਜੋਧਪੁਰ ਅਤੇ ਪਾਲੀ ਕੋਤਵਾਲੀ 'ਚ ਕੰਗਨਾ ਰਣੌਤ ਵਿਰੁੱਧ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਹਨ। ਜੋਧਪੁਰ 'ਚ ਕਾਂਗਰਸ ਵਿਧਾਇਕ ਮਨੀਸ਼ਾ ਪਵਾਰ ਨੇ ਕੰਗਨਾ ਰਣੌਤ ਖ਼ਿਲਾਫ਼ ਸ਼ਾਸਤਰੀ ਨਗਰ ਥਾਣੇ 'ਚ ਪਰਿਵਾਦ ਪੇਸ਼ ਕੀਤਾ ਹੈ। Also Read: ਰੇਲ ਮੁਸਾਫਰਾਂ ਲਈ ਖੁਸ਼ਖਬਰੀ! ਵਧੇ ਕਿਰਾਏ ਤੇ ਸਪੈਸ਼ਲ ਟ੍ਰੇਨਾਂ ਨੂੰ ਲੈ ਕੇ ਮੰਤਰਾਲਾ ਦਾ ਵੱਡਾ ਐਲਾਨ ਕੰਗਨਾ ਰਣੌਤ ਮੁਰਦਾਬਾਦ ਦੇ ਲੱਗੇ ਨਾਅਰੇ ਉਥੇ ਹੀ ਦੇਸ਼ ਨੂੰ 'ਭੀਖ' 'ਚ ਆਜ਼ਾਦੀ ਮਿਲਣ ਨੂੰ ਲੈ ਕੇ ਕੰਗਨਾ ਰਣੌਤ ਦੇ ਵਿਵਾਦਪੂਰਨ ਬਿਆਨ 'ਤੇ ਗੁੱਸਾ ਪ੍ਰਗਟਾਉਂਦੇ ਹੋਏ ਇੰਦੌਰ 'ਚ ਸੁਤੰਤਰਤਾ ਸੰਗ੍ਰਾਮ ਸੇਨਾਨੀਆ ਦੇ ਵੰਸ਼ਜਾਂ ਅਤੇ ਮੁੰਬਈ 'ਚ ਕਾਂਗਰਸ ਅਤੇ ਕਾਂਗਰਸ ਦੀ ਸਟੂਡੈਂਟ ਵਿੰਗ (ਐੱਨ. ਐੱਸ. ਯੂ. ਆਈ.) ਨੇ ਪ੍ਰਦਰਸ਼ਨ ਕਰਕੇ ਸ਼ੁੱਕਰਵਾਰ ਨੂੰ ਅਦਾਕਾਰਾ ਦਾ ਪੁਤਲਾ ਫੂਕਿਆ। ਚਸ਼ਮਦੀਦਾਂ ਨੇ ਦੱਸਿਆ ਕਿ ਸੁੰਤਤਰਤਾ ਸੇਨਾਨੀ ਅਤੇ ਉਤਰਾਧਿਕਾਰੀ ਸੰਯੁਕਤ ਸੰਗਠਨ ਨਾਲ ਜੁੜੇ ਲੋਕਾਂ ਨੇ ਸ਼ਹਿਰ ਦੇ ਐੱਮ. ਜੀ. ਰੋਡ 'ਤੇ ਕੰਗਨਾ ਰਣੌਤ ਦਾ ਪੁਤਲਾ ਫੂਕਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ, ''ਵੀਰ ਸ਼ਹੀਦਾਂ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ', 'ਕੰਗਨਾ ਰਣੌਤ ਮੁਰਦਾਬਾਦ' ਅਤੇ 'ਕੰਗਨਾ ਨੂੰ ਦੇਸ਼ ਤੋਂ ਬਾਹਰ ਕਰੋ' ਵਰਗੇ ਨਾਅਰੇ ਵੀ ਲਗਾਏ ਗਏ। Also Read: ਬੇਰੁਜ਼ਗਾਰੀ ਦੇ ਮੁੱਦੇ 'ਤੇ 'ਆਪ' ਦਾ ਹੱਲਾ-ਬੋਲ, CM ਰਹਾਇਸ਼ ਘੇਰਨਗੇ ਵਿਧਾਇਕ ਲੱਗਦਾ ਹੈ ਡਰੱਗਜ਼ ਦੀ ਹੈਵੀ ਡੋਜ਼ ਲੈ ਕੇ ਬੈਠੀ ਸੀ : ਨਵਾਬ ਮਲਿਕ ਐੱਨ. ਸੀ. ਪੀ. ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਕੰਗਨਾ ਰਣੌਤ ਨੂੰ ਖਰੀਆਂ-ਖੋਟੀਆਂ ਸੁਣਾਉਂਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬਿਆਨ ਦੇਣ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਨੇ ਡਰੱਗਜ਼ ਦੀ ਹੈਵੀ ਡੋਜ਼ ਲਈ ਸੀ, ਜੋ ਵਿਸ਼ੇਸ਼ ਰੂਪ...

11 nov 17

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ, ਜੋ ਅਕਸਰ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਰਹਿੰਦੀ ਹੈ, ਨੇ ਹਾਲ ਹੀ ਵਿੱਚ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਹੰਗਾਮਾ ਮਚ ਗਿਆ ਹੈ।। ਕੰਗਨਾ ਰਣੌਤ ਨੇ ਕਿਹਾ ਕਿ 1947 'ਚ ਮਿਲੀ ਆਜ਼ਾਦੀ ਭੀਖ ਮੰਗ ਕੇ ਮਿਲੀ ਸੀ, ਜਦਕਿ ਅਸਲ ਆਜ਼ਾਦੀ 2014 'ਚ ਮਿਲੀ ਸੀ। ਬਾਲੀਵੁੱਡ ਅਦਾਕਾਰਾ ਦੇ ਇਸ ਬਿਆਨ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। Also Read : ਗੂਗਲ ਲਈ ਵੱਡਾ ਝਟਕਾ, ਲੱਗੇਗਾ 2.8 ਬਿਲੀਅਨ ਡਾਲਰ ਦਾ ਜੁਰਮਾਨਾ 'ਟਾਈਮਜ਼ ਨਾਓ ਸਮਿਟ 2021' 'ਚ ਕੰਗਨਾ ਰਣੌਤ ਨੇ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ''ਜੇ ਆਜ਼ਾਦੀ ਭੀਖ ਮੰਗਣ 'ਚ ਮਿਲਦੀ ਹੈ ਤਾਂ ਕੀ ਇਹ ਆਜ਼ਾਦੀ ਹੋ ਸਕਦੀ ਹੈ? ਸਾਵਰਕਰ, ਰਾਣੀ ਲਕਸ਼ਮੀਬਾਈ, ਨੇਤਾ ਸੁਭਾਸ਼ ਚੰਦਰ ਬੋਸ ਇਨ੍ਹਾਂ ਲੋਕਾਂ ਦੀ ਗੱਲ ਕਰੀਏ ਤਾਂ ਇਹ ਲੋਕ ਜਾਣਦੇ ਸਨ ਕਿ ਖੂਨ ਵਹਿ ਜਾਵੇਗਾ ਪਰ ਉਨ੍ਹਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਿੰਦੁਸਤਾਨੀ-ਹਿੰਦੁਸਤਾਨੀ ਖੂਨ ਨਹੀਂ ਵਹਾਉਣਾ ਚਾਹੀਦਾ। ਬੇਸ਼ਕ, ਉਸਨੇ ਆਜ਼ਾਦੀ ਦੀ ਕੀਮਤ ਅਦਾ ਕੀਤੀ. ਪਰ ਇਹ ਆਜ਼ਾਦੀ ਨਹੀਂ ਸੀ, ਭੀਖ ਮੰਗਣੀ ਸੀ। ਸਾਨੂੰ ਜੋ ਆਜ਼ਾਦੀ ਮਿਲੀ ਉਹ 2014 ਵਿੱਚ ਦਿੱਤੀ ਗਈ ਸੀ। Also Read : ਖੇਤੀਬਾੜੀ ਮੰਤਰੀ ਕਾਕਾ ਰਣਦੀਪ ਵੱਲੋਂ ਵਿਧਾਨਸਭਾ 'ਚ ਖੇਤੀ ਕਾਨੂੰਨਾਂ ਖਿਲਾਫ ਪੇਸ਼ ਕੀਤਾ ਗਿਆ ਮਤਾ  ਵਰੁਣ ਗਾਂਧੀ ਨੇ ਕੀ ਲਿਖਿਆ ਹੈ? ਵਰੁਣ ਗਾਂਧੀ ਨੇ ਟਵਿਟਰ 'ਤੇ ਲਿਖਿਆ, 'ਕਦੇ ਮਹਾਤਮਾ ਗਾਂਧੀ ਦੀ ਕੁਰਬਾਨੀ ਅਤੇ ਤਪੱਸਿਆ ਦਾ ਅਪਮਾਨ, ਕਦੇ ਉਨ੍ਹਾਂ ਦੇ ਕਾਤਲ ਦਾ ਸਨਮਾਨ ਅਤੇ ਹੁਣ ਸ਼ਹੀਦ ਮੰਗਲ ਪਾਂਡੇ ਤੋਂ ਲੈ ਕੇ ਰਾਣੀ ਲਕਸ਼ਮੀਬਾਈ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਲੱਖਾਂ ਆਜ਼ਾਦੀ ਘੁਲਾਟੀਆਂ ਦਾ ਅਪਮਾਨ। ਕੁਰਬਾਨ...

9n4

ਮੁੰਬਈ- ਅਦਾਕਾਰਾ ਪੂਨਮ ਪਾਂਡੇ ਦੇ ਪਤੀ ਸੈਮ ਬਾਂਬੇ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਸੈਮ ਦੀ ਗ੍ਰਿਫਤਾਰੀ ਉਸ ਦੀ ਪਤਨੀ ਪੂਨਮ ਪਾਂਡੇ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਪੂਨਮ ਨੇ ਥਾਣੇ 'ਚ ਸੈਮ ਖਿਲਾਫ ਸ਼ਿਕਾਇਤ ਦਿੱਤੀ ਕਿ ਸੈਮ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਅਦਾਕਾਰਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸੈਮ ਨੂੰ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਹੈ। Also Read: ਬੈਂਕ ਨਾਲ ਸਬੰਧਤ ਕੰਮ ਅੱਜ ਹੀ ਨਿਪਟਾ ਲਓ, ਕੱਲ੍ਹ ਤੋਂ ਇਨ੍ਹਾਂ ਸ਼ਹਿਰਾਂ 'ਚ ਰਹੇਗੀ ਪੰਜ ਦਿਨ ਛੁੱਟੀ ਮੁੰਬਈ ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੂਨਮ ਪਾਂਡੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਏਐੱਨਆਈ ਮੁਤਾਬਕ ਮੁੰਬਈ ਪੁਲਿਸ ਨੇ ਦੱਸਿਆ ਕਿ ਪੂਨਮ ਦੇ ਸਿਰ, ਅੱਖਾਂ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੀ ਸ਼ਿਕਾਇਤ ’ਤੇ ਸੈਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। Also Read: ਕਰਤਾਰਪੁਰ ਲਾਂਘਾ ਖੋਲ੍ਹਣ ਲਈ ਹਰਸਿਮਰਤ ਕੌਰ ਬਾਦਲ ਨੇ ਲਿਖੀ PM ਮੋਦੀ ਨੂੰ ਚਿੱਠੀ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸੈਮ-ਪੂਨਮ ਦੇ ਰਿਸ਼ਤੇ 'ਚ ਆਈ ਦਰਾਰਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੂਨਮ ਨੇ ਸੈਮ ਬਾਂਬੇ 'ਤੇ ਉਸ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਪਿਛਲੇ ਸਾਲ ਸਤੰਬਰ 'ਚ ਵੀ ਆਪਣੇ ਵਿਆਹ ਤੋਂ ਕੁਝ ਦਿਨ ਬਾਅਦ ਪੂਨਮ ਨੇ ਸੈਮ 'ਤੇ ਉਸ ਨੂੰ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਸੀ। ਉਸ ਸਮੇਂ ਉਹ ਗੋਆ 'ਚ ਸੀ, ਜਿੱਥੇ ਗੋਆ ਦੀ ਅਦਾਲਤ ਨੇ ਸੈਮ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਸੀ। Also Read: ਬਿਕਰਮ ਸਿੰਘ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਪ੍ਰੈੱਸ ਕਾਨਫਰੰਸ ਕਰ ਕੀਤੇ ਸਵਾਲ ਇਨ੍ਹਾਂ ਹਰਕਤਾਂ 'ਤੇ ਪੂਨਮ ਨੇ ਆਪਣੇ ਪਤੀ ਨਾਲ ਵਿਆਹ ਤੋੜਨ ਦੀ ਗੱਲ ਵੀ ਕਹੀ ਸੀ। ਹਾਲਾਂਕਿ, ਬਾਅਦ ਵਿੱਚ ਪੂਨਮ ਅਤੇ ਸੈਮ ਨੇ ਸੁਲਾਹ ਕੀਤੀ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ। ਪਰ ਹੁਣ ਪੂਨਮ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੂਨਮ ਦੇ ਪਤੀ ਸੈਮ ਬਾਂਬੇ ਫਿਲਮ ਨਿਰਮਾਤਾ ਹਨ। ਉਸਨੇ ਗਲ ਬਨ ਗਈ ਅਤੇ ਬੇਫਿਕਰਾ ਵਰਗੇ ਗੀਤਾਂ ਦਾ ਨਿਰਦੇਸ਼ਨ ਵੀ ਕੀਤਾ ਹੈ।...

6 nov 5

ਮੁੰਬਈ : ਮੁੰਬਈ ਜ਼ੋਨ ਦੇ NCB ਡਾਇਰੈਕਟਰ ਸਮੀਰ ਵਾਨਖੇੜੇ ਨੂੰ ਆਰਿਅਨ ਖਾਨ ਡਰੱਗਜ਼ ਮਾਮਲੇ ਦੀ ਜਾਂਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਬੜੀ ਤੇਜ਼ੀ ਨਾਲ ਸ਼ੁਰੂ ਕੀਤੀ, ਆਰੀਅਨ ਖਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਪਰ ਹੁਣ ਉਹ ਇਸ ਮਾਮਲੇ ਤੋਂ ਵੱਖ ਹੋ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਐਨਸੀਬੀ ਦੇ ਐਸਆਈਟੀ ਮੁਖੀ ਸੰਜੇ ਸਿੰਘ ਨੂੰ ਬੁਲਾਇਆ ਜਾ ਰਿਹਾ ਹੈ। ਉਹ ਸ਼ਨੀਵਾਰ ਨੂੰ ਦਿੱਲੀ ਤੋਂ ਮੁੰਬਈ ਲਈ ਰਵਾਨਾ ਹੋਣਗੇ। Also Read : 10ਵੀਂ 12ਵੀਂ ਕਲਾਸਾਂ ਦੇ ਪ੍ਰਸ਼ਨ-ਪੱਤਰਾਂ ਨੂੰ ਲੈਕੇ PSEB ਵੱਲੋਂ ਵਿਸੇਸ਼ ਦਿਸ਼ਾ ਨਿਰਦੇਸ਼ ਜਾਰੀ ਕੌਣ ਹੈ ਸੰਜੇ ਸਿੰਘ? ਸੰਜੇ ਸਿੰਘ ਓਡੀਸ਼ਾ ਕੇਡਰ ਦੇ 1996 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹ ਆਪਣੇ ਕਰੀਅਰ ਵਿੱਚ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਉਨ੍ਹਾਂ ਨੇ ਓਡੀਸ਼ਾ ਪੁਲਿਸ ਵਿੱਚ ਇੱਕ ਵਧੀਕ ਕਮਿਸ਼ਨਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਓਡੀਸ਼ਾ ਪੁਲਿਸ ਵਿੱਚ ਹੀ IG ਵੱਜੋਂ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਸੰਜੇ ਸਿੰਘ ਨੇ ਸੀਬੀਆਈ ਲਈ ਕਾਫੀ ਕੰਮ ਕੀਤਾ ਹੈ। ਉਹ ਉੱਥੇ ਡਿਪਟੀ ਇੰਸਪੈਕਟਰ ਜਨਰਲ ਵਜੋਂ ਸੇਵਾ ਨਿਭਾਅ ਚੁੱਕੇ ਹਨ। ਹੁਣ ਸੰਜੇ ਸਿੰਘ NCB ਲਈ ਕੰਮ ਕਰ ਰਹੇ ਹਨ। ਉਹ ਡਿਪਟੀ ਡਾਇਰੈਕਟਰ ਜਨਰਲ (ਅਪਰੇਸ਼ਨਜ਼) ਵਜੋਂ ਕੰਮ ਕਰ ਰਹੇ ਹਨ। Also Read : ਬੀਤੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਦੇ 10 ਹਜ਼ਾਰ ਤੋਂ ਵਧੇਰੇ ਮਾਮਲੇ, 392 ਲੋਕਾਂ ਦੀ ਮੌਤ  ਕਈ ਡਰੱਗ ਕੇਸਾਂ ਦੀ ਕੀਤੀ ਹੈ ਜਾਂਚ   ਦੱਸਿਆ ਗਿਆ ਹੈ ਕਿ ਸੰਜੇ ਸਿੰਘ ਦਾ ਨਸ਼ਿਆਂ ਦੇ ਕਈ ਮਾਮਲਿਆਂ ਨਾਲ ਵੀ ਡੂੰਘਾ ਸਬੰਧ ਰਿਹਾ ਹੈ। ਉਨ੍ਹਾਂ ਨੇ ਕਈ ਮਾਮਲਿਆਂ ਦੀ ਜਾਂਚ ਵੀ ਕੀਤੀ ਹੈ। ਇਸ ਕਾਰਨ ਉਹ ਨਸ਼ਾ ਵਿਰੋਧੀ ਟਾਸਕ ਫੋਰਸ ਦੀ ਅਗਵਾਈ ਵੀ ਕਰ ਚੁੱਕੇ ਹਨ। ਹੁਣ ਸੰਜੇ ਸਿੰਘ ਸਮੀਰ ਵਾਨਖੇੜੇ ਦੀ ਥਾਂ ਆਰੀਅਨ ਖਾਨ ਡਰੱਗ ਕੇਸ ਅਤੇ ਨਵਾਬ ਮਲਿਕ ਦੇ ਜਵਾਈ ਵਾਲੇ ਮਾਮਲੇ ਦੀ ਜਾਂਚ ਕਰਨਗੇ। ਇਸ ਤੋਂ ਇਲਾਵਾ ਕੁਝ ਹੋਰ ਵੀ ਸੰਵੇਦਨਸ਼ੀਲ ਮਾਮਲੇ ਹਨ, ਉਹ ਵੀ ਹੁਣ ਸੰਜੇ ਸਿੰਘ ਕੋਲ ਜਾ ਚੁੱਕੇ ਹਨ। Also Read : ਪੰਜਾਬ ਕੈਬਨਿਟ ਦੀ ਮੀਟਿੰਗ ਹੋਈ Postpone, ਹੁਣ ਇਸ ਦਿਨ ਹੋਵੇਗੀ ਬੈਠਕ ਸਮੀਰ ਵਾਨਖੇੜੇ ਨੇ ਵੀ ਇਸ ਸਾਰੀ ਕਾਰਵਾਈ 'ਤੇ ਆਪਣਾ ਪੱਖ ਰੱਖਿਆ ਹੈ। ਉਸ ਦੀਆਂ ਨਜ਼ਰਾਂ ਵਿਚ ਉਸ ਨੇ ਖੁਦ ਨੂੰ ਨਸ਼ਿਆਂ ਦੇ ਮਾਮਲੇ ਤੋਂ ਵੱਖ ਕਰਨ ਲਈ ਕਿਹਾ ਸੀ। ਉਸ ਅਨੁਸਾਰ, ਉਹ ਚਾਹੁੰਦਾ ਸੀ ਕਿ ਮਾਮਲੇ ਦੀ ਜਾਂਚ ਦਿੱਲੀ ਐਨਸੀਬੀ ਤੋਂ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ  ਇਹ ਵੀ ਕਿਹਾ ਹੈ ਕਿ ਉਹ ਨਸ਼ਿਆਂ ਸਬੰਧੀ ਆਪਣੀ ਜਾਂਚ ਜਾਰੀ ਰੱਖਣ ਜਾ ਰਹੇ ਹਨ। ...

