ਮੁੰਬਈ : ਬੰਬੇ ਹਾਈ ਕੋਰਟ ਨੇ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ, ਮਾਡਲ ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਨੂੰ ਵੱਡੀ ਰਾਹਤ ਦਿੱਤੀ ਹੈ। ਤਿੰਨਾਂ ਨੂੰ ਅੱਜ ਡਰੱਗ ਮਾਮਲੇ 'ਚ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਆਰਿਅਨ ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ 'ਚ ਬੰਦ ਹੈ। ਸੁਣਵਾਈ ਦੌਰਾਨ ਐਨਸੀਬੀ ਦੇ ਵਕੀਲ ਐਡੀਸ਼ਨਲ ਸਾਲਿਸਟਰ ਜਨਰਲ ਅਨਿਲ ਸਿੰਘ ਨੇ ਜ਼ਮਾਨਤ ਦਾ ਸਖ਼ਤ ਵਿਰੋਧ ਕੀਤਾ। ਐਨਸੀਬੀ ਨੇ ਕਿਹਾ ਕਿ ਆਰਿਅਨ ਲਗਭਗ ਦੋ ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਿਹਾ ਹੈ ਅਤੇ ਸਾਜ਼ਿਸ਼ ਦਾ ਹਿੱਸਾ ਹੈ। ਉਹ ਕਰੂਜ਼ 'ਤੇ ਨਸ਼ਿਆਂ ਤੋਂ ਜਾਣੂ ਸੀ। ਆਰੀਅਨ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।
Also Read : 17 ਸਾਲ ਦੇ ਪੋਤੇ ਨੇ ਗੰਡਾਸੇ ਨਾਲ ਵੱਢੇ ਦਾਦਾ-ਦਾਦੀ ! ਖੁਦ ਕੀਤਾ ਪੁਲਿਸ ਨੂੰ ਫੋਨ
ਇਸ 'ਤੇ ਅਦਾਲਤ ਨੇ ਪੁੱਛਿਆ ਕਿ ਆਰਿਅਨ 'ਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਦੋਸ਼ ਦਾ ਕੀ ਆਧਾਰ ਹੈ? ਇਸ ਸਵਾਲ 'ਤੇ NCB ਨੇ ਕਿਹਾ ਕਿ ਇਹ ਮਾਮਲਾ ਆਰਿਅਨ ਦੀ ਵਟਸਐਪ ਚੈਟ ਤੋਂ ਸਾਹਮਣੇ ਆਇਆ ਹੈ। ਐਨਸੀਬੀ ਦੇ ਦਾਅਵੇ ’ਤੇ ਆਰਿਅਨ ਖ਼ਾਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਐਨਸੀਬੀ ਨੂੰ ਸਾਜ਼ਿਸ਼ ਦਾ ਸਬੂਤ ਦੇਣਾ ਚਾਹੀਦਾ ਹੈ। ਆਰਿਅਨ ਨੂੰ ਨਹੀਂ ਪਤਾ ਸੀ ਕਿ ਉਸ ਦੇ ਦੋਸਤ ਕੋਲ ਨਸ਼ੇ ਹਨ। ਆਰਿਅਨ ਖਾਨ ਨੇ ਕੋਈ ਸਾਜ਼ਿਸ਼ ਨਹੀਂ ਕੀਤੀ।
Also Read : ਪੰਜਾਬ ਤੇ ਦਿੱਲੀ ਮੁੱਖ ਮੰਤਰੀ ਦੇ ਦੌਰਿਆਂ ਬਾਰੇ ਬੋਲੇ ਸੁਨੀਲ ਜਾਖੜ, ਕਿਹਾ-'ਘੱਟੋ-ਘੱਟ ਇਕ ਨੇ ਤਾਂ...'
ਦੱਸ ਦੇਈਏ ਕਿ ਆਰਿਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ NCB ਟੀਮ ਨੇ 2 ਅਕਤੂਬਰ ਨੂੰ ਕਰੂਜ਼ ਤੋਂ ਹਿਰਾਸਤ ਵਿੱਚ ਲਿਆ ਸੀ। ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀ ਟੀਮ ਨੇ ਕਰੂਜ਼ ’ਤੇ ਛਾਪਾ ਮਾਰ ਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇਸ ਦੋਸ਼ 'ਚ ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਬਾਅਦ 'ਚ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਨਸੀਬੀ ਨੇ ਇਸ ਮਾਮਲੇ ਵਿੱਚ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਨੂੰ ਜ਼ਮਾਨਤ ਮਿਲ ਚੁੱਕੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ, ਆਰਿਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੇ ਪਿਛਲੇ ਹਫ਼ਤੇ ਐਨਡੀਪੀਐਸ ਕੇਸਾਂ ਲਈ ਵਿਸ਼ੇਸ਼ ਅਦਾਲਤ ਵੱਲੋਂ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰਨ ਤੋਂ ਬਾਅਦ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर