ਸਾਊਥ ਦੇ ਸੁਪਰਸਟਾਰ ਪੁਨੀਤ ਦੀ ਮੌਤ ਦੀ ਖਬਰ ਸੁਣ ਦੋ ਲੋਕਾਂ ਨੂੰ ਆਇਆ ਹਾਰਟ ਅਟੈਕ, ਹੋਈ ਮੌਤ

ਨਵੀਂ ਦਿੱਲੀ: ਸਾਊਥ ਸੁਪਰਸਟਾਰ ਪੁਨੀਤ ਰਾਜਕੁਮਾਰ ਦੇ ਦੇਹਾਂਤ ਨਾਲ ਜੁਥੇ ਪੂਰੇ ਸਾਊਥ ਸਿਨੇਮਾ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਉਨ੍ਹਾਂ ਦੇ ਦੋ ਅਜਿਹੇ ਫੈਨ…

ਨਵੀਂ ਦਿੱਲੀ: ਸਾਊਥ ਸੁਪਰਸਟਾਰ ਪੁਨੀਤ ਰਾਜਕੁਮਾਰ ਦੇ ਦੇਹਾਂਤ ਨਾਲ ਜੁਥੇ ਪੂਰੇ ਸਾਊਥ ਸਿਨੇਮਾ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਉਨ੍ਹਾਂ ਦੇ ਦੋ ਅਜਿਹੇ ਫੈਨ ਵੀ ਸਨ ਜੋ ਕਿ ਪੁਨੀਤ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੇ ਤੇ ਉਨ੍ਹਾਂ ਦੀ ਵੀ ਹਾਰਟ ਅਟੈਕ ਨਾਲ ਮੌਤ ਹੋ ਗਈ।

Also Read: PSEB ਵਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਹਿਦਾਇਤਾਂ ਜਾਰੀ, ਇਸ ਪੈਟਰਨ ‘ਚ ਪੈਣਗੇ ਪੇਪਰ

ਜਾਣਕਾਰੀ ਮੁਤਾਬਕ ਕਰਨਾਟਕ ਦੇ ਚਾਮਰਾਜਨਗਰ ਜ਼ਿਲੇ ਦੇ ਹਨੁਰ ਵਿਚ ਮਾਰੋ ਪਿੰਡ ਦੇ ਇਕ 30 ਸਾਲ ਦੇ ਵਿਅਕਤੀ ਨੇ ਜਿਵੇਂ ਹੀ ਪੁਨੀਤ ਦੀ ਮੌਤ ਦੀ ਖਬਰ ਸੁਣੀ ਤਾਂ ਉਸ ਨੂੰ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਨਿਯੱਪਾ ਦੇ ਰੂਪ ਵਿਚ ਹੋਈ ਹੈ ਜੋ ਕਿ ਇਕ ਕਿਸਾਨ ਸੀ ਤੇ ਆਪਣੇ ਪਿੱਛੇ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਲੋਕਾਂ ਨੇ ਦੱਸਿਆ ਕਿ ਮੁਨਿਯੱਪਾ ਪੁਨੀਤ ਦੇ ਦੇਹਾਂਤ ਦੀ ਖਬਰ ਸੁਣਦੇ ਹੀ ਹੈਰਾਨ ਰਹਿ ਗਿਆ ਤੇ ਬਹੁਤ ਰੌਣ ਲੱਗਿਆ। ਇਸੇ ਵਿਚਾਲੇ ਉਸ ਨੂੰ ਛਾਤੀ ਵਿਚ ਦਰਦ ਹੋਇਆ ਤੇ ਉਹ ਹੇਠਾਂ ਡਿੱਗ ਗਿਆ। ਪਿੰਡ ਦੇ ਲੋਕ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।

Also Read: ਦੋਵਾਂ ਟੀਕਿਆਂ ਦੇ ਬਾਵਜੂਦ ਵੀ ਫੈਲ ਸਕਦੈ ਇਨਫੈਕਸ਼ਨ, ਨਾ ਹੋਵੇ ਲਾਪਰਵਾਹ

ਉਥੇ ਬੇਲਗਾਵੀ ਸ਼ਿੰਦੋਲੀ ਪਿੰਡ ਵਿਚ ਵੀ ਪੁਨੀਤ ਦੇ ਇਕ ਫੈਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦਾ ਨਾਂ ਪਰਸ਼ੁਰਾਮ ਦੇਮਨਾਵਰ ਸੀ। ਉਹ ਪੁਨੀਤ ਰਾਜਕੁਮਾਰ ਦਾ ਕੱਟੜ ਫੈਨ ਸੀ। ਦੇਹਾਂਤ ਦੀ ਜਾਣਕਾਰੀ ਮਿਲਦੇ ਹੀ ਉਹ ਬਹੁਤ ਦੁਖੀ ਸੀ ਤੇ ਟੀਵੀ ਦੇ ਸਾਹਮਣੇ ਰੋਏ ਜਾ ਰਿਹਾ ਸੀ। ਰਾਤ 11 ਵਜੇ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ।

Also Read: ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ‘ਤੇ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦੇਣ ਦਾ ਐਲਾਨ

ਦੱਸ ਦਈਏ ਕਿ ਪੁਨੀਤ ਰਾਜਕੁਮਾਰ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ। ਦਿਲ ਦਾ ਦੌਰਾ ਪੈਣ ਕਾਰਨ ਐਕਟਰ ਨੇ 46 ਸਾਲ ਦੀ ਉਮਰ ਵਿਚ ਦਮ ਤੋੜ ਦਿੱਤਾ। ਮਲਟੀ ਟੈਲੇਂਟਡ ਪੁਨੀਤ ਰਾਜਕੁਮਾਰ ਐਕਟਰ ਹੋਣ ਦੇ ਨਾਲ-ਨਾਲ ਪਲੇਅਬੈਕ ਸਿੰਗਰ, ਟੀਵੀ ਪ੍ਰੈਜ਼ੇਂਟਰ, ਪ੍ਰੋਡਿਊਸਰ ਵੀ ਰਹੇ ਸਨ।

Leave a Reply

Your email address will not be published. Required fields are marked *