3n5

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਰੈਪਰ ਤੇ ਸਿੰਗਰ ਬਾਦਸ਼ਾਹ ਆਪਣੇ ਪ੍ਰਸਿੱਧ ਗਾਣੇ 'Pani Pani' ਨੂੰ ਲੈ ਕੇ ਮੁਸ਼ਕਲਾਂ ਵਿਚ ਘਿਰ ਗਏ ਹਨ। ਦਰਅਸਲ ਭਾਰਤੀ ਪਸ਼ੂ ਕਲਿਆਣ ਬੋਰਡ ਨੇ ਨਿਰਮਾਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। Also Read: CM ਚੰਨੀ ਦਾ ਉਸਾਰੀ ਕਾਮਿਆਂ ਨੂੰ ਤੋਹਫਾ, ਕੀਤਾ ਦੀਵਾਲੀ ਬੋਨਸ ਦਾ ਐਲਾਨ ਦਰਅਸਲ ਇਸ ਗਾਣੇ ਵਿਚ ਦਿਖਾਏ ਹਏ ਊਂਠਾਂ ਤੇ ਘੋੜਿਆਂ ਉੱਤੇ ਇਤਰਾਜ਼ ਜਤਾਉਂਦੇ ਹੋਏ ਪੰਡਿਤਰਾਓ ਨੇ ਸ਼ਿਕਾਇਤ ਦਰਜ ਕਰਾਈ ਸੀ, ਜਿਸ ਉੱਤੇ ਬੋਰਡ ਨੇ ਨਿਰਮਾਤਾ ਤੋਂ ਲਿਖਤ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਬੋਰਡ ਤੋਂ ਨੋ-ਆਬਜੈਕਸ਼ਨ ਸਰਟੀਫਿਕੇਟ ਪੱਤਰ ਲਏ ਬਿਨਾਂ ਇਸ ਗਾਣੇ ਵਿਚ ਜਾਨਵਰ ਦਿਖਾਏ ਗਏ, ਜਿਸ ਨਾਲ ਸੁਪਰੀਮ ਕੋਰਟ ਦੇ ਹੁਕਮਾਂ ਦਾ ਉਲੰਘਣ ਹੋਇਆ ਹੈ। Also Read: ਨਵਜੋਤ ਸਿੱਧੂ ਦਾ ਸਾਬਕਾ CM ਕੈਪਟਨ ਉੱਤੇ ਹਮਲਾ, ਦਿੱਤਾ ਵੱਡਾ ਬਿਆਨ ਪੰਡਿਤ ਰਾਓ ਦਾ ਕਹਿਣਾ ਹੈ ਕਿ ਗੀਤ 'Pani Pani' ਵਿਚ ਨਾ ਸਿਰਫ ਜਾਨਵਰਾਂ ਦੀ ਦੁਰਵਰਤੋਂ ਕੀਤੀ ਗਈ ਹੈ ਬਲਕਿ ਇਕ ਮਹਿਲਾ ਦਾ ਅਪਮਾਨ ਕਰਨ ਲਈ ਦੁਹਰਾਏ ਗਏ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਪੰਡਿਤਰਾਓ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਸਕੱਤਰ ਦੇ ਇਲਾਵਾ ਜੈਸਲਮੇਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਪੱਤਰ ਲਿਖਿਆ ਹੈ, ਜਿਥੇ ਗਾਣਾ ਸ਼ੂਟ ਕੀਤਾ ਗਿਆ ਹੈ। Also Read: CM ਚੰਨੀ ਦਾ ਪੰਜਾਬੀ ਇੰਡਸਟ੍ਰੀ ਨੂੰ ਤੋਹਫਾ, 100 ਫੀਸਦੀ ਸਮਰਥਾ ਨਾਲ ਖੁੱਲਣਗੇ ਸਿਨੇਮਾਘਰ...

2n4

ਚੰਡੀਗੜ੍ਹ– ਪਿਛਲੇ ਇਕ ਸਾਲ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਧਰਨੇ ਦੇ ਰਹੇ ਹਨ। ਇਸ ਧਰਨੇ ’ਚ ਹੁਣ ਤੱਕ ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ ਹੈ ਪਰ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੋਈ ਵੀ ਕਦਮ ਨਹੀਂ ਚੁੱਕ ਰਹੀ। ਹਰ ਵਿਅਕਤੀ ਕਿਸਾਨਾਂ ਦੇ ਇਸ ਧਰਨੇ ਦਾ ਸਾਥ ਦੇ ਰਿਹਾ ਹੈ। ਖ਼ਾਸ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਇਸ ਧਰਨੇ ’ਚ ਹਾਜ਼ਰੀ ਲਗਵਾ ਰਹੇ ਹਨ। Also Read: ਸਿੱਧੂ-ਚੰਨੀ ਦੀ ਕੇਦਾਰਨਾਥ ਯਾਤਰਾ 'ਤੇ ਜਾਖੜ ਦਾ ਸ਼ਬਦੀ ਹਮਲਾ, ਕਿਹਾ-'ਮੈਂ ਪੀਰ ਮਨਾਵਨ ਚੱਲੀ ਆਂ' ਇਸ ਸਭ ਦੇ ਚਲਦਿਆਂ ਦਿੱਲੀ ’ਚ ਲੱਗੇ ਮੋਰਚੇ ਦੇ ਸਮਰਥਨ ’ਚ ਮਸ਼ਹੂਰ ਪੰਜਾਬੀ ਲੋਕ ਗਾਇਕ ਮਨਮੋਹਨ ਵਾਰਿਸ ਤੇ ਕਮਲ ਹੀਰ ਦਿੱਲੀ ਕਿਸਾਨ ਅੰਦੋਲਨ ਵਿਖੇ ਪਹੁੰਚੇ। ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਸੰਘਰਸ਼ ਦੇ ਬਾਵਜੂਦ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉਹ ਤੇ ਵਿਦੇਸ਼ਾਂ ’ਚ ਬੈਠਾ ਪੰਜਾਬੀ ਭਾਈਚਾਰਾ ਕਿਸਾਨਾਂ ਦੇ ਨਾਲ ਖੜ੍ਹੇ ਹਨ। ਇਸ ਤੋਂ ਪਹਿਲਾਂ ਵੀ ਵਾਰਿਸ ਭਰਾਵਾਂ ਨੇ ਕਿਸਾਨੀ ਦੇ ਹੱਕ ’ਚ ਗੀਤ ਗਾਏ ਹਨ, ਜਿਹੜੇ ਸੋਸ਼ਲ ਮੀਡੀਆ ’ਤੇ ਕਾਫੀ ਪੰਸਦ ਕੀਤੇ ਗਏ ਹਨ। Also Read: ਸੁਖਬੀਰ ਬਾਦਲ ਨੇ ਘੇਰੇ ਚੰਨੀ-ਸਿੱਧੂ, ਕਿਹਾ- 'ਕੌਮ ਨਾਲ ਖੜ੍ਹੇ ਹੋ ਜਾਂ ਗਾਂਧੀ ਪਰਿਵਾਰ ਨਾਲ'...

1n1

ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਜਗਤ ਤੋਂ ਇਕ ਤੋਂ ਬਾਅਦ ਇਕ ਚੰਗੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਜਿਥੇ ਬੀਤੇ ਦਿਨ ਰਣਜੀਤ ਬਾਵਾ ਨੇ ਆਪਣੇ ਪਿਤਾ ਬਣਨ ਬਾਰੇ ਖੁਸ਼ੀ ਸਾਂਝੀ ਕੀਤੀ ਉਥੇ ਹੀ ਹੁਣ ਮਿਸ ਪੂਜਾ ਨੇ ਵੀ ਆਪਣੇ ਬੇਟੇ ਨਾਲ ਤਸਵੀਰ ਸਾਂਝੀ ਕੀਤੀ ਹੈ। ਆਪਣੀ ਖੁਸ਼ੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹੋਏ ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। Also Read: ਰਾਕੇਸ਼ ਟਿਕੈਤ ਦਾ ਕੇਂਦਰ ਸਰਕਾਰ ਨੂੰ 26 ਨਵੰਬਰ ਤੱਕ ਦਾ ਅਲਟੀਮੇਟਮ, ਹੋਵੇਗਾ ਅੰਦੋਲਨ ਤੇਜ਼           View this post on Instagram                       A post shared by Miss Pooja (@misspooja)   ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਮਿਸ ਪੂਜਾ ਨੇ ਕੈਪਸ਼ਨ 'ਚ ਲਿਖਿਆ, ''ਤੁਹਾਨੂੰ ਸਭ ਨੂੰ ਦੱਸਣ ਲਈ ਸਹੀ ਸਮੇਂ ਦੀ ਉਡੀਕ ਕਰ ਰਹੀ ਸੀ। Introducing our little angel, our life, our soul, our happiness, our life changer..AALAAP SINGH TAHLI...  ਵਾਹਿਗੁਰੂ ਤੇਰਾ ਲੱਖ-ਲੱਖ ਸ਼ੁੱਕਰ ਏ ਇਸ ਅਨਮੋਲ ਦਾਤ ਲਈ ...

