LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PSEB ਵਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਹਿਦਾਇਤਾਂ ਜਾਰੀ, ਇਸ ਪੈਟਰਨ 'ਚ ਪੈਣਗੇ ਪੇਪਰ

30o3

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਵੰਬਰ ਦੇ ਦੂਜੇ ਹਫਤੇ ਤੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਕਲਾਸ ਦੀਆਂ ਸਲਾਨਾ ਪ੍ਰੀਖਿਆਵਾਂ ਟਰਮ-1 ਕਰਵਾਈਆਂ ਜਾਣਗੀਆਂ। ਇਸ ਸਬੰਧ ਵਿਚ ਬੋਰਡ ਨੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦੇ ਅਨੁਸਾਰ ਕਲਾਸ 5ਵੀਂ ਦੇ ਲਈ ਟਰਮ ਇਕ ਵਿਚ ਮੁੱਖ 5 ਵਿਸ਼ਿਆਂ ਦੀ ਲਿਖਤ ਪ੍ਰੀਖਿਆ 3 ਦਿਨਾਂ ਵਿਚ ਲਈ ਜਾਵੇਗੀ। ਪਹਿਲੇ ਦਿਨ ਪੰਜਾਬੀ, ਹਿੰਦੀ, ਉਰਦੂ ਤੇ ਵਾਤਾਵਰਣ ਸਿੱਖਿਆ ਦੀ ਪ੍ਰੀਖਿਆ ਇਕੱਠਿਆਂ ਲਈ ਜਾਵੇਗੀ। ਪ੍ਰੀਖਿਆ ਦਾ ਸਮਾਂ ਡੇਢ ਘੰਟਾ ਰਹੇਗਾ। ਦੂਜੇ ਦਿਨ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਇਕੱਠੀ ਹੋਵੇਗੀ। ਤੀਜੇ ਦਿਨ ਗਣਿਤ ਵਿਸ਼ੇ ਦੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਦਾ ਸਮਾਂ 45 ਮਿੰਟ ਹੀ ਰਹੇਗਾ।

Also Read: ਦੋਵਾਂ ਟੀਕਿਆਂ ਦੇ ਬਾਵਜੂਦ ਵੀ ਫੈਲ ਸਕਦੈ ਇਨਫੈਕਸ਼ਨ, ਨਾ ਹੋਵੇ ਲਾਪਰਵਾਹ

8ਵੀਂ ਕਲਾਸ ਦੇ ਲਈ ਪਹਿਲੀ ਟਰਮ ਵਿਚ ਮੁੱਖ 6 ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। ਪਹਿਲੇ ਦਿਨ ਪੰਜਾਬੀ, ਹਿੰਦੀ, ਉਰਦੂ ਤੇ ਗਣਿਤ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ। ਦੂਜੇ ਦਿਨ ਪੰਜਾਬੀ, ਹਿੰਦੀ, ਉਰਦੂ ਤੇ ਸਮਾਜਿਕ ਵਿਗਿਆਨ ਦੀ ਪ੍ਰੀਖਿਆ ਇਕੱਠੀ ਹੋਵੇਗੀ। ਤੀਜੇ ਦਿਨ ਅੰਗਰੇਜ਼ੀ ਤੇ ਵਿਗਿਆਨ ਦੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਦਾ ਸਮਾਂ 3 ਘੰਟੇ ਰਹੇਗਾ।

Also Read: ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ 'ਤੇ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦੇਣ ਦਾ ਐਲਾਨ

ਉਥੇ ਹੀ 10ਵੀਂ ਕਲਾਸ ਦੇ ਲਈ ਇਕ ਮੁੱਖ ਵਿਸ਼ਾ ਪੰਜਾਬੀ ਏ ਤੇ ਬੀ, ਪੰਜਾਬ ਹਿਸਟਰੀ ਤੇ ਕਲਚਰ ਏ ਤੇ ਬੀ, ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਗਣਿਤ, ਵਿਗਿਆਨ ਤੇ ਸਮਾਜਿਕ ਸਿੱਖਿਆ ਦੀ ਲਿਖਤ ਪ੍ਰੀਖਿਆ 6 ਦਿਨਾਂ ਵਿਚ ਲਈ ਜਾਵੇਗੀ। ਹਰ ਇਕ ਵਿਸ਼ਾ (ਪੰਜਾਬ ਹਿਸਟਰੀ ਤੇ ਕਲਚਰ ਨੂੰ ਛੱਡ ਕੇ) ਪ੍ਰੀਖਿਆ ਦਾ ਸਮਾਂ 1:30 ਘੰਟੇ ਹੋਵੇਗਾ। ਦੱਸ ਦਈਏ ਕਿ ਹਰ ਇਕ ਪ੍ਰਸ਼ਨ 1 ਅੰਕ ਦਾ ਹੋਵੇਗਾ। ਪੰਜਾਬੀ ਏ ਤੇ ਬੀ ਪੰਜਾਬ ਹਿਸਟਰੀ ਐਂਡ ਕਲਚਰ ਏ ਤੇ ਬੀ ਦੀ ਲਿਖਿਤ ਪ੍ਰੀਖਿਆ ਇਕ ਹੀ ਦਿਨ ਵਿਚ ਹੋਵੇਗੀ। ਪ੍ਰੀਖਿਆ ਦਾ ਸਮਾਂ 2 ਘੰਟੇ ਰਹੇਗਾ। ਕੁੱਲ 60 ਪ੍ਰਸ਼ਨ ਹੋਣਗੇ, ਜਿਨ੍ਹਾਂ ਦੇ ਉੱਤਰ ਵਿਦਿਆਰਥੀਆਂ ਨੂੰ ਓਐੱਮਆਰ ਸ਼ੀਟ ਉੱਤੇ ਦੇਣੇ ਹੋਣਗੇ।

In The Market