31 oct nawazuddin

ਮੁੰਬਈ : ਨਵਾਜ਼ੂਦੀਨ ਸਿੱਦੀਕੀ ਫਿਲਮ ਇੰਡਸਟਰੀ ਦੇ ਬਿਹਤਰੀਨ ਸਿਤਾਰਿਆਂ 'ਚੋਂ ਇਕ ਹਨ। ਨਵਾਜ਼ੂਦੀਨ ਨੇ OTT ਪਲੇਟਫਾਰਮ 'ਤੇ Netflix ਦੀ ਮਸ਼ਹੂਰ ਵੈੱਬ ਸੀਰੀਜ਼ 'ਸੈਕਰਡ ਗੇਮਜ਼' ਨਾਲ ਆਪਣੀ ਸ਼ੁਰੂਆਤ ਕੀਤੀ। ਪਰ ਹੁਣ ਉਨ੍ਹਾਂ ਨੇ OTT ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਤੋਂ ਨਵਾਜ਼ੂਦੀਨ ਸਿੱਦੀਕੀ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹੋ ਗਏ ਹਨ।ਨਵਾਜ਼ੂਦੀਨ ਸਿੱਦੀਕੀ ਸ਼ੁਰੂ ਤੋਂ ਹੀ OTT ਪਲੇਟਫਾਰਮ ਦਾ ਹਿੱਸਾ ਰਿਹਾ ਹੈ। ਉਸ ਨੇ 'ਰਾਤ ਅਕੇਲੀ ਹੈ', 'ਘੂਮਕੇਤੂ' ਅਤੇ 'ਸੀਰੀਅਸ ਮੈਨ' ਵਰਗੀਆਂ ਚੰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਨਵਾਜ਼ ਦੇ ਕੰਮ ਨੂੰ ਦਰਸ਼ਕਾਂ ਵੱਲੋਂ ਖੂਬ ਹੁੰਗਾਰਾ ਮਿਲਿਆ ਅਤੇ ਕੋਰੋਨਾ ਦੇ ਦੌਰ ਵਿੱਚ ਇਹ ਪ੍ਰੋਜੈਕਟ ਦਰਸ਼ਕਾਂ ਦੇ ਮਨੋਰੰਜਨ ਦਾ ਹਿੱਸਾ ਸਨ। Also Read : ਉੱਤਰਾਖੰਡ : ਖਾਈ 'ਚ ਡਿੱਗੀ ਬੱਸ, ਹੁਣ ਤਕ 15 ਲੋਕਾਂ ਦੀ ਮੌਤ, ਕਈ ਜ਼ਖਮੀ OTT ਇੱਕ ਧੰਦਾ ਬਣ ਗਿਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਨਵਾਜ਼ੂਦੀਨ ਓਟੀਟੀ ਪਲੇਟਫਾਰਮ ਅਤੇ ਉਨ੍ਹਾਂ ਦੇ ਕੰਟੈਂਟ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਹੁਣ ਨਵਾਜ਼ੂਦੀਨ ਨੇ ਐਲਾਨ ਕੀਤਾ ਹੈ ਕਿ ਉਹ ਹੁਣ OTT 'ਤੇ ਕੰਮ ਨਹੀਂ ਕਰਨਗੇ। ਇੱਕ ਇੰਟਰਵਿਊ ਵਿੱਚ ਇਸ ਬਾਰੇ ਗੱਲ ਕਰਦੇ ਹੋਏ ਨਵਾਜ਼ ਨੇ ਕਿਹਾ ਕਿ OTT ਪਲੇਟਫਾਰਮ ਵੱਡੇ ਪ੍ਰੋਡਕਸ਼ਨ ਹਾਊਸਾਂ ਲ...

31o urmila1

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਕੋਰੋਨਾ ਪਾਜ਼ੇਟਿਵ ਹੋ ਗਈ ਹੈ। ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਉਰਮਿਲਾ ਨੇ ਸੋਸ਼ਲ ਮੀਡੀਆ ਉੱਤੇ ਟਵੀਟ ਦੇ ਰਾਹੀਂ ਦਿੱਤੀ ਹੈ। Also Read: 'ਪੰਜਾਬੀਆਂ ਨੂੰ ਦੀਵਾਲੀ ਮੌਕੇ ਮਿਲੇਗਾ ਵੱਡਾ ਗਿਫਟ', ਮੁੱਖ ਮੰਤਰੀ ਚੰਨੀ ਨੇ ਜਾਰੀ ਕੀਤੀ ਵੀਡੀਓ ਉਰਮਿਲਾ ਮਾਤੋਂਡਕਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਕੋਰੋਨਾ ਪਾਜ਼ੇਟਿਵ ਪਾਈ ਗਈ ਹਾਂ। ਮੈਂ ਠੀਕ ਤੇ ਫਿਲਹਾਲ ਖੁਦ ਨੂੰ ਹੋਮ ਕੁਆਰੰਟਾਈਨ ਵਿਚ ਆਈਸੋਲੇਟ ਕਰ ਲਿਆ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜੋ ਵੀ ਲੋਕ ਮੇਰੇ ਸੰਪਰਕ ਵਿਚ ਆਏ ਹਨ ਉਹ ਸਾਰੇ ਤੁਰੰਤ ਆਪਣਾ ਟੈਸਟ ਕਰਵਾ ਲੈਣ। ਨਾਲ ਹੀ ਸਾਰਿਆਂ ਨੂੰ ਮੇਰੀ ਇਹ ਵੀ ਅਪੀਲ ਹੈ ਕਿ ਦੀਵਾਲੀ ਦੇ ਖਾਸ ਮੌਕੇ ਉੱਤੇ ਸਾਰੇ ਆਪਣਾ ਬੇਹੱਦ ਖਿਆਲ ਰੱਖਣ। Also Read: ਪੰਜਾਬ 'ਚ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ 'ਤੇ ਲਾਈ ਗਈ ਪਾਬੰਦੀ, ਗਾਈਡਲਾਈਨਜ਼ ਜਾਰੀ

30o4

ਨਵੀਂ ਦਿੱਲੀ: ਸਾਊਥ ਸੁਪਰਸਟਾਰ ਪੁਨੀਤ ਰਾਜਕੁਮਾਰ ਦੇ ਦੇਹਾਂਤ ਨਾਲ ਜੁਥੇ ਪੂਰੇ ਸਾਊਥ ਸਿਨੇਮਾ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਉਨ੍ਹਾਂ ਦੇ ਦੋ ਅਜਿਹੇ ਫੈਨ ਵੀ ਸਨ ਜੋ ਕਿ ਪੁਨੀਤ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੇ ਤੇ ਉਨ੍ਹਾਂ ਦੀ ਵੀ ਹਾਰਟ ਅਟੈਕ ਨਾਲ ਮੌਤ ਹੋ ਗਈ। Also Read: PSEB ਵਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਹਿਦਾਇਤਾਂ ਜਾਰੀ, ਇਸ ਪੈਟਰਨ 'ਚ ਪੈਣਗੇ ਪੇਪਰ ਜਾਣਕਾਰੀ ਮੁਤਾਬਕ ਕਰਨਾਟਕ ਦੇ ਚਾਮਰਾਜਨਗਰ ਜ਼ਿਲੇ ਦੇ ਹਨੁਰ ਵਿਚ ਮਾਰੋ ਪਿੰਡ ਦੇ ਇਕ 30 ਸਾਲ ਦੇ ਵਿਅਕਤੀ ਨੇ ਜਿਵੇਂ ਹੀ ਪੁਨੀਤ ਦੀ ਮੌਤ ਦੀ ਖਬਰ ਸੁਣੀ ਤਾਂ ਉਸ ਨੂੰ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਨਿਯੱਪਾ ਦੇ ਰੂਪ ਵਿਚ ਹੋਈ ਹੈ ਜੋ ਕਿ ਇਕ ਕਿਸਾਨ ਸੀ ਤੇ ਆਪਣੇ ਪਿੱਛੇ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਲੋਕਾਂ ਨੇ ਦੱਸਿਆ ਕਿ ਮੁਨਿਯੱਪਾ ਪੁਨੀਤ ਦੇ ਦੇਹਾਂਤ ਦੀ ਖਬਰ ਸੁਣਦੇ ਹੀ ਹੈਰਾਨ ਰਹਿ ਗਿਆ ਤੇ ਬਹੁਤ ਰੌਣ ਲੱਗਿਆ। ਇਸੇ ਵਿਚਾਲੇ ਉਸ ਨੂੰ ਛਾਤੀ ਵਿਚ ਦਰਦ ਹੋਇਆ ਤੇ ਉਹ ਹੇਠਾਂ ਡਿੱਗ ਗਿਆ। ਪਿੰਡ ਦੇ ਲੋਕ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। Also Read: ਦੋਵਾਂ ਟੀਕਿਆਂ ਦੇ ਬਾਵਜੂਦ ਵੀ ਫੈਲ ਸਕਦੈ ਇਨਫੈਕਸ਼ਨ, ਨਾ ਹੋਵੇ ਲਾਪਰਵਾਹ ਉਥੇ ਬੇਲਗਾਵੀ ਸ਼ਿੰਦੋਲੀ ਪਿੰਡ ਵਿਚ ਵੀ ਪੁਨੀਤ ਦੇ ਇਕ ਫੈਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦਾ ਨਾਂ ਪਰਸ਼ੁਰਾਮ ਦੇਮਨਾਵਰ ਸੀ। ਉਹ ਪੁਨੀਤ ਰਾਜਕੁਮਾਰ ਦਾ ਕੱਟੜ ਫੈਨ ਸੀ। ਦੇਹਾਂਤ ਦੀ ਜਾਣਕਾਰੀ ਮਿਲਦੇ ਹੀ ਉਹ ਬਹੁਤ ਦੁਖੀ ਸੀ ਤੇ ਟੀਵੀ ਦੇ ਸਾਹਮਣੇ ਰੋਏ ਜਾ ਰਿਹਾ ਸੀ। ਰਾਤ 11 ਵਜੇ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ। Also Read: ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ 'ਤੇ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦੇਣ ਦਾ ਐਲਾਨ ਦੱਸ ਦਈਏ ਕਿ ਪੁਨੀਤ ਰਾਜਕੁਮਾਰ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ। ਦਿਲ ਦਾ ਦੌਰਾ ਪੈਣ ਕਾਰਨ ਐਕਟਰ ਨੇ 46 ਸਾਲ ਦੀ ਉਮਰ ਵਿਚ ਦਮ ਤੋੜ ਦਿੱਤਾ। ਮਲਟੀ ਟੈਲੇਂਟਡ ਪੁਨੀਤ ਰਾਜਕੁਮਾਰ ਐਕਟਰ ਹੋਣ ਦੇ ਨਾਲ-ਨਾਲ ਪਲੇਅਬੈਕ ਸਿੰਗਰ, ਟੀਵੀ ਪ੍ਰੈਜ਼ੇਂਟਰ, ਪ੍ਰੋਡਿਊਸਰ ਵੀ ਰਹੇ ਸਨ।

30 oct aryan

ਮੁੰਬਈ : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ  ਆਰਿਅਨ ਖਾਨ ਨੂੰ ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਜ਼ਮਾਨਤ ਮਿਲਣ ਤੋਂ 28 ਦਿਨਾਂ ਬਾਅਦ ਅੱਜ ਮੁੰਬਈ ਦੀ ਆਰਥਰ ਰੋਡ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਆਰਿਅਨ ਹੁਣ ਪਿਤਾ ਸ਼ਾਹਰੁਖ ਖਾਨ ਨਾਲ 'ਮੰਨਤ' ਜਾ ਰਹੇ ਹਨ। ਸ਼ਾਹਰੁਖ ਖਾਨ ਖੁਦ ਆਪਣੇ ਕਾਫਲੇ ਨਾਲ ਆਰਿਅਨ ਖਾਨ ਨੂੰ ਲੈਣ ਆਰਥਰ ਰੋਡ ਜੇਲ ਪਹੁੰਚੇ। ਜੇਲ ਅਤੇ ਸ਼ਾਹਰੁਖ ਦੇ ਘਰ ਮੰਨਤ ਦੇ ਬਾਹਰ ਵੱਡੀ ਗਿਣਤੀ 'ਚ ਲੋਕ ਮੌਜੂਦ ਹਨ। Also Read : ਪਿਛਲੇ 24 ਘੰਟਿਆਂ 'ਚ ਦੇਸ਼ 'ਚ ਸਾਹਮਣੇ ਆਏ ਕੋਰੋਨਾ ਦੇ 14 ਹਜ਼ਾਰ ਤੋਂ ਵਧੇਰੇ ਮਾਮਲੇ, 549 ਲੋਕਾਂ ਦੀ ਮੌਤ ਆਰਥਰ ਰੋਡ ਜੇਲ ਦੇ ਅਧਿਕਾਰੀ ਮੁਤਾਬਕ  ਆਰਿਅਨ ਖਾਨ ਆਪਣੀ ਰਿਹਾਈ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਉਸਨੇ ਹੋਰ ਕੈਦੀਆਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ ਅਤੇ ਗਲੇ ਵੀ ਲਗਾਇਆ। ਇਸ ਤੋਂ ਪਹਿਲਾਂ  ਆਰਿਅਨ ਨੇ ਅਧਿਕਾਰੀਆਂ ਤੋਂ ਰਿਹਾਈ ਦਾ ਸਮਾਂ ਪੁੱਛਿਆ ਸੀ।  ਆਰਿਅਨ ਖਾਨ ਨੂੰ ਸਵੇਰੇ 11 ਵਜੇ ਰਿਲੀਜ਼ ਕੀਤਾ ਗਿਆ। ਆਰੀਅਨ ਨੂੰ 2 ਅਕਤੂਬਰ ਦੀ ਛਾਪੇਮਾਰੀ ਤੋਂ ਬਾਅਦ ਲੰਬਾ ਸਮਾਂ ਜੇਲ੍ਹ ਵਿੱਚ ਕੱਟਣਾ ਪਿਆ ਹੈ। ਸ਼ਾਹਰੁਖ ਦੇ ਲਾਡਲੇ ਲਈ ਇਹ ਆਸਾਨ ਨਹੀਂ ਸੀ। ਅੱਗੇ ਦਾ ਰਸਤਾ ਵੀ ਆਸਾਨ ਨਹੀਂ ਹੈ, ਕਿਉਂਕਿ  ਆਰਿਅਨ ਨੂੰ ਸਿਰਫ ਜ਼ਮਾਨਤ ਮਿਲੀ ਹੈ, ਕੇਸ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਆਰਿਅਨ ਖਾਨ ਨੂੰ ਜੇਲ੍...

30 oct 6

ਮੁੰਬਈ : ਕਈ ਫਿਲਮਾਂ ਅਤੇ ਸੀਰੀਅਲਾਂ 'ਚ ਕਿਰਦਾਰ ਨਿਭਾਅ ਚੁੱਕੇ ਅਤੇ ਮਸ਼ਹੂਰ ਫਿਲਮ ਨਿਰਮਾਤਾ ਹੰਸਲ ਮਹਿਤਾ ਦੇ ਸਹੁਰੇ ਯੂਸਫ ਹੁਸੈਨ (Yusuf Hussain) ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ। ਉਹ 73 ਸਾਲ ਦੇ ਸਨ। ਜਾਣਕਾਰੀ ਦਿੰਦੇ ਹੋਏ ਹੰਸਲ ਮਹਿਤਾ ਨੇ ਦੱਸਿਆ ਕਿ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ। Also Read : ਦੇਸ਼ ਭਰ 'ਚ ਅੱਜ 3 ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਉਨ੍ਹਾਂ ਨੇ ਦਿਲ ਚਾਹੁੰਦਾ ਹੈ, ਵਿਵਾਹ, ਧੂਮ 2, ਕ੍ਰਿਸ਼ 3, ਓਮ ਮਾਈ ਗੌਡ, ਸ਼ਾਹਿਦ, ਰਈਸ, ਰੋਡ ਟੂ ਸੰਗਮ ਵਰਗੀਆਂ ਕਈ ਫਿਲਮਾਂ ਵਿੱਚ ਚਰਿੱਤਰ ਕਲਾਕਾਰ ਵਜੋਂ ਕੰਮ ਕੀਤਾ। ਇਸ ਤੋਂ ਇਲਾਵਾ ਉਹ ਕਈ ਮਸ਼ਹੂਰ ਸੀਰੀਅਲਾਂ 'ਚ ਵੀ ਨਜ਼ਰ ਆਈ ਅਤੇ ਛੋਟੇ ਪਰਦੇ 'ਤੇ ਚਰਿੱਤਰ ਕਲਾਕਾਰ ਵਜੋਂ ਵੀ ਆਪਣੀ ਵੱਖਰੀ ਪਛਾਣ ਬਣਾਈ। Also Read : ਪਾਕਿਸਤਾਨ ਦੇ ਸ਼ਿਵ ਮੰਦਰ 'ਚ ਹੋਈ ਭੰਨਤੋੜ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਯੂਸਫ ਹੁਸੈਨ ਦੇ ਜਵਾਈ ਹੰਸਲ ਮਹਿਤਾ ਨੇ ਆਪਣੇ ਸਹੁਰੇ ਨੂੰ ਦਿਲੋਂ ਸ਼ਰਧਾਂਜਲੀ ਦੇਣ ਲਈ ਟਵਿੱਟਰ 'ਤੇ ਲਿਖਿਆ, ਕਿਵੇਂ ਉਨ੍ਹਾਂ ਦਾ ਕਰੀਅਰ ਲਗਭਗ ਖਤਮ ਹੋ ਗਿਆ ਸੀ ਜਦੋਂ ਉਹ ਵਿੱਤੀ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਅਤੇ ਉਸ ਕੋਲ ਬਣਾਉਣ ਲਈ ਪੈਸੇ ਨਹੀਂ ਸਨ। ਫਿਲਮ ਸ਼ਾਹਿਦ। ਅਜਿਹੇ 'ਚ ਉਨ੍ਹਾਂ ਦੇ ਸਹੁਰੇ ਯੂਸਫ ਹੁਸੈਨ ਨੇ ਤੁਰੰਤ ਇਕ ਚੈੱਕ 'ਤੇ ਦਸਤਖਤ ਕੀਤੇ ਅਤੇ ਫਿਲਮ 'ਸ਼ਾਹਿਦ' ਬਣਾਉਣ 'ਚ ਉਨ੍ਹਾਂ ਦੀ ਮਦਦ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਪੂਰੀ ਕਰ ਲਈ।ਮਨੋਜ ਵਾਜਪਾਈ ਨੇ ਵੀ ਸੋਸ਼ਲ ਮੀਡੀਆ ਰਾਹੀਂ ਯੂਸਫ ਹੁਸੈਨ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਹੰਸਲ ਮਹਿਤਾ ਅਤੇ ਉਨ੍ਹਾਂ ਦੀ ਪਤਨੀ ਸਫੀਨਾ ਹੁਸੈਨ ਨੂੰ ਦਿਲਾਸਾ ਦਿੱਤਾ ਹੈ।...

29o17

ਮੁੰਬਈ- ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਰਿਹਾਈ 29 ਅਕਤੂਬਰ ਨੂੰ ਨਹੀਂ ਹੋ ਸਕੀ ਹੈ। ਕਿੰਗ ਖਾਨ ਸਣੇ ਪੈਨਸ ਰਿਹਾਈ ਦਾ ਇੰਤਜ਼ਾਰ ਕਰ ਰਹੇ ਸਨ। ਪਰ ਬੇਲ ਆਰਡਰ ਦੀ ਕਾਪੀ ਐੱਨਡੀਪੀਐੱਸ ਕੋਰਟ ਤੋਂ ਆਰਥਰ ਰੋਡ ਜੇਲ ਵਿਚ 5:30 ਵਜੇ ਤੱਕ ਨਹੀਂ ਪਹੁੰਚ ਸਕੀ। ਇਸ ਕਾਰਨ ਜ਼ਮਾਨਤ ਮਿਲਣ ਤੋਂ ਬਾਅਦ ਵੀ ਆਰਿਅਨ ਨੂੰ ਅੱਜ ਰਾਤ ਜੇਲ ਵਿਚ ਹੀ ਕੱਟਣੀ ਪਵੇਗੀ। Also Read: ਬਜ਼ੁਰਗ ਨੂੰ ਕੂੜੇ 'ਚੋਂ ਮਿਲਿਆ ਬੇਸ਼ਕੀਮਤੀ ਹੀਰਾ, ਕੀਮਤ 20 ਕਰੋੜ ਤੋਂ ਵੀ ਵਧੇਰੇ ਸ਼ਨੀਵਾਰ ਤੱਕ ਦਾ ਕਰਨਾ ਪਵੇਗਾ ਇੰਤਜ਼ਾਰਆਰਿਅਨ ਖਾਨ ਦੀ ਰਿਹਾਈ ਮਾਮਲੇ ਵਿਚ ਤਾਜ਼ਾ ਅਪਡੇਟ ਸਾਹਮਣੇ ਆ ਗਏ ਹਨ ਤੇ ਸ਼ਾਹਰੁਖ ਖਾਨ ਦੇ ਫੈਨਸ ਦੇ ਲਈ ਇਹ ਖਬਰ ਮਾਯੂਸ ਕਰਨ ਵਾਲੀ ਹੈ। ਬੇਲ ਆਰਡਰ ਦੀ ਕਾਪੀ ਤੈਅ ਸਮੇਂ ਵਿਚ ਜੇਲ ਨਹੀਂ ਪਹੁੰਚ ਸਕੀ। ਆਰਥਰ ਰੋਡ ਦੇ ਅਧਿਕਾਰੀਆਂ ਨੇ ਇਹ ਕਨਫਰਮ ਕਰ ਦਿੱਤਾ ਹੈ ਕਿ ਸ਼ੁੱਕਰਵਾਰ ਦੀ ਰਾਤ ਆਰਿਅਨ ਖਾਨ ਨੂੰ ਜੇਲ ਵਿਚ ਹੀ ਬਿਤਾਉਣੀ ਪਵੇਗੀ। ਲੀਗਲ ਟੀਮ ਅੱਜ ਸ਼ਾਮ ਨੂੰ ਜੇਲ ਵਿਚ ਬੇਲ ਆਰਡਰ ਦੀ ਕਾਪੀ ਸਬਮਿਟ ਕਰ ਦੇਵੇਗੀ। ਇਸ ਤੋਂ ਬਾਅਦ ਕੱਲ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ 11 ਵਜੇ ਤੋਂ ਬਾਅਦ ਕਿਸੇ ਵੀ ਵੇਲੇ ਰਿਹਾ ਕੀਤਾ ਜਾ ਸਕਦਾ ਹੈ। Also Read: ਜਗਦੀਸ਼ ਟਾਈਟਲਰ ਮੁੱਦੇ 'ਤੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਲਿਆ ਲੰਮੇ ਹੱਥੀਂ

29o6

ਨਵੀਂ ਦਿੱਲੀਂ: ਕਨੰੜ ਐਕਟਰ ਪੁਨੀਤ ਰਾਜਕੁਮਾਰ ਦੀ ਹਾਰਟ ਅਟੈਕ ਕਾਰਨ ਮੌਤ ਨੇ ਸਾਰੇ ਫਿਲਮ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਪੁਨੀਤ ਨੂੰ ਹਾਰਟ ਅਟੈਕ ਤੋਂ ਬਾਅਦ ਬੈਂਗਲੁਰੂ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਐਕਟਰ ਨੂੰ ਇਹ ਹਾਰਟ ਅਟੈਕ ਜਿਮ ਵਿਚ ਵਰਕਆਊਟ ਕਰਦੇ ਵੇਲੇ ਆਇਆ ਸੀ। ਉਹ 46 ਸਾਲ ਦੇ ਸਨ। ਉਹ 'ਅੱਪੂ' ਨਾਂ ਨਾਲ ਮਸ਼ਹੂਰ ਸਨ। Also Read: ਬਠਿੰਡਾ 'ਚ ਕੇਜਰੀਵਾਲ ਵਲੋਂ ਵਪਾਰੀਆਂ ਨਾਲ ਖਾਸ ਮੁਲਾਕਾਤ ਜਾਰੀ, ਹੋ ਸਕਦੇ ਨੇ ਵੱਡੇ ਐਲਾਨ (ਵੀਡੀਓ) ਕ੍ਰਿਕਟਰ ਵੈਂਕਟੇਸ਼ ਨੇ ਟਵੀਟ ਕਰਕੇ ਦੱਸਿਆ ਕਿ ਪੁਨੀਤ ਰਾਜਕੁਮਾਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ, ਦੋਸਤ ਤੇ ਫੈਨਸ ਨਾਲ ਮੇਰੀ ਹਮਦਰਦੀ ਹੈ। ਫੈਨਸ ਨੂੰ ਪ੍ਰਾਰਥਨਾ ਹੈ ਕਿ ਉਹ ਸ਼ਾਂਤੀ ਬਣਾਏ ਰੱਖਣ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਹਿਯੋਗ ਕਰਨ। ਬੈਂਗਲੁਰੂ ਸਥਿਤ ਵਿਕਰਮ ਹਸਪਤਾਲ ਦੇ ਡਾ. ਰੰਗਨਾਥ ਨਾਇਕ ਨੇ ਦੱਸਿਆ ਕਿ ਅਭਿਨੇਤਾ ਪੁਨੀਤ ਰਾਜਕੁਮਾਰ ਨੂੰ ਸਵੇਰੇ 11:30 ਵਜੇ ਛਾਤੀ ਵਿਚ ਦਰਦ ਦੇ ਬਾਅਦ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆਂ ਤਾਂ ਉਨ੍ਹਾਂ ਦੀ ਹਾਲਤ ਖਰਾਬ ਸੀ। ਪੁਨੀਤ ਰਾਜਕੁਮਾਰ ਦਾ ਆਈਸੀਯੂ ਵਿਚ ਇਲਾਜ ਕੀਤਾ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। Also Read: ਮੋਹਾਲੀ 'ਚ ਪੀਟੀਆਈ ਅਧਿਆਪਕਾਂ ਦਾ ਹੱਲਾ ਬੋਲ, ਬੈਰੀਕੇਡ ਤੋੜ DC ਦਫਤਰ ਅੰਦਰ ਹੋਏ ਦਾਖਲ ਦੱਸ ਦਈਏ ਕਿ ਪ੍ਰਸਿੱਧ ਅਭਿਨੇਤਾ ਪੁਨੀਤ ਰਾਜਕੁਮਾਰ ਨੇ ਬਾਲ ਕਲਾਕਾਰ ਦੇ ਤੌਰ ਉੱਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਨਾਂ ਕਨੰੜ ਫਿਲਮ ਦੇ ਸਭ ਤੋਂ ਵਧੇਰੇ ਕਮਾਈ ਕਰਨ ਵਾਲੇ ਅਭਿਨੇਤਾ ਦੀ ਸੂਚੀ ਵਿਚ ਸ਼ੁਮੀਰ ਹੈ। ਸਾਲ 1986 ਵਿਚ ਸੁਪਰਹਿੱਟ ਤੇ ਉਸ ਤੋਂ ਬਾਅਦ ਬੇੱਟ ਹੁਵੂ ਲਈ ਉਨ੍ਹਾਂ ਨੂੰ ਬਾਲ ਕਲਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ। Also Read: ਜੇਕਰ ਆਉਂਦੀ ਹੈ KYC ਲਈ ਕਾਲ ਤਾਂ ਕਰੋ ਇਹ ਕੰਮ, RBI ਵਲੋਂ ਅਲਰਟ ਜਾਰੀ...

28 oct 24

ਮੁੰਬਈ : ਬੰਬੇ ਹਾਈ ਕੋਰਟ ਨੇ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ, ਮਾਡਲ ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਨੂੰ ਵੱਡੀ ਰਾਹਤ ਦਿੱਤੀ ਹੈ। ਤਿੰਨਾਂ ਨੂੰ ਅੱਜ ਡਰੱਗ ਮਾਮਲੇ 'ਚ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਆਰਿਅਨ ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ 'ਚ ਬੰਦ ਹੈ। ਸੁਣਵਾਈ ਦੌਰਾਨ ਐਨਸੀਬੀ ਦੇ ਵਕੀਲ ਐਡੀਸ਼ਨਲ ਸਾਲਿਸਟਰ ਜਨਰਲ ਅਨਿਲ ਸਿੰਘ ਨੇ ਜ਼ਮਾਨਤ ਦਾ ਸਖ਼ਤ ਵਿਰੋਧ ਕੀਤਾ। ਐਨਸੀਬੀ ਨੇ ਕਿਹਾ ਕਿ ਆਰਿਅਨ ਲਗਭਗ ਦੋ ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਿਹਾ ਹੈ ਅਤੇ ਸਾਜ਼ਿਸ਼ ਦਾ ਹਿੱਸਾ ਹੈ। ਉਹ ਕਰੂਜ਼ 'ਤੇ ਨਸ਼ਿਆਂ ਤੋਂ ਜਾਣੂ ਸੀ। ਆਰੀਅਨ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। Also Read : 17 ਸਾਲ ਦੇ ਪੋਤੇ ਨੇ ਗੰਡਾਸੇ ਨਾਲ ਵੱਢੇ ਦਾਦਾ-ਦਾਦੀ ! ਖੁਦ ਕੀਤਾ ਪੁਲਿਸ ਨੂੰ ਫੋਨ ਇਸ 'ਤੇ ਅਦਾਲਤ ਨੇ ਪੁੱਛਿਆ ਕਿ ਆਰਿਅਨ 'ਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਦੋਸ਼ ਦਾ ਕੀ ਆਧਾਰ ਹੈ? ਇਸ ਸਵਾਲ 'ਤੇ NCB ਨੇ ਕਿਹਾ ਕਿ ਇਹ ਮਾਮਲਾ ਆਰਿਅਨ ਦੀ ਵਟਸਐਪ ਚੈਟ ਤੋਂ ਸਾਹਮਣੇ ਆਇਆ ਹੈ। ਐਨਸੀਬੀ ਦੇ ਦਾਅਵੇ ’ਤੇ ਆਰਿਅਨ ਖ਼ਾਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਐਨਸੀਬੀ ਨੂੰ ਸਾਜ਼ਿਸ਼ ਦਾ ਸਬੂਤ ਦੇਣਾ ਚਾਹੀਦਾ ਹੈ। ਆਰਿਅਨ ਨੂੰ ਨਹੀਂ ਪਤਾ ਸੀ ਕਿ ਉਸ ਦੇ ਦੋਸਤ ਕੋਲ ਨਸ਼ੇ ਹਨ। ਆਰਿਅਨ ਖਾਨ ਨੇ ਕੋਈ ਸਾਜ਼ਿਸ਼ ਨਹੀਂ ਕੀਤੀ। Also Read : ਪੰਜਾਬ ਤੇ ਦਿੱਲੀ ਮੁੱਖ ਮੰਤਰੀ ਦੇ ਦੌਰਿਆਂ ਬਾਰੇ ਬੋਲੇ ਸੁਨੀਲ ਜਾਖੜ, ਕਿਹਾ-'ਘੱਟੋ-ਘੱਟ ਇਕ ਨੇ ਤਾਂ...' ਦੱਸ ਦੇਈਏ ਕਿ ਆਰਿਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ NCB ਟੀਮ ਨੇ 2 ਅਕਤੂਬਰ ਨੂੰ ਕਰੂਜ਼ ਤੋਂ ਹਿਰਾਸਤ ਵਿੱਚ ਲਿਆ ਸੀ। ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀ ਟੀਮ ਨੇ ਕਰੂਜ਼ ’ਤੇ ਛਾਪਾ ਮਾਰ ਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇਸ ਦੋਸ਼ 'ਚ ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਬਾਅਦ 'ਚ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਨਸੀਬੀ ਨੇ ਇਸ ਮਾਮਲੇ ਵਿੱਚ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਨੂੰ ਜ਼ਮਾਨਤ ਮਿਲ ਚੁੱਕੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ, ਆਰਿਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੇ ਪਿਛਲੇ ਹਫ਼ਤੇ ਐਨਡੀਪੀਐਸ ਕੇਸਾਂ ਲਈ ਵਿਸ਼ੇਸ਼ ਅਦਾਲਤ ਵੱਲੋਂ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰਨ ਤੋਂ ਬਾਅਦ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਸੀ।...

28o bawa1

ਚੰਡੀਗੜ੍ਹ- ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਦੱਸ ਦਈਏ ਕਿ ਰਣਜੀਤ ਬਾਵਾ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਇਸ ਗੱਲ ਦੀ ਜਾਣਕਾਰੀ ਰਣਜੀਤ ਬਾਵਾ ਨੇ ਆਪਣੀ ਸਨੈਪਚੈਟ 'ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਇਸ ਪੋਸਟ ਤੋਂ ਬਾਅਦ ਰਣਜੀਤ ਬਾਵਾ ਨੂੰ ਉਨ੍ਹਾਂ ਦੇ ਫੈਨਜ਼ ਤੇ ਪੰਜਾਬੀ ਕਲਾਕਾਰ ਕੁਮੈਂਟ ਕਰਕੇ ਪਿਤਾ ਬਣਨ ਦੀਆਂ ਵਧਾਈਆਂ ਦੇ ਰਹੇ ਹਨ। Also Read: ਸਿਰ ਦੋ ਤੇ ਬਾਕੀ ਸਰੀਰ ਸੂਰ ਦਾ, ਰੂਸ 'ਚ ਗਾਂ ਨੇ ਦਿੱਤੇ ਅਨੋਖੇ ਵੱਛੇ ਨੂੰ ਜਨਮ  ਦੱਸ ਦਈਏ ਪਿਛਲੇ ਸਾਲ ਉਨ੍ਹਾਂ ਦਾ ਵਿਆਹ ਹੋਇਆ ਸੀ ਪਰ ਕੋਵਿਡ ਕਰਕੇ ਉਨ੍ਹਾਂ ਨੇ ਆਪਣੀ ਰਿਸ਼ੈਪਸ਼ਨ ਪਾਰਟੀ ਰੱਦ ਕਰ ਦਿੱਤੀ ਸੀ। ਰਣਜੀਤ ਬਾਵਾ ਨੇ ਆਪਣੇ ਵਿਆਹ ਦੀ ਹਾਲੇ ਤੱਕ ਕੋਈ ਵੀ ਤਸਵੀਰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤੀ ਹੈ ਪਰ ਆਪਣੇ ਪੁੱਤਰ ਦੀ ਨਿੱਕੀ ਜਿਹੀ ਝਲਕ ਉਨ੍ਹਾਂ ਨੇ ਆਪਣੇ ਸਨੈਪਚੈਟ 'ਤੇ ਜ਼ਰੂਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਨੰਨ੍ਹੇ ਬਾਵੇ ਦਾ ਹੱਥ ਆਪਣੇ ਪਿਤਾ ਰਣਜੀਤ ਬਾਵਾ ਦੇ ਹੱਥਾਂ 'ਚ ਨਜ਼ਰ ਆ ਰਿਹਾ ਹੈ। Also Read: ਪੰਜਾਬ ਤੇ ਦਿੱਲੀ ਮੁੱਖ ਮੰਤਰੀ ਦੇ ਦੌਰਿਆਂ ਬਾਰੇ ਬੋਲੇ ਸੁਨੀਲ ਜਾਖੜ, ਕਿਹਾ-'ਘੱਟੋ-ਘੱਟ ਇਕ ਨੇ ਤਾਂ...' ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ 'ਚ ਉਹ ਆਪਣੇ ਨਵੇਂ ਗਾਣੇ 'ਅੱਤ ਤੋਂ ਅੰਤ' ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਸ ਤੋਂ ਪਹਿਲਾਂ ਉਹ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਨਜ਼ਰ ਕਰ ਚੁੱਕੇ ਹਨ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਕਾਫ਼ੀ ਸਰਗਰਮ ਹਨ। ਅਖੀਰਲੀ ਵਾਰ ਉਹ 'ਤਾਰਾ ਮੀਰਾ' ਫ਼ਿਲਮ 'ਚ ਨਜ਼ਰ ਆਏ ਸਨ। ਬਹੁਤ ਜਲਦ ਉਹ 'ਡੈਡੀ ਕੂਲ ਮੁੰਡੇ ਫੂਲ' ਦੇ ਸਿਕਵਲ 'ਚ ਨਜ਼ਰ ਆਉਣਗੇ। Also Read: ਸਿਰਫ ਫੇਸਬੁੱਕ-ਇੰਸਟਾਗ੍ਰਾਮ ਡਿਲੀਟ ਕਰ ਔਰਤ ਨੇ ਘਟਾਇਆ 31 ਕਿਲੋ ਭਾਰ, ਨਹੀਂ ਕੀਤੀ ਕੋਈ ਡਾਈਟ...

28 oct 6

ਮੁੰਬਈ : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ  ਆਰਿਅਨ ਖਾਨ ਦੇ ਕਰੂਜ਼ ਡਰੱਗਜ਼ ਮਾਮਲੇ ਦੇ ਗਵਾਹ ਕੇਪੀ ਗੋਸਾਵੀ ਨੂੰ ਪੁਣੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕੇਪੀ ਗੋਸਾਵੀ ਪਿਛਲੇ ਕਈ ਦਿਨਾਂ ਤੋਂ ਫਰਾਰ ਸਨ। ਕੇਪੀ ਗੋਸਾਵੀ ਨੂੰ ਮਹਾਰਾਸ਼ਟਰ ਦੇ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਸਾਵੀ ਖ਼ਿਲਾਫ਼ ਪੁਣੇ ਵਿੱਚ ਧੋਖਾਧੜੀ ਦਾ ਕੇਸ ਵੀ ਦਰਜ ਹੈ। ਗੋਸਾਵੀ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਣੇ ਪੁਲਿਸ 11.30 ਵਜੇ ਪ੍ਰੈੱਸ ਕਾਨਫਰੰਸ ਕਰੇਗੀ। Also Read : ਦੇਸ਼ 'ਚ ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਦੇ 16 ਹਜ਼ਾਰ ਤੋਂ ਵਧੇਰੇ ਮਾਮਲੇ, 733 ਦੀ ਮੌਤ ਕੇਪੀ ਗੋਸਾਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਣੇ ਪੁਲਿਸ ਨੇ ਕਿਹਾ ਹੈ ਕਿ ਗੋਸਾਵੀ ਨੇ ਆਤਮ ਸਮਰਪਣ ਨਹੀਂ ਕੀਤਾ ਹੈ। ਅਸੀਂ ਆਪਣੀ ਖੁਫੀਆ ਸੂਚਨਾ ਦੇ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਵਿਦੇਸ਼ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਨੌਜਵਾਨਾਂ ਨੂੰ ਠੱਗਣ ਦੇ ਦੋਸ਼ 'ਚ ਕਿਰਨ ਗੋਸਾਵੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਤੋਂ ਬਾਅਦ ਹੁਣ ਮਹਾਰਾਸ਼ਟਰ 'ਚ ਗੋਸਾਵੀ ਖਿਲਾਫ ਧੋਖਾਧੜੀ ਅਤੇ ਹੋਰ ਦੋਸ਼ਾਂ 'ਚ ਦਰਜ ਮਾਮਲਿਆਂ ਦੀ ਗਿਣਤੀ ਚਾਰ ਹੋ ਗਈ ਹੈ। Also Read : ਸਿੰਘੂ ਬਾਰਡਰ ਕਤਲਕਾਂਡ : ਲਖਬੀਰ ਦੇ ਸਮਰਥਨ 'ਚ ਆਏ ਕਿਸਾਨਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ ਕੇਪੀ ਗੋਸਾਵੀ ਦੇ ਕਥਿਤ ਬਾਡੀਗਾਰਡ ਪ੍ਰਭਾਕਰ ਨੇ ਕੀਤੇ ਸਨ ਖੁਲਾਸੇ   ਧਿਆਨ ਯੋਗ ਹੈ ਕਿ ਹਾਲ ਹੀ 'ਚ ਡਰੱਗਜ਼ ਮਾਮਲੇ ਦੇ ਮੁੱਖ ਗਵਾਹ ਪ੍ਰਭਾਕਰ ਸੈਲ ਨੇ ਕੇਪੀ ਗੋਸਾਵੀ 'ਤੇ ਆਰੀਅਨ ਨੂੰ ਛੱਡਣ ਲਈ 'ਸੌਦਾ' ਕਰਨ ਦਾ ਦੋਸ਼ ਲਗਾਇਆ ਸੀ। ਪ੍ਰਭਾਕਰ ਸਾਲ ਆਪਣੀ ਪਛਾਣ ਕੇਪੀ ਗੋਸਾਵੀ ਦੇ ਬਾਡੀਗਾਰਡ ਵਜੋਂ ਕਰਦਾ ਹੈ। ਪ੍ਰਭਾਕਰ ਸੈਲ ਨੇ ਦਾਅਵਾ ਕੀਤਾ ਸੀ ਕਿ ਉਹ ਕਰੂਜ਼ ਪਾਰਟੀ ਦੇ ਛਾਪੇ ਦੌਰਾਨ ਗੋਸਾਵੀ ਦੇ ਨਾਲ ਸੀ। ਪ੍ਰਭਾਕਰ ਨੇ ਖੁਲਾਸਾ ਕੀਤਾ ਸੀ ਕਿ ਕੇਪੀ ਗੋਸਾਵੀ 25 ਕਰੋੜ ਰੁਪਏ ਦੀ ਫੋਨ ਕਾਲ ਸ਼ੁਰੂ ਕਰਕੇ 18 ਕਰੋੜ 'ਚ ਸੌਦਾ ਤੈਅ ਕਰਨ ਲਈ ਸੈਮ ਨਾਮ ਦੇ ਵਿਅਕਤੀ ਨਾਲ ਗੱਲ ਕਰ ਰਿਹਾ ਸੀ। ਕੇਪੀ ਗੋਸਾਵੀ ਨੇ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ 8 ਕਰੋੜ ਰੁਪਏ ਦੇਣ ਦੀ ਗੱਲ ਵੀ ਕੀਤੀ ਸੀ। Also Read : ਟਿਕਰੀ ਬਾਰਡਰ 'ਤੇ ਵਾਪਰਿਆ ਦਰਦਨਾਕ ਹਾਦਸਾ, ਤਿੰਨ ਅੰਦੋਲਨਕਾਰੀ ਮਹਿਲਾਵਾਂ ਦੀ ਹੋਈ ਮੌਤ ਗੋਸਾਵੀ ਦੀ ਆਰੀਅਨ ਨਾਲ ਸੈਲਫੀ ਵਾਇਰਲ ਹੋ ਗਈ ਹੈ ਕਿਰਨ ਗੋਸਾਵੀ ਦਾ ਨਾਂ ਸਭ ਤੋਂ ਪਹਿਲਾਂ ਕਰੂਜ਼ ਡਰੱਗ ਮਾਮਲੇ ਤੋਂ ਬਾਅਦ ਸਾਹਮਣੇ ਆਇਆ ਜਦੋਂ ਉਸ ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਉਸ ਸਮੇਂ ਬਹੁਤ ਸਾਰੇ ਲੋਕ ਸੋਚਦੇ ਸਨ ਕਿ ਉਹ NCB ਦਾ ਅਧਿਕਾਰੀ ਹੈ। ਐਨਸੀਬੀ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਉਹ ਇੱਕ ਪ੍ਰਾਈਵੇਟ ਜਾਸੂਸ ਹੈ ਅਤੇ ਇੱਕ ਪਲੇਸਮੈਂ...

27 oct 18

ਮੁੰਬਈ  : ਕਰੂਜ਼ ਡਰੱਗਜ਼ ਮਾਮਲੇ 'ਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰਾਂ  ਆਰਿਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਫੈਸਲਾ ਨਹੀਂ ਹੋ ਸਕਿਆ। ਭਲਕੇ ਵੀ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਜਾਰੀ ਰਹੇਗੀ। ਆਰਿਅਨ ਖਾਨ ਅਤੇ ਹੋਰਾਂ ਨੂੰ ਐਨਸੀਬੀ ਨੇ 2 ਅਕਤੂਬਰ ਨੂੰ ਕਰੂਜ਼ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਸੀ। ਬਾਅਦ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ 'ਚ NCB ਨੇ ਹੁਣ ਤੱਕ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਦੋ ਨੂੰ ਮੰਗਲਵਾਰ ਨੂੰ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ। ਆਰੀਅਨ ਖਾਨ ਫਿਲਹਾਲ ਆਰਥਰ ਰੋਡ ਜੇਲ 'ਚ ਬੰਦ ਹੈ। Also Read : ਸੁਖਬੀਰ ਬਾਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਜਸਦੀਪ ਕੌਰ ਨੂੰ ਐਲਾਨਿਆਂ ਅਕਾਲੀ ਦਲ ਦਾ ਉਮੀਦਵਾਰ ਆਰਿਅਨ ਦੀ ਜ਼ਮਾਨਤ 'ਤੇ ਮੰਗਲਵਾਰ ਨੂੰ ਹਾਈਕੋਰਟ 'ਚ ਵੀ ਸੁਣਵਾਈ ਹੋਈ। ਉਨ੍ਹਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਸੀ ਕਿ ਆਰਿਅਨ ਖਾਨ ਕੋਲੋਂ ਕੋਈ ਡਰੱਗ ਬਰਾਮਦ ਨਹੀਂ ਹੋਈ। ਪ੍ਰਦੀਪ ਗਾਬਾ ਨੇ ਆਰਿਅਨ ਨੂੰ ਕਰੂਜ਼ 'ਤੇ ਮਹਿਮਾਨ ਵਜੋਂ ਬੁਲਾਇਆ ਸੀ। ਇਸ ਦੇ ਨਾਲ ਹੀ, ਉਸਨੇ ਸਮੀਰ ਵਾਨਖੇੜੇ ਦੇ ਖਿਲਾਫ ਜਬਰਨ ਵਸੂਲੀ ਦੀ ਕੋਸ਼ਿਸ਼ ਦੇ ਦੋਸ਼ ਤੋਂ ਖੁਦ ਨੂੰ ਵੱਖ ਕਰ ਲਿਆ। ਦਰਅਸਲ, ਇਸ ਮਾਮਲੇ ਦੇ ਮੁੱਖ ਗਵਾਹ ਪ੍ਰਭਾਕਰ ਸੈਲ ਨੇ NCB ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ 'ਤੇ ਗੈਰ-ਕਾਨੂੰਨੀ ਵਸੂਲੀ ਲਈ ਯਤਨ ਕਰਨ ਦਾ ਦੋਸ਼ ਲਗਾਇਆ ਹੈ। ਵਾਨਖੇੜੇ ਦੀ ਅਗਵਾਈ 'ਚ 2 ਅਕਤੂਬਰ ਨੂੰ ਐਨਸੀਬੀ ਦੀ ਟੀਮ ਨੇ ਕਰੂਜ਼ 'ਤੇ ਛਾਪਾ ਮਾਰਿਆ ਸੀ। NCB ਨੇ ਵਸੂਲੀ ਦੇ ਦੋਸ਼ਾਂ ਦੀ ਜਾਂਚ ਲਈ ਟੀਮ ਦਾ ਗਠਨ ਕੀਤਾ ਹੈ। Also Read : ਪੰਜਾਬ ਦੌਰੇ 'ਤੇ ਆ ਰਹੇ ਨੇ ਭਾਜਪਾ ਦੇ ਇਹ ਵੱਡੇ ਨੇਤਾ, ਇੰਨ੍ਹਾਂ ਮੁੱਦਿਆਂ ਨੂੰ ਲੈਕੇ ਹੋ ਸਕਦੀ ਹੈ ਚਰਚਾ ਅਰਬਾਜ਼ ਮਰਚੈਂਟ ...

26o 13

ਮੁੰਬਈ- ਡਰੱਗਸ ਕੇਸ ਵਿਚ ਗ੍ਰਿਫਤਾਰ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਜ਼ਮਾਨਤ ਪਟੀਸ਼ਨ ਉੱਤੇ ਬੰਬੇ ਹਾਈਕੋਰਟ ਵਿਚ ਸੁਣਵਾਈ ਹੋ ਰਹੀ ਹੈ। ਆਰਿਅਨ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਿਹਾ ਕਿ ਇਸ ਨਾਲ ਕੇਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਐੱਨਸੀਬੀ ਨੇ 38 ਪੇਜਾਂ ਦਾ ਹਲਫਨਾਮਾ ਦਾਇਰ ਕੀਤਾ ਹੈ। ਇਸ ਮਾਮਲੇ ਵਿਚ ਪੈਰਟੀ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਕਰ ਰਹੇ ਹਨ। ਬੰਬੇ ਹਾਈਕੋਰਟ ਵਿਚ ਜਸਟਿਸ ਸਾਂਬਰੇ ਦੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੀ ਹੈ। Also Read: ਚੀਨ 'ਚ ਫਿਰ ਲੱਗਿਆ ਲਾਕਡਾਊਨ, 11 ਸੂਬਿਆਂ 'ਚ ਕੋਰੋਨਾ ਦਾ ਕਹਿਰ ਕੋਰਟ ਵਿਚ ਸੁਣਵਾਈ ਦੌਰਾਨ ਆਰਿਅਨ ਖਾਨ ਦੇ ਵਕੀਲ ਨੇ ਪ੍ਰਭਾਕਰ ਸੈਲ ਦੇ ਹਲਫਨਾਮੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਆਰਿਅਨ ਖਾਨ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਪ੍ਰਭਾਕਰ ਸੈਲ ਦੇ ਹਲਫਨਾਮੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਐੱਨਸੀਬੀ ਨੇ ਹਾਈਕੋਰਟ ਵਿਚ ਪ੍ਰਭਾਕਰ ਸੈਲ ਦੇ ਦੋਸ਼ਾਂ ਨੂੰ ਲੈ ਕੇ ਕਿਹਾ ਕਿ ਜਦੋਂ ਮਾਮਲਾ ਹਾਈਕੋਰਟ ਵਿਚ ਹੈ ਤਾਂ ਅਜਿਹੇ ਵਿਚ ਦੂਜੀ ਥਾਂ ਦੋਸ਼ ਲਾਉਣਾ ਮਾਮਲੇ ਨੂੰ ਡਿਰੇਲ ਕਰਨ ਜਾ ਭਟਕਾਉਣ ਜਿਹਾ ਹੈ। ਨਾਲ ਹੀ ਐੱਨਸੀਬੀ ਨੇ ਇਹ ਵੀ ਕਿਹਾ ਕਿ ਐਫੀਡੇਵਿਟ ਵਿਚ ਜਿਸ ਪੂਜਾ ਡਡਲਾਨੀ ਦਾ ਨਾਂ ਹੈ ਉਹ ਪ੍ਰਭਾਵਸ਼ਾਲੀ ਮਹਿਲਾ ਹੈ। ਅਜਿਹੇ ਵਿਚ ਜਾਂਚ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ। Also Read: 'ਕੰਮ ਕੀਤਾ ਹੁੰਦਾ ਤਾਂ ਮੁੱਖ ਮੰਤਰੀ ਬਦਲਣ ਦੀ ਲੋੜ ਨਾ ਪੈਂਦੀ': ਨਵਜੋਤ ਕੌਰ ਸਿੱਧੂ ਐੱਨਸੀਬੀ ਨੇ 3 ਅਕਤੂਬਰ ਨੂੰ ਮੁੰਬਈ ਦੇ ਤੱਕ ਤੋਂ ਗੋਆ ਜਾ ਰਹੇ ਇਕ ਕਰੂਜ਼ ਜਹਾਜ਼ ਤੋਂ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ਵਿਚ ਇੰਨ੍ਹਾਂ ਤਿੰਨਾਂ ਸਣੇ ਕਈ ਹੋਰਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਤਿੰਨੋਂ ਅਜੇ ਨਿਆਇਕ ਹਿਰਾਸਤ ਵਿਚ ਹਨ। ਆਰਿਅਨ ਖਾਨ ਤੇ ਸਰਚੈਂਟ ਆਰਥਰ ਰੋਡ ਜੇਲ ਵਿਚ ਬੰਦ ਹਨ। ਉਥੇ ਹੀ ਧਮੇਚਾ ਸ਼ਹਿਰ ਦੀ ਬਾਈਕੁਲਾ ਮਹਿਲਾ ਜੇਲ ਵਿਚ ਬੰਦ ਹੈ। ਇਨ੍ਹਾਂ ਉੱਤੇ ਐੱਨਡੀਪੀਐੱਸ ਕਾਨੂੰਨ ਤਹਿਤ ਨਸ਼ੀਲੇ ਪਦਾਰਥ ਰੱਖਣ, ਉਨ੍ਹਾਂ ਦੀ ਵਰਤੋਂ ਕਰਨ ਤੇ ਤਸਕਰੀ ਕਰਨ ਦਾ ਦੋਸ਼ ਹੈ। ਮਾਮਲੇ ਵਿਚ ਅਜੇ ਤੱਕ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਸੁਣਵਾਈ ਦਾ ਸਮਾਂ ਕਨਫਰਮ ਨਹੀਂ ਹੋਇਆ ਹੈ।  Also Read: ਟੈਸਲਾ CEO ਐਲੋਨ ਮਸਕ ਦੀ ਜਾਇਦਾਦ 'ਚ ਇੱਕ ਦਿਨ 'ਚ ਹੋਇਆ 1923 ਅਰਬ ਰੁਪਏ ਦਾ ਵਾਧਾ!...